ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਸੈਲਿਕ ਇੰਟਰਨੈਸ਼ਨਲ ਇਨਵੈਸਟਮੈਂਟ ਕਾਰਪੋਰੇਸ਼ਨ ਰਾਹੀਂ ਐੱਲਟੀ ਫੂਡਸ ਲਿਮਟਿਡ ਦੀ ਕੁਝ ਇਕਵਟੀ ਸ਼ੇਅਰ ਪੂੰਜੀ ਦੀ ਪ੍ਰਾਪਤੀ ਨੂੰ ਮੰਜੂਰੀ ਦਿੱਤੀ
Posted On:
14 FEB 2023 5:32PM by PIB Chandigarh
ਕੰਪੀਟੀਸ਼ਨ ਕਮੀਸ਼ਨ ਆਫ ਇੰਡੀਆ (ਸੀਸੀਆਈ) ਨੇ ਕੰਪੀਟੀਸ਼ਨ ਐਕਟ 2002 ਦੀ ਧਾਰਾ 31(1) ਦੇ ਤਹਿਤ ਸੈਲਿਕ ਇੰਟਰਨੈਸ਼ਨਲ ਇਨਵੈਸਟਮੈਂਟ ਕਾਰਪੋਰੇਸ਼ਨ ਰਾਹੀਂ ਐਲਟੀ ਫੂਡਸ ਲਿਮਟਿਡ ਦੀ ਕੁਝ ਇਕਵਟੀ ਸ਼ੇਅਰ ਪੂੰਜੀ ਦੀ ਪ੍ਰਾਪਤੀ ਨੂੰ ਮੰਜੂਰੀ ਦੇ ਦਿੱਤੀ ਹੈ।
ਗ੍ਰਹਿਣਕਰਤਾ
ਸੈਲਿਕ ਇੰਟਰਨੈਸ਼ਨਲ ਇਨਵੈਸਟਮੈਂਟ ਕਾਰਪੋਰੇਸ਼ਨ (ਐੱਸਐੱਸਆਈਸੀ) ਸਾਊਦੀ ਅਰਬ ਦੇ ਰਿਯਾਦ ਵਿਚ ਸਥਿਤ ਇਕ ਗੈਰ ਸੂਚੀਬੱਧ ਸੀਮਤ ਦੇਣਦਾਰੀ ਕੰਪਨੀ ਹੈ। ਇਹ ਪੂਰੀ ਤਰ੍ਹਾਂ ਨਾਲ ਸਾਊਦੀ ਖੇਤੀ ਅਤੇ ਪਸ਼ੂਧਨ ਨਿਵੇਸ਼ ਕੰਪਨੀ (ਸੈਲਿਕ) ਦੀ ਮਲਕੀਅਤ ਅਤੇ ਨਿਯੰਤਰਣ ਵਿਚ ਹੈ। ਸੈਲਿਕ ਇਕ ਇਨਵੈਸਟਮੈਂਟ ਕੰਪਨੀ ਹੈ ਜਿਸਨੇ ਸਾਊਦੀ ਅਰਬ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਖੇਤੀ ਅਤੇ ਖਾਧ ਵਸਤਾਂ ਦੇ ਵਪਾਰ ਦੇ ਖੇਤਰ ਵਿਚ ਵਿਸ਼ੇਸ਼ਤਾ ਵਾਲੀ ਵਿਭਿੰਨ ਅੰਤਰਰਾਸ਼ਟਰੀ ਕੰਪਨੀਆਂ ਵਿਚ ਹਿੱਸੇਦਾਰੀ ਹਾਸਲ ਕਰ ਰੱਖੀ ਹੈ। ਸੈਲਿਕ ਦਾ ਖੇਤੀ—ਕਿੱਤਾ ਖੇਤੀਬਾੜੀ ਅਤੇ ਖਰੀਦਾਰੀ ਕਰਨ ਦੇ ਨਾਲ—ਨਾਲ ਸਾਊਦੀ ਅਰਬ ਸਾਮਰਾਜ ਵਿਚ ਅਨਗਿਣਤ ਵਸਤਾਂ ਦਾ ਆਯਾਤ ਕਰਨ ਉੱਤੇ ਵੀ ਕੇਂਦਰਿਤ ਹੈ।
ਟਾਰਗੇਟ ਕੰਪਨੀ
ਐੱਲਟੀ ਫੂਡਸ ਲਿਮਟਿਡ (ਐੱਲਟੀ ਫੂਡਸ) 70 ਸਾਲ ਪੁਰਾਣੀ ਉਪਭੋਗਤਾ ਖਾਧ ਪਦਾਰਥ ਕੰਪਨੀ ਹੈ ਜਿਹੜੀ ਦੁਨੀਆ ਭਰ ਵਿਚ ਵਿਸ਼ੇਸ਼ ਚਾਵਲ ਅਧਾਰਤ ਖਾਧ ਪਦਾਰਥਾਂ ਦੇ ਕਾਰੋਬਾਰ ਵਿਚ ਸ਼ਾਮਲ ਹੈ। ਐੱਲਟੀ ਫੂਡਸ ਦੀ ਇਕ ਸਹਾਇਕ ਕੰਪਨੀ ਦਾਵਤ ਫੂਡਸ ਲਿਮਟਿਡ (ਡੀਐੱਫਐੱਲ) ਹੈ। ਭਾਰਤ ਵਿਚ ਐੱਲਟੀ ਫੂਡਸ ਅਤੇ ਡੀਐੱਫਐੱਲ ਦੇ ਕਾਰੋਬਾਰ ਵਿਚ ਬਾਸਮਤੀ ਅਤੇ ਹੋਰ ਵਿਸ਼ੇਸ਼ ਚਾਵਲ ਸ਼ਾਮਲ ਹਨ ਜਿਨ੍ਹਾਂ ਦੇ ਕਈ ਪ੍ਰਮੁੱਖ ਬ੍ਰਾਂਡ ਜਿਵੇਂ ਕਿ “ਦਾਵਤ” ਹੈ ਅਤੇ ਇਸ ਦੇ ਨਾਲ ਹੀ ਕਈ ਹੋਰਨਾਂ ਖੇਤਰੀ ਬਰਾਂਡ ਜਿਵੇਂ ਕਿ ਹੈਰੀਟੇਜ਼, ਦੇਵਾਯਾ, ਸ਼ੈਫ ਸੀਕ੍ਰੇਟਸ, ਰੋਜ਼ਾਨਾ ਆਦਿ ਵੀ ਹਨ। ਕਾਫੀ ਸੌਦੇਬਾਜੀ ਕਰਨ ਵਾਲੇ ਗਾਹਕਾਂ ਤੋਂ ਲੈ ਕੇ ਪ੍ਰੀਮਿਯਮ ਉਪਭੋਗਤਾ ਤੱਕ ਇਹ ਸਾਰੇ ਬ੍ਰਾਂਡਾਂ ਦੀ ਖਰੀਦ ਕਰਦੇ ਹਨ।
********
ਆਰਐੱਮ/ਪੀਪੀਜੀ/ਕੇਐੱਮਐੱਨ
(Release ID: 1899428)
Visitor Counter : 111