ਖੇਤੀਬਾੜੀ ਮੰਤਰਾਲਾ
ਇੰਦੌਰ ਵਿਚ ਆਯੋਜਿਤ ਪਹਿਲੀ ਖੇਤੀ ਪ੍ਰਤੀਨਿਧੀ ਬੈਠਕ (ਏਡੀਐੱਮ) ਦੇ ਦੂਜੇ ਦਿਨ ਖੇਤੀ ਖੇਤਰ ਉੱਤੇ ਕਾਫੀ ਅਹਿਮ ਵਿਚਾਰ—ਚਰਚਾ ਹੋਈ
Posted On:
14 FEB 2023 6:33PM by PIB Chandigarh
ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਇੰਦੌਰ ਵਿਚ ਆਯੋਜਿਤ ਖੇਤੀ ਕਾਰਜ ਸਮੂਹ (ਏਡਬਲਿਊਜੀ) ਦੀ ਪਹਿਲੀ ਖੇਤੀ ਪ੍ਰਤੀਨਿਧੀ ਬੈਠਕ (ਏਡੀਐੱਮ) ਦਾ ਅੱਜ ਦੂਜਾ ਦਿਨ ਸੀ। ਸਿਵਲ ਐਵੀਏਸ਼ਨ ਮੰਤਰੀ (ਸਿਵਲ ਹਵਾਵਾਜ਼ੀ ਮੰਤਰੀ) ਸ਼੍ਰੀ ਜਯੋਤੀਰਾਦਿਤਯ ਐੱਮ ਸਿੰਧੀਆ ਨੇ 14 ਫਰਵਰੀ 2023 ਨੂੰ ਆਯੋਜਿਤ ਕੀਤੇ ਗਏ ਸੈਸ਼ਨ ਦਾ ਸ਼ੁਰੂਆਤ ਕੀਤੀ।
ਉਦਘਾਟਨ ਸੈਸ਼ਨ ਵਿਚ ਆਪਣੇ ਰਸਮੀ ਭਾਸ਼ਣ ਦੌਰਾਨ ਸ਼੍ਰੀ ਸਿੰਧੀਆ ਨੇ ਖੇਤੀ ਖੇਤਰ ਵਿਚ ਵਿਕਾਸ ਲਈ 3ਐੱਸ ਟੈਮਪਲੇਟ— ਭਾਵ ਸਮਾਰਟ, ਸਰਵ ਐਂਡ ਆੱਲ ਸਸਟੇਨੇਬਲ ਦੇ ਬਾਰੇ ਵਿਚ ਵਰਣਨ ਕੀਤਾ। ਉਨ੍ਹਾਂ ਭਾਰਤੀ ਖੇਤੀ ਵਿਕਾਸ ਗਾਥਾ ਵਿਚ ਡ੍ਰੋਨ ਦੀ ਮਹਤੱਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਕਂੇਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ (ਐੱਮਓਏਐਂਡਐੱਫਡਬਲਿਊ) ਵਿਚ ਸਕੱਤਰ ਨੇ ਇਸ਼ੂ ਨੋਟ ਪੇਸ਼ਕਾਰੀ ਦੌਰਾਨ ਮੁੱਖ ਭਾਸ਼ਣ ਦਿੱਤਾ। ਖਾਧ ਸੁਰੱਖਿਆ ਅਤੇ ਪੋਸ਼ਣ, ਜਲਵਾਯੂ ਪ੍ਰਤੀ ਸਮਾਰਟ ਦ੍ਰਿਸ਼ਟੀਕੋਣ ਦੇ ਨਾਲ ਟਿਕਾਊ ਖੇਤੀ, ਸਮਾਵੇਸ਼ੀ ਖੇਤੀ ਮੁੱਲ ਲੜੀ ਅਤੇ ਖਾਧ ਪ੍ਰਣਾਲੀ ਅਤੇ ਖੇਤੀ ਖੇਤਰ ਵਿਚ ਆਧਾਰਭੂਤ ਬਦਲਾਅ ਦੇ ਉਦੇਸ਼ ਨਾਲ ਡਿਜੀਟਲੀਕਰਣ ਵਰਗੇ ਚਾਰ ਪ੍ਰਮੁੱਖ ਵਿਸ਼ਿਆਂ ਨੂੰ ਸ਼ਾਮਲ ਕਰਦੇ ਹੋਏ ਖੇਤੀ ਕਾਰਜ ਸਮੂਹ ਲਈ ਇਸ਼ੂ ਨੋਟ ਉੱਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਮੈਂਬਰ ਦੇਸ਼ਾਂ, ਬੁਲਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਇਸ਼ੂ ਨੋਟ ਉੱਤੇ ਆਪਣੇ ਵਿਚਾਰਾਂ ਦਾ ਆਦਾਨ—ਪ੍ਰਦਾਨ ਕੀਤਾ।
ਜ਼ੀ20 ਦੇ ਮੈਂਬਰ ਦੇਸ਼ਾਂ ਅਤੇ ਮਹਿਮਾਨ ਦੇਸ਼ਾਂ ਨੇ ਵੀ ਜੀ20 ਖੇਤੀ ਅਜੰਡੇ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਵੱਖਰੇ ਤੌਰ ਤੇ ਦੋ ਪੱਖੀ ਬੈਠਕਾਂ ਕੀਤੀਆਂ।
ਤਕਨੀਕੀ ਸੈਸ਼ਨ ਤੋਂ ਬਾਅਦ, ਸਾਰੇ ਪ੍ਰਤੀਨਿਧੀਆਂ ਨੂੰ ਏਤਿਹਾਸਿਕ ਮਾਂਡੂ ਕਿਲੇ ਦੇ ਦੌਰੇ ਤੇ ਲੈ ਜਾਇਆ ਗਿਆ।
***********
ਐੱਸਐਨਸੀ/ਪੀਕੇ/ਐੱਮਐੱਸ
(Release ID: 1899427)
Visitor Counter : 123