ਖੇਤੀਬਾੜੀ ਮੰਤਰਾਲਾ
azadi ka amrit mahotsav

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ, ਧਰਤੀ ਦੇ ਸਵੱਸਥ ਦੀ ਰੱਖਿਆ ਕਰਨਾ ਸਾਡਾ ਪਰਮ ਕਰੱਤਵ ਹੈ


ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਅੰਧਾਧੁੰਧ ਉਪਯੋਗ ਨੇ ਪ੍ਰਿਥਵੀ ਦੇ ਸਿਹਤ ਅਤੇ ਮਿੱਟੀ ਦੀ ਗੁਣਵੱਤਾ ਨੂੰ ਬੁਰੀ ਤਰ੍ਹਾ ਪ੍ਰਭਾਵਿਤ ਕੀਤਾ ਹੈ” : ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਸ਼੍ਰੀ ਚੌਹਾਨ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਕੁਦਰਤੀ ਖੇਤੀ ਦੀ ਪਹਿਲ ਨੂੰ ਅਪਣਾਉਣਾ ਜ਼ਰੂਰੀ

ਮੁੱਖ ਮੰਤਰੀ ਨੇ ਇੰਦੌਰ ਵਿੱਚ ਖੇਤੀਬਾੜੀ ਕਾਰਜ ਸਮੂਹ (ਏਡਬਲਿਊਜੀ) ਦੀ ਜੀ20 ਦੀ ਪਹਿਲੀ ਖੇਤੀਬਾੜੀ ਪ੍ਰਤੀਨਿਧੀਆਂ ਦੀ ਮੀਟਿੰਗ (ਏਡੀਐੱਮ) ਦਾ ਉਦਘਾਟਨ ਕੀਤਾ

Posted On: 13 FEB 2023 7:38PM by PIB Chandigarh

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਧਰਤੀ ਦੇ ਸਿਹਤ ਦੀ ਰੱਖਿਆ ਕਰਨਾ ਸਾਡਾ ਪਰਮ ਕਰੱਤਵ ਹੈ।

ਸ਼੍ਰੀ ਚੌਹਾਨ ਨੇ ਅੱਜ ਇੰਦੌਰ ਵਿੱਚ ਖੇਤੀਬਾੜੀ ਕਾਰਜ ਸਮੂਹ (ਏਡਬਲਿਊਜੀ) ਦੀ ਜੀ20 ਦੀ ਪਹਿਲੀ ਖੇਤੀਬਾੜੀ ਪ੍ਰਤੀਨਿਧੀਆਂ ਦੀ ਮੀਟਿੰਗ (ਏਡੀਐੱਮ) ਦੇ ਆਪਣੇ ਉਦਘਾਟਨ ਭਾਸ਼ਣ ਵਿੱਚ ਕਿਹਾ, ਉਤਪਾਦਨ ਵਧਾਉਣ ਦੇ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਅੰਧਾਧੁੰਧ ਉਪਯੋਗ ਨੇ ਪ੍ਰਿਥਵੀ ਦੇ ਸਿਹਤ ਅਤੇ ਮਿੱਟੀ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦਾ ਮਾਨਵ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪਇਆ ਹੈ।

ਸ਼੍ਰੀ ਚੌਹਾਨ ਨੇ ਵਾਤਾਵਰਣ ਦੇ ਅਨੁਕੂਲ ਤਕਨੀਕ ਅਪਣਾਉਣ ‘ਤੇ ਬਲ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਕੁਦਰਤੀ ਖੇਤੀ ਦੇ ਅਭਿਯਾਨ ਨੂੰ ਅਪਣਾਉਣਾ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ, ਭਾਰਤ ਸਦੀਆਂ ਤੋਂ ਇਹ ਮੰਨਦਾ ਆਇਆ ਹੈ ਕਿ ਕੁਦਰਤੀ ਦਾ ਦੋਹਨ ਨਹੀਂ ਹੋਣਾ ਚਾਹੀਦਾ, ਅਸੀਂ ਕੇਵਲ ਕੁਦਰਤੀ ਸੰਸਾਧਨਾਂ ਦਾ ਸਦੁਉਪਯੋਗ ਕਰਨਾ ਚਾਹੀਦਾ ਹੈ। ਕੁਦਰਤੀ ਸੰਤੁਲਨ ਦੇ ਲਈ ਇਨਸਾਨਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਦਾ ਅਸਿਤਤਵ ਵੀ ਜ਼ਰੂਰੀ ਹੈ।

ਸ਼੍ਰੀ ਚੌਹਾਨ ਨੇ ਕਿਹਾ ਕਿ ਲਗਾਤਾਰ ਵਧਦੀ ਜਨ ਸੰਖਿਆ ਦੇ ਕਾਰਨ ਫੂਡ ਸੁਰੱਖਿਆ ਅੱਜ ਵਿਸ਼ਵ ਦੇ ਸਾਹਮਣੇ ਇੱਕ ਮਹੱਤਵਪੂਰਨ ਮੁੱਦਾ ਹੈ।

ਉਨ੍ਹਾਂ ਨੇ ਕਿਹਾ “ਦੁਨੀਆ ਦੀ ਕੇਵਲ 12% ਭੂਮੀ ਖੇਤੀਬਾੜੀ ਦੇ ਲਈ ਉਪਯੁਕਤ ਹੈ। ਸਾਲ 2030 ਤੱਕ ਫੂਡ ਪਦਾਰਥ ਦੀ ਮੰਗ 345 ਮਿਲੀਅਨ ਟਨ ਹੋਵੇਗੀ, ਜਦਕਿ ਸਾਲ 2000 ਵਿੱਚ ਇਹ ਮੰਗ 192 ਮਿਲੀਅਨ ਟਨ ਸੀ। ਸਪੱਸ਼ਟ ਹੈ ਕਿ ਨ ਤਾਂ ਖੇਤੀਬਾੜੀ ਭੂਮੀ ਵਧਣ ਵਾਲੀ ਹੈ ਅਤੇ ਨ ਹੀ ਸਾਡੇ ਕੁਦਰਤੀ ਸੰਸਾਧਨ ਵਧਣ ਵਾਲੇ ਹਨ।

ਸ਼੍ਰੀ ਚੌਹਾਨ  ਨੇ ਕਿਹਾ ਕਿ ਸਾਨੂੰ ਖੇਤੀਬਾੜੀ ਭੂਮੀ ਦੀ ਉਤਪਾਦਕਤਾ ਵਧਾਉਣ ਲਈ ਵੀ ਸਮੂਚਿਤ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ “ ਇਸ ਦੇ ਲਈ ਮਸ਼ੀਨੀਕਰਣ, ਡਿਜੀਟਲਾਈਜੇਸ਼ਨ , ਨਵੀਂ ਤਕਨੀਕ ਅਤੇ ਨਵੇਂ ਬੀਜਾਂ ਦੇ ਉਪਯੋਗ ਨੂੰ ਲਗਾਤਾਰ ਹੁਲਾਰਾ ਦੇਣਾ ਹੋਵੇਗਾ।

ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇੱਕ ਦਹਾਕੇ ਤੋਂ ਮੱਧ ਪ੍ਰਦੇਸ਼ ਵਿੱਚ ਖੇਤੀਬਾੜੀ ਵਿਕਾਸ ਦਰ ਵਿੱਚ ਲਗਾਤਾਰ ਸੁਧਾਰ ਹੋਇਆ ਹੈ।

ਉਨ੍ਹਾਂ ਨੇ ਕਿਹਾ, “ਇਸ ਪ੍ਰਦੇਸ਼ ਨੇ ਦੇਸ਼ ਦੀ ਫੂਡ ਪਦਾਰਥ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਹ ਪ੍ਰਦੇਸ਼ ਤਿਲਹਨ ਦੇ ਉਤਪਾਦਨ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਰਿਹਾ ਹੈ। ਦੇਸ਼ ਵਿੱਚ ਸੋਇਆ ਦੇ ਉਤਪਾਦਨ ਵਿੱਚ ਮੱਧ ਪ੍ਰਦੇਸ਼ ਦੀ 60% ਭਾਗੀਦਾਰੀ ਹੈ। ਮੱਧ ਪ੍ਰਦੇਸ਼ ਦੇਸ਼ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਹੈ। ਅਸੀਂ ਪ੍ਰਦੇਸ਼ ਵਿੱਚ ਉਤਪਾਦਨ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਹੈ।

ਇਸ ਵਿੱਚ ਸਿੰਚਾਈ ਖੇਤਰ ਨੂੰ ਵਧਾਉਣ ਦਾ ਕਾਰਜ ਜ਼ਿਕਰਯੋਗ ਹੈ। ਸਾਲ 2003 ਵਿੱਚ ਪ੍ਰਦੇਸ਼ ਵਿੱਚ ਮਾਤਰਾ 7.5 ਲੱਖ ਹੈਕਟੇਅਰ ਖੇਤਰ ਵਿੱਚ ਸਿੰਚਾਈ ਕੀਤੀ ਗਈ ਹੈ। ਇਸ ਨੂੰ ਵਧਾਕੇ ਹੁਣ ਅਸੀਂ 45 ਲੱਖ ਹੈਕਟੇਅਰ ਖੇਤਰ ਵਿੱਚ ਸਿੰਚਾਈ ਕਰ ਰਹੇ ਹਾਂ। ਸਾਡਾ ਟੀਚਾ 65 ਲੱਖ ਹੈਕਟੇਅਰ ਵਿੱਚ ਸਿੰਚਾਈ ਸੁਵਿਧਾ ਉਪਲਬਧ ਕਰਾਉਣ ਦਾ ਹੈ। ਪ੍ਰਦੇਸ਼ ਵਿੱਚ ਉਤਪਾਦਨ ਵਧਾਉਣ ਲਈ ਨਵੀਂ ਤਕਨੀਕ ਅਤੇ ਵਧੀਆ ਬੀਜਾਂ ਦਾ ਪ੍ਰਯੋਗ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

ਸ਼੍ਰੀ ਚੌਹਾਨ ਨੇ ਕਿਹਾ ਕਿ ਉਤਪਾਦਨ ਵਧਾਉਣ ਦੇ ਨਾਲ-ਨਾਲ ਉਤਪਾਦਨ ਲਾਗਤ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਨੂੰ ਜ਼ਰੂਰ ਸਹਿਯੋਗ ਦੇਣ ਉਤਪਾਦਨ ਲਾਗਤ ਘੱਟ ਕਰਨ ਅਤੇ ਖੇਤੀ ਨੂੰ ਇੱਕ ਲਾਭਕਾਰੀ ਵਿਵਸਾਇਕ ਬਣਾਉਣ ਲਈ ਨਿਰੰਤਰ ਯਤਨ ਜਾਰੀ ਹੈ। ਇਸ ਦਿਸ਼ਾ ਵਿੱਚ ਨਵੀਂ ਕਿਫਾਇਤੀ ਤਨਨੀਕ ਅਤੇ ਮਸ਼ੀਨੀਕਰਣ ਦੇ ਉਪਯੋਗ ਨਾਲ ਕਿਸਾਨਾਂ ਦੀ ਮਦਦ ਕਰਨ ਦੀ ਪਹਿਲ ਵੀ ਕੀਤੀ ਜਾ ਰਹੀ ਹੈ।

ਕਿਸਾਨਾਂ ਨੂੰ ਜ਼ੀਰੋ ਪ੍ਰਤੀਸ਼ਤ ਵਿਆਜ ‘ਤੇ ਲੋਨ ਉਪਲਬਧ ਕਰਵਾਇਆ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇੱਕ ਪਹਿਲ ਕਿਸਾਨ ਸਨਮਾਨ ਨਿਧੀ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ ਇੱਕ ਨਿਸ਼ਚਿਤ ਰਾਸ਼ੀ ਉਪਲਬਧ ਕਰਾਈ ਜਾ ਰਹੀ ਹੈ। ਇਸ ਵਿੱਚ ਮੱਧ ਪ੍ਰਦੇਸ਼ ਨੇ ਵੀ ਆਪਣੀ ਰਾਸ਼ੀ ਜੋੜੀ ਹੈ। ਇਸ, ਦਾ ਉਦੇਸ਼ ਖੇਤੀਬਾੜੀ ਦੀ ਲਾਗਤ ਦੇ ਮਾਮਲੇ ਵਿੱਚ ਕਿਸਾਨ ਦਾ ਸਹਿਯੋਗ ਕਰਨਾ ਹੈ।

ਸ਼੍ਰੀ ਚੌਹਾਨ  ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਦਿਵਾਉਣਾ ਵੀ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ , ਨਿਊਨਤਮ ਸਮਰਥਨ ਮੁਲ ਦੀ ਅਵਧਾਰਣਾ ਭਾਰਤ ਵਿੱਚ  ਲਾਗੂ ਹੈ। ਨਾਲ ਹੀ, ਕੁਦਰਤੀ ਆਪਦਾ ਦੀ ਸਥਿਤੀ ਵਿੱਚ ਕਿਸਾਨਾਂ ਦੀ ਮਦਦ ਦੇ ਲਈ ਰਾਜ ਅਤੇ ਕੇਂਦਰ ਸਰਕਾਰ ਵੀ ਸਰਗਰਮ ਹੈ।

ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇੱਕ ਅਭਿਯਾਨ ਦੇ ਰੂਪ ਵਿੱਚ ਪਰੰਪਰਿਕ ਪੋਸ਼ਕ ਅਨਾਜਾਂ ਨੂੰ ਹੁਲਾਰਾ ਦੇਣ ਦਾ ਬੀੜਾ ਉਠਾਇਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਪੋਸ਼ਕ ਅਨਾਜਾਂ ਨੂੰ ‘ਸ਼੍ਰੀ ਅੰਨ’ ਦਾ ਨਾਮ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਨੇ ਵੀ ਇਸ ਸਾਲ ਨੂੰ ਅੰਤਰਰਾਸ਼ਟਰੀ ਪੋਸ਼ਕ ਅਨਾਜ ਸਾਲ ਘੋਸ਼ਿਤ ਕੀਤਾ ਹੈ। ਆਓ ਅਸੀਂ ਸਾਰੇ ਮਿਲਕੇ ਹਰ ਸੰਭਵ ਇਹ ਯਤਨ ਕਰੇ ਕਿ ਇਹ ਪੌਸਟਿਕ ਅਨਾਜ ਧਰਤੀ ਤੋਂ ਗਾਇਬ ਨਾ ਹੋ ਜਾਏ।

ਜੀ20 ਪਹਿਲਾ ਏਡੀਐੱਮ ਦੇ ਮੌਕੇ ‘ਤੇ ਸ਼੍ਰੀ ਚੌਹਾਨ ਨੇ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜਿਸ ਵਿੱਚ ਪੋਸ਼ਕ ਅਨਾਜ ‘ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਖੇਤੀਬਾੜੀ ਅਤੇ ਸੰਬੰਧਿਤ ਖੇਤਰਾਂ ਦੀ ਸਮਰੱਥਾ, ਉਪਲੱਬਧੀਆਂ ਅਤੇ ਪ੍ਰਗਤੀ ਨੂੰ ਪ੍ਰਦਰਸ਼ਿਤ ਕੀਤਾ ਗਿਆ। ਮੁੱਖ ਮੰਤਰੀ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਖੇਤੀਬਾੜੀ ਉਤਪਾਦਾਂ ਦਾ ਅਵਲੋਕਨ ਕੀਤਾ। ਪ੍ਰਦਰਸ਼ਨੀ ਵਿੱਚ ਪਸ਼ੂਪਾਲਨ ਅਤੇ ਮੱਛੀ ਪਾਲਨ ਸਟਾਲ ਦੇ ਨਾਲ-ਨਾਲ ਪੋਸ਼ਕ ਅਨਾਜ ਅਤੇ ਇਸ ਦੇ ਵੈਲਿਊ ਐਡਿਡ ਫੂਡ ਉਤਪਾਦਨ ਆਕਰਸ਼ਣ ਦਾ ਕੇਂਦਰ ਸਨ।

ਇਸ ਦੇ ਬਾਅਦ ਤਿੰਨ ਦਿਨੀਂ ਮੀਟਿੰਗ ਦੇ  ਪਹਿਲੇ ਦਿਨ ਦੋ ਹੋਰ ਪ੍ਰੋਗਰਾਮ, ਜੀ20 ਪਹਿਲਾਂ ਦਾ ਜਾਇਜਾ ਲੈਣ ਅਤੇ ਫੂਡ ਸੁਰੱਖਿਆ ਤੇ ਜਲਵਾਯੂ ਸਮਾਰਟ ਖੇਤੀਬਾੜੀ ਤੇ ਗਲੋਬਲ ਮੰਚ ਦਾ ਆਯੋਜਨ ਕੀਤਾ ਗਿਆ। ਪ੍ਰਤੀਨਿਧੀਆਂ ਦੀ ਭਾਗੀਦਾਰੀ ਦੇ ਨਾਲ, ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਖ-ਵੱਖ ਸੰਗਠਨਾਂ ਅਤੇ ਪ੍ਰਤਿਸ਼ਠਿਤ ਵਿਅਕਤੀਆਂ ਦੀ ਉਪਸਥਿਤੀ ਵੀ ਦੇਖੀ ਗਈ।

ਪਰਿਚਰਚਾਵਾਂ ਦੇ ਬਾਅਦ, ਦਿਨ ਦਾ ਸਮਾਪਨ ਕਿਸਾਨ ਮੇਲਾ, ਲਾਈਵ ਕਾਉਂਟਰ, ਡੀਆਈਵਾਈ ਸਟਾਲ ਅਤੇ ਸੱਭਿਆਚਾਰ ਪ੍ਰੋਗਰਾਮ ਦੇ ਨਾਲ ਹੋਇਆ , ਜਿਸਾ ਦਾ ਪ੍ਰਤੀਨਿਧੀਆਂ ਨੇ ਖੂਬ ਆਨੰਦ ਲਿਆ, ਜਿਸ ਨੇ ਉਨ੍ਹਾਂ ਨੇ ਸਥਾਨਿਕ ਸੰਸਕ੍ਰਿਤੀ ਅਤੇ ਵਿਅੰਜਨਾਂ ਦੇ ਸਵਾਦ ਤੋਂ ਜਾਣੂ ਕਰਵਾਇਆ। ਇਸ ਤੋਂ ਪਹਿਲੇ ਸ਼੍ਰੀ ਚੌਹਾਨ ਨੇ ਸੰਵਾਦਦਾਤਾ ਸੰਮੇਲਨ ਨੂੰ ਵੀ ਸੰਬੋਧਿਤ ਕੀਤਾ ਅਤੇ ਮੀਡੀਆ ਤੋਂ ਰੂਬੁਰੂ ਹੋਏ।

ਇਸ ਵਿੱਚ ਪਹਿਲੇ ਅੱਜ ਸਵੇਰੇ ਰਾਜਵਾੜਾ ਪੈਲੇਸ ਵਿੱਚ ਹੈਰੀਟੇਜ ਵੌਕ ਦੇ ਨਾਲ ਦਿਨ ਦੀ ਸ਼ੁਰੂਆਤ ਹੋਈ। ਇੱਥੇ ਉਪਸਥਿਤ ਪ੍ਰਤੀਨਿਧੀਆਂ ਨੂੰ ਮਹਿਲ ਦੇ ਇਤਿਹਾਸ ਬਾਰੇ ਜਾਣਨ ਅਤੇ ਸਮਝਣ ਦਾ ਅਵਸਰ ਪ੍ਰਾਪਤ ਹੋਇਆ, ਜਿਸ ਦਾ ਨਿਰਮਾਣ 18ਵੀਂ ਸ਼ਤਾਬਦੀ ਵਿੱਚ ਹੋਲਕਰਾਂ ਦੁਆਰਾ ਕੀਤਾ ਗਿਆ ਹੈ।

ਕੇਂਦਰੀ ਨਾਗਰਿਕ  ਹਵਾਬਾਜ਼ੀ ਅਤੇ ਇਸਪਾਤ ਮੰਤਰੀ ਸ਼੍ਰੀ ਜੋਤੀਰਾਦਿਤਿਆ ਸਿੰਧੀਆ ਕੱਲ੍ਹ ਸੰਮੇਲਨ ਨੂੰ ਸੰਬੋਧਿਤ ਕਰਨਗੇ। ਇਸ ਦੇ ਬਾਅਦ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਰਮਿਆਨ ਆਮ ਵਿਚਾਰ-ਵਟਾਂਦਰਾ ਹੋਵੇਗਾ।

ਮੀਟਿੰਗ ਦਾ ਤੀਜਾ ਦਿਨ ਖੇਤੀਬਾੜੀ ਕਾਰਜ ਸਮੂਹ ਦੇ ਪ੍ਰਮੁੱਖ ਉਤਪਾਦਾਂ ‘ਤੇ ਵਿਚਾਰ-ਵਟਾਦਰੇ ਦੇ ਲਈ ਸਮਰਪਿਤ ਰਹੇਗਾ। ਦਰਅਸਲ ਇਹ ਇੱਕ ਤਕਨੀਕੀ ਸੈਸ਼ਨ ਹੋਵੇਗਾ, ਜਿਸ ਵਿੱਚ ਸਾਰੇ ਸੰਬੰਧਿਤ ਮੈਂਬਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਰਮਿਆਨ ਚਰਚਾ ਹੋਵੇਗੀ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਨਾਲ ਸਹਿਭਾਗਿਤਾ ਕੀਤੀ ਜਾਵੇਗੀ।

ਜੀ 20 ਮੈਂਬਰ ਦੇਸਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਆਯੋਜਿਤ ਖੇਤੀਬਾੜੀ ਕਾਰਜ ਸਮੂਹ ਏਡਬਲਿਊਜੀ(ਦੀ ਤਿੰਨ ਦਿਨੀਂ ਪਹਿਲੀ ਖੇਤੀਬਾੜੀ ਪ੍ਰਤੀਨਿੰਧੀ ਮੀਟਿੰਗ) ਏਡੀਐੱਮ (ਵਿੱਚ ਹਿੱਸਾ ਲੈ ਰਹੇ ਹਨ)। ਇਸ ਦਾ ਆਯੋਜਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਕੀਤਾ ਜਾ ਰਿਹਾ ਹੈ।

*******

ਐੱਸਐੱਨਸੀ/ਪੀਕੇ/ਐੱਮਐੱਸ


(Release ID: 1899166) Visitor Counter : 223


Read this release in: English , Urdu , Hindi , Telugu