ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲਾ ਭੁਵਨੇਸ਼ਵਰ ਵਿੱਚ ਪ੍ਰਧਾਨ ਮੰਤਰੀ ਗਤੀ ਸ਼ਕਤੀ ’ਤੇ ਪੂਰਬੀ ਖੇਤਰ ਸੰਮੇਲਨ ਦਾ ਆਯੋਜਨ ਕਰੇਗਾ

प्रविष्टि तिथि: 13 FEB 2023 2:31PM by PIB Chandigarh

ਕੋਲਾ ਮੰਤਰਾਲਾ ਪੂਰਬੀ ਖੇਤਰੀ ਰਾਜਾਂ-ਉੜੀਸਾ, ਝਾਰਖੰਡ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਏਕੀਕ੍ਰਿਤ ਯੋਜਨਾ ਦਾ ਤਾਲਮੇਲ ਕਰਨ ਲਈ 16 ਫਰਵਰੀ ਨੂੰ ਉੜੀਸਾ ਦੇ ਭੁਵਨੇਸ਼ਵਰ ਵਿੱਚ ਪ੍ਰਧਾਨ ਮੰਤਰੀ- ਗਤੀਸ਼ਕਤੀ ਅਤੇ ਰਾਸ਼ਟਰੀ ਲੌਜਿਸਟਿਕਸ ਨੀਤੀ ’ਤੇ ਪੂਰਬੀ ਖੇਤਰ ਸੰਮੇਲਨ ਦਾ ਆਯੋਜਨ ਕਰੇਗਾ।

ਸੰਮੇਲਨ ਵਿੱਚ ਪੂਰਬੀ ਖੇਤਰ ਦੇ ਰਾਜਾਂ ਅਤੇ ਵੱਖ-ਵੱਖ ਮੰਤਰਾਲੇ ਜਿਵੇਂ ਕੋਲਾ, ਡੀਪੀਆਈਆਈਟੀ,ਰੇਲਵੇ, ਬਿਜਲੀ,ਸਟੀਲ,ਖਾਦ ਅਤੇ ਰਸਾਇਣ, ਸੜਕ ਆਵਾਜਾਈ ਮੰਤਰਾਲਾ, ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਦੇ ਨਾਲ-ਨਾਲ ਪੂਰਬੀ ਖੇਤਰ ਦੇ ਉਦਯੋਗ ਪ੍ਰਤੀਨਿਧੀਆਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਸੰਮੇਲਨ ਦਾ ਉਦੇਸ਼ ਖੇਤਰ ਦੇ ਸਮਾਵੇਸ਼ੀ ਵਿਕਾਸ ਲਈ ਡੂੰਘਾਈ ਨਾਲ ਵਿਚਾਰ-ਵਟਾਦਰਾਂ ਕਰਨਾ ਅਤੇ ਸੁਝਾਅ ਦੇਣਾ ਹੈ।

ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ (ਐੱਨਐੱਮਪੀ) ਦੀ ਸ਼ੁਰੂਆਤ ਦੇਸ਼ ਵਿੱਚ ਏਕੀਕ੍ਰਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਅਤੇ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਲਈ ਇੱਕ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਦੇ ਨਾਲ ਕੀਤਾ ਗਿਆ ਸੀ। ਇਸ ਦਾ ਉਦੇਸ਼ ਵੱਖ-ਵੱਖ ਮੰਤਾਰਾਲਿਆਂ/ਰਾਜਾਂ/ਵਿਭਾਗਾਂ/ਉਦਯੋਗਾਂ ਨੂੰ ਇੱਕਠੇ ਲਿਆਉਣਾ ਹੈ ਤਾਂ ਜੋ ਬੁਨਿਆਦੀ ਢਾਂਚੇ ਦੇ ਸੰਪਰਕ ਪ੍ਰੋਜੈਕਟਾਂ ਦੀ ਏਕੀਕ੍ਰਿਤ ਯੋਜਨਾ ’ਤੇ ਕੰਮ ਕਰਦੇ ਹੋਏ ਇਨ੍ਹਾਂ ਨੂੰ ਤਾਲਮੇਲ  ਨਾਲ ਲਾਗੂ ਕੀਤਾ ਜਾ ਸਕੇ।

***** 

ਏਕੇਐੱਨ/ਆਰਕੇਪੀ


(रिलीज़ आईडी: 1899125) आगंतुक पटल : 135
इस विज्ञप्ति को इन भाषाओं में पढ़ें: English , Urdu , हिन्दी , Odia