ਰੱਖਿਆ ਮੰਤਰਾਲਾ

ਸੁਰੱਖਿਆ ਸਕੱਤਰ ਨੇ ਏਅਰੋ ਇੰਡੀਆ 2023 ਦੇ ਮੌਕੇ ’ਤੇ ਸਊਦੀ ਅਰਬ, ਅਮਰੀਕਾ ਅਤੇ ਓਮਾਨ ਦੇ ਪ੍ਰਤੀਨਿਧੀ ਮੰਡਲਾਂ ਨਾਲ ਅਲਗ ਤੋਂ ਮੀਟਿੰਗ ਕੀਤੀ

Posted On: 13 FEB 2023 9:20AM by PIB Chandigarh

ਭਾਰਤੀ ਸੁਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਨੇ 12 ਫਰਵਰੀ 2023 ਨੂੰ ਬੰਗਲੁਰੂ ਵਿੱਚ ਏਅਰੋ ਇੰਡੀਆ 2023 ਦੇ ਮੌਕੇ ’ਤੇ ਤਿੰਨ ਦੇਸ਼ਾਂ ਦੇ ਸੁਰੱਖਿਆ ਪ੍ਰਤੀਨਿਧੀ ਮੰਡਲਾਂ ਨਾਲ ਅਲਗ ਤੋਂ ਮੀਟਿੰਗ ਕੀਤੀ।

ਸੁਰੱਖਿਆ ਸਕੱਤਰ ਨੇ ਸਊਦੀ ਅਰਬ ਦੇ ਉਦਯੋਗਿਕ ਪ੍ਰੋਗਰਾਮ ਜਨਰਲ ਮੈਨੇਜਰ ਸ਼੍ਰੀ ਇੰਗਰ ਤੁਰਕੀ ਸਾਦ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਕਈ ਦੁਵੱਲੇ ਰੱਖਿਆ ਸਹਿਯੋਗ ਮੁੱਦਿਆਂ ’ਤੇ ਚਰਚਾ ਕੀਤੀ।

ਇਸ ਤੋਂ ਬਾਅਦ ਇੰਡੋ-ਪੈਸੀਫਿਕ ਸੁਰੱਖਿਆਂ ਮਾਮਲਿਆਂ ਲਈ ਅਮਰੀਕਾ ਦੇ ਪ੍ਰਧਾਨ ਉਪ ਸਹਾਇਕ ਸੁਰੱਖਿਆ ਸਕੱਤਰ ਸ਼੍ਰੀ ਜੇਡੀਜ਼ੀਆ ਪੀ ਰਾਇਲ ਦੀ ਅਗਵਾਈ ਵਿੱਚ ਇੱਕ ਅਮਰੀਕੀ ਪ੍ਰਤੀਨਿਧੀ ਮੰਡਲ ਨੇ ਸੁਰੱਖਿਆ ਸਕੱਤਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ’ਤੇ ਅਮਰੀਕੀ ਦੂਤਾਵਾਸ ਵਿੱਚ ਚਾਰਜ ਦੀ ਅਫੇਅਰਜ਼ ਰਾਜਦੂਤ ਐਲਿਜ਼ਾਬੇਥ ਜੋਨਸ ਅਤੇ ਅਮਰੀਕੀ ਹਵਾਈ ਸੈਨਾ ਦੇ ਮੇਜਰ ਜਨਰਲ ਜੂਲੀਅਨ ਚਿਟਰ ਵੀ ਸ਼ਾਮਲ ਸਨ।

 

ਗੱਲਬਾਤ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਮੌਜੂਦਾ ਚਲ ਰਹੇ ਅਤੇ ਭਵਿੱਖ ਦੇ ਆਗਾਮੀ ਸੁਰੱਖਿਆ ਸਹਿਯੋਗ ਦੇ ਮੁੱਦਿਆਂ ਦੀ ਇੱਕ ਵਿਸਤਰਿਤ ਲੜੀ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਅਮਰੀਕਾ ਆਪਣੇ ਕਈ ਅਧਿਕਾਰੀਆਂ, ਕੰਪਨੀਆਂ ਅਤੇ ਜਹਾਜ਼ਾਂ ਦੇ ਨਾਲ ਇਸ ਵਰ੍ਹੇ ਏਰੋ ਇੰਡੀਆਂ ਵਿੱਚ ਹਿੱਸਾ ਲੈ ਰਿਹਾ ਹੈ।

 

ਅੰਤ ਵਿੱਚ ਸੁਰੱਖਿਆ ਸਕੱਤਰ ਨੇ ਓਮਾਨ ਦੇ ਸੁਰੱਖਿਆ ਮੰਤਰਾਲੇ ਵਿੱਚ ਸਕੱਤਰ ਜਨਰਲ ਮਹਾਮਹਿਮ ਡਾ. ਮੁਹੰਮਦ ਨਸੇਰ ਅਲ ਜ਼ਾਬੀ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ। ਵਿਚਾਰ-ਵਟਾਦਰੇਂ ਦੇ ਦੌਰਾਨ ਆਪਸੀ ਸੁਰੱਖਿਆ ਸਹਿਯੋਗ ਦੀ ਸਮੀਖਿਆ ਕੀਤੀ ਗਈ ਅਤੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੀ ਡੂੰਘਾਈ ਅਤੇ ਦਾਇਰੇ ਨੂੰ ਵਧਾਉਣ ਲਈ ਸੰਭਾਵੀ ਮੌਕਿਆਂ ’ਤੇ ਚਰਚਾ ਕੀਤੀ ਗਈ।

 

********

ਏਬੀਬੀ/ਆਨੰਦ



(Release ID: 1899122) Visitor Counter : 108