ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਬਾਬਾਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਦੀ 10ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ

Posted On: 13 FEB 2023 12:28PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (13 ਫਰਵਰੀ, 2023) ਲਖਨਾਊ ਵਿੱਚ ਬਾਬਾਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਦੀ 10ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋ-ਸਿਸਟਮ ਮੌਜੂਦ ਹੈ। ਸਭ ਸਿੱਖਿਅਕ ਸੰਸਥਾਨਾਂ, ਖਾਸ ਤੌਰ ’ਤੇ ਯੂਨੀਵਰਸਿਟੀਆਂ ਅਤੇ ਟੈਕਨੋਲਜੀ ਸਿੱਖਿਆ ਸੰਸਥਾਨਾਂ ਨੂੰ ਇਸ ਈਕੋ-ਸਿਸਟਮ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਤਦ ਖੋਜ ਅਤੇ ਇਨੋਵੇਸ਼ਨ ਦੇ ਲਈ ਆਪਣੇ ਸਿੱਖਿਆਰਥੀਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਪ੍ਰਯਾਸ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਨੂੰ ਮੋਹਰੀ ਰਾਸ਼ਟਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਸਾਬਿਤ ਹੋਣਗੇ।

ਨਿਵੇਸ਼ ਅਤੇ ਵਪਾਰ ਦੇ ਲਈ ਯੂਪੀ ਗਲੋਬਲ ਇਨਵੈਸਟਰ ਸਮਿਟ-2023 ਨੇ ਜੋ ਸਹਾਇਕ ਵਾਤਾਵਰਣ ਤਿਆਰ ਕੀਤਾ ਹੈ, ਉਸ ਨੂੰ ਰੇਖਾਂਕਿਤ ਕਰਦੇ ਹੋਏ ਰਾਸ਼ਟਰਪਤੀ ਨੇ ਇਸ ਸਹਾਇਕ ਵਾਤਾਵਰਣ ਦੇ ਨਾਲ ਸਿੱਖਿਆ ਨੂੰ ਜੋੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯੂਨੀਵਰਸਿਟੀਆਂ ਨੂੰ ਖ਼ੁਦ ਨੂੰ ਅਜਿਹੇ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕਰਨਾ ਚਾਹੀਦਾ ਹੈ, ਜਿੱਥੇ ਜਨ ਭਲਾਈ ਦੇ ਲਈ ਨਵੇਂ ਖੋਜ ਕੀਤੇ ਜਾਣ, ਜੋ ਚੌਥੀ ਉਦਯੋਗਿਕ ਕ੍ਰਾਂਤੀ ਦਾ ਕੇਂਦਰ ਬਣਨ ਅਤੇ ਜੋ ਸਟਾਰਟ-ਅੱਪ ਨਵੀਂ ਕ੍ਰਾਂਤੀ ਅਤੇ ਸਮਾਜਿਕ ਸਮ੍ਰਿੱਧੀ ਅਤੇ ਸਮਾਨਤਾ ਦੇ ਸੰਦੇਸ਼ਵਾਹਕ ਬਣ ਜਾਣ, ਜੋ ਇਹ ਵੀ ਬਹੁਤ ਉਤਸ਼ਾਹਪੂਰਵਕ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਬਾਬਾਸਾਹੇਬ ਡਾ. ਭੀਮਰਾਓ ਅੰਬੇਡਕਰ ਮੰਨਦੇ ਸਨ ਕਿ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਨਾ, ਯੂਨੀਵਰਸਿਟੀਆਂ ਦਾ ਬੁਨਿਆਦੀ ਕਰਤੱਵ ਹੈ। ਬਾਬਾਸਾਹੇਬ ਦਾ ਕਹਿਣਾ ਸੀ ਕਿ ਸਿੱਖਿਅਕ ਸੰਸਥਾਨਾਂ ਨੂੰ ਬਿਨਾ ਕਿਸੇ ਭੇਦਭਾਵ ਦੇ ਸਭ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਬਾਬਾਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ 50 ਪ੍ਰਤੀਸ਼ਤ ਰਾਖਵਾਂਕਰਣ ਕਰਕੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਸਿੱਖਿਆਰਥੀਆਂ ਦੀ ਉੱਨਤੀ ਦੇ ਲਈ ਪ੍ਰਸ਼ੰਸਾਯੋਗ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਯੂਨੀਵਰਸਿਟੀ ਦੇਸ਼ ਅਤੇ ਪ੍ਰਦੇਸ਼ ਵਿੱਚ ਬਾਬਾਸਾਹੇਬ ਦੇ ਆਦਰਸ਼ਾਂ ਦੇ ਅਨੁਰੂਪ ਸਿੱਖਿਆ ਦਾ ਪ੍ਰਸਾਰ ਕਰਦਾ ਰਹੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਕਨਵੋਕੇਸ਼ਨ ਸਿੱਖਿਆਰਥੀਆਂ ਦੇ ਲਈ ਅਤਿਅੰਤ ਮਹੱਤਵਪੂਰਨ ਅਵਸਰ ਹੁੰਦਾ ਹੈ। ਅੱਜ ਦੇ ਦਿਨ ਉਨ੍ਹਾਂ ਨੇ ਆਪਣੇ ਅਨੇਕ ਵਰ੍ਹਿਆਂ ਦੀ ਕਠਿਨ ਮਿਹਨਤ ਦਾ ਫਲ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਵਸਰ ’ਤੇ ਉਹ ਸਿੱਖਿਆਰਥੀਆਂ ਨੂੰ ਇਹ ਸਲਾਹ ਦੇਣਗੇ ਕਿ ਉਹ ਆਪਣੇ ਜੀਵਨ ਵਿੱਚ ਜੋ ਵੀ ਬਣਨਾ ਚਾਹੁੰਦਾ ਹਾਂ, ਉਸ ਦੇ ਲਈ ਉਹ ਅੱਜ ਤੋਂ ਕੰਮ ਸ਼ੁਰੂ ਕਰ ਦੇਣ ਅਤੇ ਆਪਣੇ ਲਕਸ਼ ਨੂੰ ਹਮੇਸ਼ਾ ਆਪਣੇ ਧਿਆਨ ਵਿੱਚ ਰੱਖਣ। ਉਨ੍ਹਾਂ ਨੇ ਇੱਛਾ ਵਿਅਕਤ ਕੀਤੀ ਕਿ ਕੁਝ ਸਿੱਖਿਆਰਥੀਆਂ ਨੂੰ ਸਿੱਖਿਅਕ/ਪ੍ਰੋਫੈਸਰ ਬਣਨਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਅਤੇ ਸਿੱਖਣ, ਦੋਨੋਂ ਇੱਕ-ਦੂਸਰੇ ਨਾਲ ਜੁੜੇ ਹਨ। ਸਰਬਸ੍ਰੇਸ਼ਠ ਸਿੱਖਿਆ ਪ੍ਰਣਾਲੀ ਦੇ ਲਈ, ਸਰਬਸ੍ਰੇਸ਼ਠ ਸਿੱਖਿਅਕਾਂ ਦੀ ਜ਼ਰੂਰਤ ਹੁੰਦੀ ਹੈ। ਸਾਡੇ ਪ੍ਰਤਿਭਾਵਾਨ ਸਿੱਖਿਆਰਥੀਆਂ ਨੂੰ ਸਿੱਖਿਆ ਦਾ ਕਾਰੋਬਾਰ ਅਪਣਾ ਕੇ ਦੇਸ਼ ਦੇ ਭਵਿੱਖ ਨੂੰ ਉੱਜਵਲ ਬਣਾਉਣ ਦੇ ਲਈ ਵਡਮੁੱਲਾ ਯੋਗਦਾਨ ਦੇਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅੱਜ ਇੱਥੋਂ ਜੋ ਸਿੱਖਿਆਰਥੀ ਇਕੱਠੇ ਹੋਏ ਹਨ, ਉਹ ਸਿੱਖਿਆ ਅਤੇ ਗਿਆਨ ਦੇ ਬਲ ’ਤੇ ਆਪਣੇ ਜੀਵਨ ਵਿੱਚ ਖੂਬ ਪ੍ਰਗਤੀ ਕਰਨਗੇ। ਲੇਕਿਨ ਇਸ ਦੇ ਨਾਲ ਹੀ, ਉਨ੍ਹਾਂ ਨੇ ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਕ੍ਰਿਤੀ ਨਾਲ ਵੀ ਜੁੜਿਆ ਰਹਿਣਾ ਹੋਵੇਗਾ; ਤਦ ਉਹ ਇੱਕ ਸਾਰਥਕ ਅਤੇ ਸੰਤੋਖੀ ਜੀਵਨ ਜੀਉਣਗੇ। ਰਾਸ਼ਟਰਪਤੀ ਨੇ ਸਿੱਖਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦਾ ਪ੍ਰਯਾਸ ਕਰਨ ਰਹਿਣ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਸੰਕਟ ਦਾ ਸਮਾਂ ਆਏ, ਤਾਂ ਸਮਾਧਾਨ  ਖੋਜਣ ’ਤੇ ਵਿਚਾਰ ਕਰਨ ਅਤੇ ਉਸ ਨੂੰ ਅਵਸਰ ਦੀ ਤਰ੍ਹਾਂ ਸਮਝਣ। ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਦਾ ਵਿਕਾਸ ਹੋਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿਕ ਕਰੋ -

***

ਡੀਐੱਸ/ ਏਕੇ


(Release ID: 1898853) Visitor Counter : 131