ਟੈਕਸਟਾਈਲ ਮੰਤਰਾਲਾ
ਕੇਂਦਰ ਪ੍ਰਧਾਨ ਮੰਤਰੀ ਦੀ ਸੋਚ ਦੇ ਅਨੁਰੂਪ ਇੱਕ ਆਧੁਨਿਕ, ਗਤੀਸ਼ੀਲ, ਏਕੀਕ੍ਰਿਤ ਅਤੇ ਵਿਸ਼ਵ ਪੱਧਰੀ ਟੈਕਸਟਾਈਲ ਖੇਤਰ ਸਥਾਪਿਤ ਕਰਨ ਲਈ ਪ੍ਰਤੀਬੱਧ ਹੈ: ਸ਼੍ਰੀਮਤੀ ਜਰਦੋਸ਼
ਟੈਕਸਟਾਈਲ ਰਾਜ ਮੰਤਰੀ ਨੇ ਗ੍ਰੇਟਰ ਨੋਇਡਾ ਵਿੱਚ 68ਵੇਂ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਮੇਲੇ ਦਾ ਉਦਾਘਾਟਨ ਕੀਤਾ
Posted On:
07 FEB 2023 6:25PM by PIB Chandigarh
ਕੇਂਦਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਗ੍ਰੇਟਰ ਨੋਇਡਾ (ਪਰਿਧਾਨਾਂ ਦਾ ਸ਼ਹਿਰ) ਸਥਿਤ ਇੰਡੀਆ ਐਕਸਪੋਰਟ ਮਾਰਟ ਵਿੱਚ 68ਵੇਂ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਮੇਲੇ (ਆਈਆਈਜੀਐੱਫ) ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੋਜ਼ਗਾਰ ਸਿਰਜਨ ਦੀ ਵਿਸ਼ਾਲ ਸਮਰੱਥਾ ਅਤੇ ਵਿਦੇਸ਼ੀ ਮੁਦਰਾ ਪ੍ਰਾਪਤ ਕਰਨ ਵਾਲੇ ਲਿਬਾਸ ਅਤੇ ਟੈਕਸਟਾਈਲ ਉਦਯੋਗ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸੋਚ ਦੇ ਅਨੁਰੂਪ ਇੱਕ ਆਧੁਨਿਕ, ਗਤੀਸ਼ੀਲ, ਏਕੀਕ੍ਰਿਤ ਅਤੇ ਵਿਸ਼ਵ ਪੱਧਰ ਟੈਕਸਟਾਈਲ ਖੇਤਰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ।
ਉਨ੍ਹਾਂ ਨੇ ਦੱਸਿਆ ਕਿ ਵਿੱਤੀ ਸਾਲ-2022 ਵਿੱਚ ਭਾਰਤ ਦਾ ਸਲਾਨਾ ਟੈਕਸਟਾਈਲ ਅਤੇ ਲਿਬਾਸ ਨਿਰਯਾਤ ਪਿਛਲੇ ਸਾਲ ਦੀ ਤੁਲਨਾ ਵਿੱਚ 41 ਫੀਸਦੀ ਦੇ ਵਾਧੇ ਦੇ ਨਾਲ 44.4 ਅਰਬ ਅਮਰੀਕੀ ਡਾਲਰ ਰਿਹਾ ਹੈ। ਭਾਰਤ ਵਿਸ਼ਵ ਵਿੱਚ ਦੂਜਾ ਸਭ ਤੋਂ ਵੱਡਾ ਟੈਕਸਟਾਈਲ ਅਤੇ ਲਿਬਾਸ ਨਿਰਯਾਤਕ ਦੇਸ਼ ਹੈ। ਮੰਤਰੀ ਨੇ ਲਿਬਾਸ ਨਿਰਮਾਤਾਵਾਂ ਅਤੇ ਨਿਯਾਤਕਾਂ ਨਾਲ ਇਨੋਵੇਸ਼ਨ, ਗੁਣਵੱਤਾ ਦੇ ਨਾਲ ਨਵੀਨਤਮ ਫੈਸ਼ਨ ਰੁਝਾਨ ਤੇ ਜੋਰ ਦੇਣ ਦੀ ਤਾਕੀਦ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਬਾਸ ਉਦਯੋਗ ਦੇ ਵਿਕਾਸ ਅਤੇ ਵਿਸਤਾਰ ਲਈ ਸਰਕਾਰ ਦੇ ਵੱਲੋਂ ਸਾਰੇ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿੱਤਾ।

ਸ਼੍ਰੀ ਠੁਕਰਾਲ ਨੇ ਕਿਹਾ ਕਿ ਆਈਆਈਜੀਐੱਫ ਦਾ ਹਰ ਇੱਕ ਸੰਸਕਰਣ ਭਾਰਤ ਤੋਂ ਲਗਭਗ 200 ਮਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਕਾਰੋਬਾਰ ਨੂੰ ਆਕਰਸ਼ਿਤ ਕਰਦਾ ਹੈ ਅਤੇ ਇਸ ਵਾਰ ਅਸੀਂ ਲਗਭਗ 350 ਮਿਲੀਅਨ ਅਮਰੀਕੀ ਡਾਲਰ ਦੀ ਆਸ਼ਾ ਕਰਦੇ ਹਨ ਅਤੇ ਇਸ ਰੁਝਾਨ ਦੇ ਅੱਗੇ ਜਾਰੀ ਰਹਿਣ ਦੀ ਸੰਭਾਵਨਾ ਹੈ।

ਸ਼੍ਰੀ ਠੁਕਰਾਲ ਨੇ ਦਰਸ਼ਕਾਂ ਨੂੰ ਇਹ ਵੀ ਦੱਸਿਆ ਕਿ ਨੋਇਡਾ ਇੱਕ ਮਹੱਤਵਪੂਰਨ ਲਿਬਾਸ ਕੇਂਦਰ ਹੈ ਜਿੱਥੇ ਤੋਂ ਵਰਤਮਾਨ ਵਿੱਚ ਸਾਲਾਨਾ ਲਿਬਾਸ ਨਿਰਯਾਤ ਦਾ ਅੰਕੜਾ ਲਗਭਗ 40,000 ਕਰੋੜ ਰੁਪਏ ਹੈ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਲਗਭਗ 60,000 ਕਰੋੜ ਰੁਪਏ ਹੋਵੇਗਾ। ਉਨ੍ਹਾਂ ਨੇ ਵਿਦੇਸ਼ੀ ਖਰੀਦਾਰਾਂ ਮੇਲੇ ਦਾ ਸੋਰਸਿੰਗ ਸਲਾਹਕਾਰਾਂ ਅਤੇ ਮੀਡੀਆ ਕਰਮੀਆਂ ਦਾ ਸੁਆਗਤ ਕੀਤਾ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਧੰਨਵਾਦ ਕੀਤਾ।

68ਵੇਂ ਆਈਆਈਜੀਐੱਫ ਦਾ ਆਯੋਜਨ ਇੰਟਰਨੈਸ਼ਨਲ ਗਾਰਮੈਂਟ ਮੇਲਾ ਸੰਗਠਨ ਦੇ ਵੱਲ ਤਿੰਨ ਦਿਨਾਂ ਯਾਨੀ 7 ਤੋਂ 9 ਫਰਵਰੀ, 2023 ਤੱਕ ਕੀਤਾ ਜਾ ਰਿਹਾ ਹੈ। ਇਸ ਵਿੱਚ ਲਗਭਗ 250 ਪ੍ਰਦਰਸ਼ਕ ਸ਼ਰਦ /ਸ਼ੀਤ ਸ਼ੀਜਨ 2023-24 ਸ਼ੀਜਨ ਦੇ ਲਈ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਉਥੇ ਪੂਰੇ ਵਿਸ਼ਵ ਵਿੱਚ 1,000 ਤੋਂ ਅਧਿਕ ਖਰੀਦਾਰਾਂ ਅਤੇ ਲਗਭਗ 800 ਸੋਰਸਿੰਗ ਸਲਾਹਕਾਰਾਂ ਦੇ ਆਉਣ ਦੀ ਉਮੀਦ ਹੈ।
***
ਏਡੀ/ਐੱਨਸੀ
(Release ID: 1897724)
Visitor Counter : 131