ਖੇਤੀਬਾੜੀ ਮੰਤਰਾਲਾ

ਉਪਰਾਸ਼ਟਰਪਤੀ 24 ਫਰਵਰੀ ਨੂੰ ਆਈਸੀਏਆਰ-ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਦੇ 61ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲੈਣਗੇ

Posted On: 08 FEB 2023 11:20AM by PIB Chandigarh

ਭਾਰਤ ਵਿੱਚ ਖੇਤੀਬਾੜੀ ਖੋਜ ਅਤੇ ਸਿੱਖਿਆ ਵਿੱਚ ਉਤਕ੍ਰਿਸ਼ਟਤਾ ਦਾ ਪ੍ਰਤਿਮਾਨ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ (ਆਈਸੀਏਆਰ) ਖੇਤੀਬਾੜੀ ਖੋਜ, ਸਿੱਖਿਆ ਅਤੇ ਵਿਸਤਾਰ ਵਿੱਚ ਪ੍ਰਗਤੀ ਦੇ ਲਈ ਨੈਸ਼ਨਲ ਐਗਰੀਕਲਚਰ ਰਿਸਰਚ ਸਿਸਟਮ ਨੂੰ ਲੀਡਰਸ਼ਿਪ ਪ੍ਰਦਾਨ ਕਰ ਰਿਹਾ ਹੈ।

https://ci5.googleusercontent.com/proxy/aD7n1W2Lhg6Ts6sfgYiOmvSRRYOqrn63UCDylO35y7rsSQ6SNJEqGcYkKSySrwfAkYeBw3Dk6BKO8OwC_NQ0dMgivtk-3GPS1-MMPxDVwifl_PzvxQrSNZwPrw=s0-d-e1-ft#https://static.pib.gov.in/WriteReadData/userfiles/image/image001SG5G.jpg

ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ (ਆਈਏਆਰਆਈ) 24 ਫਰਵਰੀ, 2023 ਨੂੰ ਆਈਸੀਏਆਰ-ਆਈਏਆਰਆਈ, ਨਵੀਂ ਦਿੱਲੀ ਵਿੱਚ ਆਪਣਾ 61ਵੇਂ ਕਨਵੋਕੇਸ਼ਨ ਸਮਾਰੋਹ ਆਯੋਜਤ ਕਰਨ ਜਾ ਰਿਹਾ ਹੈ। ਉਪਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 24 ਫਰਵਰੀ, 2023 ਨੂੰ ਮੁੱਖ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਣ ਹੋਣਗੇ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਅਤੇ ਸੁਸ਼੍ਰੀ ਸ਼ੋਭਾ ਕਰੰਦਲਾਜੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਣ ਹੋਣਗੇ।

ਡੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਹਿਮਾਂਸ਼ੂ ਪਾਠਕ, ਆਈਸੀਏਆਰ-ਆਈਏਆਰਆਈ ਦੇ ਵਾਈਸ ਚਾਂਸਲਰ ਅਤੇ ਡਾਇਰੈਕਟਰ ਏ.ਕੇ.ਸਿੰਘ ਅਤੇ ਆਈਸੀਏਆਰ-ਆਈਏਆਰਆਈ ਦੀ ਡੀਨ ਅਤੇ ਸੰਯੁਕਤ ਡਾਇਰੈਕਟਰ (ਸਿੱਖਿਆ) ਡਾ. ਅਨੁਪਮਾ ਸਿੰਘ ਵੀ ਇਸ ਅਵਸਰ ‘ਤੇ ਆਪਣੀ ਉਪਸਥਿਤੀ ਦਰਜ ਕਰਨਗੇ।

ਆਈਸੀਏਆਰ-ਆਈਏਆਰਆਈ ਦਾ ਅਨੋਖਾ ਪੰਜ ਦਿਨੀਂ ਕਨਵੋਕੇਸ਼ਨ ਸਮਾਰੋਹ 20 ਫਰਵਰੀ ਤੋਂ 6 ਸਕੂਲਾਂ ਦੇ 26 ਵਿਸ਼ਿਆਂ ਦੇ ਐੱਮਐੱਸਸੀ ਅਤੇ ਪੀਐੱਚਡੀ ਵਿਦਿਆਰਥੀਆਂ ਨੂੰ ਮੈਰਿਟ ਮੈਡਲ ਪ੍ਰਸਤੁਤੀਆਂ ਦੇ ਨਾਲ ਪ੍ਰਾਰੰਭ ਹੋਵੇਗਾ। ਹਰੇਕ ਵਿਸ਼ੇ ਦੇ ਪ੍ਰੋਫੈਸਰਾਂ ਦੁਆਰਾ ਪ੍ਰਸਤੁਤੀ ਅਤੇ ਆਈਏਆਰਆਈ ਪੁਰਸਕਾਰ ਵਿਜੇਤਾਵਾਂ ਦੁਆਰਾ ਲੈਕਚਰ ਦੇ ਬਾਅਦ ਲਾਲ ਬਹਾਦੁਰ ਸ਼ਾਸਤਰੀ ਸਮ੍ਰਿਤੀ ਲੈਕਚਰ ਜਿਵੇਂ ਪ੍ਰੋਗਰਾਮ ਵੀ ਕਨਵੋਕੇਸ਼ਨ ਸਪਤਾਹ ਦਾ ਹਿੱਸਾ ਹੋਣਗੇ।

ਕਨਵੋਕੇਸ਼ਨ ਸਮਾਰੋਹ ਦੇ ਦਿਨ, 400 ਤੋਂ ਅਧਿਕ ਵਿਦਿਆਰਥੀ (ਐੱਮ.ਐੱਸਸੀ, ਐੱਮ.ਟੈਕ. ਅਤੇ ਪੀਐੱਚਡੀ ਸਹਿਤ) ਬੰਗਲਾਦੇਸ਼, ਮਿਸ੍ਰ, ਇਥਯੋਪੀਆ, ਘਾਨਾ, ਮਿਆਂਮਾਰ, ਨੇਪਾਲ, ਨਾਈਜੀਰੀਆ, ਰਵਾਂਡਾ, ਸੀਅਰਾ ਲਿਓਨ, ਸ਼੍ਰੀਲੰਕਾ ਅਤੇ ਤਨਜ਼ਾਨੀਆ ਜਿਵੇਂ ਵਿਦੇਸ਼ੀ ਦੇਸ਼ਾਂ ਦੇ ਵਿਦਿਆਰਥੀਆਂ ਸਹਿਤ ਆਪਣੀ ਡਿਗਰੀ ਪ੍ਰਾਪਤ ਕਰਨਗੇ। ਇਸ ਅਵਸਰ ‘ਤੇ ਸਰਵਸ਼੍ਰੇਸ਼ਠ ਚੁਣੇ ਹੋਏ ਐੱਮਐੱਸਸੀ ਅਤੇ ਪੀਐੱਚ.ਡੀ. ਵਿਦਿਆਰਥੀਆਂ ਨੂੰ ਮੁੱਖ ਮਹਿਮਾਣ ਨਾਬਾਰਡ-ਪ੍ਰੋਫੈਸਰ ਵੀਐੱਲ ਚੋਪੜਾ ਗੋਲਡ ਮੈਡਲ ਅਤੇ ਬੇਸਟ ਸਟੂਡੈਂਟ ਆਵ੍ ਦ ਈਅਰ ਦਾ ਸਨਮਾਨ ਵੀ ਪ੍ਰਦਾਨ ਕਰਨਗੇ। 

ਇਸ ਆਯੋਜਨ ਵਿੱਚ ਵਰਤਮਾਨ ਅਤੇ ਸਾਬਕਾ ਡਾਇਰੈਕਟਰ ਜਨਰਲ, ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ, ਸੰਸਥਾਨ ਦੇ ਸਾਬਕਾ ਡਾਇਰੈਕਟਰ ਅਤੇ ਡੀਨ, ਪ੍ਰੋਜੈਕਟ ਡਾਇਰੈਕਟਰ (ਡਬਲਿਊਟੀਸੀ), ਡਿਵੀਜ਼ਨਾਂ ਦੇ ਪ੍ਰਮੁੱਖ ਅਤੇ ਪ੍ਰੋਫੈਸਰ ਜਿਵੇਂ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਰਹਿਣਗੇ। ਪ੍ਰੋਗਰਾਮ ਨੂੰ ਸੰਸਥਾਨ ਦੇ ਯੂਟਿਊਬ ਚੈਨਲ ‘ਤੇ ਵਰਚੁਅਲ ਮੋਡ ਦੇ ਰਾਹੀਂ ਨਾਲ ਔਨਲਾਈਨ ਸਟ੍ਰੀਮ ਕੀਤਾ ਜਾਵੇਗਾ।

****

ਐੱਸਐੱਨਸੀ/ਪੀਕੇ/ਐੱਮਐੱਸ



(Release ID: 1897385) Visitor Counter : 64


Read this release in: English , Urdu , Hindi , Tamil , Telugu