ਖੇਤੀਬਾੜੀ ਮੰਤਰਾਲਾ
ਜੀ20 ਥੀਮ ਅਧਾਰਿਤ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐੱਫ) ਅਤੇ ਮੱਧ ਪ੍ਰਦੇਸ਼ ਫਾਰਮ ਗੇਟ ਸੰਬੰਧਿਤ ਵਰਕਸ਼ਾਪਾਂ ਦਾ ਆਯੋਜਨ
Posted On:
07 FEB 2023 8:46PM by PIB Chandigarh
ਜੀ-20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦਾ ਪ੍ਰਮੁੱਖ ਮੰਤਰ ਹੈ। ਇਹ ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ ’ਤੇ ਗਲੋਬਲ ਆਰਕੀਟੈਕਚਰ ਅਤੇ ਸ਼ਾਸਨ ਨੂੰ ਅਕਾਰ ਦੇਣ ਅਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤ 1 ਦਸੰਬਰ 2022 ਤੋਂ 30 ਨਵੰਬਰ 2023 ਤੱਕ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਜੀ-20 ਵਿੱਚ 19 ਦੇਸ਼ ਅਤੇ ਯੂਰਪੀਅਨ ਸੰਘ ਸ਼ਾਮਲ ਹੈ,-ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ. ਇਟਲੀ, ਜਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਤੁਰਕੀ, ਦੱਖਣੀ ਅਫਰੀਕਾ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀਅਨ ਸੰਘ ਜੀ-20 ਮੈਂਬਰ ਗਲੋਬਲ ਸਕਲ ਘਰੇਲੂ ਉਤਪਾਦ ਦੇ ਲਗਭਗ 85 ਪ੍ਰਤੀਸ਼ਤ ਗਲੋਬਲ ਵਪਾਰ ਦੇ 75 ਪ੍ਰਤੀਸ਼ਤ ਤੋਂ ਜ਼ਿਆਦਾ ਅਤੇ ਵਿਸ਼ਵ ਜਨਸੰਖਿਆ ਦੇ ਲਗਭਗ ਦੋ ਤਿਹਾਈ ਦੀ ਪ੍ਰਤੀਨਿਧਤਾ ਕਰਦੇ ਹਨ।
ਰਾਜ ਖੇਤੀਬਾੜੀ ਵਿਸਤਾਰ ਅਤੇ ਸਿਖਲਾਈ ਸੰਸਥਾਨ, ਭੋਪਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਨਵੀਂ ਦਿੱਲੀ ਅਤੇ ਮੈਨੇਜ, ਹੈਦਰਾਬਾਦ ਦੇ ਤਾਲਮੇਲ ਵਿੱਚ ‘ਵੂਮੈਨ ਲੈਡ ਐਗਰੀਕਲਚਰਲ ਡਿਵੈਲਪਮੈਂਟ’ ਵਿਸ਼ੇ ’ਤੇ ਮੱਧ-ਪ੍ਰਦੇਸ਼ ਦੀਆਂ ਮਹਿਲਾਵਾਂ ਦਾ ਖੇਤੀਬਾੜੀ ਉੱਦਮ ਅਤੇ ਐਗਰੀ ਸਟਾਰਟਅਪ ਵਿੱਚ ਯੋਗਦਾਨ ਅਤੇ ਆਰਥਿਕ ਸਹਾਇਤਾ ਉਪਲਬਧ ਕਰਾਉਣ ਦੇ ਸੰਬੰਧ ਵਿੱਚ ਅੱਜ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ਵਿੱਚ ਮੱਧ-ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 250 ਕ੍ਰਿਸ਼ੀ ਮਹਿਲਾ, ਉੱਦਮੀ, ਨਵੇਂ ਸਟਾਰਟਅਪ ਸਥਾਪਿਤ ਕਰਨ ਵਾਲੇ ਅਤੇ ਹੋਰ ਵੱਖ-ਵਖ ਪ੍ਰਤੀਭਾਗੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਨਿਰੂਪਮ ਮੇਹਰੋਤਰਾ, ਸੀ.ਜੀ.ਐੱਮ, ਨਾਬਾਰਡ-ਭੋਪਾਲ ਮੁੱਖ ਮਹਿਮਾਨ ਅਤੇ ਸ਼੍ਰੀ ਐੱਸ.ਆਰ.ਇਗਲ, ਸੰਯੂਕਤ ਡਾਇਰੈਕਟਰ (ਮਾਸ ਮੀਡੀਆ), ਐਮੱਓਏ ਐਂਡ ਐਫਡਬਲਿਊ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ। ਸਭ ਤੋਂ ਪਹਿਲਾਂ ਸ਼੍ਰੀ ਕੇ.ਪੀ. ਅਹਰਵਾਲ, ਡਾਇਰੈਕਟਰ ਦੁਆਰਾ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਗਿਆ। ਸ਼੍ਰੀ ਸੰਜੀਵ ਕੁਮਾਰ ਇੰਗਲੇ ਦੁਆਰਾ ਮੱਧ ਪ੍ਰਦੇਸ਼ ਦੀਆਂ ਮਹਿਲਾਵਾਂ ਨੂੰ ਸਟਾਰਟਅਪ ਵੂਮਨ ਇੰਟਰਪ੍ਰੇਨਯੋਰਸ਼ਸ਼ਿਪ ਵਿੱਚ ਤਕਨੀਕੀ ਅਤੇ ਵਿੱਤੀ ਸਹਾਇਤਾ ਲਈ ਰਾਜ ਅਤੇ ਕੇਂਦਰੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਫਸਲਾਂ ਵਿੱਚ ਕੀਟਨਾਸ਼ਕ ਅਤੇ ਪੌਸ਼ਟਿਕ ਤੱਤਾਂ ਦੇ ਛਿੜਕਾਅ ਲਈ ਖੇਤੀਬਾੜੀ ਵਿੱਚ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ, ਜਿਸ ਤੋਂ ਘੱਟ ਤੋਂ ਘੱਟ ਸਮੇਂ ਵਿੱਚ ਲਾਗਤ ਵਿੱਚ ਫ਼ਸਲਾਂ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਗੇ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਖੇਤੀਬਾੜੀ ਮੰਤਰਾਲੇ ਵਲੋਂ 10000 ਐੱਫ.ਪੀ.ਓ ਗਠਨ ਦਾ ਟੀਚਾ ਰੱਖਿਆ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਐੱਫ.ਪੀ.ਓ. ਅਤੇ ਖੇਤੀਬਾੜੀ ਉੱਦਮੀਆਂ ਵਿੱਚ ਮੱਧ-ਪ੍ਰਦੇਸ਼ ਦੀਆਂ ਮਹਿਲਾਵਾਂ ਨੂੰ ਇਸ ਦਾ ਲਾਭ ਲੈਣ ਲਈ ਰਾਜ ਅਤੇ ਕੇਂਦਰੀ ਸਰਕਾਰ ਦੁਆਰਾ ਇਨ੍ਹਾਂ ਮਹਿਲਾਵਾਂ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਖੇਤੀਬਾੜੀ ਉਪਜ ਮਾਰਕੀਟਿੰਗ ਲਈ ਫਾਰਮ ਗੇਟ ਐਪ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ। ਖੇਤੀਬਾੜੀ ਉੱਦਮੀਆਂ ਲਈ ਇਸ ਪ੍ਰੋਗਰਾਮ ਦੇ ਦੌਰਾਨ ਮੈਨੇਜ ਹੈਦਰਾਬਾਦ, ਨਾਬਾਰਡ ਅਤੇ ਹੋਰ ਸਹਿਯੋਗੀ ਬੈਂਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਮਝੋਤੇ ’ਤੇ ਹਸਤਾਖਰ ਕੀਤੇ ਗਏ।
ਸ਼੍ਰੀ ਤਰਸੇਮ ਸਿੰਘ ਜੀਰਾ, ਅੰਚਲ ਪ੍ਰਮੁੱਖ ਭੋਪਾਲ, ਸੈਨਟ੍ਰਲ ਬੈਂਕ ਆਵ੍ ਇੰਡੀਆ ਦੁਆਰਾ ਏ.ਸੀ.ਐਂਡ ਏ.ਬੀ.ਸੀ. ਪ੍ਰੋਗਰਾਮ ਰਾਹੀਂ ਖੇਤੀਬਾੜੀ ਉਤਪਾਦਾਂ ਦੇ ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਵਧਾਉਣ ’ਤੇ ਜ਼ੋਰ ਦੇਣ ਲਈ ਸੁਝਾਅ ਦਿੱਤੇ ਗਏ।
ਸ਼੍ਰੀ ਨਿਰੂਪਮ ਮੇਹਰੋਤਰਾ, ਸੀ.ਜੀ.ਐੱਮ ਨਾਬਾਰਡ-ਭੋਪਾਲ ਨੇ ਕਿਹਾ ਕਿ ਮੱਧ-ਪ੍ਰਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਕੁੱਲ ਮਹਿਲਾਵਾਂ ਵਿੱਚੋਂ ਇੱਕ ਤਿਹਾਈ ਮਹਿਲਾਵਾਂ (ਲਗਭਗ 15-29 ਵਰ੍ਹੇ) ਮਹਿਲਾ ਉੱਦਮਿਤਾ ਵੱਲ ਤੇਜ਼ੀ ਨਾਲ ਵੱਧ ਰਹੀਆਂ ਹਨ। ਪਰੰਤੂ ਹੁਣ ਵੀ ਜੈਂਡਰ ਸਮਾਨਤਾ ਲਈ ਹੋਰ ਵੱਧ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਸਵੈ-ਸਹਾਇਤਾ ਸਮੂਹ ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ ਇਸ ਵਿੱਚ ਮਹਿਲਾਵਾਂ ਲਈ ਸਵੈ-ਸਹਾਇਤਾ ਸਮੂਹ ਨੂੰ ਅੱਗੇ ਵਧਾਉਣ ਲਈ ਕਾਰਜਸ਼ੀਲ ਪੂੰਜੀ ਦੀ ਉਪਲਬਧਾ ਅਤੇ ਮਾਰਕੀਟਿੰਗ ਲਈ ਨਿਯਮਾਂ ਨੂੰ ਹੋਰ ਅਸਾਨ ਕੀਤਾ ਜਾਣਾ ਚਾਹੀਦਾ ਹੈ।
ਡਾ. ਸ਼ਾਹਜੀ ਫੰਡ, ਡਿਪਟੀ ਡਾਇਰੈਕਟਰ, ਮੈਨੇਜ ਹੈਦਰਾਬਾਦ ਨੇ ਕਿਹਾ ਕਿ ਏ.ਸੀ. ਐਂਡ ਏ.ਬੀ.ਸੀ ਪ੍ਰੋਗਰਾਮ ਨੂੰ ਪਹਿਲੀ ਵਾਰ ਤੇਲੰਗਾਨਾ ਰਾਜ ਵਿੱਚ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਦੇ ਸਾਰੇ ਰਾਜਾਂ ਵਿੱਚ ਚਲਾਇਆ ਜਾ ਰਿਹਾ ਹੈ। ਨੈਸ਼ਨਲ ਕਨਵੇਂਸ਼ਨ ਆਨ ਵੂਮਨ ਐਗਰੀ ਪ੍ਰੈਨਯੋਕਸ਼ਿਪ ਐਂਡ ਆਵ੍ ਇੰਡਿਆ, ਸੈਂਟਰਲ ਬੈਂਕ ਆਵ੍ ਇੰਡੀਆ, ਐੱਸ.ਬੀ.ਆਈ., ਐੱਮ.ਪੀ.ਜੀ.ਬੀ. ਬੈਂਕ ਅਤੇ ਮੈਨੇਜ ਐੱਮ.ਓ.ਯੂ. ਹਸਤਾਖਰ ਕੀਤਾ ਗਿਆ। ਉਸ ਤੋਂ ਬਾਅਦ ਮੱਧ-ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਮਹਿਲਾ ਉੱਦਮੀਆਂ ਦੁਆਰਾ ਆਪਣੀ ਸਫ਼ਲਤਾ ਦੀ ਕਹਾਣੀ ਦੱਸੀ ਗਈ।
ਪ੍ਰੋਗਰਾਮ ਵਿੱਚ ਆਏ ਭਾਗੀਦਾਰਾਂ ਦੇ ਨਾਲ ਚਰਚਾ ਕਰਕੇ ਉਨ੍ਹਾਂ ਦੀ ਸ਼ੰਕਾ ਦਾ ਹਲ ਕੀਤਾ ਗਿਆ। ਦੂਜੇ ਸ਼ੈਸ਼ਨ ਵਿੱਚ ਖੇਤੀਬਾੜੀ ਉੱਦਮਿਤਾ ਅਤੇ ਖੇਤੀਬਾੜੀ ਸ਼ੁਰੂਆਤ ਲਈ ਪੈਨਲ ਚਰਚਾ ਸ਼੍ਰੀਮਤੀ ਸੁਮਨ ਪ੍ਰਸਾਦ, ਡਿਪਟੀ ਡਾਇਰੈਕਟਰ (ਖੇਤੀਬਾੜੀ) ਜ਼ਿਲ੍ਹਾ ਭੋਪਾਲ, ਸ਼੍ਰੀਮਤੀ ਰਸ਼ਮੀ ਵਰਗੀਸ, ਡਿਪਟੀ ਡਾਇਰੈਕਟਰ ਖੈਤੀਬਾੜੀ ਡਾਇਰੈਕਟਰ ਵਿੰਧਿਆਚਲ ਭਵਨ ਭੋਪਾਲ, ਸ਼੍ਰੀਮਤੀ ਆਸ਼ਾਲਤਾ ਪਾਠਕ, ਸੀਨੀਅਰ ਖੇਤੀਬਾੜੀ ਵਿਕਾਸ ਅਧਿਕਾਰੀ ਡਾਇਰੈਕਟਰ ਵਿੰਧਿਆਚਲ ਭਵਨ ਭੋਪਾਲ, ਸ਼੍ਰੀ ਵਿਨਯ ਪਾਟੀਦਾਰ, ਸਲਾਹਕਾਰ ਮੈਨੇਜ ਹੈਦਰਾਬਾਦ, ਡਾ. ਸਵਾਤੀ ਸ਼ਰਮਾ, ਨੋਡਲ ਅਧਿਕਾਰੀ ਐੱਨ.ਜੀ.ਓ, ਕਾਰਡ, ਭੋਪਾਲ ਅਤੇ ਮੈਨੇਜ ਹੈਦਰਾਬਾਦ ਅਤੇ ਸਿਏਟ ਭੋਪਾਲ ਦੇ ਅਧਿਕਾਰਿਆਂ ਦੁਆਰਾ ਕੀਤੀ ਗਈ।
ਸਾਬਕਾ ਡਾਇਰੈਕਟਰ ਖੇਤੀਬਾੜੀ ਅਤੇ ਐੱਮ.ਡੀ. ਫਾਰਮ ਬੀਜ ਅਤੇ ਵਿਕਾਸ ਨਿਗਮ ਆਈ.ਏ.ਐੱਸ ਸ਼੍ਰੀਮਤੀ ਪ੍ਰੀਤੀ ਮੈਥਿਲ ਨਾਇਕ ਦੁਆਰਾ ਖੇਤੀਬਾੜੀ ਮਹਿਲਾ ਉੱਦਮੀਆਂ ਨੂੰ ਖੇਤੀਬਾੜੀ ਆਦਾਨ ਦੀ ਸ਼ੁਰੂਆਤ ਕਰਨ ਅਤੇ ਖੇਤੀਬਾੜੀ ਉਪਜ ਦੇ ਵੈਲਿਊ ਐਡੀਸ਼ਨ ’ਤੇ ਸਮਝਿਆ ਗਿਆ।
ਇਸ ਤੋਂ ਬਾਅਦ ਸ਼੍ਰੀ ਯੂ.ਐੱਸ. ਜਾਦੌਨ, ਡਿਪਟੀ ਡਾਇਰੈਕਟਰ ਸਿਏਟ ਦੁਆਰਾ ਉਪਸਥਿਤ ਮਹਿਮਾਨਾਂ ਅਤੇ ਮੱਧ ਪ੍ਰਦੇਸ਼ ਤੋਂ ਆਈ ਮਹਿਲਾ ਮਹਿਮਾਨਾਂ ਦਾ ਧੰਨਵਾਦ ਪ੍ਰਸਤਾਵ ਦਿੱਤਾ ਗਿਆ, ਅਤੇ ਪ੍ਰੋਗਰਾਮ ਨੂੰ ਸਮਾਪਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਦੂਰਦਰਸ਼ਨ ਭੋਪਾਲ ਦੀ ਸ਼੍ਰੀਮਤੀ ਰਾਣੀ ਰੈਕਵਾਰ ਨੇ ਕੀਤਾ।
****
ਐੱਸਐੱਨਸੀ/ਪੀਕੇ/ਐੱਮਐੱਸ
(Release ID: 1897381)
Visitor Counter : 189