ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਯੂਨਿਟੀ ਇਨ ਕ੍ਰਿਏਟੀਵਿਟੀ’ ਪ੍ਰਤੀਯੋਗਿਤਾ ਦੇ ਜੇਤੂਆਂ ਅਤੇ ਪ੍ਰਤੀਭਾਗੀਆਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
08 FEB 2023 9:59AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਰ੍ਹੇ 2021 ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਤਹਿਤ ਆਯੋਜਿਤ ‘ਯੂਨਿਟੀ ਇਨ ਕ੍ਰਿਏਟੀਵਿਟੀ’ ਪ੍ਰਤੀਯੋਗਿਤਾ ਦੇ ਜੇਤੂਆਂ ਅਤੇ ਪ੍ਰਤੀਭਾਗੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਇਸ ਪ੍ਰਤੀਯੋਗਿਤਾ ਵਿੱਚ ਦੇਸ਼ ਭਰ ਤੋਂ ਪੰਜ ਲੱਖ ਤੋਂ ਅਧਿਕ ਲੋਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 272 ਜੇਤੂਆਂ ਦੀ ਚੋਣ ਕੀਤੀ ਗਈ। ਸੱਭਿਆਚਾਰ ਮੰਤਰਾਲੇ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਰਚਨਾਤਮਕਤਾ ਦੇ ਲਈ ਪੁਰਸਕ੍ਰਿਤ ਕੀਤਾ ਹੈ। ਇਸ ਪ੍ਰਤੀਯੋਗਿਤਾ ਦਾ ਗ੍ਰੈਂਡ ਫਿਨਾਲੇ ਦਿੱਲੀ ਦੇ ਨਹਿਰੂ ਪਾਰਕ ਵਿੱਚ ਆਯੋਜਿਤ ਕੀਤਾ ਗਿਆ ਸੀ।
ਅੰਮ੍ਰਿਤ ਮਹੋਤਸਵ ਦੇ ਟਵੀਟਾਂ ਦੀ ਲੜੀ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਅਦਭੁਤ ਰਚਨਾਤਮਕਤਾ ਨਾਲ ਭਰੀ ਦੇਸ਼ ਭਗਤੀ ਦੀ ਇਸ ਭਾਵਨਾ ਨੇ #UnityInCreativity ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਜਿਸ ਪ੍ਰਕਾਰ ਲੱਖਾਂ ਦੇਸ਼ਵਾਸੀਆਂ ਨੇ ਇਸ ਵਿੱਚ ਵਧ-ਚੜ੍ਹ ਕੇ ਭਾਗੀਦਾਰੀ ਕੀਤੀ, ਉਹ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ। ਜੇਤੂਆਂ ਦੇ ਨਾਲ ਹੀ ਸਭ ਪ੍ਰਤੀਭਾਗੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।”
*****
ਡੀਐੱਸ/ਐੱਸਟੀ
(रिलीज़ आईडी: 1897297)
आगंतुक पटल : 135
इस विज्ञप्ति को इन भाषाओं में पढ़ें:
Marathi
,
Bengali
,
English
,
Urdu
,
हिन्दी
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam