ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭੂਟਾਨ ਦੇ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 07 FEB 2023 5:21PM by PIB Chandigarh

ਭੂਟਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਮਹਾਮਹਿਮ ਵਾਂਗਚੁਕ ਨਾਮਗਯਾਲ ਦੀ ਅਗਵਾਈ ਵਿੱਚ ਇੱਕ ਸੰਸਦੀ ਵਫ਼ਦ ਨੇ ਅੱਜ (7ਫਰਵਰੀ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਨੇ ਇਸ ਵਫ਼ਦ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਅਤੇ ਭੂਟਾਨ ਦੇ ਦਰਮਿਆਨ ਬਹੁਮੁਖੀ ਅਤੇ ਅਦੁੱਤੀ ਦੋਸਤੀ ਨੂੰ ਕਾਫੀ ਮਹੱਤਵ ਦਿੰਦੇ ਹਾਂ। ਭਾਰਤ ਸਰਕਾਰ ਭੂਟਾਨ ਦੇ ਲੋਕਾਂ ਦੀਆਂ ਆਕਾਂਖਿਆਵਾਂ ਅਤੇ ਪ੍ਰਾਥਮਿਕਤਾਵਾਂ ਦੇ ਅਨੁਰੂਪ ਭੂਟਾਨ ਦੇ ਨਾਲ ਆਪਣੇ ਉਤਕ੍ਰਿਸ਼ਟ ਦੁਵੱਲੇ ਸਹਿਯੋਗ ਦਾ ਵਿਸਤਾਰ ਕਰਨ ਦੇ ਲਈ ਪ੍ਰਤੀਬੱਧ ਹੈ। ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਭੂਟਾਨ ਦੀ ਸ਼ਾਹੀ ਸਰਕਾਰ ਨੂੰ ਸਭ ਦੇ ਲਈ ਸਮ੍ਰਿੱਧੀ ਦੀ ਆਪਣੀ ਸੋਚ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰਨ ਦੇ ਲਈ ਭਾਰਤ, ਭੂਟਾਨ ਦੇ ਨਾਲ ਦੁਵੱਲੇ ਸਹਿਯੋਗ ਦੇ ਨਵੇਂ ਰਸਤੇ ਖੋਲ੍ਹ ਰਿਹਾ ਹੈ। ਇਨ੍ਹਾਂ ਵਿੱਚ ਪੁਲਾੜ ਸਹਿਯੋਗ, ਸਮਾਰਟ ਖੇਤੀਬਾੜੀ, ਯੁਵਾ ਅਤੇ ਖੇਡਾਂ, ਸਟਾਰਟ-ਅੱਪਸ, ਅਖੁੱਟ ਊਰਜਾ ਅਤੇ ਡਿਜੀਟਲ ਵਿਕਾਸ ਸ਼ਾਮਲ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਭੂਟਾਨ ਐੱਲਡੀਸੀ (ਅਵਿਕਸਿਤ) ਦੇਸ਼ਾਂ ਦੇ ਸਮੂਹ ਤੋਂ ਅੱਗੇ ਨਿਕਲ ਜਾਵੇਗਾ ਅਤੇ 2023 ਤੱਕ ਉੱਚ ਆਮਦਨ ਵਾਲੀ ਇੱਕ ਅਰਥਵਿਵਸਥਾ ਬਣਨ ਦੇ ਰਾਹ ’ਤੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਰਸਤੇ ’ਤੇ ਅੱਗੇ ਵਧਦੇ ਹੋਏ ਭੂਟਾਨ ਨੂੰ ਭਾਰਤ ਦੇ ਰੂਪ ਵਿੱਚ ਹਮੇਸ਼ਾ ਇੱਕ ਵਿਸ਼ਵਾਸਯੋਗ ਮਿੱਤਰ ਦਾ ਸਾਥ ਮਿਲੇਗਾ।

***

ਡੀਐੱਸ/ਏਕੇ


(Release ID: 1897295) Visitor Counter : 97