ਬਿਜਲੀ ਮੰਤਰਾਲਾ
azadi ka amrit mahotsav

ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਸਾਂਝੇ ਵਿਚਾਰਾਂ ਅਤੇ ਸਰਵ ਸਹਿਮਤੀ ਦੇ ਨਾਲ ਜੀ20 ਐਂਨਰਜੀ ਟ੍ਰਾਂਜਿਸ਼ਨ ਵਰਕਿੰਗ ਸਮੂਹ ਵਿਚਾਰ-ਵਟਾਂਦਰਾ ਸਫਲਤਾਪੂਰਵਕ ਸੰਪਨ

Posted On: 06 FEB 2023 9:22PM by PIB Chandigarh

 

ਭਾਰਤ ਨੇ ਖੇਤਰ ਵਿੱਚ ਊਰਜਾ ਕੁਸ਼ਲਤਾ ਅਤੇ ਟਿਕਾਊ ਕੰਮ ਯੋਜਨਾਵਾਂ ਦੇ ਅਨੁਪਾਲਣ ਨੂੰ ਹੋਰ ਜ਼ਿਆਦਾ ਵਧਾਉਣ ਲਈ ਇੰਡੋਨੇਸ਼ੀਆ-ਮਲੇਸ਼ੀਆ-ਥਾਈਲੈਂਡ ਵਿਕਾਸ ਟ੍ਰਾਈਐਂਗਲ ਸੰਯੁਕਤ ਵਪਾਰ ਪਰਿਸ਼ਦ ਦੇ ਨਾਲ ਐੱਮਓਯੂ ’ਤੇ ਹਸਤਾਖਰ ਕੀਤੇ:

ਈਟੀਡਬਲਿਊਜੀ ਦੀ ਅਗਲੀ ਬੈਠਕ ਅਪ੍ਰੈਲ ਦੇ ਸ਼ੁਰੂ ਵਿੱਚ ਗਾਂਧੀਨਗਰ ਵਿੱਚ ਨਿਰਧਾਰਿਤ ਹੈ।

ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਸਾਂਝੇ ਵਿਚਾਰਾਂ ਅਤੇ ਸਰਵ ਸਹਿਮਤੀ ਦੇ ਨਾਲ ਅੱਜ ਬੰਗਲੁਰੂ ਵਿੱਚ ਦੋ ਦਿਨਾਂ  ਪਹਿਲਾ ਜੀ20 ਐਂਨਰਜੀ ਟਰਾਂਜਿਸ਼ਨ ਵਰਕਿੰਗ ਸਮੂਹ ਵਿਚਾਰ-ਵਟਾਂਦਰਾ ਸਫ਼ਲਤਾਪੂਰਵਕ ਸੰਪੰਨ ਹੋ ਗਿਆ।

ਸਕੱਤਰ (ਬਿਜਲੀ) ਸ਼੍ਰੀ ਆਲੋਕ ਕੁਮਾਰ ਨੇ ਦੂਜੇ ਦਿਨ ਦੀ ਕਾਰਵਾਈ ਵਿੱਚ ਮੀਡੀਆ ਕਰਮਚਾਰੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂਬਰ ਦੇਸ਼ਾਂ ਨੇ ਊਰਜਾ ਸੁਰੱਖਿਆ ਅਤੇ ਵਿਭਿੰਨ ਸਪਲਾਈ ਲੜੀ ਦੀ ਜ਼ਰੂਰਤ ’ਤੇ ਸਕਾਰਾਤਮਕ ਰੂਪ ਨਾਲ ਪ੍ਰਤੀਕ੍ਰਿਆ ਵਿਅਕਤ ਕੀਤੀ ਹੈ। ਅਤੇ ਭਾਗੀਦਾਰਾਂ ਨੇ ਇਸ ਵਿਚਾਰ ਨੂੰ ਸਾਂਝਾ ਕੀਤਾ ਹੈ ਕਿ ਹਰੇਕ ਦੇਸ਼ ਦੇ ਲਈ ਊਰਜਾ ਅਧਾਰ ਅਤੇ ਸੰਭਾਵਨਾ ਦੇ ਅਧਾਰ ’ਤੇ ਊਰਜਾ ਪਰਿਵਰਤਨ ਮਾਰਗ ਵੱਖਰਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਪੱਸ਼ਟ ਸਮਝ ਉਭਰ ਕੇ ਸਾਹਮਣੇ ਆਈ ਹੈ ਕਿ ਨਵੀਨੀਕਰਨ ਊਰਜਾ ਦੀ ਹਿੱਸੇਦਾਰੀ ਵਧਾਉਣ ਲਈ ਆਉਣ ਵਾਲੇ 15 ਤੋਂ 20 ਸਾਲਾਂ ਵਿੱਚ ਜ਼ਿਆਦਾਤਰ ਦੇਸ਼ਾਂ ਵਿੱਚ ਜੈਵਿਕ ਈਂਧਣ ਦਾ ਘੱਟ ਉਪਯੋਗ ਹੁੰਦਾ ਰਹੇਗਾ।

ਊਰਜਾ ਸਕੱਤਰ ਨੇ ਕਿਹਾ ਕਿ ਇਸ ਦੀ ਪ੍ਰਸ਼ੰਸਾ ਕੀਤੀ ਗਈ ਕਿ ਭਾਰਤ ਵਰਗੇ ਗਰਿੱਡ ਇੰਟਰ-ਕੁਨੈਕਸ਼ਨ ਨੂੰ “ਇੱਕ ਸੂਰਜ, ਇੱਕ ਵਿਸ਼ਵ, ਇੱਕ ਗਰਿੱਡ” ਦੇ ਤਹਿਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਜ਼ਿਆਦਾ ਸਟੋਰੇਜ ਸਮਰੱਥਾ ਤੋਂ ਬਿਨਾਂ ਮੈਂਬਰ ਦੇਸ਼ਾਂ ਦੇ ਵਿੱਚ ਉਪਲਬਧ ਊਰਜਾ ਸਰੋਤਾਂ ਦੀ ਬਿਹਤਰ ਵਰਤੋਂ ਹੋ ਸਕਦੀ ਹੈ। ਵਿਚਾਰ-ਵਟਾਂਦਰੇ ਨੇ ਉਦਯੋਗਾਂ ਦੀ ਊਰਜਾ ਕੁਸ਼ਲਤਾ ’ਤੇ ਜ਼ਿਆਦਾ ਧਿਆਨ ਦੇਣ ਦੀ ਲੌੜ ’ਤੇ ਜ਼ੋਰ ਦਿੱਤਾ।

ਸ਼੍ਰੀ ਆਲੋਕ ਕੁਮਾਰ ਨੇ ਸਵੱਛ ਊਰਜਾ ਤੱਕ ਸਰਵਭੌਮਿਕ ਪਹੁੰਚ ’ਤੇ ਸੈਸ਼ਨ ਬਾਰੇ ਕਿਹਾ, ਵਿਚਾਰ-ਵਟਾਂਦਰਾ ਵਿੱਚ ਈਂਧਣ ਦੀ ਕੀਮਤਾਂ ਅਤੇ ਟੈਕਨੋਲੋਜੀ ਦੀ ਪਸੰਦ ਨੂੰ ਪ੍ਰਬੰਧਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਜਿਸ ਨਾਲ ਇਹ ਦੇਖਿਆ ਜਾ ਸਕੇ ਕਿ ਸੰਸਾਰ ਵਿੱਚ ਹਰ ਕਿਸੇ ਦੀ ਸਸਤੀ ਊਰਜਾ ਤੱਕ ਪਹੁੰਚ ਹੋਵੇ। ਉਨ੍ਹਾਂ ਨੇ ਕਿਹਾ ਕਿ ਮੈਂਬਰ ਦੇਸ਼ ਜਨ-ਕੇਂਦਰਿਤ ਊਰਜਾ ਪਰਿਵਰਤਨ ਵਿਧੀ  ਦੇ ਸਮਰਥਕ ਹਨ।

 

ਡੈਲੀਗੇਟਾਂ ਨੇ ਸੌਭਾਗਿਆ, ਉਜਾਲਾ ਅਤੇ ਉਜੱਵਲ ਊਰਜਾ ਯੋਜਨਾਵਾਂ ਦੇ ਮਿਸ਼ਨ-ਮੋਡ ਨੂੰ ਲਾਗੂ ਕਰਨ ਲਈ ਭਾਰਤ ਦੀ ਤਾਰੀਫ਼ ਕੀਤੀ। ਜਿਸਦੇ ਕਾਰਨ ਬਿਜਲੀ, ਸਵੱਛ ਖਾਣਾ ਬਣਾਉਣ ਅਤੇ ਪ੍ਰਭਾਵੀ ਪ੍ਰਕਾਸ਼ ਵਿਵਸਥਾ ਤੱਕ ਪਹੁੰਚ ਬਣਾਈ ਗਈ। ਊਰਜਾ ਸਚਿਵ ਨੇ ਦੱਸਿਆ ਕਿ ਅਗਲੀ ਈਟੀਡਬਲਊਜੀ  ਬੈਠਕ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਗੁਜਰਾਤ ਦੇ ਗਾਂਧੀਨਗਰ ਵਿੱਚ ਹੋਣੀ ਹੈ।

ਇਸ ਦੌਰਾਨ ਭਾਰਤ ਨੇ ਖੇਤਰ ਵਿੱਚ ਊਰਜਾ ਕੁਸ਼ਲਤਾ ਅਤੇ ਟਿਕਾਊ ਅਭਿਆਸ ਯੋਜਨਾਵਾਂ ਦੇ ਅਨੁਪਾਲਣ ਨੂੰ ਵਾਧਾ ਦੇਣ ਲਈ ਇੰਡੋਨੇਸ਼ੀਆ-ਮਲੇਸ਼ੀਆ ਦੇ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ। ਊਰਜਾ ਮੰਤਰਾਲੇ ਦੇ ਤਹਿਤ ਇੱਕ ਜਨਤਕ ਖੇਤਰ ਦੇ ਉਪਕ੍ਰਮ ਊਰਜਾ ਕੁਸ਼ਲਤਾ ਸੇਵਾਵਾਂ ਲਿਮਿਟਿਡ (ਈਈਐੱਸਐੱਲ) ਨੇ ਆਈਐੱਮਟੀ-ਜੀਟੀ ਜੇਬੀਸੀ ਮਲੇਸ਼ੀਆ ਦੇ ਨਾਲ ਭਾਰਤ ਊਰਜਾ ਹਫ਼ਤਾ ਜ਼ਸ਼ਨਾਂ ਦੇ ਨਾਲ (ਐੱਮਓਯੂ) ’ਤੇ ਹਸਤਾਖਰ ਕੀਤੇ।

 

ਇਸ ਰਣਨੀਤੀਕ ਸਾਂਝੇਦਾਰੀ ਦੇ ਹਿੱਸੇ ਦੇ ਰੂਪ ਵਿੱਚ, ਈਈਐੱਸਐੱਲ ਸਫ਼ਲ ਲਾਗੂ ਕਰਨ ਦੇ ਆਪਣੇ ਸਿੱਧ ਟਰੈਕ ਰਿਕਾਰਡ ਦੇ ਨਾਲ ਆਪਣੇ ਪੋਰਟਫੋਲੀਓ ਨਾਲ ਚੁਣੇ ਹੋਏ ਊਰਜਾ ਕੁਸ਼ਲਤਾ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਤਕਨੀਕੀ ਸਲਾਹ, ਪ੍ਰੌਜੈਕਟ ਪ੍ਰਬੰਧਨ ਸਹਾਇਤਾ, ਇਕਰਾਰਨਾਮਾ ਅਤੇ ਲਾਗੂ ਕਰਨ ਸਹਾਇਤਾ ਪ੍ਰਦਾਨ ਕਰੇਗੀ।

 

ਡੈਲੀਗੇਟਾਂ ਨੂੰ ਅੱਜ ਸ਼ਹਿਰ ਦੇ ਇਨਫੋਸਿਸ ਗ੍ਰੀਨ ਬਿਲਡਿੰਗਜ਼ ਕੈਂਪਸ ਲਿਜਾਇਆ ਗਿਆ। ਕੱਲ੍ਹ, ਪਾਵਾਗੜਾ ਸੋਲਰ ਪਲਾਂਟ ਦੇ ਦੌਰੇ ’ਤੇ ਲੈਕੇ ਜਾਣ ਦੀ ਵਿਵਸਥਾ ਕੀਤੀ ਜਾਵੇਗੀ।

ਇਸ ਤਿੰਨ ਦਿਨਾਂ ਪ੍ਰੋਗਰਾਮ ਦੀ ਸ਼ੁਰੂਆਤ ਕਲ੍ਹ ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਦੁਆਰਾ ਮੁੱਖ ਭਾਸ਼ਣ ਦੇ ਨਾਲ ਹੋਈ। ਵਿਸ਼ਵ ਬੈਂਕ, ਏਸ਼ੀਆਈ ਵਿਕਾਸ ਬੈਂਕ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਏਐੱਨਈਪੀ) ਅਤੇ ਕਈ ਹੋਰ ਅੰਤਰਰਾਸ਼ਟਰੀ ਸੰਗਠਨਾਂ ਤੋਂ ਇਲਾਵਾਂ ਜੀ20 ਦੇਸ਼ਾਂ ਅਤੇ ਨੌ ਵਿਸ਼ੇਸ਼ ਸੱਦੇ ਗਏ ਮਹਿਮਾਨ ਦੇਸ਼ਾਂ ਸਹਿਤ 150 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

*********

 

ਐੱਸਐੱਸ/ਆਈਜੀ
 


(Release ID: 1897243) Visitor Counter : 184


Read this release in: English , Urdu , Hindi , Marathi