ਰੱਖਿਆ ਮੰਤਰਾਲਾ
azadi ka amrit mahotsav g20-india-2023

ਹਥਿਆਰਬੰਦ ਬਲਾਂ ਦੇ ਮੈਡੀਕਲ ਅਤੇ ਨਰਸਿੰਗ ਅਫਸਰਾਂ ਨੂੰ ਰਸਾਇਣਕ, ਜੀਵ-ਵਿਗਿਆਨਕ, ਰੇਡੀਓਲੋਜੀਕਲ ਅਤੇ ਨਿਊਕਲੀਅਰ (ਸੀਬੀਆਰਐੱਨ) ਸੰਕਟਕਾਲੀਨ ਪ੍ਰਬੰਧਨ ਬਾਰੇ ਟ੍ਰੇਨਿੰਗ


ਹੈੱਡਕੁਆਰਟਰ ਦੇ ਇੰਟੀਗ੍ਰੇਟਿਡ ਡਿਫੈਂਸ ਸਟਾਫ਼ ਦੀ ਮੈਡੀਕਲ ਬ੍ਰਾਂਚ ਨੇ ਫੌਜ, ਜਲ ਸੈਨਾ, ਹਵਾਈ ਸੈਨਾ ਅਤੇ ਐੱਨਡੀਆਰਐੱਫ ਦੇ 60 ਮੈਡੀਕਲ ਅਤੇ ਨਰਸਿੰਗ ਅਧਿਕਾਰੀਆਂ ਲਈ ਵਰਕਸ਼ਾਪ ਸ਼ੁਰੂ ਕੀਤੀ

Posted On: 07 FEB 2023 5:20PM by PIB Chandigarh

ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੀ ਮੈਡੀਕਲ ਬ੍ਰਾਂਚ 7 ਤੋਂ 10 ਫਰਵਰੀ, 2023 ਤੱਕ ਆਰਮੀ ਹਸਪਤਾਲ (ਖੋਜ ਅਤੇ ਰੈਫਰਲ) ਵਿਖੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐੱਫਐੱਮਐੱਸ) ਅਤੇ ਨੈਸ਼ਨਲ ਡਿਜ਼ਾਸਟਰ ਰਿਲੀਫ ਫੋਰਸ (ਐੱਨਡੀਆਰਐੱਫ) ਦੇ ਮੈਡੀਕਲ ਅਤੇ ਨਰਸਿੰਗ ਅਫਸਰਾਂ ਲਈ ਕੈਮੀਕਲ, ਬਾਇਓਲੋਜੀਕਲ, ਰੇਡੀਓਲੋਜੀਕਲ ਅਤੇ ਨਿਊਕਲੀਅਰ (ਸੀਬੀਆਰਐੱਨ) ਐਮਰਜੈਂਸੀ ਦੇ ਮੈਡੀਕਲ ਪ੍ਰਬੰਧਨ 'ਤੇ 11ਵੀਂ ਵਰਕਸ਼ਾਪ ਦਾ ਆਯੋਜਨ ਕਰ ਰਹੀ ਹੈ। ਵਰਕਸ਼ਾਪ ਵਿੱਚ ਭਾਰਤੀ ਸੈਨਾ, ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ ਅਤੇ ਐੱਨਡੀਆਰਐੱਫ ਦੇ 60 ਮੈਡੀਕਲ ਅਤੇ ਨਰਸਿੰਗ ਅਧਿਕਾਰੀ ਭਾਗ ਲੈ ਰਹੇ ਹਨ। 

 

ਵਰਕਸ਼ਾਪ ਦਾ ਉਦੇਸ਼ ਸਰਵਿਸਿਜ਼ ਵਿੱਚ ਨੌਜਵਾਨ ਮੈਡੀਕਲ ਪ੍ਰੋਫੈਸ਼ਨਲਸ ਨੂੰ ਸੀਬੀਆਰਐੱਨ ਵਾਤਾਵਰਣ ਵਿੱਚ ਕੰਮ ਕਰਨ ਅਤੇ ਸੀਬੀਆਰਐੱਨ ਐਕਸਪੋਜਰ ਦੀ ਮੁਢਲੀ ਸਹਾਇਤਾ ਅਤੇ ਲੰਬੇ ਸਮੇਂ ਲਈ ਪ੍ਰਬੰਧਨ ਪ੍ਰਦਾਨ ਕਰਨ ਲਈ ਟ੍ਰੇਨਿੰਗ ਦੇਣਾ ਹੈ। ਆਰਮਡ ਫੋਰਸਿਜ਼ ਮੈਡੀਕਲ ਕਾਲਜ, ਇੰਸਟੀਟਿਊਟ ਨਿਊਕਲੀਅਰ ਮੈਡੀਸਨ ਐਂਡ ਅਲਾਈਡ ਸਾਇੰਸਜ਼, ਐੱਨਡੀਆਰਐੱਫ, ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਦੀਆਂ ਇਕਾਈਆਂ ਦੇ ਮਾਹਿਰਾਂ ਅਤੇ ਵਿਗਿਆਨੀਆਂ ਦੁਆਰਾ ਸੀਬੀਆਰਐੱਨ ਪ੍ਰੈਕਟਿਸਾਂ ਦੇ ਲੈਕਚਰ, ਪ੍ਰਦਰਸ਼ਨ ਅਤੇ ਸੀਬੀਆਰਐੱਨ ਉਪਕਰਣਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ।

 

ਚੀਫ਼ ਆਵੑ ਇੰਟੈਗਰੇਟਿਡ ਡਿਫੈਂਸ ਸਟਾਫ, ਏਅਰ ਮਾਰਸ਼ਲ ਬੀ ਆਰ ਕ੍ਰਿਸ਼ਨਾ ਨੇ ਅੱਜ 7 ਫਰਵਰੀ, 2023 ਨੂੰ ਵਰਕਸ਼ਾਪ ਦਾ ਉਦਘਾਟਨ ਕੀਤਾ। ਇਸ ਸਮਾਗਮ ਦੌਰਾਨ ਲੈਫਟੀਨੈਂਟ ਜਨਰਲ ਏ ਕੇ ਜਿੰਦਲ, ਕਮਾਂਡੈਂਟ, ਆਰਮੀ ਹਸਪਤਾਲ (ਆਰ ਐਂਡ ਆਰ);  ਏਅਰ ਮਾਰਸ਼ਲ ਰਾਜੇਸ਼ ਵੈਦਿਆ, ਡਿਪਟੀ ਚੀਫ਼ ਆਵੑ ਇੰਟੈਗਰੇਟਿਡ ਡਿਫੈਂਸ ਸਟਾਫ (ਮੈਡੀਕਲ), ਤਿੰਨਾਂ ਸੇਵਾਵਾਂ ਦੇ ਮੈਡੀਕਲ ਡਾਇਰੈਕਟੋਰੇਟ ਦੇ ਸੀਨੀਅਰ ਅਧਿਕਾਰੀ ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਜਿਹੀਆਂ ਰਾਸ਼ਟਰੀ ਪ੍ਰਸਿੱਧੀ ਵਾਲੀਆਂ ਸੰਸਥਾਵਾਂ ਦੇ ਸੀਨੀਅਰ ਪ੍ਰੋਫੈਸ਼ਨਲਸ ਵੀ ਮੌਜੂਦ ਸਨ।

 

*********

 

ਏਬੀਬੀ/ਜੀਸੀ



(Release ID: 1897213) Visitor Counter : 97


Read this release in: English , Urdu , Hindi , Tamil