ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ (ਐੱਮਓਏਐਂਡਐੱਫਡਬਲਿਊ) ਨੇ ਵਿਸਤਾਰ ਪ੍ਰਣਾਲੀ ਨੂੰ ਸਸ਼ਕਤ ਕਰਨ ਦੇ ਉਦੇਸ਼ ਨਾਲ ਇੱਕ ਨੈਸ਼ਨਲ ਇੰਟਰਐਕਟਿਵ ਡਿਜੀਟਲ ਪਲੈਟਫਾਰਮ ਵਿਕਸਿਤ ਕਰਨ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ।

Posted On: 06 FEB 2023 5:28PM by PIB Chandigarh

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਰਾਸ਼ਟਰੀ ਪੱਧਰ ’ਤੇ ਇੱਕ ਡਿਜੀਟਲ ਐਕਸਟੈਂਸ਼ਨ ਪਲੈਟਫਾਰਮ ਨੂੰ ਬਣਾਉਣ ਲਈ ਜਨਤਕ ਨਿਜੀ ਭਾਗੀਦਾਰੀ ਢਾਂਚੇ ਦੇ ਤਹਿਤ ਅੱਜ ਨਵੀਂ ਦਿੱਲੀ ਵਿੱਚ ਡਿਜੀਟਲ ਗ੍ਰੀਨ ਦੇ ਨਾਲ ਇੱਕ ਸਹਿਮਤੀ ਪਤੱਰ ’ਤੇ ਹਸਤਾਖਰ ਕੀਤੇ। ਇਹ ਔਨਲਾਈਨ ਪਲੈਟਫਾਰਮ ਕਿਉਰੇਟਿਡ ਬਹੁ-ਫਾਰਮੈਟ ਬਹੁ-ਭਾਸ਼ੀ ਸਮੱਗਰੀ ਦੀ ਇੱਕ ਡਿਜੀਟਲ ਲਾਇਬ੍ਰੇਰੀ ਉਪਲਬਧ ਕਰਾਉਣਗੇ । ਇਹ ਅਜਿਹਾ ਪਲੈਟਫਾਰਮ ਹੋਵੇਗਾ, ਜੋ ਐਕਸਟੈਂਸ਼ਨ ਵਰਕਰਸ ਨੂੰ ਕਿਉਰੇਟਿਡ ਕੀਤੀ ਗਈ ਸਮੱਗਰੀ ਨੂੰ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਅਤੇ ਵੰਡ ਕਰਨ ਵਿੱਚ ਮਦਦ ਕਰੇਗਾ ।  ਇਸ ਤੋਂ ਇਲਾਵਾ , ਇਹ ਪ੍ਰਮਾਣਿਤ ਔਨਲਾਈਨ ਕੋਰਸਾਂ ਰਾਹੀਂ ਖੇਤੀਬਾੜੀ, ਬਾਗਬਾਨੀ, ਮੱਛੀ ਪਾਲਣ, ਪਸ਼ੂਧਨ ਅਤੇ ਗ੍ਰਾਮੀਣ ਆਜੀਵੀਕਾ ਮਿਸ਼ਨ ਦੇ ਲਈ ਐਕਸਟੈਂਸ਼ਨ ਵਰਕਰਾਂ ਦੇ ਵੱਡੇ ਨੈਟਵਰਕ ਦਾ ਕੌਸ਼ਲ ਵਿਕਾਸ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ।   

 

https://static.pib.gov.in/WriteReadData/userfiles/image/image001HZGU.jpg

ਇਸ ਮੌਕੇ ’ਤੇ ਭਾਰਤ ਸਰਕਾਰ ਨੇ ਖੇਤੀਬਾੜੀ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਮਨੋਜ ਆਹੂਜਾ ਨੇ ਕਿਹਾ ਕਿ ਪ੍ਰਸਤਾਵਿਤ ਰਾਸ਼ਟਰੀ ਡਿਜੀਟਲ ਪਲੈਟਫਾਰਮ ਸਰਕਾਰ ਦੁਆਰਾ ਬਣਾਏ ਜਾ ਰਹੇ ਡਿਜੀਟਲ ਖੇਤੀਬਾੜੀ ਈਕੋਸਿਸਟਮ ਦੀ ਮਜ਼ਬੂਤ ਨੀਂਹ ਹੀ ਕਿਸਾਨਾਂ ਨੂੰ ਜੋੜ ਕੇ ਸਾਡੀ ਵਿਸਤਾਰ ਪ੍ਰਣਾਲੀ ਨੂੰ ਹੋਰ  ਜ਼ਿਆਦਾ ਕੁਸ਼ਲ ਅਤੇ ਪ੍ਰਭਾਵੀ ਬਣਾਉਣ ਵਿੱਚ ਮਦਦ ਕਰੇਗਾ। ਇਸ ਐਕਸਟੈਂਸ਼ਨ ਪ੍ਰਣਾਲੀ ਦੀ ਡਿਜੀਟਲ ਸਮਰੱਥਾ ਕਿਸਾਨਾਂ ਨੂੰ ਡਿਜੀਟਲ ਖੇਤੀਬਾੜੀ ਦਾ ਲਾਭ ਉਠਾਉਣ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਹੈ ਅਤੇ ਇਹ ਹਾਲ ਹੀ ਵਿੱਚ ਕੇਂਦਰੀ ਬਜਟ ਵਿੱਚ ਘੋਸ਼ਿਤ ਖੇਤੀਬਾੜੀ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਇੱਕ ਹਿੱਸੇ ਦੇ ਰੂਪ ਵਿੱਚ ਕੰਮ ਕਰੇਗੀ।

ਭਾਰਤ ਵਿੱਚ ਖੇਤੀਬਾੜੀ, ਆਜੀਵਿਕਾ ਅਤੇ ਸਹਾਇਕ ਖੇਤਰਾਂ ਵਿੱਚ 200,000 ਤੋਂ ਵੱਧ ਐਕਸਟੈਂਸ਼ਨ ਵਰਕਰਸ ਹਨ। ਇਹ ਮਹੱਤਵਆਕਾਂਸ਼ੀ ਪਹਿਲ ਖੇਤੀਬਾੜੀ, ਬਾਗਬਾਨੀ, ਪਸ਼ੂਧਨ, ਡੇਅਰੀ, ਮੱਛੀ ਪਾਲਣ ਅਤੇ ਗ੍ਰਾਮੀਣ ਆਜੀਵਿਕਾ ਦੇ ਵਿਭਾਗਾਂ ਦੇ ਆਉਟਰੀਚ ਸਮਾਗਮਾਂ  ਨੂੰ ਵਿਕੇਂਦਰੀਕ੍ਰਿਤ ਸਮੱਗਰੀ ਦੀ ਨਿਰਮਾਣ ਅਤੇ ਨਿਸ਼ਾਨਾ ਪ੍ਰਸਾਰ ਦੇ ਰਾਹੀਂ ਇੱਕ ਡਿਜ਼ੀਟਲ ਪਲੈਟਫਾਰਮ ਦੇ ਤਹਿਤ ਅੱਗੇ ਲੈ ਜਾਣ ਦੇ ਰਸਤੇ ਤੈਅ ਕਰੇਗੀ। ਇਹ ਪਲੈਟਫਾਰਮ ਛੇ ਮਹੀਨਿਆਂ ਦੇ ਅੰਦਰ ਲਾਂਚ ਕੀਤਾ ਜਾਣਾ ਹੈ। ਇਸ ਪਲੇਟਫਾਰਮ ਵਿੱਚ ਪੋਰਟਲ ਅਤੇ ਦੇਸ਼ ਭਰ ਦੇ ਪੂਰੇ ਕਿਸਾਨ ਭਾਈਚਾਰੇ ਦੀ ਸੇਵਾ ਕਰਨ ਦੀ ਸਮਰੱਥਾ ਅਤੇ ਨਵੇਂ ਅਤੇ ਉੱਚ ਮੁੱਲ ਦੇ ਪ੍ਰਸਤਾਵ ਦੇ ਨਾਲ ਅਗਟੇਕ ਅਤੇ ਮਾਰਕਿਟ ਐਕਟਰਸ ਨੂੰ ਪ੍ਰੇਰਿਤ ਕੀਤਾ ਜਾਵੇਗਾ।

 

https://static.pib.gov.in/WriteReadData/userfiles/image/image0022FGQ.jpg

ਇਹ ਸਹਿਮਤੀ ਪੱਤਰ ਡਿਜ਼ੀਟਲ ਗ੍ਰੀਨ ਦੇ ਨਾਲ ਹਸਤਾਖਰ ਕੀਤਾ ਗਿਆ ਹੈ, ਜੋ ਇੱਕ ਪੁਰਸਕਾਰ ਵਿਜੇਤਾ ਸਮਾਜਿਕ ਉੱਦਮ ਹੈ। ਇਹ ਛੋਟੇ ਅਤੇ ਸੀਮਾਂਤ ਕਿਸਾਨਾਂ ਨੂਂ ਉਨ੍ਹਾਂ ਦੀ ਉਤਪਾਦਕਤਾ ਅਤੇ ਆਮਦਨ ਵਧਾਉਣ, ਉਨ੍ਹਾਂ ਦੀ ਏਜੰਸੀ ਨੂੰ ਮਜ਼ਬੂਤ ਕਰਨ ਅਤੇ ਕਮਿਊਨਿਟੀ ਪੱਧਰ ’ਤੇ ਲਚਕੀਲਾਪਣ ਬਣਾਉਣ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉੱਠਾ ਰਿਹਾ ਹੈ। ਡਿਜੀਟਲ ਗ੍ਰੀਨ, ਤਕਨੋਲੋਜੀ ਅਤੇ ਸਮਾਜਿਕ ਵਿਕਾਸ ਦੇ ਪ੍ਰਤੀ ਉਤਸਾਹੀ ਰਿਕਿਨ ਗਾਂਧੀ ਦੁਆਰਾ ਸਥਾਪਿਤ ਕੀਤਾ ਗਿਆ ਹੈ। ਇਹ ਬਿਹਾਰ, ਝਾਰਖੰਡ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਰਾਜ ਸਰਕਾਰਾਂ ਦੇ ਨਾਲ ਕੰਮ ਕਰ ਰਿਹਾ ਹੈ ਅਤੇ 25 ਲੱਖ ਤੋਂ ਵੱਧ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਨੇ 4000 ਤੋਂ ਵੱਧ ਫਰੰਟ ਲਾਈਨ ਵਰਕਸ ਦੀ ਸਮਰੱਥਾ ਵਿੱਚ ਵਾਧਾ ਕੀਤਾ ਹੈ।

ਰਿਕਿਨ ਗਾਂਧੀ ਦੇ ਅਨੁਸਾਰ, ਟੈਕਨੋਲੋਜੀ ਦਾ ਤੱਦ ਤੱਕ ਕੋਈ ਮੁੱਲ ਨਹੀਂ ਹੋ ਸਕਦਾ ਹੈ ਜੱਦ ਤੱਕ ਕਿ ਇਹ ਅੰਤਿਮ ਮੀਲ ਦੇ ਕਿਸਾਨ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਵ ਨ ਉਤਪੰਨ ਕਰੇ। ਰਿਕਿਨ ਗਾਂਧੀ ਨੇ ਭਾਰਤੀ ਖੇਤੀਬਾੜੀ ਪ੍ਰਣਾਲੀ ਨੂੰ ਭਵਿੱਖ ਲਈ ਤਿਆਰ ਕਰਨ ਦੇ ਉਦੇਸ਼ ਨਾਲ ਤਕਨੋਲੋਜੀ ਵਿੱਚ ਨਿਵੇਸ਼ ਕਰਨ ਦੇ ਲਈ ਭਾਰਤ ਸਰਕਾਰ ਨੂੰ ਧੰਨਵਾਦ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਅਸੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਨਾਲ ਸਾਂਝੇਦਾਰੀ ਕਰਕੇ ਸਨਮਾਨਿਤ ਅਤੇ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਅਸੀ ਆਪਣੇ  ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪ੍ਰਫੁੱਲਤ ਕਰਨ ਅਤੇ ਉਨ੍ਹਾਂ ਨੂੰ ਪ੍ਰਸਤਾਵਿਤ ਬਣਾਉਣ ਵਿੱਚ ਇੱਕ ਪ੍ਰਮੁੱਖ ਹਿੱਸੇਦਾਰ ਦੀ ਭੂਮਿਕਾ ਨਿਭਾ ਰਹੇ ਹਾਂ। ਰਿਕਿਨ ਗਾਂਧੀ ਨੇ ਕਿਹਾ ਕਿ ਕਲਪਿਤ ਪਲੈਟਫਾਰਮ ਭਾਰਤ ਵਿੱਚ ਖੇਤੀਬਾੜੀ ਖੇਤਰ ਦੇ ਲਈ ਇੱਕ ਡਿਜੀਟਲ ਜਨਤਕ ਮੰਚ ਦੇ ਰੂਪ ਵਿੱਚ ਉਭਰਨ ਦੇ ਲਈ ਰਾਸ਼ਟਰੀ ਪ੍ਰਣਾਲੀਆਂ ਵਿੱਚ ਯੋਗਦਾਨ ਅਤੇ ਸਹਾਇਕ ਤੇ ਤੌਰ ’ਤੇ ਲਾਗੂਕਰਨ  ਹੋਵੇਗਾ।

****

 

ਐੱਸਐੱਨਸੀ/ਪੀਕੇ/ਐੱਮਐੱਸ



(Release ID: 1897007) Visitor Counter : 129


Read this release in: English , Urdu , Hindi , Tamil , Telugu