ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ਕਲਾ, ਸੱਭਿਆਚਾਰ ਅਤੇ ਸੰਗੀਤ ਨਾਲ ਭਰੇ ਜਸ਼ਨ ਵਿੱਚ ਰਚਨਾਤਮਕਤਾ ਵਿੱਚ ਏਕਤਾ ਪ੍ਰਤੀਯੋਗਤਾਵਾਂ ਦੇ ਵਿਜੇਤਾਵਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ
ਰਚਨਾਤਮਕਤਾ ਵਿੱਚ ਏਕਤਾ ਪ੍ਰਤੀਯੋਗਤਾਵਾਂ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕੀਤਾ ਗਿਆ
ਰਚਨਾਤਮਕਤਾ ਵਿੱਚ ਏਕਤਾ ਸਾਡੀ ਸੰਸਕ੍ਰਿਤੀ ਅਤੇ ਅਟੁੱਟ ਵਿਰਾਸਤ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇਕ ਕਦਮ ਹੈ: ਸ਼੍ਰੀਮਤੀ ਮੀਨਾਕਸ਼ੀ ਲੇਖੀ
ਰਚਨਾਤਮਕਤਾ ਏਕਤਾ ਦੇ ਸੰਦੇਸ਼ ਨੂੰ ਅੱਗੇ ਲੈ ਜਾ ਸਕਦੀ ਹੈ : ਸ਼੍ਰੀ ਅਰਜੁਨ ਰਾਮ ਮੇਘਵਾਲ
Posted On:
06 FEB 2023 2:50PM by PIB Chandigarh
ਮੁੱਖ ਵਿਸ਼ੇਸ਼ਤਾਵਾਂ:
ਸੱਭਿਆਚਾਰਕ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਵਿੱਚ ਰਚਨਾਤਮਕਤਾ ਵਿੱਚ ਏਕਤਾ ਪ੍ਰਤੀਯੋਗਤਾਵਾਂ ਦੇ ਰਾਜ ਅਤੇ ਰਾਸ਼ਟਰੀ ਪੱਧਰ ਦੇ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ।
ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਲੋਰੀ ਲਿਖਣਾ, ਦੇਸ਼ ਭਗਤੀ ਗੀਤ ਲਿਖਣਾ ਅਤੇ ਰੰਗੋਲੀ ਬਣਾਉਣਾ ਸ਼ਾਮਲ ਸਨ।
ਇਸ ਸਮਾਗਮ ਵਿੱਚ ਤਿੰਨਾਂ ਪ੍ਰਤੀਯੋਗਤਾਵਾਂ ਦੇ 70 ਤੋਂ ਵੱਧ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਪਹਿਲ ਦੀ ਘੋਸ਼ਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 24 ਅਕਤੂਬਰ 2021 ਨੂੰ ਮਨ ਕੀ ਬਾਤ ਵਿੱਚ ਕੀਤੀ ਗਈ ਸੀ ਅਤੇ 31 ਅਕਤੂਬਰ 2021 ਤੋਂ ਰਾਸ਼ਟਰੀ ਏਕਤਾ ਦਿਵਸ ’ਤੇ ਜਨ ਭਾਗੀਦਾਰੀ ਲਈ ਐਂਟਰੀਆਂ ਖੋਲ੍ਹੀਆਂ ਗਈਆਂ ਸਨ।
ਸੱਭਿਆਚਾਰ ਮੰਤਰਾਲੇ ਨੇ ਕਲਾ, ਸੰਸਕ੍ਰਿਤੀ ਅਤੇ ਸੰਗੀਤ ਨਾਲ ਭਰੇ ਜ਼ਸ਼ਨ ਵਿੱਚ ਰਚਨਾਤਮਕਤਾ ਵਿੱਚ ਏਕਤਾ ਪ੍ਰਤੀਯੋਗਤਾਵਾਂ ਦੇ ਵਿਜੇਤਾਵਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਰਚਨਾਤਮਕਤਾ ਵਿੱਚ ਏਕਤਾ ਪ੍ਰਤੀਯੋਗਤਾ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ 5 ਫਰਵਰੀ ਨੂੰ ਨਵੀਂ ਦਿੱਲੀ ਦੇ ਨਹਿਰੂ ਪਾਰਕ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਵਿੱਚ ਕੀਤਾ ਗਿਆ ਸੀ।
ਇਸ ਮੌਕੇ ’ਤੇ ਸੰਸਦੀ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ, ਸ਼੍ਰੀ ਅਰਜੁਨ ਰਾਮ ਮੇਘਵਾਲ, ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਸੱਭਿਆਚਾਰ ਮੰਤਰਾਲੇ ਦੇ ਪਤਵੰਤੇ ਸ਼ਾਮਲ ਸਨ।
ਇਸ ਮੌਕੇ ’ਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸੱਭਿਆਚਾਰ ਮੰਤਰਾਲੇ ਨੇ ਇਸ ਪ੍ਰਤੀਯੋਗਤਾ ਦਾ ਆਯੋਜਨ ਕਰਕੇ ਇੱਕ ਅਦਭੁਤ ਕੰਮ ਕੀਤਾ ਹੈ ਕਿਉਂਕਿ ਇਹ ਸਾਡੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਅਤੇ ਵਿਰਾਸਤ ਅੱਜ ਵੀ ਜ਼ਿੰਦਾ ਹੈ ਕਿਉਂਕਿ ਇਹ ਕਿੱਸਾਗੋਈ ਵਰਗੇ ਮਾਧਿਅਮਾਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ।

ਇਸ ਮੌਕੇ ’ਤੇ ਸ਼੍ਰੀ ਅਰਜੁਨ ਮੇਘਵਾਲ ਨੇ ਪ੍ਰਤੀਯੋਗਤਾ ਦੇ ਸਾਰੇ ਵਿਜੇਤਾਵਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਰਚਨਾਤਮਕਤਾ ਏਕਤਾ ਦੇ ਸੰਦੇਸ਼ ਨੂੰ ਅੱਗੇ ਲੈ ਜਾ ਸਕਦੀ ਹੈ।

31 ਅਕਤੂਬਰ 2021 ਤੋਂ ਸ਼ੁਰੂ ਰਚਨਾਤਮਕਤਾ ਵਿੱਚ ਏਕਤਾ ਪ੍ਰਤੀਯੋਗਤਾਵਾਂ ਵਿੱਚ 600 ਤੋਂ ਵੱਧ ਜ਼ਿਲਿਆਂ ਤੋਂ 5.6 ਲੱਖ ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ। ਦੇਸ਼ ਭਗਤੀ ਗੀਤ ਲਿਖਣ ਦੇ ਲਈ 21 ਭਾਸ਼ਾਵਾਂ ਵਿੱਚ ਅਤੇ ਲੋਰੀ ਲਿਖਣ ਲਈ 20 ਵੱਖ-ਵੱਖ ਭਾਸ਼ਾਵਾਂ ਵਿੱਚ ਐਂਟਰੀਆਂ ਪ੍ਰਾਪਤ ਹੋਈਆਂ। ਹਜ਼ਾਰਾਂ ਰੰਗੋਲੀ ਐਂਟਰੀਆਂ ਵਿੱਚ ਰਾਸ਼ਟਰੀ ਮਹੱਤਵ ਦੇ ਪ੍ਰਤੀਕਾਂ ਦੇ ਨਾਲ-ਨਾਲ ਭਾਰਤ ਦੇ ਸੁੰਤਤਰਤਾ ਸੰਗ੍ਰਾਮ ਦੇ ਨਜ਼ਾਰੇ ਅਤੇ ਨਾਇਕਾਂ ਨੂੰ ਦਰਸਾਇਆ ਗਿਆ ਹੈ। ਵਿਜੇਤਾ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ ਸਨ। ਅਤੇ ਉਨ੍ਹਾਂ ਨੇ ਅਭਿਨੰਦਨ ਪ੍ਰੋਗਰਾਮ ਦਾ ਆਨੰਦ ਲਿਆ। ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਤਿੰਨ ਪ੍ਰਤੀਯੋਗਤਾਵਾਂ ਦੇ ਲਈ ਕੁੱਲ 4760 ਵਿਜੇਤਾਵਾਂ ਦੀ ਚੋਣ ਕੀਤੀ ਗਈ।

ਪੁਰਸਕਾਰ ਸਮਾਰੋਹ ਤੋਂ ਇਲਾਵਾ, ਇਸ ਸਮਾਗਮ ਵਿੱਚ ਮਿਜ਼ੋਰਮ ਅਤੇ ਮਨੀਪੁਰ ਦੇ ਸੰਗੀਤ ਬੈਂਡਾਂ ਦੁਆਰਾ ਕਈ ਸ਼ਾਨਦਾਰ ਸੰਸਕ੍ਰਿਤ ਪ੍ਰਦਰਸ਼ਨ, ਰਾਜਸਥਾਨ ਦੇ ਨਾਥੂ ਲਾਲ ਸੋਲੰਕੀ ਅਤੇ ਸਮੂਹ ਦੁਆਰਾ ਵਿਸ਼ੇਸ਼ ਪ੍ਰਦਰਸ਼ਨ, ਨਾਲ ਹੀ ਗੁਜਰਾਤ ਦੇ ਮਨਿਯਾਰਾ ਡਾਂਡੀਆ ਲੋਕ ਨਾਚ ਦਾ ਆਯੋਜਨ ਕੀਤਾ ਗਿਆ। ਤੇਲੰਗਾਨਾ ਦੇ ਲਾਂਬੜੀ ਅਤੇ ਮਥੁਲੀ ਲੋਕ ਨਾਚ ਤੋਂ ਭਾਰਤ ਦੀ ਵਿਭਿੰਨਤਾ ਦੀ ਸੁੰਦਰਤਾ ਜੀਵੰਤ ਹੋਈ। ਲੋਕਪ੍ਰਿਯ ਲੋਕਗਾਇਕਾ ਮੈਥਿਲੀ ਨੇ ਦੇਸ਼ ਭਗਤੀ ਦੇ ਗੀਤਾਂ ਦੀ ਮਨਮੋਹਕ ਪ੍ਰਸਤੁਤੀ ਦਿੱਤੀ। ਸੰਗਤੀ ਨਾਟਕ ਅਕਾਦਮੀ ਦੁਆਰਾ ਰਚਿਤ ਮੇਡਲੇ ਤੋਂ ਦਰਸ਼ਕ ਆਨੰਦਵਿਭੋਰ ਹੋਏ ਜਿਨ੍ਹਾਂ ਨੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੇਡਲੇ ਦੇ ਬੋਲ ਪੂਰੇ ਭਾਰਤ ਵਿੱਚ ਦੇਸ਼ ਭਗਤੀ ਗੀਤ ਲਿਖਣ ਅਤੇ ਲੋਰੀ ਲਿਖਣ ਪ੍ਰਤੀਯੋਗਤਾ ਦੀ ਵਿਜੇਤਾ ਐਂਟਰੀਆਂ ਤੋਂ ਲਏ ਗਏ ਹਨ। ਸੰਗੀਤ ਨਾਟਕ ਅਕਾਦਮੀ ਦੁਆਰਾ ਕੋਰੀਓਗ੍ਰਾਫ ਕੀਤੀ ਗਈ ਨਾਚ ਪੇਸ਼ਕਾਰੀ ’ਨ੍ਰਿਤਰੂਪਾ’ ਨੇ ਮੰਚ ’ਤੇ ਭਾਰਤ ਦੇ ਸ਼ਾਸਤਰੀ ਨਾਚ ਨੂੰ ਪ੍ਰਦਰਸ਼ਿਤ ਕੀਤਾ।
ਇਸ ਸਮਾਗਮ ਦਾ ਸਮਾਪਨ ਉੱਤਰ ਪ੍ਰਦੇਸ਼ ਦੇ ਮਯੂਰ ਨਾਚ ਦੇ ਨਾਲ ਕੀਤਾ ਗਿਆ, ਜਿਸ ਵਿੱਚ ਹੌਲੀ ਦੇ ਰੰਗਾਂ ਦਾ ਆਨੰਦ ਅਤੇ ਬਸੰਤ ਦੇ ਆਗਮਨ ਨੂੰ ਦਰਸਾਇਆ ਗਿਆ।
****
ਐੱਬੀ/ਐੱਸਕੇ
(Release ID: 1897005)
Visitor Counter : 127