ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵਿਯਾ ਨੇ 27ਵੀਂ ਸਾਲਾਨਾ ਆਈਐੱਸਏਆਰ ਸੰਮੇਲਨ ਨੂੰ ਵਰਚੁਅਲੀ ਦੁਆਰਾ ਸੰਬੋਧਿਤ ਕੀਤਾ


ਅਸਿਸਟਿਡ ਰੀਪ੍ਰੋਡਕਟਿਵ (ਟੈਕਨੋਲੋਜੀ (ਏਆਰਟੀ) ਐਂਡ ਸਰੋਗੇਸੀ ਬਿਲ ਮਰੀਜ਼ਾਂ ਨੂੰ ਬਿਹਤਰ ਡਾਕਟਰੀ ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ- ਡਾ. ਮਨਸੁਖ ਮਾਂਡਵਿਯਾ

ਅਸਿਸਿਟਡ ਰੀਪ੍ਰੋਡਕਟਿਵ ਟੈਕਨੋਲੋਜੀ (ਏਆਰਟੀ) ਵਿੱਚ ਨਵੀਆਂ ਤਕਨੀਕਾਂ ਅਤੇ ਟੈਕਨੋਲੋਜੀਆਂ ਨੂੰ ਸ਼ਾਮਲ ਕਰਨ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ, ਜਿਸ ਨਾਲ ਬਾਂਝਪਨ ਦੇ ਕਾਰਨ ਸਮਝਣ ਅਤੇ ਉਸ ਦੇ ਇਲਾਜ ਦੇ ਬਾਰੇ ਜਾਗਰੂਕਤਾ ਵਧੀ ਹੈ - ਡਾ. ਮਨਸੁਖ ਮਾਂਡਵਿਯਾ

ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਿਹਤ ਯੋਜਨਾਵਾਂ ਦੇ ਲਾਭਦਾਇਕ ਨਤੀਜੇ ਪ੍ਰਾਪਤ ਹੋਏ ਹਨ ਅਤੇ ਇਸਦੇ ਨਤੀਜੇ ਵਜੋਂ ਮਾਵਾਂ ਦੀ ਮੌਤ ਦਰ (ਐੱਮਐੱਮਆਰ) ਵਿੱਚ ਕਮੀ ਹੋਈ ਹੈ-ਡਾ. ਮਨਸੁਖ ਮਾਂਡਵਿਯਾ

Posted On: 04 FEB 2023 7:10PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਅਸਿਸਟਿਡ ਰੀਪ੍ਰੋਡਕਟਿਵ ਟੈਕਨੋਲੋਜੀ (ਏਆਰਟੀ) ਐਂਡ ਸਰੋਗੇਸੀ ਬਿਲ ਮਰੀਜ਼ਾਂ ਨੂੰ ਬਿਹਤਰ ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਅਸਿਸਟਿਡ ਰੀਪ੍ਰੋਡਕਟਿਵ ਟੈਕਨੋਲੋਜ਼ੀਜ (ਏਆਰਟੀ) ਵਿੱਚ ਨਵੀਂ ਤਕਨੀਕਾਂ ਅਤੇ ਟੈਕਨੋਲੋਜ਼ੀਆਂ ਨੂੰ ਸ਼ਾਮਲ ਕਰਨ ਨਾਲ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ. ਇਸ ਨਾਲ ਬਾਂਝਪਨ ਦੇ ਕਾਰਨਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਗਰੁਕਤਾ ਵਧੀ ਹੈ। ਡਾ.ਮਨਸੁਖ ਮਾਂਡਵਿਯਾ ਨੇ ਮੱਧ ਪ੍ਰਦੇਸ਼ ਦੇ ਮਾਨਯੋਗ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ ਦੀ ਮੌਜੂਦਗੀ ਵਿੱਚ ਭੋਪਾਲ ਵਿੱਚ 27ਵੇਂ ਸਾਲਾਨਾ ਇੰਡੀਅਨ ਸੋਸਾਇਟੀ ਆਵ੍ ਅਸਿਸਟਿਡ ਰੀਪ੍ਰੋਡਕਸ਼ਨ (ਆਈਐੱਸਏਆਰ) ਸੰਮੇਲਨ ਨੂੰ ਵਰਚੁਅਲੀ ਦੁਆਰਾ ਸੰਬੋਧਿਤ ਕਰਦੇ ਹੋਏ ਇਹ ਗੱਲ ਕੀਤੀ।

 

https://static.pib.gov.in/WriteReadData/userfiles/image/image0027RHH.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ  ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮਿਆਰੀ ਮਾਂ ਬਣਨ ਦੇ ਲਾਭ ਸੁਨਿਸ਼ਚਿਤ ਕਰਨ ਲਈ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆ ਸਿਹਤ ਯੋਜਨਾਵਾਂ ਦੇ ਲਾਭਦਾਇਕ ਨਤੀਜੇ ਪ੍ਰਾਪਤ ਹੋਏ ਹਨ ਅਤੇ ਇਸਦੇ ਨਤੀਜੇ ਵਜੋਂ ਮਾਵਾਂ ਦੀ ਮੌਤ ਦਰ (ਐੱਮਐੱਮਆਰ) ਘਟ ਹੋਈ ਹੈ। ਉਨ੍ਹਾਂ ਨੇ ਆਪਣੇ ਵਿਸ਼ਵਾਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤ ਏਆਰਟੀ ਵਿੱਚ ਨਵੇਂ ਵਿਕਾਸ ਨੂੰ ਗ੍ਰਾਹਿਣ ਕਰਨ ਦੇ ਨਿਰੰਤਰ ਯਤਨਾਂ ਦੇ ਨਾਲ-ਨਾਲ ਦੇਸ਼ ਵਿੱਚ ਬੇਔਲਾਦ ਜੋੜਿਆਂ ਲਈ  ਸਭ ਤੋਂ ਵਧੀਆ ਕਾਰਜ ਪ੍ਰਣਾਲੀ, ਸੁਵਿਧਾਵਾਂ ਅਤੇ ਦੇਖਭਾਲ ਉਪਾਅ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਤਰੱਕੀ ਕਰੇਗਾ।

ਡਾ. ਮਨਸੁਖ ਮਾਂਡਵਿਯਾ ਨੇ ਕਈ ਵਿਸ਼ਿਆਂ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਾਹਵਾਰੀ  ਦੇ ਦੌਰਾਨ  ਸਫਾਈ ਦੀ ਘਾਟ ਨੂੰ ਬੇਔਲਾਦ ਜੋੜਿਆਂ ਵਿੱਚ ਸੰਤਾਨਹੀਨਤਾ ਦੇ ਪ੍ਰਮੁਖ ਕਾਰਨਾਂ ਵਿੱਚੋਂ ਇੱਕ ਮਹੱਤਵਪੂਰਨ ਸ਼ੁਰੂਆਤੀ ਕਾਰਕ ਵਜੋਂ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਵਾਰੀ ਦੀ ਸਫਾਈ ਦੀ ਸਹੂਲਤ ਲਈ ਜਨ ਔਸ਼ਧੀ ਕੇਂਦਰ 1 ਰੁਪਏ ਵਿੱਚ ਸੈਨੀਟਰੀ ਪੈਡ ਪ੍ਰਦਾਨ ਕਰਦੇ ਹਨ।

ਡਾ. ਮਾਂਡਵਿਯਾ ਨੇ ਦੋਹਰਾਇਆ ਕਿ ਭਾਰਤ ਸਰਕਾਰ ਸਿਹਤ ਪ੍ਰਤੀ ਇੱਕ ਸੰਪੂਰਣ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਿੱਚ ਪਰੰਪਰਾ ਔਸ਼ਧੀ ਪ੍ਰਣਾਲੀਆਂ ਸਾਡੇ ਯਤਨਾਂ ਨੂੰ ਹੋਰ ਮਜ਼ਬੂਤ ਕਰਨਗੀਆਂ।

ਸਿਹਤ ਮੰਤਰੀ ਨੇ ਵਿਸ਼ਵ ਭਰ ਵਿੱਚ ਹਜ਼ਾਰਾਂ ਆਈਵੀਐੱਫ, ਏਆਰਟੀ ਮਾਹਿਰਾਂ, ਮਹਿਲਾ ਰੋਗ ਮਾਹਿਰ, ਐਂਬ੍ਰਾਇਲੋਜਿਸਟਸ ਅਤੇ ਏਆਰਟੀ ਟੈਕਨੋਲੋਜਿਸਟਾਂ ਨੂੰ ਇੱਕ ਫੋਰਮ ਪ੍ਰਦਾਨ ਕਰਨ ਲਈ ਆਈਐੱਸਏਆਰ ਦੇ ਯਤਨਾਂ ਦੀ ਦੀ ਸ਼ਲਾਘਾ ਕੀਤੀ, ਗਿਆਨ, ਤਕਨੀਕੀ ਵਿਕਾਸ ਅਤੇ ਨਵੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ ਅਤੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋਵੇ। ਉਨ੍ਹਾਂ ਨੇ ਜਾਗਰੂਕਤਾ ਪੈਦਾ ਕਰਨ ਲਈ ਆਈਐੱਸਏਆਰ ਦੇ ਯਤਨਾਂ ਦੀ  ਪ੍ਰਸ਼ੰਸਾ ਕੀਤੀ । ਡਾ. ਮਾਂਡਵਿਯਾ ਨੇ ਕਿਹਾ ਕਿ ਇਹ ਮੁੱਦਾ ਨਾ ਸਿਰਫ ਮਹਿਲਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਮਰਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਜਾਗਰੂਕਤਾ ਵਧਣ ਨਾਲ ਸਾਡੇ ਸਮਾਜ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਮਜ਼ਬੂਤ ਕਰੇਗੀ। 

ਸ਼੍ਰੀ ਨਿਤੀਜ਼ ਮੁਰਡਿਆ ਅਤੇ ਕਈ ਹੋਰ ਪਤਵੰਤੇ ਅਤੇ ਪੈਨਲਿਸਟ ਵੀ ਇਸ ਸਮਾਗਮ ਵਿੱਚ ਮੌਜੂਦ ਸਨ।

***

 

ਐੱਮਜੀ/ਏਐੱਮ/ਐੱਨਕੇ/ਐੱਸਐੱਸ

 


(Release ID: 1896692) Visitor Counter : 112


Read this release in: English , Urdu , Hindi