ਰਾਸ਼ਟਰਪਤੀ ਸਕੱਤਰੇਤ
ਭਾਰਤੀ ਜਲ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਦੇ ਅਧਿਕਾਰੀ, ਕੇਂਦਰੀ ਇੰਜੀਨੀਅਰਿੰਗ ਸੇਵਾ (ਸੜਕ) ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਭਾਰਤੀ ਡਾਕ ਤੇ ਦੂਰਸੰਚਾਰ ਲੇਖਾ ਵਿੱਤ ਸੇਵਾ ਦੇ ਅਧਿਕਾਰੀ ਟ੍ਰੇਨੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
06 FEB 2023 1:03PM by PIB Chandigarh
ਭਾਰਤੀ ਜਲ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਦੇ ਅਧਿਕਾਰੀ, ਕੇਂਦਰੀ ਇੰਜੀਨੀਅਰਿੰਗ ਸੇਵਾ (ਸੜਕ) ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਭਾਰਤੀ ਡਾਕ ਤੇ ਦੂਰਸੰਚਾਰ ਲੇਖਾ ਵਿੱਤ ਸੇਵਾ ਦੇ ਅਧਿਕਾਰੀ ਟ੍ਰੇਨੀਆਂ ਨੇ ਅੱਜ (6 ਫਰਵਰੀ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਭਾਰਤੀ ਡਾਕ ਅਤੇ ਦੂਰਸੰਚਾਰ ਲੇਖਾ ਅਤੇ ਵਿੱਤ ਸੇਵਾ ਦੇ ਅਧਿਕਾਰੀ ਟ੍ਰੇਨੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਤੁਰੰਤ ਆਰਥਿਕ ਪ੍ਰਗਤੀ ਪ੍ਰਾਪਤ ਕਰਨ ਦੇ ਲਈ ਡਿਜੀਟਲ ਕਨੈਕਟੀਵਿਟੀ ਨੂੰ ਅੱਗੇ ਵਧਾਉਣ ਵਿੱਚ ਦੂਰਸੰਚਾਰ ਖੇਤਰ ਦੀ ਮਹੱਤਵਪੂਰਨ ਭੂਮਿਕਾ ਹੈ। ਡਿਜੀਟਲ ਇੰਡੀਆ ਪਹਿਲ ਸਰਕਾਰ ਨੂੰ ਅਧਿਕ ਦਕਸ਼ਤਾ ਅਤੇ ਪਾਰਦਰਸ਼ਤਾ ਦੇ ਨਾਲ ਵਿਭਿੰਨ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੀ ਹੈ। ਜਦੋ ਕਿ, ਸਾਨੂੰ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਅਤੇ ਦੂਰ-ਦੁਰਾਜ ਦੇ ਖੇਤਰਾਂ ਵਿੱਚ ਹਾਲੇ ਵੀ ਅਣਜੁੜੀ ਜਨਤਾ ਨੂੰ ਜੋੜਨ ਦਾ ਪ੍ਰਯਾਸ ਜਾਰੀ ਰੱਖਣਾ ਚਾਹੀਦਾ ਹੈ।
ਭਾਰਤੀ ਜਲ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਸਾਡੇ ਸਮੁੰਦਰੀ ਹਿਤਾਂ, ਵਪਾਰ ਮਾਰਗਾਂ ਦੀ ਸਫ਼ਲਤਾਪੂਰਵਕ ਰੱਖਿਆ ਕਰ ਰਹੀ ਹੈ ਅਤੇ ਸੰਕਟ ਦੇ ਸਮੇਂ ਸਹਾਇਤਾ ਪ੍ਰਦਾਨ ਕਰ ਰਹੀ ਹੈ। ਭਾਰਤੀ ਜਨ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਦੇ ਮੈਂਬਰਾਂ ਦੇ ਰੂਪ ਵਿੱਚ, ਉਹ ਜਲ ਸੈਨਿਕ ਜਹਾਜ਼ਾਂ, ਪਣਡੁੱਬੀਆਂ ਅਤੇ ਏਅਰਕ੍ਰਾਫਟਸ ਨੂੰ ਮਹੱਤਵਪੂਰਨ ਸਪਲਾਈ ਦੀ ਉਪਲਬਤਾ ਸੁਨਿਸ਼ਚਿਤ ਕਰਨ ਵਿੱਚ ਪ੍ਰਮੁੱਖ ਜ਼ਿੰਮੇਦਾਰੀਆਂ ਦਾ ਨਿਰਬਾਹ ਕਰਨਗੇ।
ਰਾਸ਼ਟਰਪਤੀ ਨੇ ਕੇਂਦਰੀ ਇੰਜੀਨੀਅਰਿੰਗ ਸੇਵਾ (ਸੜਕ) ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਰਾਸ਼ਟਰ ਦਾ ਆਰਥਿਕ ਵਾਧਾ ਅਤੇ ਵਿਕਾਸ ਦੇ ਲਈ ਸੜਕ ਸੰਪਰਕ ਅਤੇ ਢਾਂਚਾ ਮਹੱਤਵਪੂਰਨ ਹੈ। ਹਾਲ ਦੇ ਵਰ੍ਹਿਆਂ ਵਿੱਚ, ਸਰਕਾਰ ਨੇ ਨਵੇਂ ਰਾਜਮਾਰਗਾਂ ਦੇ ਨਿਰਮਾਣ ਅਤੇ ਮੌਜੂਦਾ ਰਾਜਮਾਰਗਾਂ ਦੀ ਅੱਪਗ੍ਰੇਡੇਸ਼ਨ ਦੇ ਲਈ ਕਈ ਪਹਿਲਾਂ ਕੀਤੀਆਂ ਹਨ। ਇਸ ਨਾਲ ਵਸਤਾਂ ਦੀ ਤੇਜ਼ੀ ਨਾਲ ਟ੍ਰਾਂਸਪੋਰਟੇਸ਼ਨ ਸੁਨਿਸ਼ਚਿਤ ਹੋਵੇਗੀ ਅਤੇ ਲੋਕਾਂ ਦੇ ਲਈ ਬਿਹਤਰ ਕਨੈਕਟੀਵਿਟੀ ਸੁਨਿਸ਼ਚਿਤ ਹੋਵੇਗੀ ਅਤੇ ਨਾਲ ਹੀ ਰੋਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ। ਕੇਂਦਰੀ ਇੰਜੀਨੀਅਰਿੰਗ ਸੇਵਾ ਦੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਦੁਆਰਾ ਸ਼ੁਰੂ ਕੀਤੇ ਜਾਣ ਵਾਲੇ ਢਾਂਚਾ ਪ੍ਰੋਜੈਕਟ ਊਰਜਾ ਕੁਸ਼ਲ, ਵਾਤਾਵਰਣ ਦੇ ਅਨੁਕੂਲ ਅਤੇ ਸਥਾਈ ਹੋਣ। ਉਨ੍ਹਾਂ ਨੇ ਉਨ੍ਹਾਂ ਨੂੰ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਲਈ ਸਰਬਉੱਤਮ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸਮਾਧਾਨ ਇਨੋਵੇਟ ਕਰਨ ਅਤੇ ਉਨ੍ਹਾਂ ਦਾ ਲਾਗੂਕਰਨ ਕਰਨ ਦਾ ਆਗ੍ਰਹ ਕੀਤਾ।
ਰਾਸ਼ਟਰਪਤੀ ਦਾ ਅਭਿਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ-
***
ਡੀਐੱਸ
(Release ID: 1896677)
Visitor Counter : 138