ਜਲ ਸ਼ਕਤੀ ਮੰਤਰਾਲਾ
ਪੇਅਜਲ ਅਤੇ ਸਵੱਛਤਾ ਵਿਭਾਗ ਨੇ ਲਾਲ ਕਿਲੇ ਦੇ ਲਾਅਨ ਵਿੱਚ ਆਯੋਜਿਤ ਭਾਰਤ ਪਰਵ 2023 ਵਿੱਚ ਹਿੱਸਾ ਲਿਆ
प्रविष्टि तिथि:
02 FEB 2023 6:30PM by PIB Chandigarh
ਪੇਯਜਲ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ), ਜਲ ਸ਼ਕਤੀ ਮੰਤਰਾਲਾ ਨੇ ਗਣਤੰਤਰ ਦਿਵਸ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਟੂਰਿਜ਼ਮ ਮੰਤਰਾਲਾ ਦੁਆਰਾ 26 ਤੋਂ 31 ਜਨਵਰੀ 2023 ਤੱਕ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਲਾਅਨ ਅਤੇ ਗਿਆਨ ਪਥ ਤੇ ਆਯੋਜਿਤ 6 ਦਿਨਾਂ ਮੈਗਾ ਪ੍ਰੋਗਰਾਮ ‘ਭਾਰਤ ਪਰਵ’ ਵਿੱਚ ਹਿੱਸਾ ਲਿਆ। ਡੀਡੀਡਬਲਿਊਐੱਸ ਪੈਗੋਡਾ ਦੀ ਸੰਰਚਨਾ ਨੂੰ ਡੀਡੀਡਬਲਿਊਐੱਸ ਦੇ ਦੋ ਪ੍ਰਮੁੱਖ ਪ੍ਰੋਗਰਾਮ ਭਾਵ ਸਵੱਛ ਭਾਰਤ ਮਿਸ਼ਨ-ਗ੍ਰਾਮੀਣ (ਐੱਸਬੀਐੱਮ-ਜੀ) ਅਤੇ ਜਲ ਜੀਵਨ ਮਿਸ਼ਨ (ਜੇਜੇਐੱਮ) ਦੀ ਉਪਲਬਧੀਆਂ ਦੇ ਪ੍ਰਦਸ਼ਨ ਦੇ ਨਾਲ ਤਿਆਰ ਕੀਤਾ ਗਿਆ ਸੀ। ਸਫਾਈਕਰਮਚਾਰੀਆਂ ਦੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਅਤੇ ਸਰਾਹਨਾ ਕਰਨ ਦੇ ਲਈ, ਪੈਗੋਡਾ ਦਾ ਉਦਘਾਟਨ ‘ਸਫਾਈਕਰਮਚਾਰੀਆਂ’ ਵੱਲੋਂ ਕਰਵਾਇਆ ਗਿਆ।
-
-
ਡੀਡੀਡਬਲਿਊਐੱਸ ਪੈਗੋਡਾ ਦੀ ਸਥਾਪਨਾ, ਸਵੱਛ ਭਾਰਤ ਮਿਸ਼ਨ- ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ ਦੀ ਉਪਲਬਧੀਆਂ ਦਾ ਪ੍ਰਦਸ਼ਨ ਕਰਨ ਦੇ ਨਾਲ ਕੀਤੀ ਗਈ।
-
ਡੀਡੀਡਬਲਿਊਐੱਸ ਪੈਗੋਡਾ ਦਾ ਮੁੱਖ ਆਕਰਸ਼ਣ ‘ ਮੈਂ ਇੱਕ ਵਾਸ਼ ਵਾਰੀਅਰ ਅਤੇ ਸਵੱਛਾਗ੍ਰਹੀ ਹਾਂ’ ਪਰ ਸੈਲਫੀ ਪੁਆਇੰਟ ਸੀ, ਜਿਸ ਵਿੱਚ ਮਾਈਜੀਓਵੀ ਪਲੈਟਫਾਰਮ ਸਹਿਤ ‘ਸਵੱਛਤਾ ਪ੍ਰਤਿੱਗਿਆ’ ਲੈਣ ਦੀ ਵਿਵਸਥਾ ਸ਼ਾਮਲ ਸੀ।
-
6 ਦਿਨਾਂ ਪ੍ਰੋਗਰਾਮ ਦੇ ਅੰਤ ਵਿੱਚ ਇੱਕ ਲੱਖ ਤੋਂ ਜਿਆਦਾ ਲੋਕਾਂ ਨੇ ‘ਸਵੱਛਤਾ ਪ੍ਰਤਿੱਗਿਆ’ ਲਈ।
-
ਇਸ ਵਿੱਚ ਐੱਸਬੀਐੱਮ (ਜੀ) ਦੇ ਪ੍ਰਥਮ ਪੜਾਅ ਦੀ ਉਪਲਬਧੀਆਂ ਅਤੇ ਮਿਸ਼ਨ ਦੇ ਦੂਜੇ ਪੜਾਅ ਦੇ ਦੌਰਾਨ ਓਡੀਐੱਫ ਪਲੱਸ ਦੀ ਉਪਲਬਧੀਆਂ ਦਾ ਪ੍ਰਦਸ਼ਨ ਕੀਤਾ ਗਿਆ।
-
ਭਾਰਤ ਪਰਵ 30 ਤੋਂ ਜਿਆਦਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 20 ਕੇਂਦਰੀ ਮੰਤਰਾਲਾਂ ਦੀ ਭਾਗੀਦਾਰੀ ਦੇ ਨਾਲ ਭਾਰਤ ਦੀ ਜੀਵੰਤ ਖੁਸ਼ਹਾਲ ਸੱਭਿਆਚਾਰ ਨੂੰ ਇਕੱਠੇ ਲੈ ਕੇ ਆਉਂਦਾ ਹੈ।
-
ਇਹ ‘ਇੱਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਪੂਰਾ ਕਰਦਾ ਹੈ ਕਿਉਂਕਿ ਇਸ ਆਯੋਜਨ ਵਿੱਚ ਪੂਰੇ ਦੇਸ਼ ਦੇ ਕਲਾਕਾਰ, ਦਸਤਕਾਰੀ ਅਤੇ ਖੁਰਾਕ ਸਟਾਲ ਹਿੱਸਾ ਲੈਂਦੇ ਹਨ।
ਇਸ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਦੇ ਬਾਅਦ ਤੋਂ ਸਵੱਛਤਾ ਯਾਤਰਾ, ਸਵੱਛ ਭਾਰਤ ਮਿਸ਼ਨ, ਗ੍ਰਾਮੀਣ ਦੇ ਪ੍ਰਥਮ ਪੜਾਅ ਦੀਆਂ ਉਪਲਬਧੀਆਂ ਅਤੇ ਮਿਸ਼ਨ ਦੇ ਦੂਜੇ ਪੜਾਅ ਦੇ ਦੌਰਾਨ ਓਡੀਐੱਫ ਪਲੱਸ ਦੀ ਉਪਲਬਧੀਆਂ ਨੂੰ ਦਰਸਾਉਣ ਵਾਲੇ ਪੋਸਟਰਾਂ ਦਾ ਪ੍ਰਦਸ਼ਨ ਕੀਤਾ ਗਿਆ। ਓਡੀਐੱਫ ਪਲੱਸ ਘਟਕਾਂ ਅਤੇ ਠੋਸ ਅਤੇ ਤਰਲ ਵੇਸਟ ਪ੍ਰਬੰਧਨ, ਗੋਬਰਧਨ, ਸਮੱਰਥਾ ਨਿਰਮਾਣ, ਪਲਾਸਟਿਕ ਵੇਸਟ ਪ੍ਰਬੰਧਨ, ਬਾਇਓਡਿਗ੍ਰੇਡੇਬਲ ਵੇਸਟ ਪ੍ਰੰਬਧਨ, ਮਲ ਕੀਚੜ ਪ੍ਰਬੰਧਨ, ਰੇਟ੍ਰੋਫਿਟ ਟੂ ਟਵਿਨ ਪਿਟ ਅਭਿਯਾਨ ਅਤੇ ਓਡੀਐੱਫ ਸਂਵਹਨੀਯਤਾ ਦਾ ਪ੍ਰਦਸ਼ਨ ਕੀਤਾ ਗਿਆ। ਇਸ ਤਰ੍ਹਾਂ , ਜੇਜੇਐੱਮ ਘਟਕਾਂ ਅਤੇ ਜਲ ਗੁਣਵੱਤਾ ( ਐੱਫਟੀਕੇ ਅਤੇ ਜਲ ਪਰੀਕਸ਼ਣ ਪ੍ਰਯੋਗਸ਼ਾਲਾਵਾਂ), ਸਕੂਲਾਂ ਅਤੇ ਆਂਗਨਵਾੜਿਆਂ ਵਿੱਚ ਪਾਣੀ ਦੀ ਸਪਲਾਈ, ਜੇਜੇਐੱਮ ਮਾਈਲਸਟੋਨ ਅਤੇ ਘਰ ਵਿੱਚ ਨਲ ਦੇ ਪਾਣੀ ਦੇ ਕਨੈਕਸ਼ਨ ਦੀ ਸੰਖਿਆਵਾਂ ਦਾ ਪ੍ਰਦਸ਼ਨ ਕੀਤਾ ਗਿਆ ਡੀਡੀਡਬਲਿਊਐੱਸ ਪੈਗੋਡਾ ਦਾ ਮੁੱਖ ਆਕਰਸ਼ਨ ‘ਮੈਂ ਇੱਕ ਵਾਸ਼ ਵਾਰੀਅਰ ਅਤੇ ਸਵੱਛਾਗ੍ਰਹੀ ਹਾਂ’ ਪਰ ਸੈਲਫੀ ਪੁਆਇੰਟ ਸੀ, ਜਿਸ ਵਿੱਚ ਮਾਈਜੀਓਵੀ ਪਲੈਟਫਾਰਮ ਸਹਿਤ ‘ਸਵੱਛਤਾ ਪ੍ਰਤਿੱਗਿਆ’ ਲੈਣ ਦੀ ਵਿਵਸਥਾ ਸਾਮਲ ਸੀ। 6 ਦਿਨਾਂ ਪ੍ਰੋਗਰਾਮ ਦੇ ਅੰਤ ਵਿੱਚ ਇੱਕ ਲੱਖ ਤੋਂ ਜਿਆਦਾ ਲੋਕਾਂ ਨੇ ‘ਸਵੱਛਤਾ ਪ੍ਰਤਿੱਗਿਆ ਲਈ।
ਡੀਡੀਡਬਲਿਊਐੱਸ ਪੈਗੋਡਾ ਦਾ ਦੌਰਾ ਕਈ ਸਨਮਾਨਿਤ ਪਤੰਵਤਿਆਂ ਨੇ ਕੀਤਾ ਜਿਨ੍ਹਾਂ ਵਿੱਚੋਂ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉਦੱਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਪੂਰਬ-ਉੱਤਰ ਖੇਤਰ ਵਿਕਾਸ (ਡੋਨਰ) ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਕੇਂਦਰੀ ਪੋਰਟ, ਸ਼ਿਪੰਗ ਟ੍ਰਾਂਸਪੋਰਟ ਅਤੇ ਜਲਮਾਰਗ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਵਾਈ ਨਾਇਕ ਅਤੇ ਕੇਂਦਰੀ ਡਿਫੈਂਸ ਐਂਡ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਅਜੈ ਭੱਟ ਸ਼ਾਮਲ ਹਨ। ਡੀਡੀਡਬਲਿਊਐੱਸ ਵਿੱਚ ਸਕੂਲੀ ਬੱਚਿਆਂ. ਨੌਜਵਾਨਾਂ ਅਤੇ ਆਮ ਲੋਕਾਂ ਦੀ ਸਰਗਰਮ ਅਤੇ ਜੀਵੰਤ ਹਿੱਸੇਦਾਰੀ ਵੇਖੀ ਗਈ।
ਭਾਰਤ ਪਰਵ 30 ਤੋਂ ਜਿਆਦਾ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 20 ਕੇਂਦਰੀ ਮੰਤਰਾਲਿਆਂ ਦੀ ਹਿੱਸੇਦਾਰੀ ਦੇ ਨਾਲ ਭਾਰਤ ਦੀ ਜੀਵੰਤ ਸਮ੍ਰਿੱਧ ਸੰਸਕ੍ਰਿਤ ਨੂੰ ਇਕੱਠੇ ਲੈਕੈ ਆਉਂਦਾ ਹੈ। ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਪੂਰਾ ਕਰਦਾ ਹੈ ਕਿਉਂਕਿ ਇਸ ਆਯੋਜਨ ਵਿੱਚ ਪੂਰੇ ਦੇਸ਼ ਦੇ ਕਲਾਕਾਰ, ਦਸਤਕਾਰੀ ਅਤੇ ਖੁਰਾਕ ਸਟਾਲ ਹਿੱਸਾ ਲੈਂਦੇ ਹਨ। ਇਸ ਸਾਲ, ਇੱਕ ਵਿਸ਼ੇ ਦੇ ਰੂਪ ਵਿੱਚ, ਭਾਰਤ ਪਰਵ ਵਿੱਚ ਅੰਤਰਰਾਸ਼ਟਰੀ ਮਿਲੇਟ੍ਸ ਵਰ੍ਹੇ ਨੂੰ ਹੁਲਾਰਾ ਦਿੱਤਾ ਗਿਆ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਵੱਖ ਵੱਖ ਪ੍ਰਮੁੱਖ ਯੋਜਨਾਵਾਂ ਦੀ ਉਪਲਬਧੀਆਂ ਦਾ ਪ੍ਰਦਸ਼ਨ ਕੀਤਾ ਗਿਆ।
*****
ਏਐੱਸ
(रिलीज़ आईडी: 1896009)
आगंतुक पटल : 160