ਖੇਤੀਬਾੜੀ ਮੰਤਰਾਲਾ

ਭਾਰਤ ਦੀ ਜੀ-20 ਪ੍ਰਧਾਨਗੀ ਦੇ ਹਿੱਸੇ ਵਜੋਂ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐੱਫ), ਮੱਧ ਪ੍ਰਦੇਸ਼ ਫਾਰਮ ਗੇਟ ਐਪ ਅਤੇ ਖੇਤੀਬਾੜੀ ਖੇਤਰ ਵਿੱਚ ਮਹਿਲਾ ਉੱਦਮੀਆਂ ਦੀ ਭਾਗੀਦਾਰੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

Posted On: 02 FEB 2023 6:25PM by PIB Chandigarh

ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ ਮੌਕੇ 'ਤੇ 'ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ' ਵਿਸ਼ੇ ਦੇ ਤਹਿਤ, ਅੱਜ ਨਰੋਨਹਾ ਅਕੈਡਮੀ ਆਵ ਐਡਮਿਨਿਸਟ੍ਰੇਸ਼ਨ, ਭੋਪਾਲ ਵਿਖੇ ਮੱਧ ਪ੍ਰਦੇਸ਼ ਫਾਰਮ ਗੇਟ ਐਪ ਅਤੇ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ (ਏ.ਆਈ.ਐੱਫ.) 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੰਤਵ ਆਲਮੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਮਹਿਲਾ ਉੱਦਮੀਆਂ ਦੀ ਭਾਗੀਦਾਰੀ ਨੂੰ ਵਧਾਉਣਾ ਸੀ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਅਤੇ ਮੱਧ ਪ੍ਰਦੇਸ਼ ਫਾਰਮ ਗੇਟ ਐਪ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ।

ਮੰਡੀ ਬੋਰਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਡਾ. ਵੀ. ਰਸ਼ਮੀ ਨੇ ਆਪਣੇ ਸੰਬੋਧਨ ਵਿੱਚ ਮੱਧ ਪ੍ਰਦੇਸ਼ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਨਾਲ ਸਬੰਧਤ ਜਾਣਕਾਰੀ ਦਿੱਤੀ ਅਤੇ ਮੰਡੀ ਬੋਰਡ ਦੁਆਰਾ ਵਿਕਸਤ ਮੱਧ ਪ੍ਰਦੇਸ਼ ਫਾਰਮ ਗੇਟ ਐਪ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਕਮਲ ਪਟੇਲ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਏਆਈਐੱਫ ਸਕੀਮ ਅਤੇ ਮੱਧ ਪ੍ਰਦੇਸ਼ ਫਾਰਮ ਗੇਟ ਐਪ ਦੀ ਵਿਆਪਕ ਵਰਤੋਂ ਕਰਨ ਦੀ ਅਪੀਲ ਕੀਤੀ।

ਭਾਰਤ ਸਰਕਾਰ ਨੇ ਸੰਯੁਕਤ ਸਕੱਤਰ (ਖੇਤੀ ਵਿਸਤਾਰ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ),   ਸ਼੍ਰੀ ਸੈਮੂਅਲ ਪੀ. ਕੁਮਾਰ, ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਏਆਈਐੱਫ ਸਕੀਮ ਨੂੰ ਮੱਧ ਪ੍ਰਦੇਸ਼ ਵਿੱਚ ਵਿਆਪਕ ਪ੍ਰਚਾਰ ਕੀਤਾ ਗਿਆ ਹੈ ਜਿਸ ਵਿੱਚ ਹੁਣ ਤੱਕ ਮਹਿਲਾ ਉੱਦਮੀਆਂ ਦੁਆਰਾ ਲਗਭਗ 2,753 ਪ੍ਰੋਜੈਕਟ ਸਥਾਪਤ ਕੀਤੇ ਜਾ ਚੁੱਕੇ ਹਨ। ਇਸ ਸਕੀਮ ਦੇ ਤਹਿਤ ਵਿਆਪਕ ਤੌਰ 'ਤੇ ਵਰਤਿਆ ਗਿਆ ਹੈ। ਏਆਈਐੱਫ ਸਕੀਮ ਦੇ ਜਨ ਸੰਪਰਕ ਵਿੱਚ ਮੱਧ ਪ੍ਰਦੇਸ਼ ਦੂਜੇ ਰਾਜਾਂ ਦੇ ਮੁਕਾਬਲੇ ਪਹਿਲੇ ਸਥਾਨ 'ਤੇ ਹੈ। ਵਰਕਸ਼ਾਪ ਵਿੱਚ ਹਿੱਸਾ ਲੈਂਦੇ ਹੋਏ, ਸ਼੍ਰੀ ਅਸ਼ੋਕ ਵਰਨਵਾਲ, ਵਧੀਕ ਮੁੱਖ ਸਕੱਤਰ, ਖੇਤੀਬਾੜੀ ਵਿਭਾਗ, ਮੱਧ ਪ੍ਰਦੇਸ਼ ਸਰਕਾਰ ਨੇ ਮੱਧ ਪ੍ਰਦੇਸ਼ ਫਾਰਮ ਗੇਟ ਐਪ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਐਪ ਨੇ ਕਿਸਾਨਾਂ ਲਈ ਐਪ 'ਤੇ ਆਪਣੀ ਉਪਜ ਵੇਚਣ ਲਈ ਸੁਵਿਧਾਜਨਕ ਬਣਾਇਆ ਹੈ ਜਿਸ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਲਾਹੇਵੰਦ ਮੁੱਲ ਮਿਲ ਸਕਦਾ ਹੈ।

ਵਰਕਸ਼ਾਪ ਵਿੱਚ 200 ਦੇ ਕਰੀਬ ਪ੍ਰਤੀਯੋਗੀਆਂ ਨੇ ਭਾਗ ਲਿਆ। ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਐਗਰੀਕਲਚਰ ਇਨਫ਼ਰਾਸਟਰੱਕਚਰ ਫੰਡ (ਏ.ਆਈ.ਐਫ.) ਸਕੀਮ ਬਾਰੇ ਜਾਣੂ ਕਰਵਾਇਆ ਗਿਆ। ਖੇਤੀਬਾੜੀ ਵਿਭਾਗ, ਨਾਬਾਰਡ, ਬਾਗਬਾਨੀ, ਏਪੀਡਾ, ਬੈਂਕਾਂ ਅਤੇ ਹੋਰ ਸੰਸਥਾਵਾਂ ਦੇ ਮਾਹਿਰਾਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਵਿੱਚ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਭਾਗੀਦਾਰਾਂ ਦੀ ਦੁਵਿਧਾਵਾਂ ਦਾ ਨਿਪਟਾਰਾ ਕੀਤਾ ਗਿਆ। ਮਹਿਲਾ ਕਿਸਾਨਾਂ, ਖੇਤੀ ਉੱਦਮੀਆਂ, ਕਾਰੋਬਾਰੀਆਂ ਆਦਿ ਨੂੰ ਮੱਧ ਪ੍ਰਦੇਸ਼ ਫਾਰਮ ਗੇਟ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੇ ਅੰਤ ਵਿੱਚ ਸ਼੍ਰੀ ਡੀ.ਕੇ. ਨਰਿੰਦਰ ਨੇ ਧੰਨਵਾਦ ਮਤਾ ਪੇਸ਼ ਕੀਤਾ।

 

C:\Users\Balwant\Desktop\aa.jpg

C:\Users\Balwant\Desktop\aa1.jpg

C:\Users\Balwant\Desktop\aa3.jpg

 

**********

ਐੱਸਐੱਨਸੀ/ਪੀਕੇ/ਐੱਮਐੱਸ(Release ID: 1895939) Visitor Counter : 186


Read this release in: English , Urdu , Hindi , Bengali