ਖੇਤੀਬਾੜੀ ਮੰਤਰਾਲਾ

G-20 ਥੀਮ ਅਧਾਰਿਤ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (AIF) ਅਤੇ ਮੱਧ ਪ੍ਰਦੇਸ਼ ਫਾਰਮ ਗੇਟ ਸਬੰਧਿਤ ਵਰਕਸ਼ਾਪ ਦਾ ਆਯੋਜਨ

Posted On: 01 FEB 2023 7:48PM by PIB Chandigarh

G-20 ਵਿੱਚ ਭਾਰਤ ਦੀ ਪ੍ਰਧਾਨਗੀ ਦੇ ਸਬੰਧ ਵਿੱਚ ‘One Earth, One Family, One Future’ ਥੀਮ ਰਾਹੀਂ ਆਲਮੀ ਏਕਤਾ ਦੇ ਭਾਵ ਨੂੰ ਪ੍ਰੋਤਸਾਹਿਤ ਕਰਨ ਅਤੇ ਮਹਿਲਾ ਦੀ ਭਾਗੀਦਾਰੀ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਹੁੰਲਾਰਾ ਦੇਣ ਦੇ ਉਦੇਸ਼ ਨਾਲ ਮੱਧ ਪ੍ਰਦੇਸ਼ ਫਾਰਮ ਗੇਟ ਐਪ ਅਤੇ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (AIF) ਦੇ ਤਹਿਤ ਮਿਤੀ 02 ਫਰਵਰੀ 2023 ਨੂੰ ਨਰੋਂਹਾ ਪ੍ਰਸ਼ਾਸਨਿਕ ਅਕਾਦਮੀ, ਭੋਪਾਲ ਵਿੱਚ ਅਤੇ 8 ਫਰਵਰੀ, 2023 ਨੂੰ ਜਵਾਹਰ ਲਾਲ ਨਹਿਰੂ ਖੇਤੀਬਾੜੀ ਯੂਨੀਵਰਸਿਟੀ, ਜਬਲਪੁਰ ਵਿੱਚ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। 

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਐਗਰੀਕਲਚਰ ਇਨਫ੍ਰਾਕਸਟ੍ਰਕਚਰ ਫੰਡ (AIF) ਅਤੇ ਮੱਧ ਪਦੇਸ਼ ਫਾਰਮ ਗੇਟ ’ਤੇ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਦੋਨੋਂ ਵਰਕਸ਼ਾਪ ਦੇ ਤਹਿਤ ਮਹਿਲਾ ਕਿਸਾਨ, ਮਹਿਲਾ ਖੇਤੀਬਾੜੀ ਉੱਦਮੀ, ਮਹਿਲਾ ਚਾਰਟਡ ਅਕਾਊਂਟੈਂਟ, ਮਹਿਲਾ ਬੈਂਕ ਪ੍ਰਤੀਨਿਧੀ ਅਤੇ ਵਿਭਿੰਨ ਵਿਭਾਗਾਂ ਦੀ ਮਹਿਲਾ ਅਧਿਕਾਰੀ ਹਿੱਸਾ ਲੈਣਗੇ।

ਭੋਪਾਲ ਵਿੱਚ ਆਯੋਜਿਤ ਵਰਕਸ਼ਾਪ ਵਿੱਚ ਲਗਭਗ 150-175 ਪ੍ਰਤੀਭਾਗੀ ਹਿੱਸਾ ਲੈਣਗੇ। ਵਰਕਸ਼ਾਪ ਵਿੱਚ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (AIF) ਯੋਜਨਾ, ਜੋ ਕਿ ਦੇਸ਼ ਵਿੱਚ ਖੇਤੀਬਾੜੀ ਢਾਂਡੇ ਦੇ ਵਿਕਾਸ ਦੇ ਕ੍ਰਮ ਨੂੰ ਪ੍ਰੋਤਸਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ, ਬਾਰੇ ਪ੍ਰਤੀਭਾਗੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਨਾਲ ਹੀ ਮੱਧ ਪ੍ਰਦੇਸ਼ ਫਾਰਮ ਗੇਟ ਐਪ ਬਾਰੇ ਵੀ ਮਹਿਲਾ ਕਿਸਾਨਾਂ, ਖੇਤੀਬਾੜੀ ਉੱਦਮੀਆਂ, ਵਪਾਰੀ ਆਦਿ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

 ਉਦਘਾਟਨ ਸਮਾਰੋਹ ਦੇ ਉਪਰੰਤ ਟੈਕਨੀਕਲ ਸੈਸ਼ਨ ਦਾ ਅਰੰਭ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ (AIF) ਯੋਜਨਾ ਦੀ ਜਾਣਕਾਰੀ ਦੇ ਨਾਲ ਕੀਤਾ ਜਾਵੇਗਾ ਜਿਸ ਦੇ ਉਪਰੰਤ ਪ੍ਰਤੀਭਾਗੀਆਂ ਨੂੰ ਮੱਧ ਪ੍ਰਦੇਸ਼ ਐਪ ’ਤੇ ਰਜਿਸਟ੍ਰੇਸ਼ਨ ਆਦਿ ਦੀ ਜਾਣਕਾਰੀ ਦਿੱਤੀ ਜਾਵੇਗੀ। ਭਾਰਤ ਸਰਕਾਰ ਤੋਂ ਆਏ ਪ੍ਰਤੀਨਿਧੀ ਦੇ ਦੁਆਰਾ ਵੀ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ  (AIF) ਯੋਜਨਾ ਨਾਲ ਸਬੰਧਿਤ ਪ੍ਰਸ਼ਨਾਂ ਨੂੰ ਹੱਲ ਕੀਤਾ ਜਾਵੇਗਾ।

ਵਰਕਸ਼ਾਪ ਵਿੱਚ ਨਾਬਾਰਡ ਐਂਡ APEDA ਦੇ ਪ੍ਰਤੀਨਿਧੀ ਦੇ ਦੁਆਰਾ ਨਾਬਾਰਡ ਅਤੇ APEDA  ਦੁਆਲਾ ਸੰਚਾਲਿਤ ਵਿਭਿੰਨ ਪ੍ਰੋਜੈਕਟਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਪ੍ਰਤੀਭਾਗੀ ਦੇ ਬੈਂਕ ਲੋਨ ਸਬੰਧਿਤ ਸਮੱਸਿਆਵਾਂ ਅਤੇ ਪ੍ਰਸ਼ਨਾਂ ਦੇ ਹੱਲ ਦੇ ਲਈ ਵਿਭਿੰਨ ਬੈਂਕ ਦੇ ਅਧਿਕਾਰੀ ਵੀ ਉਪਸਥਿਤ ਰਹਿਣਗੇ। ਆਖਿਰੀ Brainstorming session ਵਿੱਚ ਪ੍ਰਤੀਭਾਗੀ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ ਦੇ ਅਧਿਕਾਰੀਆਂ ਨੂੰ  DPR ਨਿਰਮਾਣ, ਬੈਂਕ ਸਬੰਧਿਤ ਪ੍ਰਸ਼ਨਾਂ ਆਦਿ ਆਰ ਚਰਚਾ ਕਰ ਸਕਣਗੇ। ਇਹ ਵਰਕਸ਼ਾਪ ਖੇਤੀਬਾੜੀ ਦੇ ਖੇਤਰ ਵਿੱਚ ਮਹਿਲਾਵਾਂ ਦੀ ਪ੍ਰਤੀਭਾਗੀ ਨੂੰ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ।

**** 

ਐੱਸਐੱਨਸੀ/ਪੀਕੇ/ਐੱਮਐੱਸ



(Release ID: 1895776) Visitor Counter : 145


Read this release in: English , Hindi , Urdu