ਸਿੱਖਿਆ ਮੰਤਰਾਲਾ

ਕੇਰਲ ਦੇ ਵਾਇਨਾਡ ਸਥਿਤ ਜਵਾਹਰ ਨਵੋਦਯ ਵਿਦਯਾਲਯ (ਜੇਐੱਨਵੀ) ਦੇ ਵਿਦਿਆਰਥੀਆਂ ਦੇ ਹਸਤਪਾਲ ਵਿੱਚ ਭਰਤੀ ਹੋਣ ਦੇ ਸਬੰਧ ਵਿੱਚ ਸਪਸ਼ਟੀਕਰਣ

Posted On: 01 FEB 2023 4:00PM by PIB Chandigarh

ਜੇਐੱਨਵੀ ਵਾਇਨਾਡ ਦੇ ਵਿਦਿਆਰਥੀਆਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੀਆਂ ਖਬਰਾਂ ਮੀਡੀਆ ਵਿੱਚ ਆਈਆਂ ਹਨ। ਨਵੋਦਯ ਵਿਦਯਾਲਯ ਸੰਗਠਨ ਦੇ ਜੇਐੱਨਵੀ, ਵਾਇਨਾਡ ਵਿੱਚ ਵਿਦਿਆਰਥੀਆਂ ਦੇ ਬੀਮਾਰ ਪੈਣ ਹੀ ਹਾਲ ਦੀ ਘਟਨਾ ਦਾ ਤਤਕਾਲ ਨੋਟਿਸ ਲਿਆ ਹੈ ਅਤੇ ਐੱਨਵੀਐੱਸ ਖੇਤਰੀ ਦਫ਼ਤਰ, ਹੈਦਰਾਬਾਦ  ਰਾਹੀਂ ਇਸ ਦੀ ਜਾਂਚ ਕਰਵਾਈ ਹੈ।

ਜਾਂਚ ਦੇ ਅਨੁਸਾਰ, ਇਹ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਭਰਤੀ (29 ਅਤੇ 30 ਜਨਵਰੀ, 2023 ਨੂੰ) ਇੱਕ ਜਲਜਨਿਤ ਸੰਕ੍ਰਮਣ (ਪਾਣੀ ਨਾਲ ਹੋਣ ਵਾਲੀ ਲਾਗ) (ਨੋਵੋਵਾਇਰਸ ਦੁਆਰਾ – ਇੱਕ ਆਮ ਸੰਕ੍ਰਾਮਕ ਵਾਇਰਸ) ਹੋਣ ਦਾ ਸੰਦੇਹ ਹੈ, ਜਿਸ ਨਾਲ ਵਿਦਿਆਰਥੀਆਂ ਦਾ ਪੇਟ ਖਰਾਬ ਹੋ ਜਾਂਦਾ ਹੈ। ਜਿਨ੍ਹਾਂ ਵਿਦਿਆਰਥੀਆਂ ਵਿੱਚ ਬੇਚੈਨੀ ਦੇ ਲੱਛਣ ਦਿਖਾਈ ਦਿੱਤੇ, ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ,ਅਤੇ ਉਨ੍ਹਾਂ ਸਭ ਨੂੰ ਇੱਕ ਦਿਨ ਦੇ ਅੰਦਰ ਆਮ ਹੋਣ ’ਤੇ ਛੁੱਟੀ ਦੇ ਦਿੱਤੀ ਗਈ। ਸਿਹਤ ਵਿਭਾਗ ਨੇ ਅੱਗੇ ਦੇ ਜਾਂਚ ਦੇ ਲਈ ਨਮੂਨੇ ਲੈ ਲਏ ਹਨ ਅਤੇ ਰਿਪੋਰਟ ਦਾ ਇੰਜਤਾਰ ਹੈ।

ਸਾਰੇ ਵਿਦਿਆਰਥੀ ਹੁਣ ਸਿਹਤ ਅਤੇ ਨਾਰਮਲ ਹਨ। ਸਿਹਤ ਵਿਭਾਗ ਤੋਂ ਰਿਪੋਰਟ ਪ੍ਰਾਪਤ ਹੋਣ ’ਤੇ ਸਵੱਛ ਪੇਅਜਲ ਸੁਨਿਸ਼ਚਿਤ ਕਰਨ ਦੇ ਮੌਜੂਦਾ ਦਿਸ਼ਾ-ਨਿਰਦੇਸ਼ ਦੇ ਅਤਿਰਿਕਤ ਅੱਗੇ ਦੀ ਕਾਰਵਾਈ ਜਲਦੀ ਹੀ ਕੀਤੀ ਜਾਵੇਗੀ।

ਜਨਤਕ ਸਿਹਤ ਅਧਿਕਾਰੀ ਦੁਆਰਾ ਤ੍ਰੈਮਾਸਿਕ ਜਲ ਟੈਸਟਿੰਗ ਅਤੇ ਸਾਰੇ ਜੇਐੱਨਵੀ ਵਿੱਚ ਜਲ ਭੰਡਾਰਣ ਟੈਕਾਂ ਦੀ ਸਫਾਈ ਦੇ ਸਬੰਧ ਵਿੱਚ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।

ਇਸ ਸਬੰਧ ਵਿੱਚ ਸਾਰੇ ਜੇਐੱਨਵੀ ਨਿਰਦੇਸ਼ਾਂ ਦਾ ਪਾਲਨ ਕਰ ਰਹੇ ਹਨ। ਇਸ ਦੇ ਇਲਾਵਾ, ਸਾਰੇ ਜੇਐੱਨਵੀ ਨੂੰ ਆਪਣੇ ਪਰਿਸਰ ਵਿੱਚ ਅਤਿਰਿਕਤ ਜਲ ਟੈਸਟਿੰਗ ਅਭਿਯਾਨ ਚਲਾਉਣ ਅਤੇ ਤਦ ਅਨੁਸਾਰ ਟੈਸਟਿੰਗ ਰਿਪੋਰਟ ਦੇ ਅਧਾਰ ’ਤੇ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

 

*****

ਐੱਨਬੀ/ਏਕੇ



(Release ID: 1895775) Visitor Counter : 107


Read this release in: English , Urdu , Hindi