ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਅਤੇ ਐੱਨਆਰਈ ਮੰਤਰੀ ਨੇ ਰਾਜਾਂ ਅਤੇ ਰਾਜ ਬਿਜਲੀ ਸੁਵਿਧਾ ਕੇਂਦਰਾਂ ਦੇ ਨਾਲ ਸਮੀਖਿਆ ਯੋਜਨਾ ਨਿਰਮਾਣ ਅਤੇ ਨਿਗਰਾਨੀ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 25 JAN 2023 12:26PM by PIB Chandigarh

 

  • ਸ਼੍ਰੀ ਆਰ ਕੇ ਸਿੰਘ ਨੇ ਏਟੀਐਂਡਸੀ ਨੁਕਸਾਨ ਨੂੰ ਦੂਰ ਕਰਨ ਦੇ ਲਈ ਸਾਰੇ ਹਿਤਧਾਰਕਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਨਤੀਜੇ ਸਦਕਾ ਵਿੱਤ ਵਰ੍ਹੇ 2021-22 ਦੇ ਦੌਰਾਨ ਏਟੀਐਂਡਸੀ ਨੁਕਸਾਨ ਵਿੱਚ 5 ਪ੍ਰਤੀਸ਼ਤ ਦੀ ਸਮੁੱਚੀ ਕਮੀ ਦਰਜ ਕੀਤੀ ਗਈ

  • ਆਰਡੀਐੱਸਐੱਸ ਸਕੀਮ ਦੀ ਰਾਜ ਵਾਰ ਪ੍ਰਗਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ

  • ਸ਼੍ਰੀ ਸਿੰਘ ਨੇ ਪ੍ਰੀ-ਪੇਡ ਮੋਡ ਵਿੱਚ ਸਮਾਰਟ ਮੀਟਰਿੰਗ ਦੇ ਲਾਗੂਕਰਨ ‘ਤੇ ਜੋਰ ਦਿੱਤਾ

  • ਸ਼੍ਰੀ ਸਿੰਘ ਨੇ ਖੇਤੀਬਾੜੀ ਫੀਡਰਾਂ ਦੇ ਸੋਲਰਾਈਜ਼ੇਸ਼ਨ ਦੇ ਲਾਭਾਂ ਨੂੰ ਰੇਖਾਂਕਿਤ ਕੀਤਾ ਕਿਉਂਕਿ ਇਹ ਖੇਤੀਬਾੜੀ ਉਪਭੋਗਤਾਵਾਂ ਨੂੰ ਦਿਨ ਦੇ ਸਮੇਂ ਘੱਟ ਲਾਗਤ ‘ਤੇ ਬਿਜਲੀ ਉਪਲਬਧ ਕਰਾਵੇਗਾ ਅਤੇ ਰਾਜ ਸਰਕਾਰ ਦੇ ਸਬਸਿਡੀ ਬੋਝ ਵਿੱਚ ਕਮੀ ਲਿਆਵੇਗਾ।

 

https://static.pib.gov.in/WriteReadData/userfiles/image/image002IZCD.jpg

 

 

ਕੇਂਦਰੀ ਬਿਜਲੀ ਅਤੇ ਐੱਨਆਰਈ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਕੇਂਦਰੀ ਬਿਜਲੀ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਅਤੇ ਸਕੱਤਰ (ਬਿਜਲੀ) ਦੀ ਮੌਜੂਦਗੀ ਵਿੱਚ ਰਾਜਾਂ ਅਤੇ ਰਾਜ ਬਿਜਲੀ ਸੁਵਿਧਾ ਕੇਂਦਰਾਂ ਦੇ ਨਾਲ ਸਮੀਖਿਆ ਯੋਜਨਾ ਨਿਰਮਾਣ ਤੇ ਨਿਗਰਾਨੀ ਮੀਟਿੰਗ ਦੀ ਪ੍ਰਧਾਨਗੀ ਕੀਤੀ

 

ਰਾਜਾਂ ਅਤੇ ਰਾਜ ਬਿਜਲੀ ਸੁਵਿਧਾ ਕੇਂਦਰਾਂ ਦੇ ਨਾਲ ਸਮੀਖਿਆ ਯੋਜਨਾ ਨਿਰਮਾਣ ਅਤੇ ਨਿਗਰਾਨੀ (ਆਰਪੀਐੱਮ) ਮੀਟਿੰਗ ਦਾ ਆਯੋਜਨ 23 ਤੇ 24 ਜਨਵਰੀ, 2023 ਨੂੰ ਨਵੀਂ ਦਿੱਲੀ ਵਿੱਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ (ਐੱਨਆਰਈ) ਮੰਤਰੀ, ਸ਼੍ਰੀ ਆਰ ਕੇ ਸਿੰਘ ਨੇ ਕੇਂਦਰੀ ਬਿਜਲੀ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਅਤੇ ਸਕੱਤਰ (ਬਿਜਲੀ) ਦੀ ਮੌਜੂਦਗੀ ਵਿੱਚ ਕੀਤੀ।

 

ਸ਼੍ਰੀ ਆਰ ਕੇ ਸਿੰਘ ਨੇ ਦੇਸ਼ ਵਿੱਚ ਏਟੀਐਂਡਸੀ ਨੁਕਸਾਨ ਨੂੰ ਦੂਰ ਕਰਨ ਦੇ ਲਈ ਸਾਰੇ ਹਿਤਧਾਰਕਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ, ਜਿਸ ਦੇ ਨਤੀਜੇ ਸਦਕਾ ਵਿੱਤ ਵਰ੍ਹੇ 2021-22 ਦੇ ਦੌਰਾਨ ਏਟੀਐਂਡਸੀ ਨੁਕਸਾਨ ਵਿੱਚ 5 ਪ੍ਰਤੀਸ਼ਤ ਦੀ ਸਮੁੱਚੀ ਕਮੀ ਦਰਜ ਕੀਤੀ ਗਈ। ਉਨ੍ਹਾਂ ਨੇ ਰਾਜਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਨੂੰ ਸਵੀਕਾਰ ਕੀਤਾ ਜਿਨ੍ਹਾਂ ਨੇ ਵਿੱਤ ਵਰ੍ਹੇ 2020-21 ਤੋਂ ਵਿੱਤ ਵਰ੍ਹੇ 2021-22 ਤੱਕ ਏਟੀਐਂਡਸੀ ਨੁਕਸਾਨ ਵਿੱਚ 3 ਪ੍ਰਤੀਸ਼ਤ ਤੋਂ ਵੱਧ ਕਮੀ ਦਰਜ ਕੀਤੀ ਹੈ ਅਤੇ ਇਸ ਪ੍ਰਕਾਰ ਦੀ ਕਮੀ ਲਿਆਉਣ ਦੇ ਲਈ ਕੀਤੀਆਂ ਗਈਆਂ ਪਹਿਲਕਦੀਆਂ ਦੀ ਸ਼ਲਾਘਾ ਕੀਤੀ। ਇਨ੍ਹਾਂ ਰਾਜਾਂ ਵਿੱਚ – ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਝਾਰਖੰਡ, ਕਰਨਾਟਕ, ਮਹਾਰਾਸ਼ਟਰ, ਮੇਘਾਲਯ, ਪੰਜਾਬ, ਰਾਜਸਥਾਨ, ਤ੍ਰਿਪੁਰਾ ਤੇ ਪੱਛਮ ਬੰਗਾਲ ਸ਼ਾਮਲ ਹੈ। ਗੁਜਰਾਤ, ਹਿਮਾਚਲ ਪ੍ਰਦੇਸ਼, ਕੇਰਲ ਅਤੇ ਉੱਤਰਾਖੰਡ ਜਿਹੇ ਕੁਝ ਰਾਜਾਂ ਦੀ ਵੀ ਆਪਣੇ ਨੁਕਸਾਨ ਨੂੰ ਵਿਵੇਕਪੂਰਨ ਸੀਮਾ ਤੱਕ ਨਿਰੰਤਰ ਬਣਾਏ ਰੱਖਣ ਦੇ ਲਈ ਸ਼ਲਾਘਾ ਕੀਤੀ ਗਈ। ਇਸ ਦੇ ਇਲਾਵਾ, ਜੋ ਰਾਜ ਆਪਣੇ ਨੁਕਸਾਨ ਵਿੱਚ ਸੁਧਾਰ ਨਹੀਂ ਲਿਆ ਪਾਏ ਹਨ, ਉਨ੍ਹਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਰਡੀਐੱਸਐੱਸ ਦੇ ਤਹਿਤ ਨੁਕਸਾਨ ਵਿੱਚ ਕਮੀ ਦੇ ਲਕਸ਼ਾਂ ਨੂੰ ਅਰਜਿਤ ਕਰਨ ਦੇ ਲਈ ਉਪਾਅ ਕਰਨ।

 

ਸ਼੍ਰੀ ਸਿੰਘ ਨੇ ਨੁਕਸਾਨ ਵਿੱਚ ਕਮੀ ਲਿਆਉਣ ‘ਤੇ ਪ੍ਰਾਥਮਿਕਤਾ ਦੇ ਨਾਲ ਵੰਡ ਖੇਤਰ ਵਿੱਚ ਅਸਮਰੱਥਾਵਾਂ ਨੂੰ ਦੂਰ ਕਰਨ, ਉਚਿਤ ਸਬਸਿਡੀ ਖਾਤਿਆਂ ਦਾ ਰੱਖ-ਰਖਾਅ ਕਰਨ, ਊਰਜਾ ਲੇਖਾਂਕਨ ਤੇ ਰਾਜਸਵ ਵਸੂਲੀ ਵਧਾਉਣ ਦੇ ਲਈ ਪ੍ਰੀ-ਪੇਡ ਸਮਾਰਟ ਮੀਟਰਿੰਗ ਸੁਨਿਸ਼ਚਿਤ ਕਰਨ ਅਤੇ ਇਸ ਤਰ੍ਹਾਂ ਅਣਚਾਹੇ ਉਧਾਰ ਲੈਣ ਤੋਂ ਬਚਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਬਿਜਲੀ ਖੇਤਰ ਦੀ ਵਿੱਤੀ ਵਿਵਹਾਰਤਾ ਨਾਲ ਸਬੰਧਿਤ ਵਿਭਿੰਨ ਪਹਿਲੂਆਂ ਤੇ ਵਿੱਤੀ ਅਨੁਸ਼ਾਸਨ ਅਤੇ ਜੇਨਕੋ ਦੇ ਬਾਕੀ ਭੁਗਤਾਨ ਨਾਲ ਸਬੰਧਿਤ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੀ ਸਿੰਘ ਨੇ ਇਹ ਸੁਨਿਸ਼ਚਿਤ ਕਰਦੇ ਹੋਏ ਕਿ ਸੌਰ ਘਟਕਾਂ ਦੇ ਲਈ ਦਰਾਂ ਨੂੰ ਤਰਕਸੰਗਤ ਰੱਖਿਆ ਜਾਵੇ, ਲੋਡ ਕਰਵ ਨੂੰ ਸਮਤਲ ਕਰਨ ਲਈ ਟਾਈਮ ਆਵ੍ ਡੇ (ਟੀਓਡੀ) ਟੈਰਿਫ ਨੂੰ ਲਾਗੂ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ।

 

ਮੀਟਿੰਗ ਦੇ ਦੌਰਾਨ, ਵੰਡ ਸੈਕਟਰ ਦੀ ਵਿੱਤੀ ਵਿਵਹਾਰਤਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਚਾਲਨ ਕੁਸ਼ਲਤਾ ਵਧਾਉਣ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੰਸ਼ੋਧਿਤ ਵੰਡ ਸੈਕਟਰ ਸਕੀਮ (ਆਰਡੀਐੱਸਐੱਸ) ਦੀ ਸਥਿਤੀ ‘ਤੇ ਚਰਚਾ ਕੀਤੀ ਗਈ ਅਤੇ ਸਕੀਮ ਦੀ ਰਾਜ ਵਾਰ ਪ੍ਰਗਤੀ ‘ਤੇ ਵੀ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੀ ਸਿੰਘ ਨੇ ਡਿਸਕੌਮ/ਬਿਜਲੀ ਵਿਭਾਗਾਂ ਦੇ ਰਾਜ ਵਾਰ ਨਿਸ਼ਪਾਦਨ, ਆਰਡੀਐੱਸਐੱਸ ਦੇ ਤਹਿਤ ਪੂਰਵ-ਯੋਗਤਾ ਦੇ ਮਾਪਦੰਡ ਦੇ ਅਨੁਪਾਲਨ, ਆਰਡੀਐੱਸਐੱਸ ਲਾਗੂਕਰਨ ‘ਤੇ ਪ੍ਰਗਤੀ ਤੇ ਸਬਸਿਡੀ ਅਤੇ ਊਰਜਾ ਲੇਖਾਂਕਨ, ਕੌਰਪੋਰੇਟ ਗਵਰਨੈਂਸ ਆਦਿ ਸਹਿਤ ਹੋਰ ਪ੍ਰਮੁੱਖ ਤਤਾਂ ਦੀ ਸਮੀਖਿਆ ਕੀਤੀ।

 

ਸ਼੍ਰੀ ਸਿੰਘ ਨੇ ਪ੍ਰੀ-ਪੇਡ ਮੋਡ ਵਿੱਚ ਸਮਾਰਟ-ਮੀਟਰਿੰਗ ਦੇ ਲਾਗੂਕਰਨ ‘ਤੇ ਜੋਰ ਦਿੱਤਾ। ਰਾਜਾਂ ਨੂੰ ਸਕੀਮ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦਾ ਸੁਝਾਅ ਦਿੱਤਾ ਗਿਆ ਹੈ। ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਕਿ ਪ੍ਰੀ-ਪੇਡ ਮੀਟਰ ਲਗਾਉਣ ਦੇ ਬਾਅਦ ਪਾਏ ਗਏ ਅਧਿਕ ਲੋਡ ਦੇ ਲਈ ਕਿਸੇ ਵੀ ਉਪਭੋਗਤਾ ‘ਤੇ ਕੋਈ ਆਰਥਿਕ ਜੁਰਮਾਨਾ ਨਾ ਲਗਾਇਆ ਜਾਵੇ ਅਤੇ ਬਿਲਿੰਗ ਵਾਸਤਵਿਕ ਲੋਡ ਦੇ ਅਧਾਰ ‘ਤੇ ਕੀਤੀ ਜਾਵੇ।

 

ਸ਼੍ਰੀ ਸਿੰਘ ਨੇ ਖੇਤੀਬਾੜੀ ਫੀਡਰਾਂ ਦੇ ਸੋਲਰਾਈਜ਼ੇਸਨ ਦੇ ਲਾਭਾਂ ਨੂੰ ਵੀ ਰੇਖਾਂਕਿਤ ਕੀਤਾ ਕਿਉਂਕਿ ਇਹ ਖੇਤੀਬਾੜੀ ਉਪਭੋਗਤਾਵਾਂ ਨੂੰ ਦਿਨ ਦੇ ਸਮੇਂ ਘੱਟ ਲਾਗਤ ‘ਤੇ ਬਿਜਲੀ ਉਪਲਬਧ ਕਰਾਵੇਗਾ ਅਤੇ ਰਾਜ ਸਰਕਾਰ ਦੇ ਸਬਸਿਡੀ ਬੋਝ ਵਿੱਚ ਕਮੀ ਲਿਆਵੇਗਾ।

ਮੀਟਿੰਗ ਵਿੱਚ ਬਿਜਲੀ ਵੰਡ ਬੁਨਿਆਦੀ ਢਾਂਚੇ, ਸਮਾਰਟ ਮੀਟਰ ਲਗਾਉਣ ਦੇ ਲਈ ਉਪਭੋਗਤਾ ਦੀ ਸ਼ਮੂਲੀਅਤ, ਬਿਜਲੀ ਵੰਡ ਵਿੱਚ ਆਈਟੀ ਪਹਿਲੂਆਂ ਤੇ ਸਬਸਿਡੀ ਲੇਖਾਂਕਨ ਤੰਤਰ ਵਿੱਚ ਆਪਦਾ ਅਨੁਕੂਲਤਾ ਦੇ ਲਈ ਅਪਣਾਈ ਗਈ ਸਰਵਸ਼੍ਰੇਸ਼ਠ ਕਾਰਜ ਪ੍ਰਣਾਲੀਆਂ ਨੂੰ ਵੀ ਸਾਂਝਾ ਕੀਤਾ ਗਿਆ। ਸ਼੍ਰੀ ਸਿੰਘ ਨੇ ਹੋਰ ਰਾਜਾਂ ਦੁਆਰਾ ਸਹਿਯੋਗ ਕਰਨ ਅਤੇ ਇਸ ਦਾ ਅਨੁਪਾਲਨ ਕਰਨ ‘ਤੇ ਬਲ ਦਿੱਤਾ।

 

ਸ਼੍ਰੀ ਸਿੰਘ ਨੇ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਦੀ ਉਪਲਬਧਤਾ ‘ਤੇ ਸਰਵੇਖਣ ਕਰਵਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਪੂਰੇ ਦੇਸ਼ ਭਰ ਵਿੱਚ 24 ਘੰਟੇ 7 ਦਿਨ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੀ ਦ੍ਰਿਸ਼ਟੀ ਨਾਲ ਆਰਡੀਐੱਸਐੱਸ ਦੇ ਲਾਗੂਕਰਨ ਦੇ ਬਾਅਦ ਅਜਿਹੇ ਸਰਵੇਖਣਾਂ ਦੇ ਪਰਿਣਾਮਾਂ ਦੀ ਸਮੀਖਿਆ ਕੀਤੀ ਜਾਵੇਗੀ।

 

ਬਿਜਲੀ ਰਾਜ ਮੰਤਰੀ ਨੇ ਸੁਧਾਰਾਂ ਦੀ ਸ਼ੁਰੂਆਤ ਕਰਨ ਦੇ ਲਈ ਆਰਡੀਐੱਸਐੱਸ ਦੇ ਤਹਿਤ ਰਾਜਾਂ/ਡਿਸਕੌਮ ਦੀ ਸਹਿਭਾਗਿਤਾ ‘ਤੇ ਸੰਤੋਸ਼ ਵਿਅਕਤ ਕੀਤਾ ਤੇ ਸਕੀਮ ਦੇ ਤਹਿਤ ਪ੍ਰਵਾਨ ਸਮਾਰਟ ਮੀਟਰਿੰਗ ਤੇ ਨੁਕਸਾਨ ਵਿੱਚ ਕਮੀ ਲਿਆਉਣ ਦੇ ਕਾਰਜਾਂ ਨੂੰ ਤੇਜ਼ੀ ਨਾਲ ਲਾਗੂਕਰਨ ਦੀ ਅਪੀਲ ਕੀਤੀ।

ਇਸ ਨੂੰ ਦੋਹਰਾਇਆ ਗਿਆ ਕਿ ਰਾਜ/ਕੇਂਦਰ ਸਰਕਾਰ, ਸੁਵਿਧਾ ਕੇਂਦਰਾਂ ਤੇ ਉਦਯੋਗ ਸਹਿਤ ਸਾਰੇ ਹਿਤਧਾਰਕਾਂ ਦੇ ਸਮੂਹਿਕ ਪ੍ਰਯਤਨ ਨਾਲ ਆਰਥਿਕ ਤੌਰ ‘ਤੇ ਵਿਵਹਾਰ ਤੇ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਊ ਬਿਜਲੀ ਵੰਡ ਸੈਕਟਰ ਦੀ ਦਿਸ਼ਾ ਵਿੱਚ ਬਿਨਾ ਰੁਕਾਵਟ ਸੁਨਿਸ਼ਚਿਤ ਹੋਵੇਗਾ।

***

ਐੱਸਐੱਸ/ਆਈਜੀ



(Release ID: 1893970) Visitor Counter : 82


Read this release in: English , Urdu , Hindi , Tamil