ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਪ੍ਰਕਿਰਿਆਵਾਂ ਵਿੱਚ ਟੈਕਨੋਲੋਜੀ ਦੇ ਸਮਾਵੇਸ਼ ਲਈ ਮਤਦਾਤਾਵਾਂ ਦਾ ਭਰੋਸਾ ਅਤੇ ਹਿਤਧਾਰਕਾਂ ਦਾ ਵਿਸ਼ਵਾਸ ਜ਼ਰੂਰੀ: ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ


ਨਿਰਪੱਖ ਚੋਣ ਦੀ ਪ੍ਰਕਿਰਿਆ ਲਈ ਸਾਈਬਰ ਹਮਲੇ ਅਤੇ ਸੂਚਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਭਿਯਾਨ ਇੱਕ ਖਤਰਾ ਹੈ: ਸ਼੍ਰੀ ਪਾਂਡੇ

‘ਚੋਣ ਦੀ ਨਿਰਪੱਖਤਾ’ ਨਾਲ ਸੰਬੰਧਿਤ ਸਮੂਹ ਦੇ ਲੀਡਰ ਦੇ ਰੂਪ ਵਿੱਚ ਭਾਰਤ ਚੋਣ ਕਮਿਸ਼ਨ ਦੁਆਰਾ ਆਜੋਯਿਤ “ਟੈਕਨੋਲੋਜੀ ਦਾ ਉਪਯੋਗ ਅਤੇ ਚੋਣ ਦੀ ਨਿਰਪੱਖਤਾ’ ਵਿਸ਼ੇ ‘ਤੇ ਦੋ ਦਿਨੀਂ ਅੰਤਰਰਾਸ਼ਟਰੀ ਸੰਮੇਲਨ ਦਾ ਸਮਾਪਨ

Posted On: 24 JAN 2023 6:14PM by PIB Chandigarh

ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਨੇ ਅੱਜ  ਭਾਰਤ ਚੋਣ ਕਮਿਸ਼ਨ ਦੁਆਰਾ “ਟੈਕਨੋਲੋਜੀ ਦਾ ਉਪਯੋਗ” ‘ਚੋਣਾਂ ਦੀ ਨਿਰਪੱਖਤਾ’ ਵਿਸ਼ੇ ‘ਤੇ ਆਯੋਜਿਤ ਦੋ ਦਿਨੀਂ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਹ ਭਾਰਤ ਚੋਣ ਕਮਿਸ਼ਨ ਦੁਆਰਾ ‘ਚੋਣ ਦੀ ਨਿਰਪੱਖਤਾ’ ‘ਤੇ ਇੱਕ ਸਮੂਹ ਦੇ ਸਰਪ੍ਰਸਤੀ ਵਿੱਚ ਆਯੋਜਿਤ ਕੀਤਾ ਜਾਣ ਵਾਲਾ ਦੂਜਾ ਅਜਿਹੇ ਸੰਮੇਲਨ ਸੀ ਜਿਸ ਵਿੱਚ ਕਮੇਟੀ ਫਾਰ ਡੇਮੋਕ੍ਰੇਸੀ-ਈਅਰ ਐਕਸ਼ਨ ਪ੍ਰੋਗਰਾਮ ਦੇ ਤਹਿਤ ਗਠਿਤ ਕੀਤਾ ਗਿਆ ਸੀ।

https://ci3.googleusercontent.com/proxy/JBNefbJWQ8CqneNdNMxwAdFG9sHS8QikIt2yBKd6T9edoMHGW0pZQB-eJCYfopvI4xLPtYNDtwnzGbZV8ekA_6ZM-eqVQA8TSMutJfkVGvRhNBAosy-FUw1LkQ=s0-d-e1-ft#https://static.pib.gov.in/WriteReadData/userfiles/image/image001M6D9.jpg

ਸਮਾਪਨ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਨੇ ਚੋਣ ਪ੍ਰਕਿਰਿਆ ਵਿੱਚ ਟੈਕਨੋਲੋਜੀ ਦੁਆਰਾ ਨਿਭਾਈ ਗਈ ਸਕਾਰਾਤਮਕ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਦੇ ਸਮਾਵੇਸ਼ਨ ਦੇ ਨਾਲ ਹੀ ਜਟਿਲ ਚੋਣ ਪ੍ਰਬੰਧਨ ਪ੍ਰਕਿਰਿਆਵਾਂ ਨੂੰ ਸਰਲ ਅਤੇ ਵਿਵਸਥਿਤ ਬਣਾਇਆ ਜਾ ਸਕਦਾ ਹੈ।

ਇਸ ਪ੍ਰਕਾਰ ਟੈਕਨੋਲੋਜੀ ਵਿੱਚ ਅੱਪਗ੍ਰੇਡ ਪ੍ਰਕਿਰਿਆਵਾਂ ਨੂੰ ਗਤੀ ਦੇ ਸਕਦਾ ਹੈ ਅਤੇ ਚੋਣ ਪ੍ਰਬੰਧਨ ਵਿੱਚ ਸ਼ਾਮਿਲ ਕਾਰਜਭਾਰ ਨੂੰ ਵੀ ਘੱਟ ਕਰ ਸਕਦਾ ਹੈ। ਅੱਜ ਕਈ ਦੇਸ਼ਾਂ ਵਿੱਚ, ਚੋਣ ਪ੍ਰਬੰਧਨ ਸੰਸਥਾਵਾਂ(ਈਐੱਮਬੀ) ਦੁਆਰਾ ਟੈਕਨੋਲੋਜੀ ਨੂੰ ਤਰੁੱਟੀਆਂ ਦੀ ਸੰਭਾਵਨਾ ਨੂੰ ਘੱਟ ਕਰਨ ਦੇ ਇੱਕ ਸਾਧਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਨ ਕਿ ਕੇਵਲ ਸਮੱਸਿਆ ਦੇ ਸਮਾਧਾਨ ਲਈ ਇੱਕ ਉਪਕਰਣ ਦੇ ਰੂਪ ਵਿੱਚ।

ਸ਼੍ਰੀ ਪਾਂਡੇ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਨੋਲੋਜੀ ਨੇ ਲੋਕਤੰਤਰਿਕ ਸੰਸਥਾਵਾਂ ਅਤੇ ਚੋਣ ਪ੍ਰਕਿਰਿਆਵਾਂ ਨੂੰ ਬਚਾਉਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਦੇ ਸੰਘਰਸ਼ ਵਿੱਚ ਇੱਕ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਾਈਬਰ ਹਮਲੇ ਅਤੇ ਸੂਚਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਭਿਯਾਨ ਚੋਣ ਦੇ ਬੁਨਿਆਦੀ ਢਾਂਚੇ ਅਤੇ ਚੋਣ ਦੀ ਨਿਰਪੱਖਤਾ ਦੀਆਂ ਧਾਰਣਾਵਾਂ  ਲਈ ਇੱਕ ਵੱਡਾ ਖਤਰਾ ਉਪੰਨ ਕਰ ਰਹੇ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀ) ਨੂੰ ਸੁਗਮ ਨਾਗਰਿਕ ਭਾਗੀਦਾਰੀ ਅਤੇ ਚੋਣਾਂ ਵਿੱਚ ਟੈਕਨੋਲੋਜੀ ਦੇ ਅਧਿਕਤਮ ਉਪਯੋਗ ਦੀ ਜ਼ਰੂਰਤ ਹੈ।

ਸ਼੍ਰੀ ਪਾਂਡੇ ਨੇ ਕਿਹਾ ਕਿ ਚੋਣ ਪ੍ਰਕਿਰਿਆਵਾਂ ਵਿੱਚ ਟੈਕਨੋਲੋਜੀ ਦੇ ਸਮਾਵੇਸ਼ ਲਈ ਮਤਦਾਤਾਵਾਂ ਦਾ ਭਰੋਸਾ ਅਤੇ ਹਿਤਧਾਕਰਾਂ ਦਾ ਵਿਸ਼ਵਾਸ ਜ਼ਰੂਰੀ ਹੈ। ਚੋਣ ਕਮਿਸ਼ਨ ਨੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਗਿਆਨ, ਅਨੁਭਵ ਅਤੇ ਟੈਕਨੋਲੋਜੀ ਟ੍ਰਾਂਸਫਰ ਨੂੰ ਸਾਂਝਾ ਕਰਨ ਦੇ ਰਾਹੀਂ ਚੋਣ ਪ੍ਰਬੰਧਨ ਸੰਸਥਾਵਾਂ ਦੇ ਇੱਕਠੇ ਆਉਣ ਦੀ ਜ਼ਰੂਰਤਾ ਨੂੰ ਰੇਖਾਂਕਿਤ ਕੀਤਾ। ਸ੍ਰੀ ਪਾਂਡੇ ਨੇ ਕਿਹਾ ਕਿ ਅਸੀਂ ਨਿਯਮਿਤ ਰੂਪ ਤੋਂ ਵਿਵਸਥਿਤ ਤਰੀਕੇ ਨਾਲ ਗਿਆਨ ਸਾਂਝਾ ਕਰਨ ਦੇ ਰਾਹੀਂ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਜ਼ਰੂਰਤ ਹੈ। 

https://ci4.googleusercontent.com/proxy/F-_IEoO1FKxyC6TuUnOK-_jnj3BOqDGLdrkKy3YnLBAuCCu7AAnSpyeDamyoxz2BTjD27H8djDJFl8-9Ql12grHJurZzlJ8rg9xjUIWD746_DaL-UXtl6pFdgA=s0-d-e1-ft#https://static.pib.gov.in/WriteReadData/userfiles/image/image0026U7L.jpg

ਪਿਛਲੇ ਦੋ ਦਿਨਾਂ ਦੇ ਦੌਰਾਨ, ਤਿੰਨ ਸੈਸ਼ਨਾਂ ਵਿੱਚ ਵਿਸਤ੍ਰਿਤ ਵਿਚਾਰ-ਵਟਾਦਰਾ ਕੀਤਾ ਗਿਆ। ਕੱਲ੍ਹ ‘ਚੋਣ ਪ੍ਰਸ਼ਾਸਨ ਦੇ ਲਈ ਟੈਕਨੋਲੋਜੀ’ ‘ਤੇ ਪਹਿਲੇ ਆਯੋਜਿਤ ਸੈਸ਼ਨ ਵਿੱਚ ਪ੍ਰਤੀਭਾਗੀਆਂ ਨੇ ਚੋਣ ਪ੍ਰਸ਼ਾਸਨ ਲਈ ਟੈਕਨੋਲੋਜੀ ਦੇ ਉਪਯੋਗ ਵਿੱਚ ਲਾਭ ਅਤੇ ਚੁਣੌਤੀਆਂ ਦੋਨਾਂ ‘ਤੇ ਚਾਨਣਾ ਪਾਇਆ।

ਇਹ ਵੀ ਦੱਸਿਆ ਕਿ ਟੈਕਨੋਲੋਜੀ ਨੂੰ ਉਪਯੋਗ ਵਿੱਚ ਲਿਆਉਣ ਲਗਾਤਾਰ ਆਉਣ ਵਾਲੀ ਸਮੱਸਿਆ ਸੰਸਾਧਨਾਂ ਦੀ ਕਮੀ ਹੈ ਅਤੇ ਸੋਸ਼ਲ ਮੀਡੀਆ ਇੱਕ ਹੋਰ ਅਜਿਹੇ ਦੌਧਾਰੀ ਤਲਵਾਰ ਹੈ ਜਿਸ ਦੇ ਲਾਭ ਅਤੇ ਹਾਨੀ ਸਮਾਨ ਮਾਤਰਾ ਵਿੱਚ ਹਨ। ਅਰਮੀਨੀਆ, ਆਸਟ੍ਰੇਲੀਆ, ਕ੍ਰੋਏਸ਼ੀਆ ਅਤੇ ਜਾਰਜੀਆ ਦੇ ਈਐੱਮਬੀ ਦੀਆਂ ਪ੍ਰਸਤੁਤੀਆਂ ਵਿੱਚ ਉਲਝਣ ਸੂਚਨਾ, ਫਰਜੀ ਕੰਟੇਂਟ ਨਾਲ ਨਿਪਟਨ ਅਤੇ ਭਰੋਸੇਯੋਗ ਸਰੋਤਾਂ ਦੇ ਜ਼ਰੀਏ ਸਤਾਪਨ ਦੀ ਜ਼ਰੂਰਤ ‘ਤੇ ਵੀ ਵਿਚਾਰ ਕੀਤਾ ਗਿਆ।

ਕੱਲ੍ਹ ਸੰਪੰਨ ਦੂਜੇ ਸੈਸ਼ਨ ਵਿੱਚ ‘ਸਮਾਵੇਸ਼ੀ ਚੋਣਾਂ ਲਈ ਟੈਕਨੋਲੋਜੀ ਸਮਾਧਾਨ’ ‘ਤੇ ਇੰਟਰਨੈਸ਼ਨਲ ਇੰਸਟੀਟਿਊਟ ਫਾਰ ਡੇਮੋਕ੍ਰੇਸੀ ਅਤੇ ਇਲੈਕਟੋਰਲ ਅਸਿਸਟੈਂਸ ਅਤੇ ਅੰਗੋਲਾ ਅਤੇ ਫਿਲੀਪੀਂਸ ਦੇ ਚੋਣ ਪ੍ਰਬੰਧਨ ਸੰਸਥਾਵਾਂ ਦੁਆਰਾ ਪੇਸ਼ਕਾਰਾਂ ਦਿੱਤੀਆਂ ਗਈਆ। ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਕਿ ਈਐੱਸਬੀ ਨੂੰ ਸਮਾਵੇਸ਼ੀ ਤਰੀਕੇ ਨਾਲ ਟੈਕਨੋਲੋਜੀ ਨੂੰ ਸ਼ਾਮਲ ਕਰਨ ਦਾ ਯਤਨ ਕਰਨ ਦੇ ਨਾਲ ਹੀ ਅੰਦਰੂਨੀ ਪੱਖਪਾਤ  ਤੋਂ ਵੀ ਜਾਣੂ ਹੋਣਾ ਚਾਹੀਦਾ ਹੈ। ਪ੍ਰਸਤੁਤੀਆਂ ਵਿੱਚ ਅਧਿਕ ਭਾਗੀਦਾਰੀ ਲਈ ਸਹਾਇਕ ਅਤੇ ਸਵਦੇਸ਼ੀ ਭਾਸ਼ਾਵਾਂ ਵਿੱਚ ਉਪਲਬਧ ਟੈਕਨੋਲੋਜੀ ਅਨੁਪ੍ਰਯੋਗਾਂ ਲਈ ਸੂਚਨਾ ਡਾਇਰੈਕਟਰੀ ਬਣਾਉਣ ਦੀ ਜ਼ਰੂਰਤਾ ਤੇ ਵੀ ਜੋਰ ਦਿੱਤਾ ਗਿਆ।

 

ਜਾਰਜੀਆਂ ਦੇ ਉਪ ਪ੍ਰਧਾਨ ਅਤੇ ਮੁੱਖ ਚੋਣ ਕਮਿਸ਼ਨਰ ਅਤੇ ਸੁਪਰੀਮ ਕੋਰਟ ਅਤੇ ਇਲੈਕਟੋਰਲ ਜਸਟਿਸ ਪੈਰਾਗੁਏ ਉਪ ਪ੍ਰਧਾਨ /ਮੰਤਰੀ ਨੇ ਸਹਾਇਕ ਦੇ ਰੂਪ ਵਿੱਚ ਟੈਕਨੋਲੋਜੀ ਅਤੇ ਡਿਜੀਟਲ ਖੇਤਰ ਦੀਆਂ ਚੁਣੌਤੀਆਂ ‘ਤੇ ਤੀਜੇ ਸੈਸ਼ਨ ਦੀ ਕੋ-ਪ੍ਰਧਾਨਗੀ ਕੀਤੀ। ਇਸ ਸੈਸ਼ਨ ਵਿੱਚ ਇੰਡੋਨੇਸੀਆਂ ਅਤੇ ਚੋਣ ਵਿਵਸਥਾਵਾਂ ਲਈ ਅੰਤਰਰਾਸ਼ਟਰੀ ਸੰਸਥਾਨ (ਇੰਟਰਨੈਸ਼ਨਲ ਫਾਉਂਡੇਸ਼ਨ ਫਾਰ ਇਲੈਕਟ੍ਰੋਲ ਸਿਸਟਮ -ਆਈਐੱਫਈਐੱਸ) ਦੀਆਂ ਪ੍ਰਸਤੁਤੀਆਂ ਸਨ।

ਆਈਐੱਫਈਐੱਸ ਦੇ ਸ਼੍ਰੀ ਮੈਟ ਬੇਲੀ ਨੇ ਚੋਣਾਂ ਲਈ ਗਲਤ ਜਾਣਕਾਰੀ/ਨਿਗਰਾਨੀ/ਸਾਈਬਰ ਸੁਰੱਖਿਆ ਖਤਰੇ, ਨਿਕਟ ਭਵਿੱਖ ਵਿੱਚ ਕਿਵੇਂ ਸਾਹਮਣੇ ਆਉਣਗੇ ਅਤੇ ਇਨ੍ਹਾਂ ਦੇ ਲਈ ਈਐੱਮਬੀ ਕਿਸ ਪ੍ਰਕਾਰ ਤਿਆਰ ਰਹ ਸਕਦੇ ਹਨ ‘ਤੇ ਧਿਆਨ ਕੇਂਦ੍ਰਿਤ ਕੀਤਾ। ਕੇਪੀਯੂ, ਇੰਡੋਨੇਸ਼ੀਆ ਦੀ ਕਮਿਸ਼ਨ ਸੁਸ਼੍ਰੀ ਬੈਟੀ ਐਪਸੀਲੋਨ ਇਡਰੋਸ ਨੇ ਮੋਹਰੀ 2024 ਦੇ ਚੋਣ ਲਈ ਦੇਸ਼ ਵਿੱਚ ਡਿਜੀਟਲ ਬਲਦਾਅ ਨੂੰ ਗਤੀ ਦੇਣ ਸਹਿਤ ਚੋਣ ਦੇ ਡਿਜੀਟਲੀਕਰਣ ਦਾ ਰੋਡਮੈਪ ਦਿੱਤਾ।

https://ci4.googleusercontent.com/proxy/bdNwVPxynl00ijliVJY3M8Td8Y_fRg7xASGUHC-iim_HwSwJh12Kh8jFGJxF9ywvArqZJPWREjq7EayUU2ZUBmFu7EdCe3XBjrIf2u1wOj3YNEx9Ipdz5sHuUQ=s0-d-e1-ft#https://static.pib.gov.in/WriteReadData/userfiles/image/image00338QF.jpg

 

ਅੰਗੋਲਾ, ਅਰਮੀਨੀਆ, ਅਰਜਨਟੀਨਾ, ਆਸਟ੍ਰੇਲੀਆ, ਚਿਲੀ, ਕ੍ਰੋਏਸ਼ੀਆ, ਫਿਜੀ, ਜਾਰਜੀਆ, ਇੰਡੋਨੇਸ਼ੀਆ, ਕਿਰੀਬਾਤੀ, ਮਾਰੀਸ਼ਸ, ਨੇਪਾਲ, ਪੈਰਾਗੁਵੇ, ਪੇਰੂ, ਫਿਲੀਪੀਂਸ ਤੇ ਸੂਰੀਨਾਮ ਸਹਿਤ 16 ਦੇਸ਼ਾਂ/ਚੋਣ ਪ੍ਰਬੰਧਨ ਸੰਸਥਾਵਾਂ ਤੋਂ 40 ਤੋਂ ਅਧਿਕ ਪ੍ਰਤੀਭਾਗੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਅਤੇ ਆਈਐੱਫਈਐੱਸ ਅਤੇ ਆਈਡੀਈਏ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ। ਇਸ ਦੇ ਇਲਾਵਾ ਨਵੀਂ ਦਿੱਲੀ ਸਥਿਤ 8 ਵਿਦੇਸ਼ੀ ਮਿਸ਼ਨਾਂ ਦੇ ਪ੍ਰਤੀਨਿਧੀਆਂ ਨੇ ਵੀ ਸੰਮੇਲਨ ਵਿੱਚ ਹਿੱਸਾ ਲਿਆ।

ਸਮਾਵੇਸ਼ੀ ਚੋਣ ਅਤੇ ਚੋਣਵ ਦੀ ਨਿਰਪੱਖਤਾ’ ‘ਤੇ ਤੀਸਰਾ ਸੰਮੇਲਨ ਮਾਰਚ, 2023 ਦੀ ਸ਼ੁਰੂਆਤ ਵਿੱਚ ਲੋਕਤੰਤਰ ਦੇ ਦੂਜੇ ਸ਼ਿਖਰ ਸੰਮੇਲਨ ਤੋਂ ਠੀਕ ਪਹਿਲੇ ਆਯੋਜਿਤ ਕੀਤਾ ਜਾਵੇਗਾ, ਜੋ 29-30 ਮਾਰਚ 2023 ਲਈ ਨਿਰਧਾਰਿਤ ਹੈ ਅਤੇ ਕੋਸਟਾਰਿਕਾ ਦੀਆਂ ਸਰਕਾਰਾਂ ਦੁਆਰਾ ਸਹਿ-ਮੇਜ਼ਬਾਨੀ ਕੀਤੀ ਜਾਵੇਗੀ। ਰਿਕਾ, ਕੋਰੀਆ ਗਣਰਾਜ, ਨੀਦਰਲੈਂਡ, ਜ਼ੈਂਬੀਆ ਅਤੇ ਸੰਯੁਕਤ ਰਾਜ ਅਮਰੀਕਾ (ਯੂਐੱਸ) ਦੀਆਂ ਸਰਕਾਰਾਂ ਦੁਆਰਾ ਇਸ ਨੂੰ ਸੰਯੁਕਤ ਰੂਪ ਤੋਂ ਆਯੋਜਿਤ ਕੀਤਾ ਜਾਵੇਗਾ।

****

ਆਰਪੀ(Release ID: 1893671) Visitor Counter : 25


Read this release in: English , Urdu , Hindi , Telugu