ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਅਤੇ ਮਿਸਰ ਦੀ ਨੈਸ਼ਨਲ ਮੀਡੀਆ ਅਥਾਰਟੀ (ਐੱਨਐੱਮਏ) ਟੀਵੀ ਅਤੇ ਰੇਡੀਓ ਲਈ ਪ੍ਰੋਗਰਾਮਾਂ ਦਾ ਆਦਾਨ-ਪ੍ਰਦਾਨ ਕਰਨਗੇ


ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਅਰਬ ਗਣਰਾਜ ਮਿਸਰ ਦੇ ਵਿਦੇਸ਼ ਮੰਤਰੀ ਸ਼੍ਰੀ ਸਾਮੇਹ ਹਸਨ ਸ਼ੌਕਰੀ ਨੇ ਸਮੱਗਰੀ ਆਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਸਹਿ-ਉਤਪਾਦਨ ਦੇ ਖੇਤਰ ਵਿੱਚ ਐੱਮਓਯੂ ਹਸਤਾਖ਼ਰ ਕੀਤਾ

Posted On: 25 JAN 2023 2:13PM by PIB Chandigarh

ਭਾਰਤ ਅਤੇ ਮਿਸਰ ਨੇ ਅੱਜ ਪ੍ਰਸਾਰ ਭਾਰਤੀ ਅਤੇ ਮਿਸਰ ਦੀ ਨੈਸ਼ਨਲ ਮੀਡੀਆ ਅਥਾਰਟੀ ਦਰਮਿਆਨ ਸਮੱਗਰੀ ਦੇ ਆਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਸਹਿ-ਉਤਪਾਦਨ ਦੀ ਸਹੂਲਤ ਲਈ ਇੱਕ ਐੱਮਓਯੂ 'ਤੇ ਹਸਤਾਖਰ ਕੀਤੇ। ਐੱਮਓਯੂ 'ਤੇ ਸੂਚਨਾ ਅਤੇ ਪ੍ਰਸਾਰਣ, ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਮਿਸਰ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸ਼੍ਰੀ ਸਾਮੇਹ ਹਸਨ ਸ਼ੌਕਰੀ ਨੇ ਹਸਤਾਖ਼ਰ ਕੀਤੇ। ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਦੋਵਾਂ ਧਿਰਾਂ ਦਰਮਿਆਨ ਵਫ਼ਦ ਪੱਧਰੀ ਗੱਲਬਾਤ ਤੋਂ ਬਾਅਦ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਅਤੇ ਮਿਸਰ ਦੇ ਮਾਣਯੋਗ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।

ਇਹ ਸਮਝੌਤਾ ਆਰਥਿਕਤਾ, ਟੈਕਨੋਲੌਜੀ, ਸਮਾਜਿਕ ਵਿਕਾਸ ਅਤੇ ਸਮ੍ਰਿੱਧ ਸੰਸਕ੍ਰਿਤਕ ਵਿਰਾਸਤ 'ਤੇ ਕੇਂਦ੍ਰਿਤ ਪ੍ਰੋਗਰਾਮਾਂ ਰਾਹੀਂ ਦੇਸ਼ ਦੀ ਪ੍ਰਗਤੀ ਨੂੰ ਦਿਖਾਉਣ ਲਈ ਡੀਡੀ ਇੰਡੀਆ ਚੈਨਲ ਦੀ ਪਹੁੰਚ ਨੂੰ ਵਧਾਉਣ ਲਈ ਪ੍ਰਸਾਰ ਭਾਰਤੀ ਦੇ ਯਤਨਾਂ ਦਾ ਹਿੱਸਾ ਹੈ। ਇਸ ਸਹਿਮਤੀ ਪੱਤਰ ਦੇ ਦਾਇਰੇ ਵਿੱਚ ਦੋਵੇਂ ਪ੍ਰਸਾਰਕ ਦੁਵੱਲੇ ਅਧਾਰ 'ਤੇ ਵੱਖ-ਵੱਖ ਸ਼ੈਲੀਆਂ ਜਿਵੇਂ ਕਿ ਖੇਡਾਂ, ਖ਼ਬਰਾਂ, ਸੱਭਿਆਚਾਰ, ਮਨੋਰੰਜਨ ਅਤੇ ਹੋਰ ਬਹੁਤ ਸਾਰੇ ਖੇਤਰਾਂ ਦੇ ਪ੍ਰੋਗਰਾਮਾਂ ਦਾ ਆਦਾਨ-ਪ੍ਰਦਾਨ ਕਰਨਗੇ ਅਤੇ ਇਹ ਪ੍ਰੋਗਰਾਮ ਉਨ੍ਹਾਂ ਦੇ ਰੇਡੀਓ ਅਤੇ ਟੈਲੀਵਿਜ਼ਨ ਪਲੇਟਫਾਰਮਾਂ 'ਤੇ ਪ੍ਰਸਾਰਿਤ ਕੀਤੇ ਜਾਣਗੇ। ਇਹ ਸਮਝੌਤਾ ਤਿੰਨ ਸਾਲਾਂ ਲਈ ਵੈਧ ਹੋਵੇਗਾ, ਦੋਵਾਂ ਪ੍ਰਸਾਰਕਾਂ ਦੇ ਅਧਿਕਾਰੀਆਂ ਨੂੰ ਨਵੀਨਤਮ ਟੈਕਨੋਲੌਜੀਆਂ ਵਿੱਚ ਸਹਿ-ਉਤਪਾਦਨ ਅਤੇ ਸਿਖਲਾਈ ਦੀ ਸਹੂਲਤ ਵੀ ਦੇਵੇਗਾ।

ਭਾਰਤ ਦੇ ਜਨਤਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਕੋਲ ਵਰਤਮਾਨ ਵਿੱਚ ਪ੍ਰਸਾਰਣ ਦੇ ਖੇਤਰ ਵਿੱਚ ਸਹਿਯੋਗ ਅਤੇ ਭਾਗੀਦਾਰੀ ਲਈ ਵਿਦੇਸ਼ੀ ਪ੍ਰਸਾਰਕਾਂ ਨਾਲ 39 ਸਮਝੌਤੇ (ਐੱਮਓਯੂ) ਹਨ। ਇਹ ਸਮਝੌਤਾ ਸੱਭਿਆਚਾਰ, ਸਿੱਖਿਆ, ਵਿਗਿਆਨ, ਮਨੋਰੰਜਨ, ਖੇਡਾਂ, ਖ਼ਬਰਾਂ ਆਦਿ ਦੇ ਖੇਤਰ ਵਿੱਚ ਵਿਦੇਸ਼ੀ ਪ੍ਰਸਾਰਕਾਂ ਨਾਲ ਪ੍ਰੋਗਰਾਮਾਂ ਦੇ ਆਦਾਨ-ਪ੍ਰਦਾਨ ਲਈ ਹੈ। ਇਹ ਸਮਝੌਤਾ ਸਿਖਲਾਈਆਂ ਰਾਹੀਂ ਆਪਸੀ ਹਿੱਤਾਂ ਅਤੇ ਗਿਆਨ ਦੀ ਸਾਂਝ ਦੇ ਵਿਸ਼ਿਆਂ ਨਾਲ ਸਬੰਧਤ ਸਹਿ-ਉਤਪਾਦਨ ਦੇ ਮੌਕੇ ਪ੍ਰਦਾਨ ਕਰਦਾ ਹੈ।

****

ਸੌਰਭ ਸਿੰਘ



(Release ID: 1893670) Visitor Counter : 77