ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ



ਪ੍ਰਧਾਨ ਮੰਤਰੀ ਨੇ ਗ਼ੈਰ ਰਸਮੀ ਮਾਹੌਲ ਵਿੱਚ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ

ਬੱਚਿਆਂ ਨੇ ਆਪਣੀਆਂ ਚੁਣੌਤੀਆਂ ’ਤੇ ਪ੍ਰਧਾਨ ਮੰਤਰੀ ਤੋਂ ਮਾਰਗਦਰਸ਼ਨ ਚਾਹਿਆ

ਬੱਚਿਆਂ ਨੇ ਪ੍ਰਧਾਨ ਮੰਤਰੀ ਦੇ ਨਾਲ ਮਾਨਸਿਕ ਸਿਹਤ, ਖੋਜ ਅਤੇ ਇਨੋਵੇਸ਼ਨ, ਅਧਿਆਤਮਿਕਤਾ ਸਹਿਤ ਕਈ ਵਿਸ਼ਿਆਂ ’ਤੇ ਚਰਚਾ ਕੀਤੀ

Posted On: 24 JAN 2023 7:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ’ਤੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਪੁਰਸਕਾਰ ਜੇਤੂਆਂ ਦੇ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਸਮ੍ਰਿਤੀ ਚਿੰਨ੍ਹ ਪ੍ਰਦਾਨ ਕੀਤੇ ਅਤੇ ਉਨ੍ਹਾਂ ਦੀਆਂ ਉਪਲਬਧੀਆਂ ’ਤੇ ਇੱਕ-ਇੱਕ ਕਰਕੇ ਚਰਚਾ ਕੀਤੀ, ਜਿਸ ਦੇ ਬਾਅਦ ਪੂਰੇ ਸਮੂਹ ਦੇ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਗ਼ੈਰ ਰਸਮੀ ਮਾਹੌਲ ਵਿੱਚ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ। ਬੱਚਿਆਂ ਨੇ ਪ੍ਰਧਾਨ ਮੰਤਰੀ ਨੂੰ ਕਈ ਵਿਸ਼ਿਆਂ ਬਾਰੇ ਅਨੇਕ ਪ੍ਰਸ਼ਨ ਪੁੱਛੇ ਅਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ’ਤੇ ਉਨ੍ਹਾਂ ਤੋਂ ਮਾਰਗਦਰਸ਼ਨ ਚਾਹਿਆ।

ਪ੍ਰਧਾਨ ਮੰਤਰੀ ਨੇ ਪੁਰਸਕਾਰ ਜੇਤੂਆਂ ਨੂੰ ਸੁਝਾਅ ਦਿੱਤਾ ਕਿ ਉਹ ਜੀਵਨ ਵਿੱਚ ਅੱਗੇ ਵਧਣ ਦੇ ਲਈ ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨੇ ਸ਼ੁਰੂਆਤ ਕਰਨ, ਹੌਲ਼ੀ-ਹੌਲ਼ੀ ਸਮਰੱਥਾ ਦਾ ਨਿਰਮਾਣ ਕਰਨ, ਸਮਰੱਥਾ ਵਧਾਉਣ ਅਤੇ ਬੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਆਤਮਵਿਸ਼ਵਾਸ ਵਿਕਸਿਤ ਕਰਨ। ਮਾਨਸਿਕ ਸਿਹਤ ਅਤੇ ਬੱਚਿਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਮੱਸਿਆ ਨੂੰ ਦੂਰ ਕਰਨ ਅਤੇ ਅਜਿਹੇ ਮੁੱਦਿਆਂ ਨਾਲ ਨਜਿੱਠਣ ਵਿੱਚ ਪਰਿਵਾਰ ਦੀ ਮਹੱਤਵਪੂਰਨ ਭੂਮਿਕਾ ਬਾਰੇ ਬਾਤ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਕਈ ਹੋਰ ਵਿਸ਼ਿਆਂ ’ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਸ਼ਤਰੰਜ ਖੇਡਣ ਦੇ ਲਾਭ, ਕਲਾ ਅਤੇ ਸੱਭਿਆਚਾਰ ਨੂੰ ਕਰੀਅਰ ਦੇ ਰੂਪ ਵਿੱਚ ਲੈਣਾ, ਖੋਜ ਅਤੇ ਇਨੋਵੇਸ਼ਨ , ਅਧਿਆਤਮਿਕਤਾ ਆਦਿ ਸ਼ਾਮਲ ਹਨ।

ਭਾਰਤ ਸਰਕਾਰ 6 ਸ਼੍ਰੇਣੀਆਂ: ਇਨੋਵੇਸ਼ਨ, ਸਮਾਜ ਸੇਵਾ, ਟੀਕਾਕਾਰੀ (Scholastic), ਖੇਡਾਂ, ਕਲਾ ਅਤੇ ਸੱਭਿਆਚਾਰ ਅਤੇ ਬੀਰਤਾ ਵਿੱਚ ਬੱਚਿਆਂ ਨੂੰ ਉਨ੍ਹਾਂ ਦੀ ਅਸਾਧਾਰਣ ਉਪਲਬਧੀ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਪ੍ਰਦਾਨ ਕਰਦੀ ਰਹੀ ਹੈ। ਹਰੇਕ ਪੁਰਸਕਾਰ ਜੇਤੂ ਨੂੰ ਇੱਕ ਮੈਡਲ, 1 ਲੱਖ ਰੁਪਏ ਦਾ ਨਕਦ ਪੁਰਸਕਾਰ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਸਾਲ ਬਾਲ ਸ਼ਕਤੀ ਪੁਰਸਕਾਰ ਦੀਆਂ ਵਿਭਿੰਨ ਸ਼੍ਰੇਣੀਆਂ ਦੇ ਤਹਿਤ ਦੇਸ਼ ਭਰ ਤੋਂ 11 ਬੱਚਿਆਂ ਨੂੰ ਪੀਐੱਮਆਰਬੀਪੀ-2023 ਦੇ ਲਈ ਚੁਣਿਆ ਗਿਆ ਹੈ। 11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਰਸਕਾਰ ਜੇਤੂਆਂ ਵਿੱਚ 6 ਲੜਕੇ ਅਤੇ 5 ਲੜਕੀਆਂ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਹਨ: ਆਦਿੱਤਿਆ ਸੁਰੇਸ਼, ਐੱਮ. ਗੌਰਵੀ ਰੈੱਡੀ, ਸ਼੍ਰੇਆ ਭੱਟਾਚਾਰੀਆਂ, ਸੰਭਵ ਮਿਸ਼ਰਾ, ਰੋਹਨ ਰਾਮਚੰਦਰ ਬਹਿਰ, ਆਦਿੱਤਿਆ ਪ੍ਰਤਾਪ ਸਿੰਘ ਚੌਹਾਨ, ਰਿਸ਼ੀ ਸ਼ਿਵ ਪ੍ਰਸੰਨਾ, ਅਨੁਸ਼ਕਾ ਜੌਲੀ, ਹਨਾਯਾ ਨਿਸਾਰ, ਕੋਲਾਗਟਲਾ ਅਲਾਨਾ ਮੀਨਾਕਸ਼ੀ ਅਤੇ ਸ਼ੌਰਯਜੀਤ ਰੰਜੀਤਕੁਮਾਰ ਖੈਰੇ(Aadithya Suresh, M. Gauravi Reddy, Shreya Bhattacharjee, Sambhab Mishra, Rohan Ramchandra Bahir, Aditya Pratap Singh Chauhan, Rishi Shiv Prasanna, Anoushka Jolly, Hanaya Nisar, Kolagatla Alana Meenakshi and Shauryajit Ranjitkumar Khaire)।

******

ਡੀਐੱਸ/ਐੱਸਐੱਚ 



(Release ID: 1893635) Visitor Counter : 118