ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਨੇ ਮੁੰਬਈ ਵਿੱਚ “ਈ-ਗਵਰਨੈਂਸ” ‘ਤੇ ਦੋ ਦਿਨੀਂ ਖੇਤਰੀ ਸੰਮੇਨਲ ਦਾ ਉਦਘਾਟਨ ਕੀਤਾ


ਮੁੱਖ ਮੰਤਰੀ ਨੇ ਕਿਹਾ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਦੋ ਦਿਨੀਂ ਸੰਮੇਲਨ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਅਪਡੇਟ ਕਰਨ ਅਤੇ ਅਭਿਨਵ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਸੁਆਗਤ ਯੋਗ ਕਦਮ ਹੈ

ਭਾਰਤ ਦਾ ਗੁਡ ਗਵਰਨੈਂਸ ਸੂਚਕਾਂਕ ਕਈ ਖੇਤਰਾਂ ਵਿੱਚ ਮਹਾਰਾਸ਼ਟਰ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਮਾਨਤਾ ਦਿੰਦਾ ਹੈ: ਸਕੱਤਰ, ਡੀਏਆਰਪੀਜੀ

Posted On: 23 JAN 2023 7:25PM by PIB Chandigarh

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਨੇ ਅੱਜ ਮੁੰਬਈ ਵਿੱਚ “ਈ-ਗਵਰਨੈਂਸ” ‘ਤੇ ਦੋ ਦਿਨੀਂ ਖੇਤਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਸੰਮੇਲਨ ਦਾ ਆਯੋਜਨ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੁਆਰਾ ਮਹਾਰਾਸ਼ਟਰ ਸਰਕਾਰ ਦੇ ਸਹਿਯੋਗ ਨਾਲ ਸੰਯੁਕਤ ਰੂਪ ਤੋਂ 23 ਤੋਂ 24 ਜਨਵਰੀ, 2023 ਤੱਕ ਮੁੰਬਈ ਵਿੱਚ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਅੱਜ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 500 ਪ੍ਰਤੀਨਿਧੀਆਂ ਨੇ ਹਾਈਬ੍ਰਿਡ ਮੋਡ ਵਿੱਚ ਹਿੱਸਾ ਲਿਆ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਈ-ਗਵਰਨੈXਸ ਨੂੰ ਵਿਆਪਕ ਰੂਪ ਤੋਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਦੋ ਦਿਨੀਂ ਸੰਮੇਲਨ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਅਪਡੇਟ ਕਰਨ ਅਤੇ ਅਭਿਨਵ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਸੁਆਗਤ ਯੋਗ ਕਦਮ ਹੈ। ਇਸ ਸੰਮੇਲਨ ਦੇ ਰਾਹੀਂ ਪੂਰੇ ਦੇਸ਼ ਵਿੱਚ ਈ-ਗਵਰਨੈਂਸ ਦੇ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ‘ਅਧਿਕਤਮ ਸ਼ਾਸਨ, ਨਿਊਨਤਮ ਸਰਕਾਰ’ ਮੰਤਰ ਦਿੱਤਾ ਗਿਆ ਹੈ ਅਤੇ ਕਿਹਾ ਕਿ ਈ-ਗਵਰਨੈਂਸ ਨੂੰ ਪੂਰੇ ਦੇਸ਼ ਵਿੱਚ ਵਿਆਪਕ ਰੂਪ ਤੋਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਈ-ਗਵਰਨੈਂਸ ਦੇ ਰਾਹੀਂ ਨਾਗਰਿਕਾਂ ਨੂੰ ਗੁਡ ਗਵਰਨੈਂਸ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਨੂੰ ਗਲੋਬਲ ਪੱਧਰ ‘ਤੇ ਮਹੱਤਵਪੂਰਨ ਭਾਗੀਦਾਰੀ ਪ੍ਰਾਪਤ ਹੋ ਰਹੀ ਹੈ। 

https://ci4.googleusercontent.com/proxy/acroNhcZaIEhD5UPogG91knQrG0cxH3pg-8OYFWVoEexNM_HBaT9o-UdAjIZUrH6Xx3TF_Fptd9A3h4X7krYWjeHv4UJXdPGXO9hxGmYOvTlWKVuNII=s0-d-e1-ft#https://static.pib.gov.in/WriteReadData/userfiles/image/E-1OZ80.jpg

 

ਸ਼੍ਰੀ ਵੀ ਸ੍ਰੀਨਿਵਾਸ, ਡੀਏਆਰਪੀਜੀ ਸਕੱਤਰ ਨੇ ਆਪਣੇ ਪ੍ਰਾਰੰਭਿਕ ਸੰਬੋਧਨ ਵਿੱਚ ਕਿਹਾ ਕਿ ਦੋ ਦਿਨੀਂ ਖੇਤਰੀ ਸੰਮੇਲਨ ਮਹਾਰਾਸ਼ਟਰ ਵਿੱਚ ਅਗਲੀ ਪੀੜ੍ਹੀ ਦੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਲਾਗੂ ਕਰਨ ਲਈ ਡੀਏਆਰਪੀਜੀ ਅਤੇ ਮਹਾਰਾਸ਼ਟਰ ਸਰਕਾਰ ਦੁਆਰਾ ਤਿਆਰ ਕੀਤੀ ਗਈ ਇੱਕ ਬਹੁ-ਆਯਾਮੀ ਕਾਰਜ ਯੋਜਨਾ ਦੇ ਪਰਿਣਾਮਸਵਰੂਪ ਹੋ ਰਿਹਾ ਹੈ,

ਜਿਸ ਵਿੱਚ ਕਿ ਪੁਰਸਕਾਰ ਵਿਜੇਤਾਵਾਂ, ਵਿੱਦਿਅਕ ਅਤੇ ਉਦਯੋਗ ਜਗਤ ਦੇ ਦਿੱਗਜਾਂ ਦੁਆਰਾ ਅਪਣਾਉਣ ਯੋਗ ਸਰਵਉੱਤਮ ਪ੍ਰਥਾਵਾਂ ਨੂੰ ਪੇਸ਼ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਵਿਆਪਕ ਪ੍ਰਸਾਰ ਕੀਤਾ ਜਾ ਸਕੇ। “ਇਸ ਖੇਤਰੀ ਸੰਮੇਲਨ ਦਾ ਇੱਕ ਉਦੇਸ਼ ਗਵਰਨੈਂਸ ਵਿੱਚ ਮਹਾਰਾਸ਼ਟਰ ਸਰਕਾਰ ਦੀ ਮੁੱਲ ਸ਼ਕਤੀਆਂ ਨੂੰ ਈ-ਗਵਰਨੈਂਸ ਵਿੱਚ ਤਬਦੀਲ ਕਰਨਾ ਹੈ।

ਜਿਸ ਵਿੱਚ ਸੰਸਥਾਨਾਂ ਵਿੱਚ ਡਿਜੀਟਲ ਤਬਦੀਲੀ ਅਤੇ ਨਾਗਰਿਕਾਂ ਦੇ ਡਿਜੀਟਲ ਵਾਤਾਵਰਣ ਨੂੰ ਸਮਰੱਥ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਇੱਕ ਮਜ਼ਬੂਤ ਗਵਰਨੈਂਸ ਮਾਡਲ ਦੇ ਨਾਲ ਭਾਰਤ ਦੇ ਸਭ ਤੋਂ ਉਨੰਤ ਰਾਜਾਂ ਵਿੱਚੋਂ ਇੱਕ ਹੈ ਜਿਸ ਵਿੱਚ ਇੱਕ ਮਜ਼ਬੂਤ ਸਕੱਤਰੇਤ ਸੰਰਚਨਾ ਅਤੇ ਜ਼ਿਲ੍ਹੇ ਹਨ।

ਜਿੱਥੇ ਅਧਿਕਾਰੀ ਇਨੋਵੇਸ਼ਨ ਅਤੇ ਪ੍ਰਤੀਬਧਤਾ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਗਵਰਨੈਂਸ ਸੂਚਕਾਂਕ ਖੇਤੀਬਾੜੀ, ਵਣਜ ਤੇ ਉਦਯੋਗ, ਜਨਤਕ ਖੋਜ, ਸਮਾਜਿਕ ਭਲਾਈ ਅਤੇ ਵਿਕਾਸ, ਨਿਆਂਪਾਲਿਕਾ ਅਤੇ ਜਨਤਕ ਸੁਰੱਖਿਆ ਜਿਵੇਂ ਕਈ ਖੇਤਰਾਂ ਵਿੱਚ ਮਹਾਰਾਸ਼ਟਰ ਦੇ ਮਜ਼ਬੂਤ ਪ੍ਰਦਰਸਨ ਨੂੰ ਮਾਨਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਦਸ ਖੇਤਰਾਂ ਦੇ 58 ਮਾਪਦੰਡਾਂ ਵਿੱਚ ਮਹਾਰਾਸ਼ਟਰ ਹੋਰ ਭਾਰਤੀ ਰਾਜਾਂ ਤੋਂ ਬਹੁਤ ਅੱਗੇ ਹੈ।

 

ਈ-ਆਫਿਸ ਸੰਸਕਰਣ 7.0 ਨੂੰ ਅਪਣਾਉਣ ਦੇ ਸੰਦਰਭ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਡੀ-ਲੇਅਰਿੰਗ, ਡੇਲੀਗੇਸ਼ਨ ਅਤੇ ਰਾਜ ਸਕੱਤਰੇਤ ਦੇ ਡਿਜੀਟਲੀਕਰਣ ਦੇ ਰਾਹੀਂ ਫੈਸਲਾ ਲੈਣ ਦੀ ਕੁਸ਼ਲਤਾ ਵਧਾਉਣ, ਡਿਜੀਟਲ ਸਕੱਤਰੇਤ ਦੇ ਨਿਰਮਾਣ ਨੂੰ ਸਮਰੱਥ ਬਣਾਉਣ ਲਈ ਦਫਤਰ ਪ੍ਰਕਿਰਿਆ ਦੇ  ਮੈਨੁਅਲ ਨੂੰ ਅਪਡੇਟ ਕਰਨ ਸਰਵਉੱਤਮ ਪ੍ਰਥਾਵਾਂ ਅਤੇ ਪ੍ਰਸ਼ਾਸਨਿਕ ਇਨੋਵੇਸ਼ਨ ਦਾ ਦਸਤਾਵੇਜੀਕਰਣ ਅਤੇ ਜ਼ਿਲ੍ਹਾ ਪੱਧਰੀ ਗਵਰਨੈਂਸ ਸੂਚਕਾਂਕ ਤਿਆਰ ਕਰਨ ਲਈ ਇੱਕ ਪਹਿਲ ਹੈ।

ਡੀਏਆਰਪੀਜੀ ਸਕੱਤਰ ਨੇ ਅੱਗੇ ਕਿਹਾ ਕਿ ਇਸ ਸੰਮੇਲਨ ਦੇ ਮਹੱਤਵਪੂਰਨ ਰਾਸ਼ਟਰੀ ਉਦੇਸ਼ਾਂ ਵਿੱਚ ਪੂਰੇ ਭਾਰਤ ਵਿੱਚ ਈ-ਸੇਵਾਵਾਂ ਦੀ ਸੰਪਤੀ ਨੂੰ ਗਤੀ ਦੇਣ ਰਾਸ਼ਟਰੀ ਈ-ਗਵਰਨੈਂਸ ਸੇਵਾ ਵੰਡ ਮੁਲਾਂਕਣ (ਐੱਨਈਐੱਸਡੀਏ) ਦੀਆਂ ਸਿਫਾਰਿਸ਼ਾਂ ਦਾ ਪ੍ਰਭਾਵੀ ਲਾਗੂਕਰਨ,  ਡਿਜੀਟਲ ਸੰਸਥਾਨਾਂ, ਵਿਸ਼ੇਸ਼ ਰੂਪ ਤੋਂ ਰਾਜ ਸਕੱਤਰੇਤ ਨੂੰ ਈ-ਦਫਤਰ ਅਪਣਾਉਣ ਵਿੱਚ ਸਮਰੱਥ ਬਣਾਉਣ, ਨਾਗਰਿਕਾਂ ਨੂੰ ਡਿਜੀਟਲ ਰੂਪ ਤੋਂ ਸਸ਼ਕਤ ਬਣਾਉਣ ਲਈ ਸਹਿਜ ਪਰਿਵਰਤਨ  ਨੂੰ ਸਮਰੱਥ ਬਣਾਉਣ ਲਈ ਵਿੱਦਿਅਕ ਸਟਾਰਟ-ਅਪ ਅਤੇ ਸਰਕਾਰੀ ਸੇਵਾ ਪੋਰਟਲਾਂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ।

https://ci4.googleusercontent.com/proxy/3QanLyEMaOppmePxGiEAgr_QurnCsTyY1E4fSHDiuK92UMgXUSR1Lzah0r9tI5_F-artOgNBwWPdvu2fSOBLz7ZlyylJEagCPhRjCY-tWskD9bZtO5s=s0-d-e1-ft#https://static.pib.gov.in/WriteReadData/userfiles/image/E-2K0CU.jpg

ਅੱਜ ਦੇ ਉਦਘਾਟਨ ਸੈਸ਼ਨ ਵਿੱਚ ਸ਼੍ਰੀ ਮਨੁਕੁਮਾਰ ਸ਼੍ਰੀਵਾਸਤਵ, ਮਹਾਰਾਸ਼ਟਰ ਦੇ ਮੁੱਖ ਸਕੱਤਰ, ਸ਼੍ਰੀ ਅਮਰ ਨਾਥ, ਡੀਏਆਰਪੀਜੀ ਦੇ ਐਡੀਸ਼ਨਲ ਸਕੱਤਰ, ਸ਼੍ਰੀਮਤੀ ਸੁਜਾਤਾ ਸੈਨਿਕ, ਮਹਾਰਾਸ਼ਟਰ ਸਰਕਾਰ ਵਿੱਚ ਜਨਰਲ ਪ੍ਰਸ਼ਾਸਨ ਵਿਭਾਗ ਦੀ ਅਤਿਰਿਕਤ ਮੁੱਖ ਸਕੱਤਰ, ਸ਼੍ਰੀ ਪਰਾਗ ਜੈਨ, ਮਹਾਰਾਸ਼ਟਰ ਸਰਕਾਰ ਦੇ ਸੂਚਨਾ ਟੈਕਨੋਲੋਜੀ ਵਿਭਾਗ ਦੇ ਪ੍ਰਧਾਨ ਸਕੱਤਰ ਵੀ ਮੌਜੂਦ ਹੋਏ।

ਉਦਘਾਟਨ ਸੈਸ਼ਨ ਦੇ ਦੌਰਾਨ ਨਿਮਨਲਿਖਤ ਪ੍ਰਦਰਸਨ ਕੀਤੇ ਗਏ:-

  1. ਮਹਾਰਾਸ਼ਟਰ ਸਰਕਾਰ ਦੀ ਦਫਤਰ ਪ੍ਰਕਿਰਿਆ ਮੈਨੁਅਲ ‘ਤੇ ਇੱਕ ਸੁਰੱਖਿਅਤ ਪੇਸ਼ਕਾਰੀ, 

  2. ਡੀਏਆਰਪੀਜੀ ਦੀ ਸਾਲਾਨਾ ਸਮੀਖਿਆ ‘ਤੇ ਇੱਕ ਫਿਲਮ, ਅਤੇ

  3. ਈ-ਗਵਰਨੈਂਸ ਪਹਿਲਾਂ ‘ਤੇ ਇੱਕ ਈ-ਜਰਨਲ ਐੱਮਜੀਐੱਸਜੀ ਰਸਮੀ ਤੌਰ ‘ਤੇ ਜਾਰੀ ਕੀਤਾ ਗਿਆ।

https://ci5.googleusercontent.com/proxy/tLmJSVq7PADglunkKdtY5WHGmevJo5m-hSU4hKtQwMmqqmrVRtyzEGg-lbAj_zUb9QnoxsOut1Z8iGFm3xO6i57oUqty2U3XHX7pdL3QCZC1eZ82ggs=s0-d-e1-ft#https://static.pib.gov.in/WriteReadData/userfiles/image/E-3IIQ2.jpg

ਸਮਾਪਨ ਸੈਸ਼ਨ ਵਿੱਚ ਕੱਲ੍ਹ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ, ਸਭਾ ਨੂੰ ਸੰਬੋਧਿਤ ਕਰਨਗੇ।

ਇਹ ਸੰਮੇਲਨ ਪ੍ਰਸ਼ਾਸਨਿਕ ਟ੍ਰੇਨਿੰਗ ਵਿੱਚ ਸਰਵਉੱਤਮ ਪ੍ਰਥਾਵਾਂ ਦੇ ਨਿਰਮਾਣ ਅਤੇ ਲਾਗੂਕਰਨ, ਨਾਗਰਿਕ ਕੇਂਦ੍ਰਿਤ ਸ਼ਾਸਨ ਨੂੰ ਸੁਵਿਧਾਜਨਕ ਬਣਾਉਣ ਲਈ ਸਮਰੱਥਾ ਨਿਰਮਾਣ, ਈ-ਗਵਰਨੈਂਸ ਦੇ ਰਾਹੀਂ ਬੇਹਤਰ ਜਨਤਕ ਸੇਵਾਵਾਂ ਦੀ ਵੰਡ, ਪਾਰਦਰਸ਼ੀ, ਜਵਾਬਦੇਹ ਅਤੇ ਨਾਗਰਿਕ-ਅਨੁਕੂਲ ਪ੍ਰਭਾਵੀ ਪ੍ਰਸ਼ਾਸਨ ਵਿੱਚ ਅਨੁਭਵਾਂ ਨੂੰ ਸਾਂਝਾ ਕਰਨ ਲਈ ਇੱਕ ਆਮ ਮੰਚ ਤਿਆਰ ਕਰਨ ਦਾ ਇੱਕ ਯਤਨ ਹੈ।

* * * 



(Release ID: 1893298) Visitor Counter : 104


Read this release in: English , Urdu , Hindi , Marathi