ਬਿਜਲੀ ਮੰਤਰਾਲਾ
ਐੱਨਟੀਪੀਸੀ ਸਮੂਹ ਦੀ ਸਮਰੱਥਾ 71 ਗੀਗਾਵਾਟ ਦੇ ਪਾਰ ਹੋਈ
Posted On:
23 JAN 2023 7:21PM by PIB Chandigarh
-
660 ਮੈਗਾਵਾਟ ਸਮਰੱਥਾ ਦੀ ਨੌਰਥ ਕਰਨਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ, ਝਾਰਖੰਡ (3x660 ਮੈਗਾਵਾਟ) ਦੀ ਪਹਿਲੀ ਇਕਾਈ ਦੇ ਪਰੀਖਣ ਸੰਚਾਲਨ ਦੇ ਸਫਲਤਾਪੂਰਵਕ ਸੰਪੰਨ ਹੋਣ ਦੇ ਨਾਲ ਹੀ ਐੱਨਟੀਪੀਸੀ ਸਮੂਹ ਦੀ ਸਮਰੱਥਾ 71 ਗੀਗਾਵਾਟ ਦੇ ਪਾਰ ਹੋਈ
-
ਇਹ ਪ੍ਰੋਜੈਕਟ ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਓਡੀਸ਼ਾ ਨੂੰ ਸਸਤੀ ਬਿਜਲੀ ਪ੍ਰਦਾਨ ਕਰੇਗੀ ਅਤੇ ਇਸ ਦੇ ਕੋਇਲੇ ਦਾ ਸ੍ਰੋਤ 10 ਕਿਲੋਮੀਟਰ ਦੇ ਦਾਅਰੇ ਦੇ ਅੰਦਰ ਹੈ
-
ਐੱਨਟੀਪੀਸੀ ਦੀ ਕੁੱਲ ਸਥਾਪਿਤ ਸਮਰੱਥਾ 71544 ਮੈਗਾਵਾਟ ਹੋ ਗਈ ਹੈ
660 ਮੈਗਾਵਾਟ ਸਮਰੱਥਾ ਦੀ ਨੌਰਥ ਕਰਨਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ, ਝਾਰਖੰਡ (3x660 ਮੈਗਾਵਾਟ) ਦੀ ਪਹਿਲੀ ਇਕਾਈ ਦੇ ਪਰੀਖਣ ਸੰਚਾਲਨ ਦੇ ਸਫਲਤਾਪੂਰਵਕ ਸੰਪੰਨ ਹੋਣ ਦੇ ਨਾਲ ਹੀ ਦੇਸ਼ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ, ਐੱਨਟੀਪੀਸੀ ਸਮੂਹ ਦੀ ਸਮਰੱਥਾ 71 ਗੀਗਾਵਾਟ ਦੇ ਪਾਰ ਹੋ ਗਈ ਹੈ।
ਇਸ ਪ੍ਰੋਜੈਕਟ ਦੀ ਪਰਿਕਲਪਨਾ ਏਅਰ ਕੂਲਡ ਕੰਡੇਨਸਰ (ਏਸੀਸੀ) ਦੇ ਨਾਲ ਕੀਤੀ ਗਈ ਹੈ ਜਿਸ ਵਿੱਚ ਵਾਟਰ ਕੂਲਡ ਕੰਡੇਨਸਰ(ਡਬਲਿਊਸੀਸੀ) ਦੀ ਤੁਲਨਾ ਵਿੱਚ ਇੱਕ ਤਿਹਾਈ ਵਾਟਰ ਫੁਟਪ੍ਰਿੰਟ ਹੈ। ਇਹ ਪ੍ਰੋਜੈਕਟ ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਓਡੀਸ਼ਾ ਨੂੰ ਸਸਤੀ ਬਿਜਲੀ ਪ੍ਰਦਾਨ ਕਰੇਗੀ ਅਤੇ ਇਸ ਦੇ ਕੋਇਲੇ ਦਾ ਸ੍ਰੋਤ (ਪਿਟ ਹੈਡ) 10 ਕਿਲੋਮੀਟਰ ਦੇ ਦਾਅਰੇ ਦੇ ਅੰਦਰ ਹੈ।
ਝਾਰਖੰਡ ਵਿੱਚ ਐੱਨਟੀਪੀਸੀ ਦੀ ਇਸ ਪ੍ਰੋਜੈਕਟ ਦੀ ਨੀਂਹ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਰੱਖੀ ਸੀ। ਇਹ ਪਲਾਂਟ ਸਭ ਤੋਂ ਕੁਸ਼ਲ ਸੁਪਰਕ੍ਰਿਟਿਕਟਲ ਟੈਕਨੋਲੋਜੀਆਂ ਵਿੱਚੋਂ ਇੱਕ ‘ਤੇ ਅਧਾਰਿਤ ਹੈ।
ਇਸ ਦੇ ਨਾਲ ਹੀ ਐੱਨਟੀਪੀਸੀ ਦੀ ਕੁੱਲ ਸਥਾਪਿਤ ਸਮਰੱਥਾ 71544 ਮੈਗਾਵਾਟ ਹੋ ਗਈ ਹੈ।
***
ਐੱਸਐੱਸ/ਆਈਜੀ
(Release ID: 1893251)
Visitor Counter : 143