ਰੱਖਿਆ ਮੰਤਰਾਲਾ

ਕਲਵਰੀ ਸ਼੍ਰੇਣੀ ਦੀ ਪੰਜਵੀ ਪਣਡੁੱਬੀ ‘ਵਾਗੀਰ’ ਦੀ ਮੁੰਬਈ ਦੀ ਨੌਸੇਨਾ ਡੌਕਯਾਰਡ ਵਿੱਚ ਕਮਿਸ਼ਨਿੰਗ

Posted On: 23 JAN 2023 5:51PM by PIB Chandigarh
  • ਭਾਰਤੀ ਨੌਸੈਨਾ ਦੇ ਪ੍ਰੋਜੈਕਟ 75 ਅਤੇ ਮੇਕ ਇਨ ਇੰਡੀਆ ਪਹਿਲਕਦਮੀ ਦੇ ਤਹਿਤ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ

  • ਆਈਐੱਨਐੱਸ ਵਾਗੀਰ ਪੱਛਮੀ ਨੌਸੇਨਾ ਕਮਾਨ ਦਾ ਹਿੱਸਾ ਬਣੇਗੀ

  • ਪਣਡੁੱਬੀ ਵਿੱਚ ਉਨੰਤ ਰਡਾਰ ਤੋਂ ਬਚ ਨਿਕਲਣ ਵਾਲੀਆਂ ਵਿਸ਼ੇਸ਼ਤਾਵਾਂ ਅਤੇ ਲੰਬੀ ਦੂਰੀ ਦੀ ਗਾਈਡਿਡ ਟੌਰਪੀਡੋ ਤੇ ਯੁੱਧਪੋਤ ਰੋਧੀ ਮਿਸਾਈਲਾਂ ਮੌਜੂਦ ਹਨ

 

ਭਾਰਤੀ ਨੌਸੇਨਾ ਦੀ ਰਡਾਰ ਤੋਂ ਬਚ ਨਿਕਲਣ ਵਿੱਚ ਸਮਰੱਥ ਸਕੌਰਪੀਨ ਸ਼੍ਰੇਣੀ ਦੀ ਪੰਜਵੀਂ ਪਣਡੁੱਬੀ ਆਈਐੱਨਐੱ ਵਾਗੀਰ ਨੂੰ ਅੱਜ, 23 ਜਨਵਰੀ 2023 ਨੂੰ ਮੁੰਬਈ ਦੇ ਨੌਸੇਨਾ ਡੌਕਯਾਰਡ ਵਿੱਚ ਸਮਾਰੋਹ ਦੇ ਮੁੱਖ ਮਹਿਮਾਨ ਨੌਸੇਨਾ ਦੇ ਚੀਫ ਐਡਮਿਰਲ ਆਰ. ਹਰਿ ਕੁਮਾਰ ਦੀ ਮੌਜੂਦਗੀ ਵਿੱਚ ਨੌਸੇਨਾ ਵਿੱਚ ਸ਼ਾਮਲ ਕੀਤਾ ਗਿਆ। ਫਰਾਂਸ ਦੇ ਮੈਸਰਸ ਨੇਵਲ ਗਰੁੱਪ ਦੇ ਸਹਿਯੋਗ ਵਿੱਚ ਮੁੰਬਈ ਦੇ ਮਝਗਾਂਵ ਡੌਕ ਸ਼ਿਪਬਿਲਡਰ ਲਿਮਿਟੇਡ (ਐੱਮਡੀਐੱਲ) ਦੁਆਰਾ ਭਾਰਤ ਵਿੱਚ 6 ਸੌਕਰਪੀਨ ਸ਼੍ਰੇਣੀ ਦੀਆਂ ਪਣਡੁੱਬੀਆ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਈਐੱਨਐੱ ਵਾਗੀਰ, ਪੱਛਮੀ ਨੌਸੇਨਾ ਕਮਾਨ ਦੇ ਪਣਡੁੱਬੀ ਬੇੜੇ ਦਾ ਹਿੱਸਾ ਹੋਵੇਗੀ ਤੇ ਇਸੇ ਕਮਾਨ ਦੇ ਸ਼ਸਤ੍ਰਗਾਰ ਵਿੱਚ ਇੱਕ ਹੋਰ ਸ਼ਕਤੀਸ਼ਾਲੀ ਹਥਿਆਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।

 

ਵਾਗੀਰ ਨੂੰ ਪ੍ਰੋਜੈਕਟ 75 (ਪੀ75) ਦੇ ਤਹਿਤ 12 ਨਵੰਬਰ 2020 ਨੂੰ ਲਾਂਚ ਕੀਤਾ ਗਿਆ ਸੀ ਅਤੇ ਸਮੁੰਦਰੀ ਟੈਸਟਿੰਗਾਂ ਦੇ ਪੂਰਾ ਹੋਣ ਦੇ ਬਾਅਦ 20 ਦਸੰਬਰ 2022 ਨੂੰ ਭਾਰਤੀ ਨੌਸੇਨਾ ਨੂੰ ਸੌਂਪ ਦਿੱਤਾ ਗਿਆ ਸੀ। ਵਾਗੀਰ ਨੂੰ ਹੁਣ ਤੱਕ ਦੀ ਸਾਰੀ ਸਵਦੇਸ਼ ਨਿਰਮਿਤ ਪਣਡੁੱਬੀਆਂ ਵਿੱਚ ਸਭ ਤੋਂ ਘੱਟ ਨਿਰਮਾਣ ਸਮੇਂ ਹੋਣਾ ਦਾ ਮਾਣ ਪ੍ਰਾਪਤ ਹੋਇਆ ਹੈ।

 

ਪੱਛਮੀ ਨੌਸਨੇ ਕਮਾਨ ਦੇ ਫਲੈਗ ਔਫਿਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਏਬੀ ਸਿੰਘ, ਐੱਮਡੀਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਾਈਸ ਐਡਮਿਰਲ ਨਾਰਾਇਣ ਪ੍ਰਸਾਦ (ਰਿਟਾਇਰਡ) ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਫੌਜੀ ਅਤੇ ਸੀਨੀਅਰ ਅਧਿਕਾਰੀ ਕਮਿਸ਼ਨਿੰਗ ਸਮਾਰੋਹ ਦੇ ਦੌਰਾਨ ਮੌਜੂਦ ਸਨ। ਸਾਬਕਾ 'ਵਗੀਰ' ਰੂਸੀ ਮੂਲ ਦੀ ਫੌਕਸਟ੍ਰੋਟ ਸ਼੍ਰੇਣੀ ਦੀ ਇੱਕ ਪਣਡੁੱਬੀ ਨੂੰ 2001 ਵਿੱਚ ਰਿਟਾਇਰ ਕਰ ਦਿੱਤਾ ਗਿਆ ਸੀ, ਇਸ ਦੇ ਚਾਲਕ ਦਲ ਦੇ ਮੈਂਬਰ ਅੱਜ ਦੇ ਸਮਾਰੋਹ ਲਈ ਵਿਸ਼ੇਸ਼ ਸੱਦੇ ਗਏ ਸਨ ਅਤੇ ਤਤਕਾਲੀ ਕਮਿਸ਼ਨਿੰਗ ਅਫਸਰ ਆਰਏਡੀਐੱਮ ਰਾਜਾ ਮੇਨਨ (ਰਿਟਾਇਰਡ) ਵੀ ਇਸ ਦੌਰਾਨ ਮੌਜੂਦ ਸਨ।

 

ਸਕੌਰਪੀਨ ਪਣਡੁੱਬੀਆਂ ਬੇਹਦ ਸ਼ਕਤੀਸ਼ਾਲੀ ਪਲੈਟਫਾਰਮ ਹਨ, ਇਸ ਦਾ ਰਡਾਰ ਸਿਸਟਮ ਦੁਨੀਆ ਦੇ ਸਭ ਤੋਂ ਬਿਹਤਰੀਨ ਵਿੱਚੋਂ ਇੱਕ ਹੈ ਅਤੇ ਇਹ ਇੰਨੀ ਉਨੰਤ ਹੈ ਕਿ ਰਡਾਰ ਤੋਂ ਬਚਣ ਵਿੱਚ ਸਮਰੱਥ ਹੈ। ਵਾਗੀਰ ਲੰਬੀ ਦੂਰੀ ਦੀ ਗਾਈਡੇਡ ਟੌਰਪੀਡੋ ਦੇ ਨਾਲ-ਨਾਲ ਯੁੱਧਪੋਤ ਰੋਧੀ ਮਿਸਾਈਲਾਂ ਨਾਲ ਵੀ ਲੈਸ ਹੈ। ਇਨ੍ਹਾਂ ਪਣਡੁੱਬੀਆਂ ਵਿੱਚ ਅਤਿਆਧੁਨਿਕ ਸੋਨਾਰ ਸੁਇਟ ਅਤੇ ਉਤਕ੍ਰਿਸ਼ਟ ਪਰਿਚਾਲਨ ਸਮਰੱਥਾਵਾਂ ਦਾ ਪਰਿਚੈ ਦੇਣ ਵਾਲਾ ਸੈਂਸਰ ਸੂਟ ਮੌਜੂਦ ਹੈ।

 

ਨੌਸੇਨਾ ਪ੍ਰਮੁੱਖ ਦਾ ਭਾਸ਼ਣ

ਇਸ ਅਵਸਰ ‘ਤੇ ਨੌਸੇਨਾ ਚੀਫ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਈਐੱਨਐੱਸ ਵਾਗੀਰ ਭਾਰਤੀ ਨੌਸੇਨਾ ਦੀ ਪਰਿਚਾਲਨ ਸ਼ਕਤੀ ਨੂੰ ਮਹੱਤਵਪੂਰਨ ਪ੍ਰੋਤਸਾਹਨ ਦੇਵੇਗਾ ਅਤੇ ਕਿਸੇ ਵੀ ਦੁਸ਼ਮਣ ਦੇ ਖਿਲਾਫ ਇੱਕ ਸ਼ਕਤੀਸ਼ਾਲੀ ਰੱਖਿਅਕ ਦੇ ਰੂਪ ਵਿੱਚ ਕੰਮ ਕਰੇਗਾ।

 

ਨੌਸੇਨਾ ਚੀਫ ਨੇ ਇਸ ਤੱਥ ਦਾ ਜ਼ਿਕਰ ਵੀ ਕੀਤਾ ਕਿ ਵਾਗੀਰ 24 ਮਹੀਨੇ ਦੀ ਛੋਟੀ ਜਿਹੀ ਮਿਆਦ ਵਿੱਚ ਨੌਸੇਨਾ ਵਿੱਚ ਸ਼ਾਮਲ ਹੋਣ ਵਾਲੀ ਤੀਸਰੀ ਪਣਡੁੱਬੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀ ਭਾਰਤ ਦੇ ਯੁੱਧਪੋਤ ਨਿਰਮਾਣ ਉਦਯੋਗ ਦੇ ਆਉਣ ਵਾਲੇ ਯੁਗ ਤੇ ਸਾਡੇ ਡਿਫੈਂਸ ਈਕੋਸਿਸਟਮ ਦੀ ਪਰਿਪੱਕਤਾ ਨੂੰ ਰੇਖਾਂਕਿਤ ਕਰਦਾ ਹੈ। ਨੌਸੇਨਾ ਚੀਫ ਨੇ ਕਿਹਾ ਕਿ ਇਹ ਸਫਲਤਾ ਦੁਸ਼ਕਰ ਤੇ ਜਟਿਲ ਸੈਨਾ ਉਪਕਰਣਾਂ ਤੇ ਪਲੈਟਫਾਰਮਾਂ ਦੇ ਨਿਰਮਾਣ ਦੇ ਲਈ ਸਾਡੇ ਸ਼ਿਪਯਾਰਡਾਂ ਦੀ ਮਾਹਿਰਾਤ ਤੇ ਅਨੁਭਵ ਦਾ ਇੱਕ ਸ਼ਾਨਦਾਰ ਪ੍ਰਮਾਣ ਵੀ ਹੈ ਅਤੇ ਇਹ ਵਰ੍ਹੇ 2047 ਤੱਕ ਪੂਰੀ ਤਰ੍ਹਾਂ ਨਾਲ ‘ਆਤਮਨਿਰਭਰ’ ਬਨਣ ਦੇ ਲਈ ਭਾਰਤੀ ਨੌਸੇਨਾ ਦੀ ਸਪਸ਼ਟ ਪ੍ਰਤੀਬੱਧਤਾ ਤੇ ਦ੍ਰਿੜ੍ਹ ਸੰਕਲਪ ਨੂੰ ਹੋਰ ਵੀ ਸਸ਼ਕਤ ਕਰਨ ਦਾ ਕੰਮ ਕਰਦਾ ਹੈ।

 

ਨੌਸੇਨਾ ਚੀਫ ਨੇ ਮਝਗਾਂਵ ਡੌਕ ਸ਼ਿਪਬਿਲਡਰਸ ਲਿਮਿਟੇਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਪ੍ਰਯਤਨਾਂ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਐੱਮਡੀਐੱਲ ਭਾਰਤੀ ਨੌਸੇਨਾ ਦੇ ਲਈ ਇੱਕ ਕਰੀਬੀ ਤੇ ਮਹੱਤਵਪੂਰਨ ਭਾਗੀਦਾਰ ਹੈ ਇਹ ‘ਖਰੀਦਣ ਵਾਲੀ ਨੌਸੇਨਾ’ ਤੋਂ ‘ਨਿਰਮਾਣ ਕਰਨ ਵਾਲੀ ਨੌਸੇਨਾ’ ਵਿੱਚ ਤਬਦੀਲੀ ਦੇ ਲਈ ਸਭ ਤੋਂ ਅੱਗੇ ਰਿਹਾ ਹੈ।

ਨੌਸੇਨਾ ਚੀਫ ਨੇ ਕਮਿਸ਼ਨਿੰਗ ਕਰੂ ਦੀ ਸਲਾਘਾ ਕਰਦੇ ਹੋਏ ਭਵਿੱਖ ਦੇ ਲਈ ਆਪਣਾ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਵਿੱਚੋਂ ਹਰ ਇੱਕ ‘ਆਪਣਾ ਕਰਤਵ ਨਿਭਾਵੇਗਾ ਅਤੇ ਹਰ ਜ਼ਿੰਮੇਦਾਰੀ ਨੂੰ ਚੰਗੀ ਤਰ੍ਹਾਂ ਪੂਰਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਵਾਗੀਰ ਮਾਣ ਦੇ ਨਾਲ ਰਾਸ਼ਟਰ ਦੀ ਸੇਵਾ ਕਰੇਗੀ ਅਤੇ ਨੌਸੇਨਾ ਦੀ ਉੱਚਤਮ ਪਰੰਪਰਾਵਾਂ ਦੁਆਰਾ ਨਿਰਦੇਸ਼ਿਤ ਹੋਵੇਗੀ।’

 

ਵਾਗੀਰ- ਸੈਂਡ ਸ਼ਾਰਕ

ਸੈਂਡ ਸ਼ਾਰਕ ‘ਗੁਪਤਤਾ ਅਤੇ ਨਿਡਰਤਾ’ ਦਾ ਪ੍ਰਤੀਨਿਧੀਤਵ ਕਰਦੀ ਹੈ, ਇਨ੍ਹਾਂ ਦੋ ਗੁਣਾਂ ਦੀ ਵਜ੍ਹਾ ਨਾਲ ਇਸ ਪਣਡੁੱਬੀ ਨੂੰ ਇਹ ਨਾਮ ਦਿੱਤਾ ਗਿਆ ਹੈ। ਪਣਡੁੱਬੀ ਦਾ ਆਦਰਸ਼ ਵਾਕ, ‘ਸਾਹਸ, ਸ਼ੌਰਯ, ਸਮਰਪਣ, ਪਰਾਕ੍ਰਮ, ਵੀਰਤਾ ਅਤੇ ਨਿਸ਼ਠਾ’ ਦੀ ਮੂਲ ਕਰਦਾਂ-ਕੀਮਤਾਂ ਦਾ ਪ੍ਰਤੀਕ ਹੈ। ਇਹ ਮੁੱਲ ਸਾਰੀਆਂ ਸਥਿਤੀਆਂ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਆਪਣੀ ਚਰਮ ਕੁਸ਼ਲਤਾ ‘ਤੇ ਸਾਰੇ ਕੰਮਾਂ ਨੂੰ ਪੂਰਾ ਕਰਨ ਅਤੇ ਕਠਿਨ ਸਥਿਤੀਆਂ ਦਾ ਸਾਹਮਣਾ ਕਰਨ ‘ਤੇ ਤਾਲਮੇਲ ਬਿਠਾਉਣ ਦੀ ਸਮਰੱਥਾ ਨੂੰ ਦਰਸਾਉਂਦੇ ਹਨ। ਆਦਰਸ਼ ਵਾਕ ਨੌਸੇਨਾ ਦੁਆਰਾ ਆਤਮਸਾਤ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਪ੍ਰਤੀਕੂਲ ਸਥਿਤੀਆਂ ਵਿੱਚ ਉਭਰਣ ਦੇ ਲਈ ਪ੍ਰੇਰਿਤ ਕਰਦਾ ਹੈ। ਇਸ ਦਾ ਉਦੇਸ਼ ਸਭ ਤੋਂ ਕਠਿਨ ਸਥਿਤੀਆਂ ਵਿੱਚ ਵੀ ਆਤਮਵਿਸ਼ਵਾਸ ਬਣਾਏ ਰੱਖਣਾ ਹੈ, ਜਿਸ ਦੇ ਨਿਰਭੀਕ ਅਤੇ ਸਾਹਸੀ ਬਣੇ ਰਹਿਣ ਦੇ ਲਈ ਮਨੋਬਲ ਪ੍ਰਾਪਤ ਹੋਵੇ ਅਤੇ ਭਾਰਤੀ ਨੌਸੇਨਾ ਨੂੰ ‘ਤੇਜ਼ ਅਤੇ ਤਤਪਰ’ ਰੱਖਿਆ ਜਾ ਸਕੇ।

 

ਵਾਗੀਰ ਨੂੰ ਸ਼ਾਮਲ ਕਰਨਾ ਭਾਰਤੀ ਨੌਸੇਨਾ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਇੱਕ ਹੋਰ ਸਫਲ ਕਦਮ ਹੈ, ਜੋ ਇੱਕ ਨਿਰਮਾਤਾ ਦੀ ਤਰ੍ਹਾਂ ਨੌਸੇਨਾ ਦੀ ਵਿਸ਼ਿਸ਼ਟ ਸਥਿਤੀ ਨੂੰ ਮਜ਼ਬੂਤ ਕਰਦਾ ਹੈ, ਨਾਲ ਹੀ ਇਹ ਦੁਨੀਆ ਦੇ ਇੱਕ ਪ੍ਰਮੁੱਖ ਯੁੱਧਪੋਤ ਅਤੇ ਪਣਡੁੱਬੀ ਨਿਰਮਾਣ ਯਾਰਡ ਦੇ ਰੂਪ ਵਿੱਚ ਐੱਮਡੀਐੱਲ ਦੀ ਸਮਰੱਥਾਵਾਂ ਦਾ ਪ੍ਰਤੀਬਿੰਬ ਵੀ ਹੈ। ਪ੍ਰੋਜੈਕਟ-75 ਰੱਖਿਆ ਉਤਪਾਦਨ ਦੇ ਖੇਤਰ ਵਿੱਚ ਯਾਰਡ ਦੀ ਨਿਰੰਤਰ ਸਫਲਤਾ ਵਿੱਚ ਇੱਕ ਮਹੱਤਵਪੂਰ ਮੀਲ ਦਾ ਪੱਥਰ ਹੈ।

 

ਵਾਗੀਰ ਦੀ ਸ਼ੁਰੂਆਤ ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ’ ਸਮਾਰੋਹ ਦੇ ਨਾਲ ਹੋ ਰਹੀ ਹੈ। ਇਸ ਸਵਦੇਸ਼ੀ ਪਣਡੁੱਬੀ ਦਾ ਕਮੀਸ਼ਨ ਕਰਨਾ ਇੱਕ ਵਾਰ ਫਿਰ ਸ਼ਾਨਦਾਰ ਬਦਲਾਵ ਨੂੰ ਦਰਸਾਉਂਦਾ ਹੈ ਅਤੇ ‘ਆਤਮਨਿਰਭਰ ਭਾਰਤ’ ਦੇ ਵੱਲ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ।

https://static.pib.gov.in/WriteReadData/userfiles/image/Pics(1)EBEF.JPG

https://static.pib.gov.in/WriteReadData/userfiles/image/Pics(3)26NF.JPG

*************


ਵੀਐੱਮ/ਜੇਐੱਸਐੱਨ



(Release ID: 1893248) Visitor Counter : 113


Read this release in: English , Urdu , Marathi , Hindi