ਜਹਾਜ਼ਰਾਨੀ ਮੰਤਰਾਲਾ

ਸਮੁੰਦਰੀ ਅਰਥਵਿਵਸਥਾ ਅਤੇ ਕਨੈਕਟੀਵਿਟੀ ਕੇਂਦਰ ਸਥਾਪਿਤ ਕਰਨ ਲਈ ਭਾਰਤੀ ਪੋਰਟ ਸੰਘ ਅਤੇ ਆਰਆਈਐੱਸ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ

Posted On: 19 JAN 2023 6:18PM by PIB Chandigarh

ਸਮੁੰਦਰੀ ਅਰਥਵਿਵਸਥਾ ਅਤੇ ਕਨੈਕਟੀਵਿਟੀ ਕੇਂਦਰ ਸਥਾਪਿਤ ਕਰਨ ਲਈ ਭਾਰਤੀ ਪੋਰਟ ਸੰਘ (ਆਈਪੀਏ) ਅਤੇ ਵਿਕਾਸਸ਼ੀਲ ਦੇਸ਼ਾਂ ਲਈ ਖੋਜ ਅਤੇ ਸੂਚਨਾ ਪ੍ਰਣਾਲੀ (ਆਰਆਈਐੱਸ) ਦਰਮਿਆਨ, ਪੋਰਟ, ਸ਼ਿਪਿੰਗ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ਹੇਠ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਸ ਅਵਸਰ ‘ਤੇ ਸੀਨੀਅਰ ਅਧਿਕਾਰੀਆਂ ਸਹਿਤ ਕਈ ਹੋਰ ਮੰਨੇ-ਪ੍ਰਮੰਨੇ ਵਿਅਕਤੀ ਵੀ ਮੌਜੂਦ ਸਨ।

https://ci3.googleusercontent.com/proxy/W66kgrWIgxk8uF6a7YuRFlUKDWI_zn4fUxIkZOtUVW3-fkoNCqSabXKlkiK5CJ5nvelJsOXqK4uyC8OeOR-Sixu8R6zHQV-F-3qYt4pBez6STaXQ4qNaYjrm9g=s0-d-e1-ft#https://static.pib.gov.in/WriteReadData/userfiles/image/image0017NHK.jpg

ਡਾ. ਸੰਜੀਵ ਰੰਜਨ, ਸਕੱਤਰ (ਪੀਐੱਸਡਬਲਿਊ) ਨੇ ਇਸ ਕੇਂਦਰ ਦੀ ਸਥਾਪਨਾ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਲਈ ਆਈਪੀਏ ਅਤੇ ਆਰਆਈਐੱਸ ਦੀਆਂ ਟੀਮਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਗ੍ਰੇਟਰ ਨਿਕੋਬਾਰ ਵਿੱਚ ਗਲਾਥੀਆ ਬੇ ਵਿੱਚ ਭਾਵੀ ਟ੍ਰਾਂਸਸ਼ਿਪਮੇਂਟ ਪੋਰਟ ਦੀ ਪ੍ਰਸਤਾਵਿਤ ਪ੍ਰੋਜੈਕਟ ਬਿਮਸਟੇਕ ਰਾਸ਼ਟਰਾਂ ਦੇ ਲਈ ਫਾਇਦੇਮੰਦ ਹੋਵੇਗੀ। ਇਸ ਲਈ ਪ੍ਰਧਾਨ ਮੰਤਰੀ ਦੀ ਗਤੀਸ਼ਕਤੀ ਪਹਿਲ ਦਾ ਦਾਇਰਾ ਭਾਰਤ ਦੇ ਤੱਟਾਂ ਦੇ ਵੀ ਪਾਰ ਜਾਵੇਗਾ, ਜਿਸ ਵਿੱਚ ਗੁਆਢੀ ਦੇਸ਼ਾਂ ਦੇ ਪੋਰਟਾਂ ਨੂੰ ਵੀ ਲਾਭ ਮਿਲ ਸਕੇਗਾ।

https://ci6.googleusercontent.com/proxy/tzDx9WO3WiBXb5GvtQeMBLXhyjdyreYNBz0f4FY0xbJPV0r7wZOYQJXEe7ekyoNOMcKCy6uITaaH5I-9G6rNoSKAl7SHK5n69inqX9RrsAFXucRpRMeGjmHiPw=s0-d-e1-ft#https://static.pib.gov.in/WriteReadData/userfiles/image/image002MF1B.jpg

ਕੇਂਦਰੀ ਪੋਰਟ ਸ਼ਿਪਿੰਗ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਨ ਨੇ ਕਿਹਾ ”ਸਾਡੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਲੋਕ ਵਿਸ਼ੇਸ਼ ਰੂਪ ਤੋਂ ਬੁਨਿਆਦੀ ਢਾਂਚੇ ਅਤੇ ਨੀਤੀਗਤ ਖੇਤਰਾਂ ਵਿੱਚ ਵੱਡੇ ਬਦਲਾਅ ਦੇਖ ਰਹੇ ਹਨ। ਸਮੁੱਚੀ ਦੁਨੀਆ ਹੁਣ ਲਗਭਗ ਸਾਰੇ ਖੇਤਰਾਂ ਵਿੱਚ ਅਗਵਾਈ ਲਈ ਭਾਰਤ ਵੱਲ ਦੇਖ ਰਹੀ ਹੈ ਸ਼੍ਰੀ ਸੋਨੋਵਾਲ ਨੇ ਇਹ ਵੀ ਰਾਏ ਵਿਅਕਤ ਕੀਤੀ ਆਰਆਈਐੱਸ ਨੂੰ ਨੀਤੀ ਨਿਰਮਾਣ ਵਿੱਚ ਵੀ ਆਪਣੀ ਵਿਸ਼ੇਸ਼ਤਾ ਪ੍ਰਦਾਨ ਕਰਨੀ ਚਾਹੀਦੀ ਹੈ, ਤਾਕਿ ਸਰਕਾਰ ਨੀਤੀਗਤ ਫੈਸਲਿਆਂ ਨੂੰ ਸਾਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਲਾਗੂ ਕਰ ਸਕੇ।

*****

ਐੱਮਜੇਪੀਐੱਸ



(Release ID: 1892495) Visitor Counter : 107


Read this release in: English , Urdu , Hindi