ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਝਾਰਖੰਡ ਵਿੱਚ ਗ੍ਰਾਮੀਣ ਉੱਦਯਮ ਯੋਜਨਾ ਦੇ ਤਹਿਤ ਸਫਲਤਾਪੂਰਵਕ ਆਪਣੀ ਟ੍ਰੇਨਿੰਗ ਪੂਰੀ ਕਰਨ ਵਾਲੇ 200 ਕਬਾਇਲੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ


ਕੌਸ਼ਲ ਨਵੇਂ ਭਾਰਤ ਦੇ ਭਵਿੱਖ ਦੇ ਵਿਕਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ: ਰਾਜਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ

Posted On: 18 JAN 2023 6:41PM by PIB Chandigarh

ਮੁੱਖ ਬਿੰਦੂ-

  • 200 ਤੋਂ ਅਧਿਕ ਕਬਾਇਲੀ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਤੀਜੇ ਚਰਣ ਦੇ ਤਹਿਤ ਆਪਣੀ ਕੌਸ਼ਲ ਟ੍ਰੇਨਿੰਗ ਪੂਰੀ ਕੀਤੀ।

ਕੇਂਦਰੀ ਕੌਸਲ ਵਿਕਾਸ ਅਤੇ ਉੱਦਮਸ਼ੀਲਤਾ ਅਤੇ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਕਿ ਨਵੇਂ ਭਾਰਤ ਵਿੱਚ ਸਭ ਦੇ ਲਈ ਨਵੇਂ ਅਵਸਰ ਹੋਣ।

https://static.pib.gov.in/WriteReadData/userfiles/image/image001QCQX.jpg

ਗੁਮਲਾ ਦੇ ਵਿਸ਼ੁਨਪੁਰ ਬਲਾਕ ਵਿੱਚ ਇੱਕ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਣ ਪਹੁੰਚੇ ਰਾਜ ਮੰਤਰੀ ਨੇ ਕਿਹਾ  ਕਿ ਕੇਂਦਰ ਸਰਕਾਰ ਨਵੇਂ ਭਾਰਤ ਨਵੇਂ ਅਵਸਰ ਅਤੇ ਨਵੀਂ ਸਮ੍ਰਿੱਧੀ’ ਉਦਘੋਸ਼ ਦੇ ਨਾਲ ਅੱਜ ਕੌਸ਼ਲ ਵਿਕਾਸ ਅਤੇ ਉੱਦਮਤਾ ਦੇ ਪ੍ਰੋਗਰਾਮਾਂ ਦਾ ਸੰਚਾਲਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2016 ਵਿੱਚ ਕੌਸ਼ਲ ਇੰਡੀਆ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਸ ਸਮੇਂ ਉਨ੍ਹਾਂ ਦੇ ਮਨ ਵਿੱਚ ਇਹੀ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨਾਲ ਨਵੇਂ ਅਵਸਰ ਪੈਦਾ ਹੋਣ ਜਿਸ ਵਿੱਚ ਨਵੀਂ ਸਮ੍ਰਿਧੀ ਆਏ। ਉਨ੍ਹਾਂ ਨੇ ਦੱਸਿਆ ਕਿ ਕੌਸ਼ਲ ਇੰਡੀਆ ਦੇ ਤਹਿਤ ਕਰੀਬ 5 ਕਰੋੜ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਕੌਸ਼ਲ ਟ੍ਰੇਨਿੰਗ ਦਿੱਤੀ ਗਈ ਹੈ।

ਕੌਸ਼ਲ ਇੰਡੀਆ ਮਿਸ਼ਨ ਦੇ ਉਦੇਸ਼ ਦਾ ਜਿਕਰ ਕਰਦੇ ਹੋਏ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸਥਾਨਿਕ ਪੱਧਰ ‘ਤੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਪੈਦਾ ਹੋਣ ਨਾਲ ਲੋਕਾਂ ਨੂੰ ਪਲਾਇਨ ਕਰਨ ਜਾਂ ਦੂਜੀ ਜਗ੍ਹਾ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

 

https://static.pib.gov.in/WriteReadData/userfiles/image/image0022OW2.jpg

ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੌ ਸਾਲ ਦੇ ਕਾਰਜਕਾਲ ਦੇ ਦੌਰਾਨ ਦੇਸ਼ ਵਿੱਚ ਜੋ ਬਦਲਾਅ ਆਇਆ ਹੈ ਉਹ ਨਵੇਂ ਭਾਰਤ ਨੂ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਭਾਰਤ ਵਿੱਚ ਸਭ ਦੇ ਲਈ ਅਵਸਰ ਹੈ। ਉਨ੍ਹਾਂ ਨੇ ਪੁਰਾਣੇ ਭਾਰਤ ਦਾ ਜ਼ਿਕਰ ਕਰਦੇ ਪੂਰਬ ਦੀ ਸਰਕਾਰ ਦੇ ਕਾਰਜਕਾਲ ਨਾਲ ਇਸ ਨਵੇਂ ਭਾਰਤ ਦੀ ਤੁਲਨਾ ਕੀਤੀ।

ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ, ਤੁਹਾਨੂੰ ਆਪਣੇ ਘਰਾਂ ਦੇ ਬਜੁਰਗਾਂ ਤੋਂ ਪੁੱਛਣ ‘ਤੇ ਪਤਾ ਚਲੇਗਾ ਕਿ ਪੁਰਾਣੇ ਭਾਰਤ ਵਿੱਚ ਅਵਸਰ ਕਿੰਨੇ ਘੱਟ ਹੁੰਦੇ ਸਨ ਅਤੇ ਕੌਸ਼ਲ ਵਿਕਾਸ ਅਤੇ ਅੱਗੇ ਵਧਣ ਦੇ ਮੌਕੇ ਕਿੰਨੇ ਘੱਟ ਹੁੰਦੇ ਸਨ। ਅੱਜ ਸਾਡੇ ਪ੍ਰਧਾਨ ਮੰਤਰੀ ਦਾ ਇੱਕ ਸੰਕਲਪ ਹੈ ਕਿ ਹਰ ਭਾਰਤਵਾਸੀ ਦੇ ਕੋਲ ਮੌਕਾ ਹੋਵੇ ਕਿ ਉਹ ਅੱਗੇ ਵਧੇ। ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਨਾਲ ਅਸੀਂ ਅੱਗੇ ਵਧੇ।

ਵਿਕਾਸ ਭਾਰਤੀ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿੱਚ ਕੌਸ਼ਲ ਇੰਡੀਆ ਮਿਸ਼ਨ ਅਤੇ ਸੰਸਦੀ ਕੰਪਲੈਕਸ ਵਿਕਾਸ ਪ੍ਰੋਜੈਕਟ ਦੇ ਰਾਹੀਂ ਗ੍ਰਾਮੀਣ ਉੱਦਮੀ ਟ੍ਰੇਨਿੰਗ ਪਹਿਲ ਦੇ ਤੀਜੇ ਚਰਣ ਦੇ ਤਹਿਤ ਸਫਲਤਾਪੂਰਵਕ ਟ੍ਰੇਨਿੰਗ ਪੂਰੀ ਕਰਨ ਵਾਲੇ 200 ਤੋਂ ਅਧਿਕ ਕਬਾਇਲੀ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।

https://static.pib.gov.in/WriteReadData/userfiles/image/image003UMZC.jpg

ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕੌਸ਼ਲ ਦੇ ਨਵੇਂ ਅਵਸਰ ਦੇ ਦੁਆਰਾ ਖੁੱਲਣ ਅਤੇ ਸਮ੍ਰਿੱਧੀ ਆਉਣ ਦੀਆਂ 2 ਸੱਚੀਆਂ ਕਹਾਣੀਆਂ ਸੁਣਾਈਆਂ।

*****

ਐੱਨਬੀ/ਏਕੇ



(Release ID: 1892227) Visitor Counter : 120


Read this release in: English , Urdu , Hindi , Tamil , Telugu