ਸੈਰ ਸਪਾਟਾ ਮੰਤਰਾਲਾ
azadi ka amrit mahotsav

ਸੈਰ ਸਪਾਟਾ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਪਹਿਲੇ ਗਲੋਬਲ ਟੂਰਿਜ਼ਮ ਨਿਵੇਸ਼ਕ ਸਮਿੱਟ ਤੋਂ ਪਹਿਲੇ ਚੰਡੀਗੜ੍ਹ ਵਿੱਚ ਪਹਿਲਾ ਰੋਡ ਸ਼ੋਅ ਦਾ ਆਯੋਜਨ ਕੀਤਾ

प्रविष्टि तिथि: 18 JAN 2023 6:44PM by PIB Chandigarh

ਭਾਰਤ ਵਿੱਚ ਸੈਰ-ਸਪਾਟਾ ਕਾਰੋਬਾਰ ਦੇ ਮੌਕਿਆਂ ਨੂੰ ਸਮਝਣ ਅਤੇ ਤਲਾਸ਼ਣ ਦੇ ਲਈ ਗਲੋਬਲ ਕਾਰੋਬਾਰਾਂ, ਵਿਚਾਰਕਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਕੱਠੇ ਲਿਆਉਣ ਲਈ ਸੈਰ-ਸਪਾਟਾ ਮੰਤਰਾਲਾ 10 ਤੋਂ 12 ਅਪ੍ਰੈਲ 2023 ਤੱਕ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਪਹਿਲੇ ਗਲੋਬਲ ਟੂਰਿਜ਼ਮ ਨਿਵੇਸ਼ਕ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ।

ਇਸ ਸਬੰਧ ਵਿੱਚ ਸੈਰ-ਸਪਾਟਾ ਮੰਤਰਾਲੇ ਨੇ 17 ਜਨਵਰੀ 2023 ਨੂੰ ਸੀਆਈਆਈ ਉੱਤਰੀ ਖੇਤਰ ਦਫ਼ਤਰ, ਚੰਡੀਗੜ੍ਹ ਵਿਖੇ ਉੱਤਰੀ ਖੇਤਰ ਲਈ ਇੱਕ ਰੋਡ ਸ਼ੋਅ ਆਯੋਜਿਤ ਕੀਤਾ ਤਾਂ ਜੋ ਭਾਰਤ ਵਿੱਚ ਸੈਰ-ਸਪਾਟਾ ਕਾਰੋਬਾਰ ਦੇ ਮੌਕਿਆਂ ਨੂੰ ਸਮਝਣ ਅਤੇ ਤਲਾਸ਼ਣ ਦੇ ਲਈ ਗਲੋਬਲ ਕਾਰੋਬਾਰਾਂ, ਵਿਚਾਰਕਾਂ  ਅਤੇ ਨੀਤੀ ਨਿਰਮਾਤਾਵਾਂ ਨੂੰ ਨਾਲ ਲਿਆਇਆ ਜਾ ਸਕੇ।

 ਚੰਡੀਗੜ੍ਹ ਵਿੱਚ ਹੋਏ ਇਸ ਰੋਡ ਸ਼ੋਅ ਪ੍ਰੋਗਰਾਮ ਵਿੱਚ ਚੰਡੀਗੜ੍ਹ, ਪੰਜਾਬ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਸੂਬਾ ਸਰਕਾਰਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ 100 ਤੋਂ ਵੱਧ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ। ਇਸ ਰੋਡ ਸ਼ੋਅ ਵਿੱਚ ਸੈਰ-ਸਪਾਟਾ ਮੰਤਰਾਲੇ ਦੀ ਨੁਮਾਇੰਦਗੀ ਸ਼੍ਰੀ ਅਰੁਣ ਸ੍ਰੀ ਵਾਸਤਵ, ਡਿਪਟੀ ਡਾਇਰੈਕਟਰ ਜਨਰਲ (ਪ੍ਰਚਾਰ, ਪ੍ਰੋਗਰਾਮ ਅਤੇ ਸੋਸ਼ਲ ਮੀਡੀਆ ਡਿਵੀਜ਼ਨ) ਨੇ ਕੀਤੀ। ਇਵੈਂਟ ਨੇ ਰਾਜ-ਵਿਸ਼ੇਸ਼ ਨਿਵੇਸ਼ ਮੌਕਿਆਂ ਦੀ ਪਛਾਣ ਕਰਕੇ ਅਤੇ ਸਥਾਈ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਕੇ ਯਾਤਰਾ, ਸੈਰ-ਸਪਾਟਾ ਅਤੇ ਪਰਾਹੁਣਚਾਰੀ ਲਈ ਭਾਰਤ ਨੂੰ ਨਿਵੇਸ਼ ਦੇ ਸਥਾਨ ਵਜੋਂ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ।

ਰਾਜ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਸੈਰ-ਸਪਾਟਾ/ਉਦਯੋਗ ਵਿਭਾਗਾਂ ਦੁਆਰਾ ਈਜ਼ ਆਫ ਡੂਇੰਗ ਬਿਜਨਸ ਨੂੰ ਬਿਹਤਰ ਬਣਾਉਣ ਲਈ ਕੀਤੀਆਂ ਗਈਆਂ ਮੁੱਖ ਨੀਤੀਗਤ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਅਤੇ ਹਾਲ ਹੀ ਵਿੱਚ ਨਿਵੇਸ਼ ਸਫਲਤਾ ਦੀਆਂ ਕਹਾਣੀਆਂ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਪਰਾਹੁਣਚਾਰੀ ਖੇਤਰ ਵਿੱਚ ਵਿਲੱਖਣ ਵਿੱਤੀ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਅਤੇ ਗੈਰ-ਵਿੱਤੀ ਪ੍ਰੋਤਸਾਹਨ ਬਾਰੇ ਵੀ ਸੰਖੇਪ ਵਿੱਚ ਦੱਸਿਆ। ਗਲੋਬਲ ਟੂਰਿਜ਼ਮ ਨਿਵੇਸ਼ਕ ਸੰਮੇਲਨ ਬਾਰੇ ਜਾਗਰੂਕਤਾ ਅਤੇ ਗਿਆਨ ਵਧਾਉਣ ਲਈ ਰੋਡ ਸ਼ੋਅ ਦੀ ਯੋਜਨਾ ਅਤੇ ਆਯੋਜਨ ਕੀਤਾ ਗਿਆ ਸੀ। ਸ਼੍ਰੀ ਅਰੁਣ  ਸ੍ਰੀ ਵਾਸਤਵ ਨੇ ਕਿਹਾ ਕਿ ਸੈਰ-ਸਪਾਟਾ ਮੰਤਰਾਲਾ ਪਹਿਲੇ ਗਲੋਬਲ ਟੂਰਿਜ਼ਮ ਇਨਵੈਸਟਰਸ ਸਮਿਟ ਲਈ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨਾਲ ਸਾਂਝੇਦਾਰੀ ਕਰ ਰਿਹਾ ਹੈ ਅਤੇ ਇਹ ਸਮਾਗਮ ਸੰਭਾਵੀ ਘਰੇਲੂ ਅਤੇ ਗਲੋਬਲ ਨਿਵੇਸ਼ਕਾਂ ਨੂੰ ਨਿਵੇਸ਼ ਦੇ ਮੌਕੇ ਦਿਖਾਉਣ ਦਾ ਇੱਕ ਪਲੇਟਫਾਰਮ ਹੋਵੇਗਾ।

 

**********


(रिलीज़ आईडी: 1892132) आगंतुक पटल : 175
इस विज्ञप्ति को इन भाषाओं में पढ़ें: English , Urdu , हिन्दी , Telugu