ਸੱਭਿਆਚਾਰ ਮੰਤਰਾਲਾ
ਭਾਰਤੀ ਪੁਰਾਤੱਵ ਸਰਵੇਖਣ ਪੁਰਾਣੇ ਕਿਲੇ ਵਿੱਚ ਇੱਕ ਵਾਰ ਫਿਰ ਖੁਦਾਈ ਕਰਨ ਲਈ ਤਿਆਰੀ
Posted On:
17 JAN 2023 4:51PM by PIB Chandigarh
ਮੁੱਖ ਗੱਲਾਂ
ਇਸ ਸਮੇਂ ਦੀ ਖੁਦਾਈ, ਪੱਧਰੀ ਚਟਾਨ ਵਿਗਿਆਨ ਜਾਂ ਸਟ੍ਰੈਟੀਗ੍ਰਾਫਿਕਲ ਸੰਦਰਭ ਵਿੱਚ ਪੇਂਟੇਡ ਗ੍ਰੇ ਵੇਅਰ ਦੇ ਨਿਸ਼ਾਨ ਖੋਜਣ ‘ਤੇ ਕੇਂਦ੍ਰਿਤ ਹੈ।
ਪੁਰਾਣੇ ਕਿਲ੍ਹੇ ਵਿੱਚ ਤੀਜੀ ਵਾਰ ਖੁਦਾਈ ਕੀਤੀ ਜਾ ਰਹੀ ਹੈ।
ਭਾਰਤੀ ਪੁਰਾਤੱਵ ਸਰਵੇਖਣ (ਏਐੱਸਆਈ) ਦਿੱਲੀ ਦੇ ਪੁਰਾਣੇ ਕਿਲ੍ਹੇ ਵਿੱਚ ਇੱਕ ਵਾਰ ਫਿਰ ਖੁਦਾਈ ਸ਼ੁਰੂ ਕਰਨ ਦੇ ਲਈ ਤਿਆਰ ਹੈ। ਖੁਦਾਈ ਦੀ ਅਗਵਾਈ ਸ਼੍ਰੀ ਵਸੰਤ ਸਵਰਨਕਾਰ ਕਰਨਗੇ ਅਤੇ ਸਾਲ 2013-14 ਅਤੇ 2017-18 ਵਿੱਚ ਕੀਤੀ ਗਈ ਖੁਦਾਈ ਦੇ ਬਾਅਦ ਪੁਰਾਣੇ ਕਿਲ੍ਹੇ ਵਿੱਚ ਤੀਜੀ ਵਾਰ ਖੁਦਾਈ ਕੀਤੀ ਜਾਵੇਗੀ।
ਨਵੀਨਤਮ ਖੁਦਾਈ ਦਾ ਉਦੇਸ਼ ਪਿਛਲੇ ਸਾਲਾਂ (2013-14 ਅਤੇ 2017-18 ) ਵਿੱਚ ਪੁੱਟਿਆਂ ਗਿਆ ਖਾਈਆਂ ਦਾ ਖੁਲਾਸਾ ਅਤੇ ਸੁਰੱਖਿਆ ਕਰਨਾ ਹੈ। ਪਿਛਲੀ ਵਾਰ ਕੀਤੀ ਗਈ ਖੁਦਾਈ ਬੰਦ ਹੋਣ ਦੇ ਦੌਰਾਨ, ਮੌਰੀਆ ਕਾਲ ਤੋਂ ਪਹਿਲੇ ਦੀਆਂ ਪਰਤਾਂ ਦੇ ਪ੍ਰਮਾਣ ਮਿਲੇ ਸਨ। ਇਸ ਵਾਰ ਦੀ ਖੁਦਾਈ ਦੇ ਦੌਰਾਨ ਸਟ੍ਰੈਟਿਗ੍ਰਾਫਿਕਲ ਸੰਦਰਭ ਵਿੱਚ ਪੇਂਟੇਡ ਗ੍ਰੇ ਵੇਅਰ (ਮਿੱਟੀ ਦੇ ਬਰਤਨਾਂ ਦੀ ਇੱਕ ਪਰੰਪਰਾ ਹੈ ਜਿਸ ਵਿੱਚ ਸਲੇਟੀ ਰੰਗ ਦੇ ਬਰਤਨਾਂ ‘ਤੇ ਕਾਲੇ ਰੰਗ ਨਾਲ ਡਿਜਾਇਨ ਕੀਤਾ ਜਾਂਦਾ ਸੀ।) ਦੇ ਖੋਜਾਂ ਨੂੰ ਖੋਜਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਪ੍ਰਾਚੀਨ ਇੰਦ੍ਰਪ੍ਰਸਥ ਬਸਨੇ ਦੇ ਰੂਪ ਵਿੱਚ ਪਹਿਚਾਏ ਗਏ ਪੁਰਾਣੇ ਕਿਲ੍ਹੇ ਵਿੱਚ 2500 ਸਾਲਾਂ ਦੀ ਨਿਰੰਤਰ ਬਸਾਵਟ ਪਹਿਲਾ ਦੀ ਖੁਦਾਈ ਵਿੱਚ ਸਥਾਪਿਤ ਕੀਤੀ ਗਈ ਸੀ।
ਪੂਰਵ ਦੀ ਖੁਦਾਈ ਵਿੱਚ ਪ੍ਰਾਪਤ ਖੋਜਾਂ ਅਤੇ ਕਲਾਤਮਕ ਵਿੱਚ ਪੈਂਟੇਟ ਗ੍ਰੇ ਵੇਅਰ ਸ਼ਾਮਲ ਹਨ, ਜੋ 900 ਈਸਾ ਪੂਰਵ ਨਾਲ ਸੰਬੰਧਿਤ ਹਨ ਇਸ ਵਿੱਚ ਮੋਰੀਆ ਕਾਲ ਤੋਂ ਲੈਕੇ ਸ਼ੁੰਗ, ਕੁਸ਼ਾਣ, ਗੁਪਤ, ਰਾਜਪੁਤ, ਸਲਤਨਤ ਅਤੇ ਮੁਗਲ ਕਾਲ ਤੱਕ ਦੇ ਮਿੱਟੀ ਦੇ ਬਰਤਨਾਂ ਦਾ ਕ੍ਰਮ ਸ਼ਾਮਿਲ ਹੈ। ਕਿਲ੍ਹੇ ਦੇ ਪਰਿਸਰ ਦੇ ਅੰਦਰ ਪੁਰਾਤੱਵ ਮਿਊਜ਼ੀਅਮ ਵਿੱਚ ਖੁਦਾਈ ਕੀਤੀਆਂ ਗਈਆਂ ਕਲਾਤਮਕਾਂ ਜਿਵੇਂ ਦਰਾਂਤੀ, ਫਲ ਜਾਂ ਸਬਜੀ ਕੱਟਣ ਵਾਲੇ ਛੋਟਾ ਚਾਕੂ, ਟੇਰਾਕੋਟਾ ਦੇ ਖਿਡੌਣੇ, ਭੱਠੇ-ਪਕੀ ਹੋਈ ਇੱਟਾ, ਮਣਕੇ, ਟੇਰਾਕੋਟਾ ਦੀਆਂ ਮੂਰਤੀਆਂ, ਸੀਲਾਂ ਅਤੇ ਸੌਦੇ ਆਦਿ ਪ੍ਰਦਰਸ਼ਿਤ ਕੀਤੇ ਗਏ ਹਨ।
16ਵੀਂ ਸ਼ਤਾਬਦੀ ਦਾ ਪੁਰਾਣਾ ਕਿਲ੍ਹਾ, ਸ਼ੇਰ ਸ਼ਾਹ ਸੂਰੀ ਅਤੇ ਦੂਜੇ ਮੁਗਲ ਬਾਦਸ਼ਾਹ ਹੁਮਾਯੂੰ ਦੁਆਰਾ ਬਣਵਾਇਆ ਗਿਆ ਸੀ। ਕਿਲ੍ਹਾ ਹਜ਼ਾਰਾਂ ਸਾਲ ਦਾ ਇਤਿਹਾਸ ਸਮੇਟ ਕੇ ਇੱਕ ਸਥਾਨ ‘ਤੇ ਖੜ੍ਹਾ ਹੈ। ਪਦਮ ਵਿਭੂਸ਼ਣ ਪ੍ਰੋ. ਬੀ ਬੀ ਲਾਲ ਨੇ ਵੀ ਕਿਲੇ ਅਤੇ ਇਸ ਦੇ ਪਰਿਸਰ ਦੇ ਅੰਦਰ ਸਾਲ 1969-73 ਵਿੱਚ ਖੁਦਾਈ ਦਾ ਕੰਮ ਕੀਤਾ ਸੀ।
*******
ਐੱਨਬੀ/ਐੱਸਕੇ
(Release ID: 1891996)
Visitor Counter : 140