ਜਹਾਜ਼ਰਾਨੀ ਮੰਤਰਾਲਾ
ਕਰੂਜ਼ ਵੈਸਲ ਐੱਮਵੀ ਗੰਗਾ ਵਿਲਾਸ ਦੀ ਯਾਤਰਾ
Posted On:
16 JAN 2023 7:37PM by PIB Chandigarh
ਕਰੂਜ਼ ਵੈਸਲ ਆਪਣੇ ਨਿਰਧਾਰਿਤ ਕਾਰਜਕ੍ਰਮ ਅਨੁਸਾਰ 13 ਜਨਵਰੀ 2023 ਨੂੰ ਗਾਜ਼ੀਪੁਰ ਵਿਖੇ NW-1 'ਤੇ ਐਂਕਰਿੰਗ ਦੁਆਰਾ, 14 ਜਨਵਰੀ 2023 ਨੂੰ ਬਕਸਰ ਅਤੇ 15 ਜਨਵਰੀ 2023 ਨੂੰ ਮੌਜਮਪੁਰ (ਆਰਾ) ਲਈ ਰਵਾਨਾ ਹੋਇਆ। ਕਰੂਜ਼ ਵੈਸਲ 16 ਜਨਵਰੀ 2023 ਨੂੰ ਡੋਰੀਗੰਜ ਵਿਖੇ ਰੁਕਣ ਤੋਂ ਬਾਅਦ 16 ਜਨਵਰੀ 2023 ਨੂੰ ਸ਼ਾਮ 4.45 ਵਜੇ ਪਟਨਾ ਪਹੁੰਚਿਆ। ਇਸ ਦੇ ਪੂਰੇ ਸਫ਼ਰ ਦੌਰਾਨ ਜਲ ਮਾਰਗ ਦਾ ਪੂਰੀ ਤਰ੍ਹਾਂ ਪੱਧਰ ਬਣਾਏ ਰੱਖਿਆ ਗਿਆ ਅਤੇ ਨੇਵੀਗੇਸ਼ਨ ਸੁਵਿਧਾਵਾਂ ਦੇ ਨਾਲ ਜ਼ਰੂਰੀ ਤਲਛਟ ਦੀ ਨਿਗਰਾਨੀ ਕੀਤੀ ਗਈ।
ਯੋਜਨਾਬੱਧ ਯਾਤਰਾ ਦੇ ਅਨੁਸਾਰ ਸੈਲਾਨੀਆਂ ਨੇ ਕਿਲ੍ਹੇ ਦੇ ਖੰਡਰ ਦੇਖਣ ਲਈ ਡੋਰੀਗੰਜ ਸਮੇਤ ਮਾਰਗ ਵਿੱਚ ਪੈਣ ਵਾਲੇ ਸਥਲਾਂ ਦਾ ਵੀ ਦੌਰਾ ਕੀਤਾ। ਸੈਲਾਨੀਆਂ ਦੀ ਸੁਰੱਖਿਆ ਅਤੇ ਗੋਪਨੀਯਤਾ ਨੂੰ ਯਕੀਨੀ ਬਣਾਉਣ ਲਈ ਟਗ ਬੋਟ ਦੀ ਵਰਤੋਂ ਕਰਕੇ ਜਹਾਜ ਨੂੰ ਕਿਨਾਰੇ 'ਤੇ ਲਿਜਾਇਆ ਗਿਆ ਸੀ। ਡੋਰੀਗੰਜ ਵਿਖੇ ਜਲਮਾਰਗ ਲਈ ਤਲਛਟ ਜਹਾਜ਼ ਡਰਾਫਟ ਦੀ ਲੋੜ 1.4 ਮੀਟਰ ਤੋਂ 3.5 ਮੀਟਰ ਤੋਂ ਉੱਪਰ ਹੈ।
ਇਸ ਖ਼ਬਰ ਵਿੱਚ ਕੋਈ ਸੱਚਾਈ ਨਹੀ ਹੈ ਕਿ ਜਹਾਜ਼ ਛਪਰਾ ਵਿੱਚ ਫਸ ਗਿਆ। ਜਹਾਜ਼ ਦੇ ਐਕਰਿੰਗ ਦੀ ਥਾਂ ਅਤੇ ਸੈਲਾਨੀਆਂ ਦੇ ਕਿਨਾਰੇ ਤੱਕ ਪਹੁੰਚਣ ਲਈ ਟਰਾਂਸਪੋਰਟ ਦੇ ਬਾਰੇ ਫੈਸਲਾ ਕਰੂਜ਼ ਆਪਰੇਟਰ ਦੁਆਰਾ ਆਪਣੇ ਯਾਤਰੀਆਂ ਦੀ ਸੁਰੱਖਿਆ ਅਤੇ ਗੋਪਨੀਯਤਾ ਦੇ ਅਧਾਰ ‘ਤੇ ਤਹਿ ਕੀਤਾ ਜਾਂਦਾ ਹੈ।
***********
(Release ID: 1891751)
Visitor Counter : 150