ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਨਰਾਇਣ ਰਾਣੇ ਨੇ ਗੋਆ ਐੱਮਐੱਸਐੱਮਈ ਅਧਿਵੇਸ਼ਨ ਨੂੰ ਸੰਬੋਧਨ ਕੀਤਾ
ਹਰੇਕ ਨਾਗਰਿਕ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਭਾਰਤ ਦੀ ਵਿਕਾਸ ਗਾਥਾ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹਨ: ਕੇਂਦਰੀ ਐੱਮਐੱਸਐੱਮਈ ਮੰਤਰੀ
Posted On:
06 JAN 2023 5:03PM by PIB Chandigarh
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਨਰਾਇਣ ਰਾਣੇ ਨੇ ਅੱਜ ਪਣਜੀ ਵਿੱਚ ਗੋਆ ਐੱਮਐੱਸਐੱਮਈ ਅਧੀਵੇਸ਼ਨ ਨੂੰ ਸੰਬੋਧਨ ਕੀਤਾ। ਮੀਟਿੰਗ ਦਾ ਆਯੋਜਨ ਲਘੂ ਉਦਯੋਗ ਭਾਰਤੀ (ਐੱਲਯੂਬੀ) ਵਲੋਂ ਵਪਾਰ, ਉਦਯੋਗ ਅਤੇ ਵਣਜ ਵਿਭਾਗ, ਗੋਆ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਸੂਬੇ ਦੇ ਐੱਮਐੱਸਐੱਮਈ ਸੈਕਟਰ ਦੇ ਪ੍ਰਤੀਨਿਧੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਇਹ ਐੱਲਯੂਬੀ ਦੇ ਗੋਆ ਚੈਪਟਰ ਦੀ ਅਧਿਕਾਰਤ ਸ਼ੁਰੂਆਤ ਹੈ।

ਗੋਆ ਐੱਮਐੱਸਐੱਮਈ ਅਧੀਵੇਸ਼ਨ ਗੋਆ ਐੱਮਐੱਸਐੱਮਈ ਸੈਕਟਰ ਦੇ ਨੁਮਾਇੰਦਿਆਂ ਦੀ ਇੱਕ ਕਾਨਫਰੰਸ ਹੈ, ਜਿਸਦਾ ਉਦੇਸ਼ ਨੈੱਟਵਰਕ, ਵਿਚਾਰਧਾਰਾ ਅਤੇ ਗਿਆਨ ਨੂੰ ਸਾਂਝਾ ਕਰਨ ਲਈ ਇੱਕ ਪਲੇਟਫਾਰਮ ਵਜੋਂ ਸੇਵਾ ਨਿਭਾਉਣਾ ਹੈ। ਦਿਨ ਭਰ ਚੱਲੇ ਇਸ ਸਮਾਗਮ ਵਿੱਚ 'ਬਿਜ਼ਨਸ ਪ੍ਰੋਸੈਸ ਆਟੋਮੇਸ਼ਨ' ਤੋਂ ਲੈ ਕੇ 'ਬ੍ਰਾਂਡ ਡ੍ਰਾਈਵ ਗ੍ਰੋਥ' ਤੱਕ ਕਈ ਵਿਸ਼ਿਆਂ 'ਤੇ ਉਦਯੋਗ ਦੇ ਮਾਹਰਾਂ ਦੇ ਕਈ ਸੈਸ਼ਨ ਹੋਏ। ਸਮਾਗਮ ਵਿੱਚ, ਐੱਲਯੂਬੀ ਦੇ ਗੋਆ ਚੈਪਟਰ ਨੇ ਨਿਰਯਾਤ ਵਧਾਉਣ ਅਤੇ ਉਦਯੋਗਿਕ ਕਲੱਸਟਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨ ਦਾ ਆਪਣਾ ਸੰਕਲਪ ਪ੍ਰਗਟ ਕੀਤਾ, ਜੋ ਰਾਜ ਵਿੱਚ ਰੋਜ਼ਗਾਰ ਪੈਦਾ ਕਰਦੇ ਹਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਦੇ ਹਨ।
ਸਮਾਗਮ ਵਿੱਚ ਬੋਲਦਿਆਂ, ਕੇਂਦਰੀ ਐੱਮਐੱਸਐੱਮਈ ਮੰਤਰੀ ਨਰਾਇਣ ਰਾਣੇ ਨੇ ਭਾਰਤੀ ਅਰਥਵਿਵਸਥਾ ਵਿੱਚ ਗਤੀਸ਼ੀਲਤਾ ਲਿਆਉਣ ਲਈ ਉਨ੍ਹਾਂ ਦੇ ਨਿਰਸਵਾਰਥ ਯਤਨਾਂ ਲਈ ਲਘੂ ਉਦਯੋਗ ਭਾਰਤੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਥਿਰ ਆਮਦਨ ਪੈਦਾ ਕਰਨ ਲਈ ਇੱਕ ਰਾਜ ਲਈ ਸਥਾਈ ਉਦਯੋਗ ਇੱਕ ਪੂਰਨ ਲੋੜ ਹੈ ਅਤੇ ਗੋਆ ਰਾਜ ਨੂੰ ਇਹ ਯਕੀਨੀ ਬਣਾਉਣ ਲਈ ਠੋਸ ਯੋਜਨਾਵਾਂ ਤਿਆਰ ਕਰਨ ਦੀ ਅਪੀਲ ਕੀਤੀ ਕਿ ਉੱਥੇ ਉਦਯੋਗਿਕ ਗਤੀਵਿਧੀਆਂ ਵਧ ਰਹੀਆਂ ਹਨ। ਉਨ੍ਹਾਂ ਨੇ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਕੰਮ ਕਰਨ ਅਤੇ ਰਾਜ ਦੀ ਆਰਥਿਕਤਾ ਵਿੱਚ ਹੋਰ ਗਤੀਸ਼ੀਲਤਾ ਪੈਦਾ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਐੱਮਐੱਸਐੱਮਈ ਸੈਕਟਰ ਲਈ ਉੱਚੇ ਟੀਚਿਆਂ ਅਤੇ ਅਭਿਲਾਸ਼ਾਵਾਂ ਦੀ ਲੋੜ ਨੂੰ ਹੋਰ ਉਜਾਗਰ ਕੀਤਾ। ਇਹ ਨੋਟ ਕਰਦੇ ਹੋਏ ਕਿ ਰਾਜ ਵਿੱਚ ਲਗਭਗ 96% ਉਦਯੋਗ ਸੂਖਮ ਸ਼੍ਰੇਣੀ ਵਿੱਚ ਹਨ, ਮੰਤਰੀ ਨਰਾਇਣ ਰਾਣੇ ਨੇ ਕਿਹਾ ਕਿ ਖੇਤਰ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਐੱਮਐੱਸਐੱਮਈ ਸੈਕਟਰ ਵੀ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡੂੰਘੀ ਦਿਲਚਸਪੀ ਲੈਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਿਯਮਿਤ ਤੌਰ 'ਤੇ ਐੱਮਐੱਸਐੱਮਈ ਸੈਕਟਰ ਵਿੱਚ ਵਿਕਾਸ ਦਰ ਬਾਰੇ ਸਥਿਤੀ ਦੀ ਜਾਣਕਾਰੀ ਮੰਗਦੇ ਹਨ।
ਸਾਰੇ ਸੂਖਮ ਉਦਯੋਗਾਂ ਨੂੰ ਛੋਟੀ ਸ਼੍ਰੇਣੀ ਅਤੇ ਸਾਰੇ ਛੋਟੇ ਉਦਯੋਗਾਂ ਨੂੰ ਮੱਧਮ ਪੱਧਰ ਤੱਕ ਵਧਣ ਦੀ ਚੁਣੌਤੀ ਦਿੰਦਿਆਂ ਹੋਇਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਵੇਂ ਗੋਆ ਦੀ ਪ੍ਰਤੀ ਵਿਅਕਤੀ ਆਮਦਨ ਦੇਸ਼ ਦੇ ਦੂਜੇ ਰਾਜਾਂ ਦੇ ਮੁਕਾਬਲੇ ਉੱਚੀ ਹੈ, ਪਰ ਇਸਦੇ ਨਾਗਰਿਕਾਂ ਨੂੰ ਵਿਕਸਤ ਰਾਸ਼ਟਰ ਦੇ ਪ੍ਰਾਪਤ ਪੱਧਰਾਂ ਨਾਲ ਮੇਲ ਖਾਂਦੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਰਾਜ ਵਿੱਚ ਸਮੇਂ ਦੀ ਪਾਬੰਦਤਾ, ਇਮਾਨਦਾਰੀ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ ਅਤੇ ਗੋਆ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸ਼ਕਤੀਆਂ ਨੂੰ ਅਪਣਾਉਣ ਅਤੇ ਰਾਜ ਦੀ ਆਰਥਿਕਤਾ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਭਾਰਤ ਦੀ ਵਿਕਾਸ ਗਾਥਾ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹਨ ਅਤੇ ਦੇਸ਼ ਨੂੰ ਬਾਕੀ ਦੁਨੀਆ ਲਈ ਇੱਕ ਰੋਸ਼ਨ ਉਦਾਹਰਣ ਵਜੋਂ ਉਭਰਨ ਵਿੱਚ ਮਦਦ ਕਰ ਸਕਦੇ ਹਨ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕੇਂਦਰੀ ਮੰਤਰੀ ਨਰਾਇਣ ਰਾਣੇ ਦਾ ਸਲਾਹ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਉਨ੍ਹਾਂ ਐੱਮਐੱਸਐੱਮਈ ਸੈਕਟਰ ਦੇ ਨੁਮਾਇੰਦਿਆਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਸਾਰੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਤਸਾਹਨਾਂ ਦੀ ਵਰਤੋਂ ਕਰਨ ਅਤੇ ਆਪਣੇ ਕਾਰੋਬਾਰਾਂ ਅਤੇ ਗੋਆ ਦੀ ਆਰਥਿਕਤਾ ਦੋਵਾਂ ਨੂੰ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਗੋਆ ਦੀ ਸੈਰ-ਸਪਾਟਾ 'ਤੇ ਨਿਰਭਰਤਾ ਘਟਾਉਣ ਅਤੇ ਇਸ ਦੇ ਆਰਥਿਕ ਅਧਾਰ ਨੂੰ ਵਿਭਿੰਨ ਬਣਾਉਣ ਦੀ ਲੋੜ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਤਾਂ ਹੀ ਆਤਮਨਿਰਭਰ ਗੋਆ ਦਾ ਟੀਚਾ ਅਤੇ ਇਸ ਰਾਹੀਂ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਕੀਕਤ ਬਣਾਇਆ ਜਾ ਸਕਦਾ ਹੈ।

ਇਸ ਮੌਕੇ 'ਤੇ ਐੱਲਯੂਬੀ ਦੇ ਰਾਸ਼ਟਰੀ ਉਪ ਪ੍ਰਧਾਨ ਰਵਿੰਦਰ ਸੋਨਾਵਨੇ, ਪੰਜਾਬ ਨੈਸ਼ਨਲ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਵਿਜੇ ਦੂਬੇ ਅਤੇ ਬੀਐੱਸਈ ਇੰਡੀਆ ਦੇ ਸਟਾਰਟਅਪ ਅਤੇ ਐੱਸਐੱਮਈ ਦੇ ਮੁਖੀ ਅਜੇ ਠਾਕੁਰ ਵੀ ਮੌਜੂਦ ਸਨ।
******
ਜੀ ਐੱਸ ਕੁਮਾਰ/ ਪੀਐੱਮ
(Release ID: 1891729)
Visitor Counter : 130