ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਮੱਧ ਪ੍ਰਦੇਸ਼ ਦੇ ਝਬੂਆ ਵਿੱਚ ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ 65 ‘ਸਮਾਜਿਕ ਸਸ਼ਕਤੀਕਰਣ ਸ਼ਿਵਿਰ’
Posted On:
14 JAN 2023 7:48PM by PIB Chandigarh
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਲਈ ਏਡੀਆਈਪੀ ਸਕੀਮ ਦੇ ਤਹਿਤ ਦੇਸ਼ ਭਰ ਵਿੱਚ 65 ਵੰਡ ਕੈਪਾਂ ਦਾ ਆਯੋਜਨ ਕੀਤਾ, ਜਿਸ ਵਿੱਚ 21 ਰਾਜਾਂ/ਕੇਂਦਰ ਪ੍ਰਦੇਸ਼ਾਂ ਨੂੰ ਕਵਰ ਕਰਦੇ ਹੋਏ
ਦੇਸ਼ ਭਰ ਵਿੱਚ 50,000 ਤੋਂ ਅਧਿਕ ਦਿੱਵਿਯਾਂਗਜਨਾਂ ਨੂੰ ਵੱਖ-ਵੱਖ ਪ੍ਰਕਾਰ ਦੀ ਸਹਾਇਤਾ ਅਤੇ ਸਹਾਇਕ ਉਪਕਰਣ ਵੰਡੇ। ਵੱਖ-ਵੱਖ ਸਥਾਨਾਂ ‘ਤੇ ਸਾਰੇ ਵੰਡ ਕੈਂਪ ਔਨਲਾਈਨ ਤਰੀਕੇ ਨਾਲ ਪ੍ਰੋਗਰਾਮ ਦੇ ਮੁੱਖ ਸਥਾਲ, ਜੋ ਇਸ ਮੇਗਾ ਆਯੋਜਨ ਦੇ ਕੇਂਦਰੀ ਬਿੰਦੂ, ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਪੌਲੀਟੈਕਨਿਕ ਕਾਲਜ ਵਿੱਚ ਸੀ, ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜੁੜੇ ਹੋਏ ਹਨ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਵਿੱਚ ਵੰਡ ਕੈਂਪ ਦੇ ਮੁੱਖ ਪ੍ਰੋਗਰਾਮ ਦਾ ਉਦਘਾਟਨ ਸੰਸਦ ਮੈਂਬਰ ਸ਼੍ਰੀ ਗੁਮਾਨ ਸਿੰਘ ਡਾਮੌਰ ਅਤੇ ਰਤਲਾਮ-ਝਾਬੂਆ ਜ਼ਿਲ੍ਹੇ ਦੇ ਸਥਾਨਕ ਜਨ ਪ੍ਰਤੀਨਿਧੀਆਂ ਦੀ ਉਪਸਥਿਤੀ ਵਿੱਚ ਕੀਤਾ। ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਇਸ ਵਿਸ਼ਾਲ ਪ੍ਰੋਗਰਾਮ ਦੀ ਰੂਪਰੇਖਾ ਦੀ ਜਾਣਕਾਰੀ ਦਿੱਤੀ ਅਤੇ ਦੇਸ਼ ਦੇ ਦਿੱਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।
ਇਸ ਅਵਸਰ ‘ਤੇ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਮੰਤਰ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦਾ ਅਨੁਪਾਲਨ ਕਰਦੇ ਹੋਏ ਅਤੇ ਭਾਰਤ @75 “ਸੁਤੰਤਰਤਾ ਦੇ ਅੰਮ੍ਰਿਤ ਮਹੋਤਸਵ” ਨੂੰ ਧਿਆਨ ਵਿੱਚ ਰਖਦੇ ਹੋਏ, ਸਾਡੇ ਮੰਤਰਾਲੇ ਦਾ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦਿੱਵਿਯਾਂਗਜਨਾਂ ਦੇ ਸਮਾਜਿਕ, ਸੱਭਿਆਚਾਰਕ, ਵਿਦਿਅਕ ਅਤੇ ਆਰਥਿਕ ਸਸ਼ਕਤੀਕਰਣ ਲਈ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਇੱਕ ਸਮਾਵੇਸ਼ੀ ਅਤੇ ਸੁਗਮ ਵਾਤਾਵਰਣ ਸੁਰਜਿਤ ਲਈ ਵੱਖ-ਵੱਖ ਕੇਂਦਰੀਕ੍ਰਿਤ ਯੋਜਨਾਵਾਂ ਨੂੰ ਲਾਗੂ ਕਰ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦਿੱਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਤੇ ਬਹੁਤ ਬਲ ਦਿੱਤਾ ਹੈ। ਕੇਂਦਰੀ ਮੰਤਰੀ ਨੇ ਸੂਚਿਤ ਕੀਤਾ ਕਿ 8 ਸਾਲਾਂ ਦੇ ਦੌਰਾਨ ਅਤੇ ਚਾਲੂ ਵਿੱਤ ਸਾਲ ਵਿੱਚ ਵਿਭਾਗ ਦੀਆਂ ਵੱਖ-ਵੱਖ ਲਾਗੂਕਰਨ ਏਜੰਸੀਆਂ ਨੇ 23 ਲੱਖ ਤੋਂ ਅਧਿਕ ਲਾਭਾਰਥੀਆਂ ਨੂੰ ਕਵਰ ਕਰਦੇ ਹੋਏ 1526 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਭਰ ਵਿੱਚ 13,000 ਤੋਂ ਅਧਿਕ ਕੈਂਪਾਂ ਦਾ ਆਯੋਜਨ ਕੀਤਾ ਹੈ
ਏਡੀਆਈਪੀ ਸਕੀਮ ਦੇ ਤਹਿਤ ‘ਅਰਜੁਨ ਪੋਰਟਲ’ ਦੇ ਰਾਹੀਂ ਹੁਣ ਦਿੱਵਿਯਾਂਗਜਨ ਆਸਾਨੀ ਨਾਲ ਔਨਲਾਈਨ ਤਰੀਕੇ ਨਾਲ ਸਹਾਇਕ ਉਪਕਰਣਾਂ ਲਈ ਅਪਲਾਈ ਕਰ ਸਕਦੇ ਹਨ ਅਤੇ ਕਿਸੇ ਵੀ ਉਪਕਰਣ ਦੀ ਮੁਰੰਮਤ ਲਈ ਸ਼ਿਕਾਇਤ ਵੀ ਦਰਜ ਕਰਾ ਸਕਦੇ ਹਨ। ਵਿਦਿਅਕ ਸਸ਼ਕਤੀਕਰਣ ਦੇ ਦਿਸ਼ਾ-ਨਿਰਦੇਸ਼ ਵਿੱਚ ਸਾਡੀ ਸਰਕਾਰ ਨੇ ਸਕਾਲਰਸ਼ਿਪ ਸਕੀਮ ਦੇ ਤਹਿਤ 2.07 ਲੱਖ ਦਿੱਵਿਯਾਂਗ ਵਿਦਿਆਰਥੀਆਂ ਨੂੰ 633.47 ਕਰੋੜ ਰੁਪਏ ਮੁੱਲ ਦੀ ਸਕਾਲਰਸ਼ਿਪ ਉਪਲਬਧ ਕਰਾਈ ਹੈ।
ਸਕਾਲਰਸ਼ਿਪ ਦੀ ਰਾਸ਼ੀ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਭੇਜੀ ਜਾਂਦੀ ਹੈ। ਮੱਧ ਪ੍ਰਦੇਸ਼ ਵਿੱਚ 38,254 ਦਿੱਵਿਯਾਂਗਜਨਾਂ ਨੂੰ 53.67 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਹੈ। ਇਸ ਦੇ ਤਹਿਤ, ਮੱਧ ਪ੍ਰਦੇਸ਼ ਵਿੱਚ ਸੁਗਮ ਭਾਰਤ ਅਭਿਯਾਨ ਦੇ ਤਹਿਤ 89 ਭਵਨਾਂ ਲਈ 30 ਕਰੋੜ 47 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਦੇਸ਼ ਵਿੱਚ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਖੋਜ ਅਤੇ ਟ੍ਰੇਨਿੰਗ ਲਈ ਦਿੱਲੀ ਵਿੱਚ ਇੱਕ ਅਗਲ ਸੰਸਥਾਨ ਸਥਾਪਿਤ ਕੀਤਾ ਗਿਆ ਹੈ। ਕੁੱਲ 10000 ਸ਼ਬਦਾਂ ਦੀ ਆਈਐੱਸਐੱਲ ਡਿਕਸ਼ਨਰੀ ਵਿਕਸਿਤ ਕੀਤੀ ਗਈ ਹੈ 21 ਮਾਰਚ, 2015 ਤੋਂ ਕੌਸ਼ਲ ਵਿਕਾਸ ਟ੍ਰੇਨਿੰਗ ਦੇ ਲਈ ਰਾਸ਼ਟਰੀ ਕਾਰਜ ਯੋਜਨਾ ਆਰੰਭ ਕੀਤੀ ਗਈ। ਹੁਣ ਤੱਕ 1.30 ਲੱਖ ਦਿੱਵਿਯਾਂਗ ਵਿਦਿਆਰਥੀਆਂ ਦੀ ਟ੍ਰੇਨਿੰਗ ਲਈ 132.02 ਕਰੋੜ ਰੁਪਏ ਦਾ ਉਪਯੋਗ ਕੀਤਾ ਜਾ ਚੁੱਕਿਆ ਹੈ। ਮੱਧ ਪ੍ਰਦੇਸ਼ ਵਿੱਚ 4160 ਦਿੱਵਿਯਾਂਗਜਨਾਂ ਨੂੰ 3 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ ਟ੍ਰੇਂਡ ਕੀਤਾ ਗਿਆ ਹੈ।
ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਉਦੇਸ਼ ਸਮਾਵੇਸ਼ੀ ਸਮਾਜ ਬਣਾਉਣ ਲਈ ਇੱਕ ਵਿਜ਼ਨ ਦਾ ਨਿਰਮਾਣ ਕਰਨਾ ਹੈ ਜਿਸ ਵਿੱਚ ਦਿੱਵਿਯਾਂਗਜਨਾਂ ਦੇ ਵਾਧੇ ਅਤੇ ਵਿਕਾਸ ਸਮਾਨ ਅਵਸਰ ਪ੍ਰਦਾਨ ਕੀਤੇ ਜਾਂਦੇ ਹਨ ਤਾਕਿ ਉਹ ਸਮਾਜ ਵਿੱਚ ਉਤਪਾਦਨ, ਸੁਰੱਖਿਅਤ ਅਤੇ ਗੌਰਵਮਈ ਜੀਵਨ ਜੀ ਸਕੇ। ਇਹ ਕੈਂਪ ਦੇਸ਼ ਭਰ ਦੇ ਰਾਸ਼ਟਰੀ ਸੰਸਥਾਨਾਂ/ਸੀਆਰਸੀ ਦੇ ਨਾਲ-ਨਾਲ ਕਾਨਪੁਰ ਸਥਿਤ ਆਰਟੀਫਿਸੀਅਲ ਲਿਮਬਸ ਕਾਰਪੋਰੇਸ਼ਨ ਆਵ੍ ਇੰਡੀਆ ਦੇ ਸਦਭਾਵਨਾ ਵਿੱਚ ਆਯੋਜਿਤ ਕੀਤੇ ਜਾਣਗੇ।
ਦਿੱਵਿਯਾਂਗਜਨਾਂ ਲਈ ਸਹਾਇਕ ਉਪਕਰਣਾਂ ਦੇ ਵੰਡ ਲਈ ਆਯੋਜਿਤ ਕੀਤਾ ਜਾ ਰਿਹਾ ਕੈਂਪ ਝਬੂਆ ਜ਼ਿਲ੍ਹੇ ਵਿੱਚ ਵਿਭਾਗ ਦੁਆਰਾ ਆਯੋਜਿਤ ਕੀਤੇ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਕੈਂਪ ਹੈ।
ਝਾਬੂਆ ਵਿੱਚ ਆਯੋਜਿਤ ਮੁੱਖ ਪ੍ਰੋਗਰਾਮ ਦੇ ਅਤਿਰਿਕਤ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਕੁਮਾਰੀ ਪ੍ਰਤਿਮਾ ਭੌਮਿਕ ਨੇ ਉੱਤਰ ਤ੍ਰਿਪੁਰਾ ਦੇ ਧਰਮਪੁਰਾ ਵਿੱਚ ਆਯੋਜਿਤ ਵੰਡ ਕੈਂਪ ਨੂੰ ਸੰਬੋਧਿਤ ਕੀਤਾ ਜਦਕਿ ਸ਼੍ਰੀ ਏ.ਨਾਰਾਇਣਸਵਾਮੀ ਨੇ ਵੀ ਕਰਨਾਟਕ ਦੇ ਵਿਜੈਨਗਰ ਵਿੱਚ ਵੰਡ ਕੈਂਪ ਵਿੱਚ ਹਿੱਸਾ ਲਿਆ ਜਿਸ ਵਿੱਚ 1200 ਤੋਂ ਅਧਿਕ ਦਿੱਵਿਯਾਂਗਜਨ ਲਾਭਾਰਥੀਆਂ ਨੂੰ 102 ਲੱਖ ਰੁਪਏ ਦੇ ਮੁੱਲ ਦੀ ਸਹਾਇਤਾ ਉਪਕਰਣ ਵੰਡੇ ਜਾਣਗੇ।
ਉਪਰੋਕਤ ਸਥਾਨਾਂ ਦੇ ਅਤਿਰਿਕਤ ਜਿਨ੍ਹਾਂ ਵੱਖ-ਵੱਖ ਸਥਾਨਾਂ ‘ਤੇ ਵੰਡ ਕੈਂਪ ਆਯੋਜਿਤ ਕੀਤੇ ਗਏ ਉਨ੍ਹਾਂ ਵਿੱਚ ਪੁਡੂਚੇਰੀ, ਕਰਨਾਟਕ ਵਿੱਚ ਚਾਮਰਾਜਨਗਰ, ਝਾਰਖੰਡ ਵਿੱਚ ਚਤਰਾ, ਸਰਾਏਕੇਲਾ-ਖਰਸਾਵਾਂ ਅਤੇ ਰਾਂਚੀ, ਜੰਮੂ ਅਤੇ ਕਸ਼ਮੀਰ ਵਿੱਚ ਪੁੰਛ, ਬਾਰਾਮੁਲਾ ਅਤੇ ਬਾਂਦੀਪੋਰਾ, ਪੰਜਾਬ ਵਿੱਚ ਹਰਸ਼ਸੀਨਾ, ਅੰਮ੍ਰਿਤਸਰ, ਮਹਾਰਾਸ਼ਟਰ ਵਿੱਚ ਸ਼ੋਲਾਪੁਰ, ਉੱਤਰ ਪ੍ਰਦੇਸ਼ ਵਿੱਚ ਲਖਨਊ, ਅਯੁੱਧਿਆ, ਬਲਿਯਾ, ਇਟਾਵਾ, ਕਾਨਪੁਰ, ਫਿਰੋਜਾਬਾਦ ਅਤੇ ਮੁਜਫੱਰਨਗਰ, ਆਂਧਰਾ ਪ੍ਰਦੇਸ਼ ਵਿੱਚ ਪਾਰਵਤੀਪੁਰਮ ਅਤੇ ਬੌਬਿੱਲੀ ਅਤੇ ਚਿੱਤ੍ਰਰ, ਅਸਾਮ ਵਿੱਚ ਕੋਕਰਾਝਾਰ ਅਤੇ ਉਦਲਗਿਰੀ, ਬਿਹਾਰ ਵਿੱਚ ਬਰੌਨੀ, ਸ਼ਿਵਹਰ, ਜਮੁਈ, ਵੈਸ਼ਾਲੀ ਅਤੇ ਪਟਨਾ, ਛੱਤੀਸਗੜ੍ਹ ਵਿੱਚ ਕੋਰਬਾ, ਦਿੱਲੀ (ਪੱਛਮ), ਗੁਜਰਾਤ ਵਿੱਚ ਵਡੋਦਰਾ, ਹਰਿਆਣਾ ਵਿੱਚ ਹਿਸਾਰ, ਕਰਨਾਲ ਅਤੇ ਕੁਰੂਕਸ਼ੇਤਰ, ਮੱਧ ਪ੍ਰਦੇਸ਼ ਵਿੱਚ ਸਿੱਧੀ, ਮੁਰੈਨਾ, ਭਿੰਡ, ਸ਼ਿਵਪੁਰੀ, ਕੰਦਵਾ ਅਤੇ ਧਾਰ, ਨਾਗਾਲੈਂਡ ਵਿੱਚ ਲੌਂਗਲੇਗ, ਰਾਜਸਥਾਨ ਵਿੱਚ ਉਦੈਪੁਰ, ਜਾਲੌਰ, ਡੂੰਗਰਪੁਰ ਰਾਜਸਮੰਦ, ਬੀਕਾਨੇਰ, ਪੱਛਮੀ ਬੰਗਾਲ ਵਿੱਚ ਦੱਖਣੀ ਦਿਨਾਜਪੁਰ, ਬਾਂਕੁਰਾ, ਪੁਰਲਿਆ, ਜਲਪਾਈਗੁੜੀ, ਓਡੀਸ਼ਾ ਵਿੱਚ ਬੋਲਨਗੀਰ, ਕੇਂਦਰਪਾੜਾ ਅਤੇ ਖੁਦਰਾ, ਉੱਤਰਾਖੰਡ ਵਿੱਚ ਚੰਪਾਵਤ ਅਤੇ ਉਧਮਸਿੰਘ ਨਗਰ ਸ਼ਾਮਲ ਹਨ।
ਝਾਬੂਆ ਵਿੱਚ ਮੁੱਖ ਕੈਂਪ ਵਿੱਚ 279 ਲੱਖ ਰੁਪਏ ਮੁੱਲ ਦੀ ਸਹਾਇਤਾ ਅਤੇ ਸਹਾਇਕ ਉਪਕਰਣਾ ਦੇ 5231 ਵੱਖ-ਵੱਖ ਸ਼੍ਰੇਣੀਆਂ ਦੀ ਵੰਡ 14 ਜਨਵਰੀ ਨੂੰ ਮੁੱਖ ਪ੍ਰਦੇਸ਼ ਪੌਲੀਟੈਕਨਿਕ ਕਾਲਜ ਝਾਬੂਆ ਦੇ ਪ੍ਰੋਗਰਾਮ ਦੇ ਮੁੱਖ ਆਯੋਜਨ ਸਥਾਨ ‘ਤੇ 2692 ਮਹਿਲਾਂ ਤੋਂ ਚਿੰਨ੍ਹਿਤ ਦਿੱਵਿਯਾਂਗਜਨਾਂ ਦਰਮਿਆਨ ਕੀਤਾ ਜਾਵੇਗਾ।
ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਦੇ ਤਹਿਤ ਜਿਨ੍ਹਾਂ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਜਾਣੀ ਹੈ ਉਹ ਇਸ ਪ੍ਰਕਾਰ ਹਨ:ਮੋਟਰਾਇਜਡ ਟ੍ਰਾਈਸਾਈਕਲ 87, ਟ੍ਰਾਈਸਾਈਕਲ 959, ਫੋਲਡਿੰਗ ਵਹੀਲ ਚੇਅਰ 569, ਸੀਪੀ ਚੇਅਰ 13, ਕ੍ਰਚੇਜ 1388, ਵੌਕਿੰਗ ਸਿਟਕ 514, ਬ੍ਰੇਲ ਕਿਟ 04, ਰੋਲਰ 16, ਬੀਟੀਈ (ਈਅਰ ਮਸ਼ੀਨ) 356, ਐੱਮਐੱਸਆਈਡੀ ਕਿਟ (ਐੱਮਐੱਸਆਈਈਡੀ ਕਿਟ) 214, ਸਮਾਰਟਕੇਨ 101, ਸਮਾਰਟਫੋਨ 8, ਸੈਲਫੋਨ 23, ਬ੍ਰੇਲ ਕੇਨ 12, ਆਦਿਲ ਕਿਟ 269 ਆਰਟੀਫਿਸ਼ਿਅਲ ਅੰਗ ਅਤੇ ਕੈਲੀਪਰਸ 687।
ਉਪਰੋਕਤ ਵੰਡਾਂ ਦੇ ਅਤਿਰਕਿਤ , ਭਾਰਤ ਸਰਕਾਰ ਦੇ ਸੀਪੀਐੱਸਈ ਪਾਵਰ ਫਾਈਨੈਂਸ ਕਾਰਪੋਰੇਸ਼ਨ ਲਿਮਿਟਿਡ ਦੀ ਸੀਐੱਸਆਰ ਪਹਿਲ ਦੇ ਤਹਿਤ ਸਮਾਰੋਹ ਵਿੱਚ ਝਾਬੂਆ ਜਿਲ੍ਹੇ ਦੇ ਚਿੰਨ੍ਹਿਤ ਹੱਡੀ ਰੋਗ ਨਾਲ ਸੰਬੰਧਿਤ ਦਿੱਵਿਯਾਂਗਜਨਾਂ ਨੂੰ 63 ਲੱਖ ਰੁਪਏ ਮੁੱਲ ਦੀ 150 ਮੋਟਰਾਇਜਡ ਟ੍ਰਾਈਸਾਈਕਲ ਵੀ ਵਿਤਰਿਤ ਕੀਤੀ ਜਾਵੇਗੀ।
ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਐਲਮਿਕੋ/ਐੱਨਆਈ/ਸੀਆਰਸੀ ਅਤੇ ਝਾਬੂਆ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਨੀਅਰ ਅਧਿਕਾਰੀ ਵੀ ਉਪਸਥਿਤ ਰਹਿਣਗੇ।



******
ਐੱਮਜੀ/ਆਰਕੇ
(Release ID: 1891620)
Visitor Counter : 146