ਟੈਕਸਟਾਈਲ ਮੰਤਰਾਲਾ

ਐੱਨਟੀਸੀ ਮਿਲ ਦੀ 11 ਖਸਤਾ ਚਾਲਾਂ ਨੂੰ ਸਮਾਂਬੱਧ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ: ਕੇਂਦਰੀ ਟੈਕਸਟਾਈਲ ਮੰਤਰੀ ਪੀਊਸ਼ ਗੋਇਲ


ਐੱਨਟੀਸੀ ਦੇ ਸਾਰੇ ਖਸਤਾ ਚਾਲਾਂ ਦੇ ਲਗਭਗ 2062 ਮਾਲਿਕਾਂ ਦਾ ਮਹਾਰਾਸ਼ਟਰ ਸਰਕਾਰ ਦੇ ਨਾਲ ਸਦਭਾਵਨਾ ਨਾਲ ਪੁਨਰਵਾਸ ਕੀਤਾ ਜਾਵੇਗਾ

ਸ਼੍ਰੀ ਗੋਇਲ ਨੇ ਮੁੰਬਈ ਵਿੱਚ ਜੀਓਐੱਮ, ਐੱਮਐੱਸਆਰਡੀਏ ਅਤੇ ਐੱਮਐੱਚਏਡੀਏ ਦੇ ਅਧਿਕਾਰੀਆਂ ਦੇ ਨਾਲ ਐੱਨਟੀਸੀ ਮਿਲ ਭੂਮੀ ‘ਤੇ ਚਾਲ ਮਾਲਿਕਾਂ ਦੇ ਪੁਨਰਵਿਕਾਸ ਅਤੇ ਪੁਰਨਵਾਸ ਦੇ ਸੰਬੰਧ ਵਿੱਚ ਮੀਟਿੰਗ ਕੀਤੀ

Posted On: 15 JAN 2023 7:06PM by PIB Chandigarh

ਕੇਂਦਰੀ ਟੈਕਸਟਾਈਲ, ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ ਅਤੇ ਫੂਡ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਊਸ਼ ਗੋਇਲ ਨੇ ਅੱਜ (15.01.2023 ਨੂੰ) ਚਾਲਾਂ ਦੇ ਪੁਨਰਵਿਕਾਸ ਅਤੇ ਐੱਮਓਟੀ ਦੇ ਤਹਿਤ ਇੱਕ ਸੀਪੀਐੱਸਈ, ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ ਦੇ ਤਬਾਦਲੇਯੋਗ ਵਿਕਾਸ ਅਧਿਕਾਰ (ਟੀਡੀਆਰ) ਦੀ ਵਿਕਰੀ ਦੀ ਪ੍ਰਗਤੀ ਦੀ ਸਮੀਖਿਆ ਲਈ ਮਹਾਰਾਸ਼ਟਰ ਸਰਕਾਰ (ਜੀਓਐੱਮ), ਮੁੰਬਈ ਮਹਾਨਗਰ ਖੇਤਰ ਵਿਕਾਸ ਅਥਾਰਿਟੀ (ਐੱਮਐੱਮਆਰਡੀਏ) ਅਤੇ ਮਹਾਰਾਸ਼ਟਰ ਆਵਾਸ ਅਤੇ ਹਾਊਸਿੰਗ ਖੇਤਰ ਵਿਕਾਸ ਅਥਾਰਿਟੀ (ਐੱਮਐੱਚਏਡੀਏ) ਦੇ ਅਧਿਕਾਰੀਆਂ ਦੇ ਨਾਲ ਮੁੰਬਈ ਵਿੱਚ ਮੀਟਿੰਗ ਕੀਤੀ।

ਐੱਨਟੀਸੀ ਦੀ ਸੀਐੱਮਡੀ ਸ਼੍ਰੀਮਤੀ ਪ੍ਰਾਜਕਤਾ ਵਰਮਾ ਨੇ ਐੱਨਟੀਸੀ ਮਿਲਾਂ ਦੀ ਸਥਿਤੀ ਅਤੇ ਐੱਨਟੀਸੀ ਦੁਆਰਾ ਮਹਾਰਾਸ਼ਟਰ ਸਰਕਾਰ ਅਤੇ ਮਹਾਡਾ, ਐੱਮਐੱਮਆਰਡੀਏ ਦੇ ਨਾਲ ਐੱਨਟੀਸੀ ਮਿਲ ਦੀ ਜਮੀਨ ‘ਤੇ ਚਾਲ ਦੇ ਮਾਲਿਕਾਂ ਦੇ ਪੁਰਨਵਾਸ ਅਤੇ ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਦੇ ਸਨਮਾਨ ਵਿੱਚ ਸਮਾਰਕ ਦੇ ਨਿਰਮਾਣ ਲਈ ਮਹਾਰਾਸ਼ਟਰ ਸਰਕਾਰ ਨੂੰ ਇੰਦੂ ਮਿਲ ਨੰਬਰ 6 ਦੀ ਭੂਮੀ ਦੇ ਤਬਾਦਲਾ ਦੇ ਬਦਲੇ ਐੱਨਟੀਸੀ ਨੂੰ ਸੌਂਪੀ ਗਈ ਭੂਮੀ ਅਤੇ ਟੀਡੀਆਰ ਦੇ ਮੁਦਰੀਕਰਣ ਨਾਲ ਸੰਬੰਧਿਤ ਘਟਨਾਕ੍ਰਮ ਦੇ ਮਹੱਤਵਪੂਰਨ ਮੁੱਦੇ ਦੇ ਸੰਬੰਧ ਵਿੱਚ ਕੀਤੇ ਗਏ ਯਤਨਾਂ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ।

ਐੱਨਟੀਸੀ ਦੀ ਸਥਾਪਨਾ 1968 ਵਿੱਚ 1974, 1985 ਅਤੇ 1995 ਦੇ ਰਾਸ਼ਟਰੀਕਰਣ ਕਾਨੂੰਨਾਂ ਦੇ ਰਾਹੀਂ ਖਸਤਾ ਕੱਪੜਾ ਮਿਲਾਂ ਦੇ ਪ੍ਰਬੰਧਨ ਲਈ ਕੀਤੀ ਗਈ ਸੀ। ਵਰਤਮਾਨ ਵਿੱਚ ਐੱਨਟੀਸੀ ਦੀ 23 ਕੰਮ ਕਰਨ ਵਾਲੀਆਂ ਮਿਲਾਂ, 49 ਬੰਦ ਮਿਲਾਂ (ਆਈਡੀ ਅਧਿਨਿਯਮ ਦੇ ਤਹਿਤ), 

16 ਸੰਯੁਕਤ ਉਦੱਮ ਮਿਲਾਂ ਅਤੇ 2 ਬੰਦ ਮਿਲੇ ਹਨ ਜਿਨ੍ਹਾਂ ਵਿੱਚ ਲਗਭਗ 10 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਮੁੰਬਈ ਵਿੱਚ 13.84 ਏਕੜ ਦੇ ਖੇਤਰ ਵਿੱਚ ਖਰਾਬ ਪਰਿਸਥਿਤੀਆਂ ਵਿੱਚ ਐੱਨਟੀਸੀ ਮਿਲਾਂ ਦੇ 11 ਚਾਲ ਹਨ। ਡੀਸੀਪੀਆਰ 2034 ਦੇ ਪ੍ਰਾਵਧਾਨਾਂ ਦੇ ਅਨੁਸਾਰ ਭੂਮੀ ਮਾਲਿਕ (ਐੱਨਟੀਸੀ) ਦੇ ਲਈ ਮੁੰਬਈ ਮਿਲਸ ਚਾਲ ਭਵਨ ਦਾ ਪੁਨਰਵਿਕਾਸ ਲਾਜ਼ਮੀ ਹੈ।

ਇਨ੍ਹਾਂ ਚਾਲਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਦੀ ਰੱਖਿਆ ਲਈ ਅਤੇ ਡੀਸੀਪੀਆਰ ਪ੍ਰਾਵਧਾਨਾਂ ਦਾ ਪਾਲਨ ਕਰਨ ਲਈ ਐੱਨਟੀਸੀ ਨੇ ਵਿਕਾਸ ਸਮਰੱਥਾ ਦੀ ਮਾਨਤਾ ਲਈ ਸੇਵਾਵਾਂ ਪ੍ਰਦਾਨ ਕਰਨ, ਕਾਰਜ ਪ੍ਰਣਾਲੀ ਤਿਆਰ ਕਰਨ ਵਿਕਾਸਕਰਤਾ ਦੀ ਨਿਯੁਕਤੀ ਲਈ ਟੈਂਡਰ ਦਸਤਾਵੇਜ ਤਿਆਰ ਕਰਨ ਅਤੇ ਐੱਨਟੀਸੀ ਚਾਲਾਂ ਦੇ ਪੁਨਰਵਿਕਾਸ ਦੇ ਟੈਂਡਰ ਪ੍ਰਕਿਰਿਆ ਵਿੱਚ ਸਹਾਇਤਾ ਲਈ ਇੱਕ ਸਲਾਹਕਾਰ ਨਿਯੁਕਤ ਕੀਤਾ ਹੈ।

ਸਲਾਹਕਾਰ ਨੇ ਐੱਮਏਐੱਚਏਡੀਏ ਦੇ ਪੈਨਲਬੱਧ ਵਾਸਤੂਕਾਰਾਂ ਦੇ ਸਲਾਹ-ਮਸ਼ਵਾਰੇ ਨਾਲ ਐੱਨਟੀਸੀ ਚਾਲਾਂ ਦੇ ਪੁਨਰਵਿਕਾਸ ਲਈ ਇੱਕ ਉਪਯੁਕਤ ਕਾਰਜਪ੍ਰਣਾਲੀ ਵਿਕਸਿਤ ਕਰਨ ‘ਤੇ ਕੰਮ ਕਰਨ ਸ਼ੁਰੂ ਕਰ ਦਿੱਤਾ ਹੈ। ਐੱਨਓਟੀ ਨੇ ਜੀਓਐੱਮ ਨਾਲ 5 ਗੈਰ-ਉਪਕਰ ਵਾਲੇ ਚਾਲਾਂ ਨੂੰ ਉਪਕਰ ਵਾਲੇ ਚਾਲਾਂ ਵਿੱਚ ਬਦਲਣ ਲਈ ਵੀ ਅਨੁਰੋਧ ਕੀਤਾ ਹੈ ਤਾਕਿ ਐੱਮਏਐੱਚਏਡੀਏ ਦੁਆਰਾ ਇਨ੍ਹਾਂ ਚਾਲਾਂ ਦੇ ਸਮੇਂ ‘ਤੇ ਰਖ-ਰਖਾਅ ਕੀਤਾ ਜਾ ਸਕੇ।

ਵਿਚਾਰ-ਵਟਾਦਰੇ ਦੇ ਦੌਰਾਨ, ਮਾਣਯੋਗ ਮੰਤਰੀ ਜੀ ਨੇ ਜੀਓਐੱਮ, ਐੱਮਏਐੱਚਏਡੀਏ ਅਤੇ ਐੱਮਐੱਮਆਰਡੀਏ ਦੇ ਅਧਿਕਾਰੀਆਂ ਨੂੰ ਪੁਨਰਵਿਕਾਸ ਅਤੇ ਪੁਰਨਵਾਸ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਤੇ ਇਸ ਯਤਨ ਵਿੱਚ ਐੱਨਟੀਸੀ ਨੂੰ ਸਾਰੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ।

ਐੱਨਟੀਸੀ ਦੇ ਟੀਡੀਆਰ ਦੀ ਵਿਕਰੀ ਦੇ ਮੁੱਦੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਐੱਨਟੀਸੀ ਨੇ ਡਾ. ਬਾਬਾ ਸਾਹਬ ਅੰਬੇਡਕਰ ਦੀ ਯਾਦ ਦੇ ਨਿਰਮਾਣ ਲਈ 25.03.2017 ਨੂੰ ਇੰਦੂ ਮਿਲ ਨੰਬਰ 6 (ਡਾਈ ਵਰਕਸ) ਦੀ 11.96 ਏਕੜ ਜਮੀਨ ਜੀਓਐੱਮ ਨੂੰ ਟ੍ਰਾਂਸਫਰ ਕੀਤਾ ਸੀ।

ਇਸ ਤਬਾਦਲੇ ਦੇ ਬਦਲੇ ਜੀਓਐੱਮ ਨੇ ਵਿਕਾਸ ਅਧਿਕਾਰ ਸਰਟੀਫਿਕੇਟ ਦੇ ਰੂਪ ਵਿੱਚ 1413.48 ਕਰੋੜ ਰੁਪਏ ਮੁੱਲ ਦੇ ਟ੍ਰਾਂਸਫਰਏਬਲ ਡਿਵੈਲਪਮੈਂਟ ਰਾਈਟਸ (ਡੀਆਰਸੀ)  ਜਾਰੀ ਕੀਤੇ ਸਨ। ਉਕਤ ਭੂਮੀ ਮੁਲਾਂਕਣ ਤੋਂ ਅਧਿਕ ਟੀਡੀਆਰ ਦੀ ਵਿਕਰੀ ਦੇ ਰਾਹੀਂ ਐੱਨਟੀਸੀ ਦੁਆਰਾ ਪ੍ਰਾਪਤ ਧਨ ਸਮਾਰਕ ਦੇ ਨਿਰਮਾਣ ਲਈ ਮਹਾਰਾਸ਼ਟਰ ਸਰਕਾਰ ਨੂੰ ਦਿੱਤਾ ਜਾਵੇਗਾ ਅਤੇ ਜੇ ਪ੍ਰਾਪਤ ਧਨ ਕੰਮ ਹੈ ਤਾਂ ਜੀਓਐੱਮ ਦੁਆਰਾ ਐੱਨਟੀਸੀ ਨੂੰ ਅੰਤਰ ਦਾ ਭੁਗਤਾਨ ਕੀਤਾ ਜਾਵੇਗਾ।

ਐੱਨਟੀਸੀ ਦੇ ਟੀਡੀਆਰ ਦੀ ਵਿਕਰੀ ਦੇ ਲਈ ਲੈਣਦੇਣ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ ਬਜ਼ਾਰ ਖੋਜ, ਟੈਂਡਰ ਦਸਤਾਵੇਜ ਤਿਆਰ ਕਰਨਾ, ਸੰਭਾਵਿਤ ਖਰੀਦਾਰਾਂ ਦੀ ਖੋਜ ਕਰਨਾ, ਐੱਨਟੀਸੀ ਨੂੰ ਬਜ਼ਾਰ ਦੇ ਰੁਝਾਨ ਬਾਰੇ ਸਲਾਹ ਦੇਣਾ ਵਿਕਰੀ ਦੇ ਲਈ ਟੀਡੀਆਰ ਦੀ ਮਾਤਰਾ, ਮਾਲੀਆ ਦਾ ਮੈਕਸੀਮਾਈਜੇਸ਼ਨ, ਹੋਰ ਤੌਰ-ਤਰੀਕੇ ਆਦਿ ਸ਼ਾਮਲ ਹਨ। ਮਾਣਯੋਗ ਮੰਤਰੀ ਨੇ ਐੱਮਐੱਮਆਰਡੀਏ ਦੇ ਅਧਿਕਾਰੀਆਂ ਨੂੰ ਐੱਨਟੀਸੀ ਦੇ ਨਾਲ ਸਦਭਾਵਨਾ ਵਿੱਚ ਕੰਮ ਕਰਨ ਤੇ ਟੀਡੀਆਰ ਦੇ ਮੁਦਰੀਕਰਣ ਦੀ ਪ੍ਰਕਿਰਿਆ ਵਿੱਚ ਐੱਨਟੀਸੀ ਦੀ ਸਹਾਇਤਾ ਕਰਨ ਦਾ ਨਿਰਦੇਸ਼ ਦਿੱਤਾ। 

 

* * ** * ** * ** * *



(Release ID: 1891617) Visitor Counter : 97


Read this release in: English , Urdu , Hindi , Marathi