ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ (ਆਈਟੀਐੱਸ) ਅਤੇ ਈਕੋ-ਫ੍ਰੈਂਡਲੀ ਟ੍ਰਾਂਸਪੋਰਟ ਦੇ ਖੇਤਰਾਂ ਵਿੱਚ ਵੱਡੇ ਪੈਮਾਨੇ ‘ਤੇ ਡਿਜੀਟਲ ਪਰਿਵਰਤਨ ਦੇ ਲਈ ਜਪਾਨ ਦੇ ਨਾਲ ਸੰਯੁਕਤ ਪ੍ਰੋਜੈਕਟਾਂ ਸ਼ੁਰੂ ਕੀਤੀਆਂ ਜਾਣਗੀਆਂ : ਸ਼੍ਰੀ ਨਿਤਿਨ ਗਡਕਰੀ

Posted On: 11 JAN 2023 6:05PM by PIB Chandigarh

 

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੋਇਚੀ ਹਾਗੀਉਦਾ ਅਤੇ ਸ਼੍ਰੀ ਹਿਰੋਸ਼ੀ ਸੁਜ਼ੁਕੀ ਦੀ ਅਗਵਾਈ ਵਿੱਚ ਜਪਾਨੀ ਪ੍ਰਤੀਨਿਧੀਮੰਡਲ ਦੇ ਨਾਲ ਆਪਣੀ ਗੱਲਬਾਤ ਵਿੱਚ ਡਿਜੀਟਲ ਟੈਕਨੋਲੋਜੀ-ਸਮਰੱਥ ਆਈਟੀਐੱਸ ਸੇਵਾਵਾਂ ਦੇ ਲਾਗੂਕਰਨ ਦੇ ਨਾਲ ਰਾਜਮਾਰਗ ਵਿਕਾਸ, ਪ੍ਰਸ਼ਾਸਨ ਅਤੇ ਨਿਗਰਾਨੀ ਦੇ ਖੇਤਰ ਵਿੱਚ ਜਪਾਨ ਦੇ ਨਾਲ ਸਹਿਯੋਗ ਨੂੰ ਲੈ ਕੇ ਭਾਰਤ ਦੇ ਗਹਿਰੇ ਸਮਰਥਣ ਨੂੰ ਦੋਹਰਾਇਆ।

 

https://ci6.googleusercontent.com/proxy/nnhrmbZjy3WqbVFZyNfPcnNM_oBrsImJLwmndcV8k49vxNE2Z2KWjfsM3_Zg5QyL68ld5KIDd_UD7LKYaqsVo7ranTHD_zlAhik3lUZ3FBl98y07qrgmL2o7cg=s0-d-e1-ft#https://static.pib.gov.in/WriteReadData/userfiles/image/image0018I21.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ-ਜਪਾਨ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਯਾਤਰੀਆਂ ਅਤੇ ਮਾਲ ਢੁਆਈ ਦੇ ਲਈ ਸਰਵੋਤਮ ਸੜਕ ਢਾਂਚਾ ਪ੍ਰਦਾਨ ਕਰਨ ਤੇ ਭਾਰਤ ਨੂੰ ਆਪਣੀ ਸਥਾਈ ਟ੍ਰਾਂਸਪੋਰਟ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੇ ਲਈ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ (ਆਈਟੀਐੱਸ) ਅਤੇ ਈਕੋ-ਫ੍ਰੈਂਡਲੀ ਟ੍ਰਾਂਸਪੋਰਟ ਦੇ ਖੇਤਰ ਵਿੱਚ ਵੱਡੇ ਪੈਮਾਨੇ ‘ਤੇ ਡਿਜੀਟਲ ਪਰਿਵਰਤਨ ਦੇ ਲਈ ਸੰਯੁਕਤ ਪ੍ਰੋਜੈਕਟਾਂ ਸ਼ੁਰੂ ਕੀਤੀਆਂ ਜਾਣਗੀਆਂ।

 

ਮੰਤਰੀ ਮਹੋਦਯ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਆਪਣੀ ਐਕਟ ਈਸਟ ਨੀਤੀ ਦੇ ਤਹਿਤ ਹਮੇਸ਼ਾ ਹੀ ਦੱਖਣ-ਪੂਰਬ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਦੇ ਨਾਲ ਆਪਣੇ ਜੁੜਾਵ ਦੇ ਕੇਂਦਰ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਨੂੰ ਰੱਖਿਆ ਹੈ।

****


ਐੱਮਜੇਪੀਐੱਸ(Release ID: 1890636) Visitor Counter : 107


Read this release in: English , Urdu , Marathi , Hindi