ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 17ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦੇ ਦੌਰਾਨ ਸੂਰੀਨਾਮ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 10 JAN 2023 6:57PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (10 ਜਨਵਰੀ, 2023) ਇੰਦੌਰ, ਮੱਧ ਪ੍ਰਦੇਸ਼ ਵਿੱਚ ਸੂਰੀਨਾਮ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਚੰਦ੍ਰਿਕਾ ਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਸ਼੍ਰੀ ਸੰਤੋਖੀ ਅਤੇ ਉਨ੍ਹਾਂ ਦੇ ਵਫ਼ਦ ਦਾ ਸੁਆਗਤ ਕਰਦੇ ਹੋਏ ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ 17ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੇਖ ਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਭਾਰਤ ਛੱਡਣ ਦੇ 150 ਸਾਲ ਬਾਅਦ ਵੀ ਭਾਰਤੀ ਸਮੁਦਾਇ ਨੇ ਸੂਰੀਨਾਮ ਵਿੱਚ ਆਪਣੀ ਸੱਭਿਆਚਾਰਕ ਪਹਿਚਾਣ ਬਰਕਰਾਰ ਰੱਖੀ ਹੈ । ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸੂਰੀਨਾਮ ਜੂਨ 2023 ਵਿੱਚ ਭਾਰਤੀਆਂ ਦੇ ਆਗਮਨ ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਉਨ੍ਹਾਂ ਨੇ ਇਸ ਸਮਾਰੋਹ ਦੀ ਸਫ਼ਲਤਾ ਦੀ ਕਾਮਨਾ ਕੀਤੀ। ਉਨ੍ਹਾਂ ਨੂੰ ਇਹ ਜਾਣ ਕੇ ਗਰਵ (ਮਾਣ) ਹੋਇਆ ਕਿ ਲੰਬੀ ਭੂਗੋਲਿਕ ਦੂਰੀ ਦੇ ਬਾਵਜੂਦ ਸੂਰੀਨਾਮ ਵਿੱਚ ਹਿੰਦੀ ਵਿਆਪਕ ਰੂਪ ਨਾਲ ਬੋਲੀ ਜਾਂਦੀ ਹੈ।

ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਸੂਰੀਨਾਮ ਦੇ ਦਰਮਿਆਨ ਸਹਿਯੋਗ ਪ੍ਰਗਤੀ ਦੇ ਪਥ ’ਤੇ ਹੈ। ਨਿਯਮਿਤ ਉੱਚ ਪੱਧਰੀਆਂ ਯਾਤਾਰਾਵਾਂ ਸਾਡੇ ਵਧਦੇ ਸਬੰਧਾਂ ਨੂੰ ਬਲ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਨੇ ਸੂਰੀਨਾਮ ਨੂੰ ਤਕਨੀਕੀ ਸਹਿਯੋਗ ਪ੍ਰਦਾਨ ਕਰਨ ਅਤੇ ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਵਿੱਚ ਯੋਗਦਾਨ ਦੇਣ ਦੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਪਰਸਪਰ ਲਾਭ ਦੇ ਲਈ ਆਪਣੇ ਵਪਾਰ ਦਾ ਵਿਸਤਾਰ ਕਰਨ ਦੇ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰ, ਊਰਜਾ, ਟੈਕਨੋਲਜੀ, ਅਤੇ ਸੱਭਿਆਚਾਰ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ।

 

***

ਡੀਐੱਸ/ਏਕੇ



(Release ID: 1890283) Visitor Counter : 95


Read this release in: English , Urdu , Hindi , Tamil