ਮੰਤਰੀ ਮੰਡਲ ਸਕੱਤਰੇਤ
ਉੱਤਰਾਖੰਡ ਦੇ ਜੋਸ਼ੀਮਠ, ਚਮੋਲੀ ਵਿੱਚ ਸਥਿਤੀ ਦੀ ਸਮੀਖਿਆ ਦੇ ਲਈ 10 ਜਨਵਰੀ, 2023 ਨੂੰ ਐੱਨਸੀਐੱਮਸੀ ਦੀ ਬੈਠਕ ਆਯੋਜਿਤ
Posted On:
10 JAN 2023 8:06PM by PIB Chandigarh
ਕੈਬਨਿਟ ਸਕੱਤਰ, ਸ਼੍ਰੀ ਰਾਜੀਵ ਗੌਬਾ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਨੇ ਅੱਜ ਬੈਠਕ ਕੀਤੀ ਅਤੇ ਜੋਸ਼ੀਮਠ ਦੀ ਸਥਿਤੀ ਦੀ ਸਮੀਖਿਆ ਕੀਤੀ।
ਉੱਤਰਾਖੰਡ ਦੇ ਮੁੱਖ ਸਕੱਤਰ ਨੇ ਐੱਨਸੀਐੱਮਸੀ ਨੂੰ ਵਰਤਮਾਨ ਸਥਿਤੀ ਬਾਰੇ ਦੱਸਿਆ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਗੰਭੀਰ ਰੂਪ ਨਾਲ ਨੁਕਸਾਨ ਹੋਏ ਘਰਾਂ ਦੇ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਭੇਜਿਆ ਜਾ ਰਿਹਾ ਹੈ। ਪ੍ਰਭਾਵਿਤ ਪਰਿਵਾਰਾਂ ਨੂੰ ਜਗ੍ਹਾ ਦੇਣ ਦੇ ਲਈ ਜੋਸ਼ੀਮਠ ਅਤੇ ਪੀਪਲਕੋਟੀ ਵਿੱਚ ਰਾਹਤ ਆਸਰਾ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਰਾਜ ਸਰਕਾਰ ਦੁਆਰਾ ਉੱਚਿਤ ਮੁਆਵਜਾ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਰਾਹਤ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੋਸ਼ੀਮਠ-ਓਲੀ ਰੋਪਵੇਅ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ। ਜੋਸ਼ੀਮਠ ਨਗਰਪਾਲਿਕਾ ਖੇਤਰ ਅਤੇ ਉਸ ਦੇ ਆਸ ਪਾਸ ਦੇ ਨਿਰਮਾਣ ਕਾਰਜਾਂ ਨੂੰ ਵੀ ਅਗਲੇ ਆਦੇਸ਼ ਤਕ ਰੋਕ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਰਾਹਤ ਅਤੇ ਪੁਨਰਵਾਸ ਪ੍ਰਯਾਸਾਂ ਵਿੱਚ ਮਦਦ ਕਰਨ ਦੇ ਲਈ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਨੂੰ ਤੈਨਾਤ ਕੀਤਾ ਗਿਆ ਹੈ।
ਰਾਸ਼ਟਰੀ ਆਪਦਾ ਪ੍ਰਬੰਧਨ ਆਥਰਿਟੀ (ਐੱਨਡੀਐੱਮਏ) ਦੇ ਮੈਂਬਰ ਸਕੱਤਰ ਨੇ ਕਮੇਟੀ ਨੂੰ ਦੱਸਿਆ ਕਿ ਸੀਬੀਆਰਆਈ, ਜੀਐੱਸਆਈ, ਵਾਡੀ ਇੰਸਟੀਟਿਊਟ ਆਵ੍ ਹਿਮਾਲੀਅਨ ਜਿਓਲੌਜੀ, ਐੱਨਆਈਡੀਐੱਮ ਅਤੇ ਰਾਸ਼ਟਰੀ ਜਲ ਵਿਗਿਆਨ ਸੰਸਥਾਨ ਨੇ ਮਾਹਰਾਂ ਦੀ ਇੱਕ ਟੀਮ ਨੇ ਸਥਿਤੀ ਦਾ ਮੁਲਾਂਕਣ ਕਰਨ ਦੇ ਲਈ 6 ਤੋਂ 7 ਜਨਵਰੀ 2023 ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਜਾਣਨ ਦੇ ਲਈ ਗੱਲਬਾਤ ਕੀਤੀ।
ਕੇਂਦਰੀ ਗ੍ਰਹਿ ਸੱਕਤਰ ਨੇ ਕਮੇਟੀ ਨੂੰ ਦੱਸਿਆ ਕਿ ਸਕੱਤਰ, ਸੀਮਾ ਪ੍ਰਬੰਧਨ ਦੀ ਅਗਵਾਈ ਵਿੱਚ ਗ੍ਰਹਿ ਮੰਤਰਾਲੇ ਦੀ ਇੱਕ ਉੱਚ ਪੱਧਰੀ ਕੇਂਦਰੀ ਟੀਮ ਸਥਿਤੀ ਦਾ ਮੁਲਾਂਕਣ ਕਰਨ ਦੇ ਲਈ ਜੋਸ਼ੀਮਠ ਵਿੱਚ ਵੀ ਮੌਜੂਦ ਹੈ।
ਕੈਬਨਿਟ ਸਕੱਤਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਸਮੇਂ ਪ੍ਰਾਥਮਿਕਤਾ ਪ੍ਰਭਾਵਿਤ ਖੇਤਰ ਵਿੱਚ ਸਾਰੇ ਨਿਵਾਸੀਆਂ ਦੀ ਪੂਰਨ ਅਤੇ ਸੁਰੱਖਿਅਤ ਨਿਕਾਸੀ ਹੋਣੀ ਚਾਹੀਦੀ ਹੈ। ਸੰਵੇਦਨਸ਼ੀਲ ਢਾਂਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਗਿਰਾਉਣ ਨੂੰ ਪ੍ਰਾਥਮਿਕਤਾ ਵਿੱਚ ਰੱਖਿਆ ਜਾ ਸਕਦਾ ਹੈ। ਭੂ-ਤਕਨੀਕੀ, ਭੂ-ਭੌਤਕੀ ਅਤੇ ਜਲ ਵਿਗਿਆਨ ਸਬੰਧੀ ਸਾਰੇ ਅਧਿਐਨ ਅਤੇ ਜਾਂਚ ਨੂੰ ਤਾਲਮੇਲ ਅਤੇ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ। ਕੈਬਨਿਟ ਸਕੱਤਰ ਨੇ ਮੁੱਖ ਸਕੱਤਰ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਕੇਂਦਰੀ ਏਜੰਸੀਆਂ ਹਰ ਜ਼ਰੂਰੀ ਸਹਾਇਤਾ ਦੇ ਲਈ ਉਪਲਬਧ ਰਹਿਣਗੀਆਂ।
ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ, ਉੱਤਰਾਖੰਡ ਦੇ ਮੁੱਖ ਸਕੱਤਰ, ਬਿਜਲੀ, ਸੂਚਨਾ ਤੇ ਪ੍ਰਸਾਰਣ, ਸੀਮਾ ਪ੍ਰਬੰਧਨ, ਜਲ ਸੰਸਾਧਨ, ਮਾਇਨਸ ਦੇ ਸਕੱਤਰਾਂ ਤੋਂ ਇਲਾਵਾ ਐੱਨਡੀਐੱਮਏ ਦੇ ਮੈਂਬਰ, ਚੀਫ਼ ਆਵ੍ ਇੰਟੀਗ੍ਰੇਟਿਡ ਡਿਫੈਂਸ ਸਟਾਫ਼ ਟੂ ਦਿ ਚੇਅਰਮੈਨ, ਸਟਾਫ ਕਮੇਟੀ ਦੇ ਪ੍ਰਮੁਖ, ਇਸਰੋ ਚੇਅਰਮੈਨ ਦੇ ਵਿਗਿਆਨਿਕ ਸਕੱਤਰ, ਕੇਂਦਰੀ ਜਲ ਕਮਿਸ਼ਨ, ਡਾਇਰੈਕਟਰ ਜਨਰਲ, ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ, ਭਾਰਤੀ ਭੂ-ਵਿਗਿਆਨਕ ਸਰਵੇਖਣ ਦੇ ਡਾਇਰੈਕਟਰ ਜਨਰਲ, ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ ਦੇ ਵਿਗਿਆਨਿਕ (ਐੱਸਜੀ), ਐੱਨਟੀਪੀਸੀ ਦੇ ਮੁੱਖ ਜਨਰਲ ਮੈਨੇਜਰ, ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਡਾਇਰੈਕਟਰ ਅਤੇ ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਹਿੱਸਾ ਲਿਆ।
*****
ਆਰਕੇ/ਏਵਾਈ/ਏਕੇਐੱਸ
(Release ID: 1890229)
Visitor Counter : 138