ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡੀਓਪੀਟੀ ਕੱਲ੍ਹ ਵਿਨੈ ਮਾਰਗ ਸਪੋਰਟਸ ਕੰਪਲੈਕਸ, ਨਵੀਂ ਦਿੱਲੀ ਵਿਖੇ "ਨਾਰੀ ਸਮਾਗਮ ਅਤੇ ਸਪਰਧਾ"- ਮਹਿਲਾ ਸਪੋਰਟਸ ਮੀਟ ਦਾ ਆਯੋਜਨ ਕਰ ਰਿਹਾ ਹੈ


ਓਲੰਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਪਹਿਲਵਾਨ ਸ਼੍ਰੀਮਤੀ ਵਿਨੇਸ਼ ਫੋਗਾਟ, ਮਹਿਲਾ ਐਥਲੀਟਾਂ ਨਾਲ ਗੱਲਬਾਤ ਕਰੇਗੀ ਅਤੇ ਜਿੱਤ ਦਾ ਜੋਸ਼ੀਲਾ ਭਾਸ਼ਣ ਦੇਵੇਗੀ

Posted On: 10 JAN 2023 5:52PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮੌਕੇ 'ਤੇ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਕੱਲ ਵਿਨੈ ਮਾਰਗ ਸਪੋਰਟਸ ਕੰਪਲੈਕਸ, ਨਵੀਂ ਦਿੱਲੀ ਵਿਖੇ "ਨਾਰੀ ਸਮਾਗਮ ਅਤੇ ਸਪਰਧਾ"-ਮਹਿਲਾ ਸਪੋਰਟਸ ਮੀਟ ਦਾ ਆਯੋਜਨ ਕਰ ਰਿਹਾ ਹੈ, ਜਿੱਥੇ ਓਲੰਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਗਮਾ ਜੇਤੂ ਪਹਿਲਵਾਨ ਸ਼੍ਰੀਮਤੀ ਵਿਨੇਸ਼ ਫੋਗਾਟ ਮਹਿਲਾ ਐਥਲੀਟਾਂ ਨਾਲ ਗੱਲਬਾਤ ਕਰਨਗੇ ਅਤੇ ਜੋਸ਼ੀਲਾ ਭਾਸ਼ਣ ਦੇਵੇਗੀ।

ਵਿਨੇਸ਼ ਫੋਗਾਟ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੋਵਾਂ ਵਿੱਚ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ। ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਈ ਤਗਮੇ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਪਹਿਲਵਾਨ ਹੈ।

ਸ਼੍ਰੀਮਤੀ ਐੱਸ. ਰਾਧਾ ਚੌਹਾਨ, ਸਕੱਤਰ, ਡੀਓਪੀਟੀ ਅਤੇ ਸ੍ਰੀਮਤੀ ਸੁਜਾਤਾ ਚਤੁਰਵੇਦੀ, ਖੇਡ ਸਕੱਤਰ, 11.01.2023 ਨੂੰ ਸਵੇਰੇ 11.00 ਵਜੇ ਮਹਿਲਾ ਸਪੋਰਟਸ ਮੀਟ ਦਾ ਉਦਘਾਟਨ ਕਰਨਗੇ। ਇਹ ਮਹਿਲਾ ਸਪੋਰਟਸ ਮੀਟ ਦਾ ਦੂਜਾ ਐਡੀਸ਼ਨ ਹੈ ਜਦਕਿ ਪਹਿਲਾ ਐਡੀਸ਼ਨ 22.12.2021 ਨੂੰ ਆਯੋਜਿਤ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਸਿੰਥੈਟਿਕ ਵਾਲੀਬਾਲ ਕੋਰਟ, ਟੈਨਿਸ ਕੋਰਟ ਦੀ ਕਵਰੇਜ, ਕ੍ਰਿਕਟ ਪਿੱਚਾਂ ਦਾ ਵਿਸਤਾਰ, ਚਾਰ ਪਿੱਚਾਂ ਨੂੰ ਸਿੰਥੈਟਿਕ ਪਿੱਚਾਂ ਵਿੱਚ ਤਬਦੀਲ ਕਰਨ, ਅੱਠ ਪਿੱਚਾਂ ਦੀ ਕੰਡਿਆਲੀ ਤਾਰ, ਪਖਾਨਿਆਂ ਦੀ ਮੁਰੰਮਤ ਆਦਿ ਵਰਗੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਵੀ ਨੇਪਰੇ ਚਾੜ੍ਹੇ ਗਏ। ਇਸ ਉਦੇਸ਼ ਦੀ ਪ੍ਰਾਪਤੀ ਲਈ ਖੇਡ ਵਿਭਾਗ ਨੇ ਸੀਸੀਐੱਸਸੀਐੱਸਬੀ ਨੂੰ 1.55 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ। 

ਉਦੇਸ਼

ਜਾਗਰੂਕਤਾ ਪੈਦਾ ਕਰਨਾ ਅਤੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ।

ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਅਤੇ ਉਨ੍ਹਾਂ ਦੇ ਸਵੈ-ਮਾਣ, ਟੀਮ ਵਰਕ ਅਤੇ ਆਤਮ ਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ।

ਸਮਾਜਿਕ ਹੁਨਰ ਅਤੇ ਸਕਾਰਾਤਮਕ ਮਾਨਸਿਕ ਸਿਹਤ ਵਿੱਚ ਸੁਧਾਰ ਕਰਨਾ।

ਪ੍ਰੋਗਰਾਮ ਦਾ ਵੇਰਵਾ

ਹੇਠ ਲਿਖੇ ਖੇਡ ਵਿਸ਼ਿਆਂ ਵਿੱਚ ਵਿਅਕਤੀਗਤ ਅਤੇ ਟੀਮ ਦੀ ਭਾਗੀਦਾਰੀ:

ਐਥਲੈਟਿਕਸ

ਖੋ-ਖੋ

ਫੁੱਟਬਾਲ

ਬਾਸਕਟਬਾਲ

 ਪਾਵਰ ਲਿਫਟਿੰਗ

ਵਾਲੀਬਾਲ

ਸੁਵਿਧਾਵਾਂ

ਵਿਸ਼ੇਸ਼ ਕੈਜੂਅਲ ਲੀਵ

ਚਾਹ, ਨਾਸ਼ਤਾ ਅਤੇ ਦੁਪਹਿਰ ਦਾ ਖਾਣਾ

ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ

ਸਮਾਰਕ

ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਜੇਤੂਆਂ ਲਈ ਮੈਡਲ

ਦੁਪਹਿਰ ਦੇ ਖਾਣੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਸਤਿਕਾਰਯੋਗ ਸਖਸ਼ੀਅਤਾਂ

ਸਕੱਤਰ (ਪੀ.)

ਸਕੱਤਰ (ਖੇਡਾਂ)

ਸੀਨੀਅਰ ਮਹਿਲਾ ਅਧਿਕਾਰੀ

ਪ੍ਰਸਿੱਧ ਵਿਅਕਤੀ

ਪਹਿਲਵਾਨ ਸ਼੍ਰੀਮਤੀ ਵਿਨੇਸ਼ ਫੋਗਾਟ - ਓਲੰਪੀਅਨ ਅਤੇ CWG ਤਮਗਾ ਜੇਤੂ

ਅੰਤਰਰਾਸ਼ਟਰੀ ਪੱਧਰ ਦੇ ਪ੍ਰੋ ਕਬੱਡੀ ਖਿਡਾਰੀ ਜੋ ਮਹਿਲਾ ਪ੍ਰਤੀਭਾਗੀਆਂ ਨਾਲ ਗੱਲਬਾਤ ਕਰਨਗੇ ਅਤੇ ਉਤਸ਼ਾਹਿਤ ਕਰਨਗੇ

 ਸਪੋਰਟਸ ਮੀਟ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਕਿਰਪਾ ਮੋਬਾਈਲ ਨੰਬਰ 9868111896 'ਤੇ ਸ਼੍ਰੀਮਤੀ ਵਨੀਤਾ ਸੂਦ, ਮੁੱਖ ਭਲਾਈ ਅਫ਼ਸਰ ਨਾਲ ਸੰਪਰਕ ਕਰੋ।

 

**********



(Release ID: 1890228) Visitor Counter : 114


Read this release in: English , Urdu , Hindi