ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਐੱਨਸੀਜੀਜੀ, ਮਸੂਰੀ ਵਿੱਚ ਅੱਜ ਅਰੁਣਾਚਲ ਪ੍ਰਦੇਸ਼ ਦੇ ਸਿਵਿਲ ਸੇਵਕਾਂ ਦੇ ਲਈ ਸੁਸ਼ਾਸਨ ਵਿੱਚ ਪਹਿਲੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਹੋਈ।
ਮਾਲਦੀਪ ਅਤੇ ਬੰਗਲਾਦੇਸ਼ ਦੇ ਸਿਵਿਲ ਸੇਵਕਾਂ ਦੇ ਲਈ ਵੀ 2 ਸਪਤਾਹ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੋਇਆ।ਪ੍ਰਭਾਵੀ ਸੁਸ਼ਾਸਨ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਦਾ ਉਪਯੋਗ ਨਾਗਰਿਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਮਹੱਤਵਪੂਰਨ ਹੈ।
ਸ਼੍ਰੀ ਭਰਤ ਲਾਲ, ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਨੇ ਕਿਹਾ ਲੋਕਾਂ ਦੇ ਜੀਵਨ ਨੂੰ ਬਿਹਤਰ ਬਨਾਉਣ ਦੇ ਲਈ ਸਿਵਿਲ ਸੇਵਕਾਂ ਨੂੰ ਕੋਈ ਕਸਰ ਨਹੀਂ ਛੱਡਣੀ ਚਾਹੀਦੀ।
Posted On:
09 JAN 2023 6:24PM by PIB Chandigarh
ਬੰਗਲਾਦੇਸ਼, ਮਾਲਦੀਵ ਅਤੇ ਅਰੁਣਾਚਲ ਪ੍ਰਦੇਸ਼ ਦੇ ਸਿਵਲ ਸੇਵਕਾਂ ਦੇ ਲਈ ਦੋ ਹਫਤੇ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਉਦਘਾਟਨ ਅੱਜ ਮਸੂਰੀ ਸਥਿਤ ਰਾਸ਼ਟਰੀ ਸੁਸਾਸ਼ਨ ਕੇਂਦਰ(ਐੱਨ.ਸੀ.ਜੀ.ਜੀ) ਵਿੱਚ ਕੀਤਾ ਗਿਆ। ਇਸ ਵਿੱਚ ਬੰਗਲਾਦੇਸ਼ (56 ਵੇਂ ਬੈਚ) ਦੇ 39 ਪ੍ਰਤਿਭਾਗੀ, ਮਾਲਦੀਵ (20ਵੇਂ ਬੈਚ) ਦੇ 26 ਪ੍ਰਤਿਭਾਗੀ ਅਤੇ ਅਰੁਣਾਚਲ ਪ੍ਰਦੇਸ਼ ਦੇ ਪਹਿਲੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ 22 ਪ੍ਰਤਿਭਾਗੀ ਸ਼ਾਮਿਲ ਹੋਏ। ਇਹ ਪ੍ਰੋਗਰਾਮ ਸਿਵਿਲ ਸੇਵਕਾਂ ਨੂੰ ਉਹਨਾਂ ਦੇ ਗਿਆਨ ਅਤੇ ਕੌਸ਼ਲ ਨੂੰ ਉੱਨਤ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਉਹ ਨਾਗਰਿਕਾਂ ਦੇ ਜੀਵਨ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਦੇ ਲਈ ਵਿਭਿੰਨ ਨਿਤੀਆਂ ਅਤੇ ਪ੍ਰੋਗਰਾਮਾਂ ਦੀ ਉੱਨਤੀ ਵਿੱਚ ਤੇਜ਼ੀ ਲਿਆ ਸਕਣ। ਇਸ ਪ੍ਰੋਗਰਾਮ ਨੂੰ ਵਿਗਿਆਨਕ ਰੂਪ ਦੇ ਭਾਗੀਦਾਰੀ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ ਹੈ, ਜਿਸ ਵਿਚ ਸਿਵਲ ਸੇਵਕਾਂ ਨੂੰ ਆਮ ਲੋਕਾਂ ਤੱਕ ਸਹਿਜ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸਮਰਥ ਬਣਾਇਆ ਜਾ ਸਕੇ।
ਪ੍ਰੋਗਰਾਮ ਦੀ ਅਵਧਾਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ‘ਵਸੂਦੇਵ ਕੁਟੁਮਬਕਮ’ ਦੇ ਵਿਜ਼ਨ ਅਤੇ ‘ਗੁਆਢੀਂ ਪਹਿਲਾਂ’ ਵਾਲੀ ਨੀਤੀ ਦੇ ਅਨੁਰੂਪ ਹੈ, ਜਿਸ ਨੂੰ ਅੱਗੇ ਵਧਾਉਂਦੇ ਹੋਏ ਐੱਨਸੀਜੀਜੀ ਦੇ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਬੰਗਲਾਦੇਸ਼ ਅਤੇ ਮਾਲਦੀਵ ਦੇ ਸਿਵਲ ਸੇਵਕਾਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਉੱਤਰ ਪੂਰਬੀ ਅਤੇ ਸੀਮਾਵਰਤੀ ਰਾਜਾਂ ਵਿੱਚ ਸਾਸ਼ਨ ਅਤੇ ਜਨਤਕ ਸੇਵਾ ਵੰਡ ਵਿਚ ਅਤੇ ਜ਼ਿਆਦਾ ਸੁਧਾਰ ਲਿਆਉਣ ਲਈ, ਕੇਂਦਰੀ ਵਿਗਿਆਨ ਅਤੇ ਟੈਕਨਲੋਜੀ ਅਤੇ ਪ੍ਰਥਿਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ ) ਅਤੇ ਪੀ.ਐਮ.ਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾਕਟਰ ਜਿਤੇਂਦਰ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਸਿਵਲ ਸੇਵਕਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਐੱਨਸੀਜੀਜੀ ਪਹਿਲੇ ਤੋਂ ਹੀ ਜੰਮੂ ਅਤੇ ਕਸ਼ਮੀਰ ਦੇ ਸਿਵਲ ਸੇਵਕਾਂ ਦੇ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਦਾ ਸੰਗਠਨ ਕਰ ਰਿਹਾ ਹੈ, ਜਿਸ ਦੇ ਨਾਲ ਵੱਡੀ ਸਫਲਤਾ ਪ੍ਰਾਪਤ ਹੋ ਰਹੀ ਹੈ।
ਐੱਨਸੀਜੀਜੀ ਨੇ 2024 ਤੱਕ ਮਾਲਦੀਵ ਦੇ 1,000 ਸਿਵਿਲ ਸੇਵਕਾਂ ਦੀ ਸਮਰੱਥਾ ਨਿਰਮਾਣ ਦੇ ਲਈ ਸਿਵਿਲ ਸੇਵਾ ਆਯੋਗ, ਮਾਲਦੀਵ ਦੇ ਨਾਲ ਇੱਕ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਹਨ ਜਦਕਿ 2024 ਤੱਕ 1,800 ਸਿਵਿਲ ਸੇਵਕਾਂ ਦੇ ਸਮਰੱਥਾ ਨਿਰਮਾਣ ਦੇ ਲਈ ਬੰਗਲਾਦੇਸ਼ ਸਰਕਾਰ ਦੇ ਨਾਲ ਇਕ ਸਹਿਮਤੀ ਪੱਤਰ ਉਤੇ ਹਸਤਾਖਰ ਕੀਤਾ ਹੈ। ਪਹਿਲੀ ਵਾਰ, ਅਰੁਣਾਚਲ ਪ੍ਰਦੇਸ਼ ਦੇ ਸਿਵਿਲ ਸੇਵਕਾਂ ਨੂੰ ਵੀ 2022 ਹੇਠ ਵਿੱਚ ਹਸਤਾਖਰ ਕੀਤੇ ਗਏ। ਸਹਿਮਤੀ ਪੱਤਰ ਦੇ ਅਨੁਸਾਰ ਐੱਨਸੀਜੀਜੀ ਦੀ ਸਮਰੱਥਾ ਨਿਰਮਾਣ ਪ੍ਰੋਗਰਾਮ ਦੇ ਹੇਠ ਸਿਖਲਾਈ ਪ੍ਰਦਾਨ ਕੀਤਾ ਜਾਵੇਗੀ।
ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਸ਼੍ਰੀ ਭਰਤ ਲਾਲ, ਰਾਸ਼ਟਰੀ ਸੁਸਾਸ਼ਨ ਕੇਂਦਰ ਦੇ ਡਾਇਰੈਕਟਰ ਜਨਰਲ ਨੇ ਕੀਤੀ। ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਪ੍ਰਭਾਵੀ ਜਨਤਕ ਸੇਵਾਵਾਂ ਪ੍ਰਦਾਨ ਕਰਨ ਉੱਤੇ ਜ਼ੋਰ ਦਿੱਤਾ। ਉਹਨਾਂ ਇਕ ਸਮਰੱਥ ਮਾਹੌਲ ਤਿਆਰ ਕਰਨ ਲਈ ਸਿਵਿਲ ਸੇਵਕਾਂ ਦੀ ਭੂਮਿਕਾ ਦੇ ਬਾਰੇ ਵਿਚ ਵਿਸਤਾਰ ਵਿੱਚ ਦੱਸਿਆ, ਜਿੱਥੇ ਹਰ ਨਾਗਰਿਕ ਨਾਲ ਬਰਾਬਰ ਦਾ ਵਿਹਾਰ ਕੀਤਾ ਜਾਂਦਾ ਹੈ ਅਤੇ ਗੁਣਵੱਤਾ ਵਾਲੀਆਂ ਜਨਤਕ ਸੇਵਾਵਾਂ ਤੱਕ ਪਹੁੰਚ ਹੈ। ਉਨ੍ਹਾਂ ਨੇ ਸੁਸ਼ਾਸਨ ਮਾਡਲ ਦੀ ਮਿਸਾਲ ਵੀ ਪੇਸ਼ ਕੀਤੀ,ਜਿਸ ਦੇ ਮਾਧਿਅਮ ਨਾਲ ਨਾਗਰਿਕਾਂ ਦੀ ਨੇ ਪੀਣ ਵਾਲੇ ਪਾਣੀ,ਬਿਜਲੀ,ਸਵੱਛ ਰਸੋਈ ਗੈਸ ਕਨੈਕਸ਼ਨ ਤੱਕ ਪਹੁੰਚ ਅਤੇ ਤੇਜ਼ ਇੰਟਰਨੈਟ ਕਨੈਕਸ਼ਨ ਵਰਗੀਆਂ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੀ ਗੱਲ 'ਤੇ ਜ਼ੋਰ ਦਿੱਤਾ ਕਿ 'ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ'। ਡਾਇਰੈਕਟਰ ਜਨਰਲ ਨੇ ਕਿਹਾ ਕਿ ਟੈਕਨਾਲੋਜੀ ਦੀ ਵਰਤੋਂ ਕਰਨਾ ਅਤੇ ਚੰਗੇ ਸ਼ਾਸਨ ਵਿੱਚ ਨਵੀਨਤਾ ਲਿਆਉਣ ਅਤੇ ਨਵੇਂ ਪੈਰਾਡਾਈਮ ਸਥਾਪਤ ਕਰਨ ਲਈ ਨਵੀਨਤਾ ਲਿਆਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਇਸ ਸਮਾਗਮ ਤੋਂ ਸਿੱਖਿਆਂ ਦੀ ਵਰਤੋਂ ਕਰਨ ਅਤੇ ਆਪਣੀ ਕਾਰਜ ਯੋਜਨਾ ਤਿਆਰ ਕਰਨ ਦੀ ਤਾਕੀਦ ਕੀਤੀ ਜਿਸ ਨੂੰ ਉਹ ਆਪਣੇ-ਆਪਣੇ ਦੇਸ਼ਾਂ/ਰਾਜਾਂ ਵਿੱਚ ਆਪਣੇ-ਆਪਣੇ ਕੰਮ ਦੇ ਖੇਤਰਾਂ ਵਿੱਚ ਲਾਗੂ ਕਰਨਾ ਚਾਹੁੰਦੇ ਹਨ।
ਬੰਗਲਾਦੇਸ਼, ਮਾਲਦੀਵ ਅਤੇ ਅਰੁਣਾਚਲ ਪ੍ਰਦੇਸ਼ ਦੇ ਸਿਵਲ ਸੇਵਕਾਂ ਲਈ ਇਸ 2 ਸਪਤਾਹ ਦੇ ਪ੍ਰੋਗਰਾਮਾਂ ਵਿੱਚ, ਸਿਵਿਲ ਸੇਵਕ ਵਿਭਿੰਨ ਵਿਸ਼ਿਆਂ ਤੇ ਮਾਹਿਰਾਂ ਨਾਲ ਗੱਲ ਕਰਨਗੇ, ਜਿਵੇਂ ਸਾਸ਼ਨ ਨੂੰ ਬਦਲਦੇ ਪ੍ਰਤੀਮਾਨ, 2047 ਵਿੱਚ ਭਾਰਤ ਦਾ ਨਜ਼ਰੀਆ ਅਤੇ ਸਿਵਲ ਸੇਵਕਾਂ ਦੀ ਭੂਮਿਕਾ, ਵਿਕੇਂਦਰੀਕ੍ਰਿਤ ਨਗਰਪਾਲਿਕਾ,ਠੋਸ ਰਹਿੰਦ-ਖੂੰਹਦ ਪ੍ਰਬੰਧਨ,ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਕਾਰੀ ਭਰਤੀ ਦੀ ਭੂਮਿਕਾ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਸੰਭਾਲ ਸੇਵਾਵਾਂ, ਸ਼ਾਸਨ ਵਿੱਚ ਨੈਤਿਕ ਪਹੁੰਚ, ਆਪਦਾ ਪ੍ਰਬੰਧਨ, ਦੇਸ਼ ਵਿੱਚ ਪੇਂਡੂ ਵਿਕਾਸ ਦੀ ਸੰਖੇਪ ਜਾਣਕਾਰੀ, 2030 ਤੱਕ ਐਸਡੀਜੀ ਦੇ ਲਈ ਪਹੁੰਚ,ਭਾਰਤ ਵਿੱਚ ਸਿਹਤ ਸ਼ਾਸਨ,ਜਲਵਾਯੂ ਪਰਿਵਰਤਨ ਅਤੇ ਜੈਵ ਵਿਭਿੰਨਤਾ 'ਤੇ ਇਸਦਾ ਪ੍ਰਭਾਵ-ਨੀਤੀਆਂ ਅਤੇ ਗਲੋਬਲ ਅਭਿਆਸ,ਭ੍ਰਿਸ਼ਟਾਚਾਰ ਵਿਰੋਧੀ ਅਭਿਆਸ,ਜੀਵਨ,ਸਰਕੂਲਰ ਆਰਥਿਕਤਾ ਆਦਿ ਸਮੇਤ ਹੋਰ ਮਹੱਤਵਪੂਰਨ ਖੇਤਰ।
ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਦੀ ਸਥਾਪਨਾ 2014 ਵਿੱਚ ਭਾਰਤ ਸਰਕਾਰ ਦੁਆਰਾ ਦੇਸ਼ ਦੀ ਇੱਕ ਸਿਖਰ ਸੰਸਥਾ ਵਜੋਂ ਕੀਤੀ ਗਈ ਸੀ, ਜਿਸ ਵਿਚ ਭਾਰਤ ਦੇ ਨਾਲ-ਨਾਲ ਹੋਰ ਵਿਕਾਸਸ਼ੀਲ ਦੇਸ਼ਾਂ ਨੇ ਸਿਵਿਲ ਸੇਵਕਾਂ ਦੇ ਲਈ ਬਿਹਤਰ ਸ਼ਾਸਨ,ਨੀਤੀ ਸੁਧਾਰ,ਸਿਖਲਾਈ ਅਤੇ ਸਮਰੱਥਾ ਨਿਰਮਾਣ ਉੱਤੇ ਕੰਮ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ। ਇਹ ਸਰਕਾਰ ਦੇ ਇੱਕ ਥਿੰਕ ਟੈਂਕ ਵਜੋਂ ਵੀ ਕੰਮ ਕਰਦਾ ਹੈ। ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ, ਐੱਨਸੀਜੀਜੀ ਨੇ ਹੁਣ ਤੱਕ 15 ਦੇਸ਼ਾਂ ਦੇ ਸਿਵਲ ਸੇਵਕਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਹੈ,ਜਿਸ ਵਿਚ ਬੰਗਲਾਦੇਸ਼, ਕੇਨੀਆ, ਤਨਜ਼ਾਨੀਆ, ਟਿਊਨੀਸ਼ੀਆ, ਸੇਸ਼ੇਲਸ, ਗਾਂਵੀਆਂ, ਮਾਲਦੀਵ, ਸ਼੍ਰੀਲੰਕਾ, ਅਫਗਾਨਿਸਤਾਨ, ਲਾਓਸ, ਵੀਅਤਨਾਮ, ਭੂਟਾਨ, ਮਿਆਂਮਾਰ ਅਤੇ ਕੰਬੋਡੀਆ ਸ਼ਾਮਿਲ ਹਨ। ਇਹ ਸਮੱਗਰੀ ਅਤੇ ਵੰਡ ਦੇ ਲਈ ਵੀ ਜਾਣਿਆ ਜਾਂਦਾ ਹੈ, ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਮੰਗ ਕੀਤੀ ਜਾਂਦੀ ਹੈ ਅਤੇ ਐੱਨਸੀਜੀਜੀ ਵਿੰਭਿੰਨ ਦੇਸ਼ਾਂ ਦੇ ਸਿਵਿਲ ਸੇਵਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਦੇ ਵਿਚ ਅਨੁਕੂਲਿਤ ਕਰਨ ਲਈ
ਆਪਣੀ ਸਮਰੱਥਾ ਦਾ ਵਿਸਥਾਰ ਕਰ ਰਿਹਾ ਹੈ।
ਭਾਗੀਦਾਰਾਂ ਨੂੰ ਸਮਾਰਟ ਸਿਟੀ, ਇਦਿੰਰਾ ਵਾਤਾਵਰਣ ਭਵਨ: ਉਰਜਾ ਭਵਨ,ਭਾਰਤ ਦੀ ਸੰਸਦ,ਨਵੀਂ ਦਿੱਲੀ ਨਗਰ ਕੌਂਸਲ,ਪ੍ਰਧਾਨਮੰਤਰੀ ਸੰਗ੍ਰਲਾਹਯ ਆਦਿ ਵਾਂਗ ਵੱਖ-ਵੱਖ ਸੰਸਥਾਵਾਂ ਦਾ ਵੀ ਦੌਰਾ ਕਰਵਾਇਆ ਜਾਵੇਗਾ।
ਅੱਜ ਦਾ ਉਦਘਾਟਨ ਮਾਲਦੀਵ ਦੇ ਕੋਰਸ ਕੋਆਰਡੀਨੇਟਰ ਡਾ: ਏ. ਪੀ ਸਿੰਘ, ਅਰੁਣਾਚਲ ਪ੍ਰਦੇਸ਼ ਦੇ ਕੋਰਸ ਕੋਆਰਡੀਨੇਟਰ, ਡਾ: ਬੀ. ਐੱਸ. ਬਿਸ਼ਟ, ਬੰਗਲਾਦੇਸ਼ ਦੇ ਕੋਰਸ ਕੋਆਰਡੀਨੇਟਰ, ਡਾ: ਮੁਕੇਸ਼ ਭੰਡਾਰੀ ਅਤੇ ਐਨਸੀਜੀਜੀ ਮਸੂਰੀ ਦੇ ਫੈਕਲਟੀ ਡਾ: ਸੰਜੀਵ ਸ਼ਰਮਾ ਨੇ ਵੀ ਸ਼ਿਰਕਤ ਕੀਤੀ।
<><><>
SNC/RR
(Release ID: 1890020)
Visitor Counter : 135