ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸੀਏਕਿਊਐੱਮ ਨੇ ਦਿੱਲੀ ਦੇ ਐੱਨਕਿਊਆਈ ਵਿੱਚ ਅਚਾਨਕਿ ਵਾਧੇ ’ਤੇ ਵਿਚਾਰ ਕਰਦੇ ਹੋਏ ਐੱਨਸੀਆਰ ਰਾਜ ਸਰਕਾਰਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੇ ਅਧਿਕਾਰੀਆਂ ਦੇ ਨਾਲ ਇੱਕ ਤਤਕਾਲ ਸਮੀਖਿਆ ਬੈਠਕ ਕੀਤੀ


ਨਿਰੀਖਣ ਟੀਮਾਂ ਦੀ ਲੋੜੀਂਦੀ ਤੈਨਾਤੀ ਰਾਹੀਂ ਜੀਆਰਏਪੀ ਪ੍ਰਾਵਧਾਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ

ਪ੍ਰਦੂਸ਼ਣ ਕੰਟਰੋਲ ਬੋਰਡ ਪ੍ਰਦੂਸ਼ਣ ਕੰਟਰੋਲ ਅਤੇ ਸ਼ਮਨ ਉਪਾਵਾਂ ਵਿੱਚ ਤੇਜ਼ੀ ਲਿਆਉਣਗੇ

Posted On: 09 JAN 2023 6:14PM by PIB Chandigarh

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੁਆਰਾ ਸ਼ਾਮ 4 ਵਜੇ ਦੇ ਏਕਿਊਆਈ ਬੁਲੇਟਿਨ ਦੇ ਅਨੁਸਾਰ ਦਿੱਲੀ ਦਾ ਪੂਰਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਅੱਜ 434 ਦਰਜ ਹੋਇਆ ਹੈ ਜਿਸ ਵਿਚ ਬੀਤੇ ਕੱਲ੍ਹ ਦੇ ਮੁਕਾਬਲੇ ਏਕਿਊਆਈ (371) ਵਿੱਚ 63 ਅੰਕਾਂ ਦਾ ਵਾਧਾ ਦੇਖਿਆ ਗਿਆ ਹੈ। ਐਤਵਾਰ (08 ਜਨਵਰੀ, 2023) ਅਤੇ ਅੱਜ (09 ਜਨਵਰੀ 2023) ਸ਼ਾਮ ਤੋਂ ਦਿੱਲੀ ਦੇ ਔਸਤ ਏਕਿਊਆਈ ਵਿੱਚ ਇਸ ਅਚਾਨਕ ਵਾਧੇ ਨੂੰ ਦੇਖਦੇ ਹੋਏ ਐੱਨਸੀਆਰ ਅਤੇ ਆਸਪਾਸ ਦੇ ਖੇਤਰਾਂ ਵਿੱਚ ਵਾਯੂ  ਗੁਣਵੱਤਾ ਪ੍ਰਬੰਧਨ ਆਯੋਗ (ਸੀਏਕਿਊਐੱਮ) ਦੇ ਤਤਕਾਲ ਜੀਐੱਨਸੀਟੀਡੀ/ਐੱਨਸੀਆਰ ਰਾਜ ਸਰਕਾਰਾਂ/ਕਮਿਸ਼ਨਰਾਂ/ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ (ਪੀਸੀਬੀ)/ਡੀਪੀਸੀਸੀ ਦੇ ਮੈਂਬਰ ਸਕੱਤਰਾਂ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕੀਤੀ ਹੈ।

ਰਾਜ ਸਰਕਾਰ ਦੇ ਪ੍ਰਤੀਨਿਧੀਆਂ/ਐੱਨਸੀਆਰ ਪੀਸੀਬੀ/ਡੀਪੀਸੀਬੀ ਦੇ ਕਮਿਸ਼ਨਰਾਂ ਅਤੇ ਮੈਬਰ ਸਕੱਤਰਾਂ ਨੂੰ ਵਾਯੂ ਗੁਣਵੱਤਾ ਵਿੱਚ ਹੋਰ ਗਿਰਾਵਟ ਨੂੰ ਰੋਕਣ ਦੇ ਨਾਲ-ਨਾਲ ਦਿੱਲੀ ਦੇ ਸਮੁੱਚੇ ਏਕਿਊਆਈ ਨੂੰ ਵਰਤਮਾਨ ‘ਗੰਭੀਰ’ ਪੱਧਰ ਤੋਂ ਨੀਚੇ ਲਿਆਉਣ ਦੇ ਲਈ ਖੇਤਰ ਵਿੱਚ ਜੀਆਰਏਪੀ ਦੇ ਪ੍ਰਾਵਧਾਨਾਂ ਨੂੰ ਅਧਿਕ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਬਾਰੇ ਸਖਤੀ ਨਾਲ ਕੰਮ ਕਰਨ  ਨੂੰ ਕਿਹਾ ਗਿਆ ਹੈ। ਜੀਆਰਏਪੀ ਲਾਗੂਕਰਨ ਸੁਨਿਸ਼ਚਿਤ ਕਰਨ ਦੇ ਲਈ ਲੋੜੀਂਦੀ ਸੰਖਿਆ ਵਿੱਚ ਨਿਰੀਖਣ ਦਲ ਤੈਨਾਤ ਕਰਨ ਦੀ ਜ਼ਰੂਰਤ ਨੂੰ ਵੀ ਦੁਹਰਾਇਆ ਗਿਆ।

ਰਾਜ ਸਰਕਾਰ ਦੇ ਅਧਿਕਾਰੀਆਂ/ਐੱਨਸੀਆਰ ਪ੍ਰਦੂਸ਼ਣ ਕੰਟਰੋਲ ਬੋਰਡਾਂ/ਡੀਪੀਸੀਸੀ ਨੇ ਭਰੋਸਾ ਦਿੱਤਾ ਕਿ ਉਹ ਜੀਆਰਏਪੀ ਦੇ ਲਾਗੂਕਰਨ ਦੀ ਸਮੀਖਿਆ ਕਰਨਗੇ ਅਤੇ ਪ੍ਰਦੂਸ਼ਣ ਕੰਟਰੋਲ ਅਤੇ ਸ਼ਮਨ ਉਪਾਵਾਂ ਨੂੰ ਹੋਰ ਤੇਜ਼ ਕਰਨਗੇ ਜਿਸ ਵਿੱਚ ਵਿਭਿੰਨ ਸਰੋਤਾਂ ਦੇ ਯੋਗਦਾਨ ਨੂੰ ਘੱਟ ਕਰਨ ਦੇ ਲਈ ਖੁੱਲ੍ਹੇ ਵਿੱਚ ਅੱਗ ਜਲਾਉਣ ਦੀ ਰੋਕਥਾਮ ਸ਼ਾਮਲ ਹੈ। ਇਸ ਨਾਲ ਦਿੱਲੀ ਦੇ ਸਮੁੱਚੇ ਏਕਿਊਆਈ ਵਿੱਚ ਅਚਾਨਕ ਵਾਧਾ ਹੋਇਆ ਹੈ।

 

*****

ਐੱਮਜੇਪੀਐੱਸ/ਐੱਸਐੱਸਵੀ



(Release ID: 1890000) Visitor Counter : 91


Read this release in: English , Urdu , Hindi , Telugu