ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਦੀ ਸੰਚਾਲਨ ਕਮੇਟੀ ਲਈ ਆਯੋਜਿਤ ਤੀਜੀ ਬੈਠਕ ਦੀ ਪ੍ਰਧਾਨਗੀ ਕੀਤੀ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਾਰੇ ਮੰਤਰਾਲਿਆਂ ਦੁਆਰਾ ਹੁਨਰ ਵਿਕਾਸ ਲਈ ਹੋਣ ਵਾਲੇ ਯਤਨਾਂ ਦੇ ਵਿਚਕਾਰ ਜ਼ਿਆਦਾ ਤਾਲਮੇਲ ਸਥਾਪਿਤ ਕਰਨ ਦਾ ਸੱਦਾ ਦਿੱਤਾ

Posted On: 04 JAN 2023 6:57PM by PIB Chandigarh

ਮੁੱਖ ਬਿੰਦੂ:  

ਚਰਚਾ ਹੁਨਰ ਵਿਕਾਸ ਯੋਜਨਾਵਾਂਹੁਨਰ ਅੰਤਰਾਲ ਵਿਸ਼ਲੇਸ਼ਣ ਅਤੇ ਹੁਨਰ ਮੈਪਿੰਗਭਾਰਤੀ ਨੌਜਵਾਨਾਂ ਨੂੰ ਆਲਮੀ ਅਵਸਰਾਂ ਨਾਲ ਜੋਡ਼ਨਉੱਭਰਦੀਆਂ ਪ੍ਰਵਿਰਤੀਆਂ ਨੂੰ ਪ੍ਰਤੀਬਿੰਬਤ ਕਰਨ ਲਈ ਲਾਜ਼ਮੀ ਪਾਠਕ੍ਰਮ ਵਿਕਸਤ ਕਰਨ ਅਤੇ ਹੁਨਰ ਵਿਕਾਸ ਨਾਲ ਸਬੰਧਿਤ ਵਿਭਿੰਨ ਪੋਰਟਲਾਂ ਵਿਚਕਾਰ ਤਾਲਮੇਲ ਬਣਾਉਣ ’ਤੇ ਕੇਂਦਰਿਤ ਸੀ। 

ਕੇਂਦਰੀ ਸਿੱਖਿਆ ਤੇ ਹੁਨਰ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਦੀ ਸੰਚਾਲਨ ਕਮੇਟੀ ਲਈ ਆਯੋਜਿਤ ਤੀਜੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਪ੍ਰੋਗਰਾਮ ਵਿੱਚ ਹੁਨਰ ਵਿਕਾਸ ਅਤੇ ਉੱਦਮਸ਼ੀਲਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਬੈਠਕ ਦੌਰਾਨ ਸ਼੍ਰੀ ਪ੍ਰਧਾਨ ਨੇ ਹੁਨਰ  ਵਿਕਾਸ ਦੇ ਯਤਨਾਂ ਵਿੱਚ ਹੋਈ ਪ੍ਰਗਤੀ ਅਤੇ ਭਵਿੱਖ ਦੀਆਂ ਕਾਰਜ ਯੋਜਨਾਵਾਂ ’ਤੇ ਵਿਸਥਾਰਤ ਚਰਚਾ ਕੀਤੀ। 

 

  

ਹੁਨਰ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ ਨੇ ਮੀਟਿੰਗ ਵਿੱਚ ਹੋਰ ਵਿਭਿੰਨ ਮੁੱਦਿਆਂ ’ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਹੁਨਰ ਵਿਕਾਸ ਯੋਜਨਾਵਾਂ ਦਾ ਕਨਵਰਜੈਂਸ ਤਿਆਰ ਕਰਨਾ, ਹੁਨਰ ਅੰਤਰ ਵਿਸ਼ਲੇਸ਼ਣ ਅਤੇ ਹੁਨਰ ਮੈਪਿੰਗ, ਭਾਰਤੀ ਨੌਜਵਾਨਾਂ ਨੂੰ ਆਲਮੀ ਅਵਸਰਾਂ ਨਾਲ ਜੋਡ਼ਨਾ, ਉੱਭਰਦੀਆਂ ਪ੍ਰਵਿਰਤੀਆਂ ਨੂੰ ਪ੍ਰਤੀਬਿੰਬਤ ਕਰਨ ਲਈ ਲਾਜ਼ਮੀ ਪਾਠਕ੍ਰਮ ਵਿਕਸਤ ਕਰਨਾ ਅਤੇ ਹੁਨਰ ਵਿਕਾਸ ਨਾਲ ਸਬੰਧਿਤ ਵਿਭਿੰਨ ਪੋਰਟਲਾਂ ਵਿਚਕਾਰ ਤਾਲਮੇਲ ਸਥਾਪਿਤ ਕਰਨਾ ਆਦਿ ਸ਼ਾਮਲ ਸੀ। 

  

 

  

ਸ਼੍ਰੀ ਪ੍ਰਧਾਨ ਨੇ ਸਾਰੇ ਮੰਤਰਾਲਿਆਂ ਦੁਆਰਾ ਹੁਨਰ ਵਿਕਾਸ ਲਈ ਹੋਣ ਵਾਲੇ ਯਤਨਾਂ ਵਿਚਕਾਰ ਜ਼ਿਆਦਾ ਤਾਲਮੇਲ ਸਥਾਪਿਤ ਕਰਨ, ਸਾਰੇ ਹਿੱਤਧਾਰਕਾਂ ਦੁਆਰਾ ਹੁਨਰ ਵਿਕਾਸ ਵਿੱਚ ਨਿਵੇਸ਼ ਕਰਨ, ਉਦਯੋਗ ਜਗਤ ਦੀਆਂ ਵਾਸਤਵਿਕਤਾਵਾਂ ਨਾਲ ਵਿਭਿੰਨ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਅਤੇ ਵੱਡੇ ਪੈਮਾਨੇ ’ਤੇ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ। 

***** 

ਐੱਨਬੀ/ਏਕੇ 



(Release ID: 1888842) Visitor Counter : 96