ਕਿਰਤ ਤੇ ਰੋਜ਼ਗਾਰ ਮੰਤਰਾਲਾ
ਈ.ਐੱਸ.ਆਈ.ਸੀ. (ESIC) ਨੇ ਸਫਲਤਾਪੂਰਵਕ ਚਲਾਈ 2.0 ਵਿਸ਼ੇਸ਼ ਸਵੱਛਤਾ ਮੁਹਿੰਮ
367 ਥਾਵਾਂ 'ਤੇ ਚਲਾਇਆ ਗਿਆ ਸਵੱਛਤਾ ਅਭਿਆਨ
657 ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਕੀਤਾ ਨਿਪਟਾਰਾ
Posted On:
01 NOV 2022 8:14PM by PIB Chandigarh
ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ESIC), ਇੱਕ ਕਾਨੂੰਨੀ ਸੰਸਥਾ, ਨੇ 2 ਅਕਤੂਬਰ ਤੋਂ 31 ਅਕਤੂਬਰ 2022 ਤੱਕ ਨਵੀਂ ਦਿੱਲੀ ਵਿੱਚ ਮੁੱਖ ਦਫਤਰ ਅਤੇ ਦੇਸ਼ ਭਰ ਵਿੱਚ ਇਸਦੇ ਸਾਰੇ ਫੀਲਡ ਦਫ਼ਤਰਾਂ/ ਈ.ਐੱਸ.ਆਈ.ਸੀ. ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਵਿੱਚ ਵਿਸ਼ੇਸ਼ ਸਵੱਛਤਾ ਮੁਹਿੰਮ 2.0 ਦਾ ਨਿਰੀਖਣ ਕੀਤਾ।
ਮੁਹਿੰਮ ਦੌਰਾਨ, ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਸਭ ਤੋਂ ਵਧੀਆ ਪ੍ਰੈਕਟਿਸ ਅਪਣਾਈ ਗਈ ਅਤੇ 367 ਥਾਵਾਂ ਦੀ ਪਛਾਣ ਕੀਤੀ ਗਈ, ਜਿੱਥੇ ਸਫਾਈ ਮੁਹਿੰਮ ਚਲਾਈ ਗਈ।
ਸਵੱਛਤਾ ਡਰਾਈਵ ਤੋਂ ਇਲਾਵਾ, ਵੀ.ਆਈ.ਪੀਜ਼ ਦੇ ਵੱਖ-ਵੱਖ ਹਵਾਲਿਆਂ, ਸੰਸਦੀ ਭਰੋਸੇ, ਰਾਜ ਸਰਕਾਰ ਦੇ ਹਵਾਲਿਆਂ ਨਾਲ ਪੈਂਡਿੰਗ ਸ਼ਿਕਾਇਤਾਂ ਦਾ ਵੀਨਿਪਟਾਰਾ ਕੀਤਾ ਗਿਆ ।ਮੁਹਿੰਮ ਦੌਰਾਨ ਕੁੱਲ 657 ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਕਰੈਪ ਡਿਸਪੋਜ਼ਲ ਅਤੇ ਆਫਿਸ ਸਪੇਸ ਦਾ ਪ੍ਰਭਾਵੀ ਪ੍ਰਬੰਧਨ ਵੀ ਕੀਤਾ ਗਿਆ।
ਕਰਮਚਾਰੀ ਰਾਜ ਬੀਮਾ ਨਿਗਮ ਵਿਸ਼ੇਸ਼ ਮੁਹਿੰਮ 2.0 ਦੇ ਤੱਤਾਂ ਨੂੰ ਅਪਣਾਉਂਦੇ ਹੋਏ ਅਤੇ ਨਿਯਮਤ ਅਧਾਰ 'ਤੇ ਉਨ੍ਹਾਂ 'ਤੇ ਕੰਮ ਕਰਦੇ ਹੋਏ ਆਪਣੀ ਸੇਵਾ ਪ੍ਰਦਾਨ ਕਰਨ ਦੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਰਵੋਤਮ ਪ੍ਰੈਕਟਿਸ ਨੂੰ ਸ਼ਾਮਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ।
ਈ.ਐੱਸ.ਆਈ.ਸੀ. ਦੁਆਰਾ ਵਿਸ਼ੇਸ਼ ਮੁਹਿੰਮ 2.0 ਦੌਰਾਨ ਕੰਮ ਕੀਤੇ ਗਏ ਅਤੇ ਨਿਪਟਾਏ ਗਏ ਤੱਤਾਂ ਦੀ ਸੰਖਿਆ: -
ਸੀਰੀਅਲ ਨੰ;
ਗਤੀਵਿਧੀ
ਵਿਸ਼ੇਸ਼ ਮੁਹਿੰਮ 2.0 ਦੌਰਾਨ ਨਿਪਟਾਏ ਗਏ ਕੇਸਾਂ ਦੀ ਕੁੱਲ ਸੰਖਿਆ
1.
ਸੰਸਦ ਮੈਂਬਰਾਂ ਦੇ ਹਵਾਲੇ
36
2.
ਸੰਸਦੀ ਭਰੋਸਾ
02
3.
ਆਈ ਐਮ ਸੀ ਹਵਾਲੇ (ਕੈਬਿਨੇਟ ਪ੍ਰਸਤਾਵ
ਨਹੀਂ
4.
ਰਾਜ ਸਰਕਾਰ ਹਵਾਲੇ
15
5.
ਪੀ.ਐਮ.ਓ. ਹਵਾਲੇ
ਨਹੀ
6.
ਜਨਤਕ ਸ਼ਿਕਾਇਤਾਂ
379
7.
ਜਨਤਕ ਸ਼ਿਕਾਇਤਾਂ ਸਬੰਧੀ ਅਪੀਲਾਂ
278
8.
ਸਵੱਛਤਾ ਅਭਿਆਨ
367
9.
ਖਾਲੀ ਥਾਂ (ਵਰਗ ਫੁੱਟ ਵਿੱਚ
4659
10.
ਰਿਕਾਰਡ ਪ੍ਰਬੰਧਨ –ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ
3422
11.
ਬੂਟੀ (weeded)
2506
***********
(Release ID: 1888589)
Visitor Counter : 115