ਆਯੂਸ਼

ਦੇਸ਼ ਵਿੱਚ ਆਯੁਰਵੇਦ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਆਯੁਰਵੇਦ ਪ੍ਰੋਫੈਸ਼ਨਲਾਂ ਦੇ ਲਈ ‘ਸਮਾਰਟ’ ਪ੍ਰੋਗਰਾਮ


ਆਯੁਸ਼ ਦਾ ਉਦੇਸ਼ ਆਯੁਰਵੇਦ ਵਿੱਚ ਗੁਣਵੱਤਾਪੂਰਨ ਖੋਜ ਦੇ ਲਈ ‘ਸਮਾਰਟ’ ਪਹਿਲ ਕਰਕੇ ਨਵੇਂ ਮਾਰਗਦਰਸ਼ਨ ਕਰਨਾ ਹੈ

Posted On: 02 JAN 2023 5:47PM by PIB Chandigarh

ਭਾਰਤੀ ਚਿਕਿਤਸਾ ਪ੍ਰਣਾਲੀ ਦੇ ਲਈ ਨੈਸ਼ਨਲ ਕਮਿਸ਼ਨ (ਐੱਨਸੀਆਈਐੱਸਐੱਮ) ਅਤੇ ਕੇਂਦਰੀ ਆਯੁਰਵੇਦ ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ), ਜੋ ਕ੍ਰਮਵਾਰ :ਚਿਕਿਤਸਾ ਸਿੱਖਿਆ ਨੂੰ ਰੈਗੂਲੇਟਿੰਗ ਕਰਨ ਅਤੇ ਵਿਗਿਆਨਿਕ ਖੋਜ ਕਰਨ ਦੇ ਲਈ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੇ ਅਧੀਨ ਦੋ ਪ੍ਰਮੁੱਖ ਸੰਸਥਾਨ ਹਨ, ਨੇ ਆਯੁਰਵੇਦ ਕਾਲਜਾਂ ਅਤੇ ਹਸਪਤਾਲਾਂ ਰਾਹੀਂ ਪ੍ਰਾਥਮਿਕਤਾ ਵਾਲੇ ਸਿਹਤ ਖੋਜ ਖੇਤਰਾਂ ਵਿੱਚ ਵਿਗਿਆਨਿਕ ਖੋਜ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ‘ਸਮਾਰਟ (ਸਕੋਪ ਫਾਰ ਮੈਨਸਟ੍ਰੀਮਿੰਗ ਆਯੁਰਵੇਦ ਰਿਸਰਚ ਇਨ ਟੀਚਿੰਗ ਪ੍ਰੋਫੈਸ਼ਨਲ)’ ਪ੍ਰੋਗਰਾਮ ਸ਼ੁਰੂ ਕੀਤਾ।

ਐੱਨਸੀਆਈਐੱਸਐੱਮ ਦੇ ਚੇਅਰਮੈਨ, ਵੈਦਯ੍ ਜਯੰਤ ਵੇਦਪੁਜਾਰੀ ਅਤੇ ਸੀਸੀਆਰਏਐੱਸ ਦੇ ਡਾਇਰੈਕਟਰ ਜਨਰਲ ਪ੍ਰੋ. ਰਬਿਨਾਰਾਇਣ ਆਚਾਰੀਆ  ਨੇ ਅੱਜ ਐੱਨਸੀਆਈਐੱਸਐੱਮ ਦੇ ਆਯੁਰਵੇਦ ਬੋਰਡ ਦੇ ਪ੍ਰਧਾਨ ਪ੍ਰੋਫੈਸਰ ਬੀ.ਐੱਸ. ਪ੍ਰਸਾਦ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਇਸ ਪ੍ਰੋਗਰਾਮ ਦਾ ਸ਼ੁਭਰੰਭ ਕੀਤਾ।

ਐੱਨਸੀਆਈਐੱਸਐੱਮ ਦੇ ਚੇਅਰਮੈਨ ਵੈਦਯ੍ ਜਯੰਤ ਵੇਦਪੁਜਾਰੀ ਨੇ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਸ ਪ੍ਰੋਗਰਾਮ ਵਿੱਚ ਆਯੁਰਵੇਦ ਵਿੱਚ ਚਿਕਿਤਸਾ ਖੋਜ ਜਾਂ ਨੈਦਾਨਿਕ ਖੋਜ ਵਿੱਚ ਵਿਆਪਕ ਬਦਲਾਅ  ਲਿਆਉਣ ਦੀ ਵਿਸ਼ੇਸ਼ ਸਮਰੱਥਾ ਹੈ। ਇਹ ਪਾਇਆ ਗਿਆ ਹੈ ਕਿ ਆਯੁਰਵੇਦ ਅਧਿਆਪਕ ਦੇ ਵਿਸ਼ਾਲ ਸਮੁਦਾਇ ਦੀ ਖੋਜ ਸਮਰੱਥਾ ਦਾ ਆਮ ਤੌਰ ’ਤੇ ਉਪਯੋਗ ਨਹੀਂ ਹੋ ਪਾ ਰਿਹਾ ਹੈ। ਅੰਤ: ਸਮਾਰਟ’ ਪ੍ਰੋਗਰਾਮ ਦਾ ਆਯੁਰਵੇਦ ਦੇ ਖੇਤਰ ਵਿੱਚ ਖੋਜ ֹ’ਤੇ ਗਹਿਰਾ ਦੀਰਘਕਾਲੀ ਕਾਇਆਕਲਪ ਪ੍ਰਭਾਵ ਪਵੇਗਾ, ਅਤੇ ਇਹ ਰਾਸ਼ਟਰ ਦੇ ਲਈ ਇੱਕ ਮਹਾਨ ਸੇਵਾ ਹੋਵੇਗੀ, ਮੈਂ ਇਸ ਪਹਿਲ ਦੇ ਲਈ ਸੀਸੀਆਰਏਐੱਸ ਨੂੰ ਵਧਾਈ ਦਿੰਦਾ ਹਾਂ ਅਤੇ ਐੱਨਸੀਆਈਐੱਸਐੱਮ ਵੱਲੋਂ ਹਰਸੰਭਵ ਸਹਿਯੋਗ ਸੁਨਿਸ਼ਚਿਤ ਕਰਦਾ ਹਾਂ। 

https://ci5.googleusercontent.com/proxy/LL25ts1i__r1lSSchJboW6WTVD3cLHDcb_q_7AC9FcwTS0aaaxbw1PRYUDIPhTvGszoV3Kbl0PG87gMoPlPTARVroGVYHfMdji4Ccw54U_zCU-Fnk7t1USAAYg=s0-d-e1-ft#https://static.pib.gov.in/WriteReadData/userfiles/image/image001MS20.jpg

ਸੀਸੀਆਰਏਐੱਸ ਦੇ ਡਾਇਰੈਕਟਰ ਜਨਰਲ ਪ੍ਰੋ. ਵੈਦਯ੍ ਰਬਿਨਾਰਾਇਣ ਆਚਾਰੀਆ ਨੇ ‘ਸਮਾਰਟ’ ਦੇ ਪ੍ਰਮੁੱਖ ਬਿੰਦੂਆਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ, ‘ਪ੍ਰਸਤਾਵਿਤ ਪਹਿਲ ਔਸਿਟਓਆਰਥਰਾਈਟਿਸ, ਆਇਰਨ ਦੀ ਕਮੀ ਨਾਲ ਹੋਣ ਵਾਲੇ ਅਨੀਮਿਆ, ਕ੍ਰੋਨਿਕ ਬ੍ਰੋਂਨਕਾਈਟਿਮ, ਡਿਸਪਿਡੇਮਿਆ, ਰੂਮੇਟਾਈਜਡ ਅਰਥਾਈਟਿਸ, ਮੋਟਾਪਾ, ਸੂਗਰ ਮੇਲੇਟਸ, ਸੋਰਾਅਸਿਸ, ਆਮ ਚਿੰਤਾ ਵਿਕਾਰ, ਗੈਰ –ਅਲਕੋਹਲ ਫੈਟੀ ਲਿਵਰ ਰੋਗ (ਐੱਨਏਐੱਲਐੱਲਡੀ) ਸਿਹਤ ਸਹਿਤ ਖੋਜ ਖੇਤਰਾਂ ਵਿੱਚ ਅਭਿਨਵ ਖੋਜ ਵਿਚਾਰਾਂ ਦੀ ਪਹਿਚਾਣ  ਕਰਨ, ਜ਼ਰੂਰੀ ਸਹਾਇਤਾ ਕਰਨ ਅਤੇ ਹੁਲਾਰਾ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੈ।’

ਉਨ੍ਹਾਂ ਨੇ ਇਹ ਵੀ ਕਿਹਾ, ‘ਯੋਗ ਆਯੁਰਵੇਦ ਅਕਾਦਮਿਕ ਸੰਸਥਾਵਾਂ 10 ਜਨਵਰੀ, 2023  ਤੱਕ ਆਵੇਦਨ ਕਰ ਸਕਦੇ ਹਨ। ਸੰਪਰਕ ਜਾਣਕਾਰੀ, ਯੋਗਤਾ ਮਾਪਦੰਡ ਅਤੇ ਆਵੇਦਨ ਪ੍ਰਕਿਰਿਆ ਬਾਰੇ ਸਾਰੇ ਵੇਰਵੇ ਐੱਨਸੀਆਈਐੱਸਐੱਮ ਰਾਹੀਂ ਸਾਰੇ ਮਾਨਤਾ ਪ੍ਰਾਪਤ ਅਕਾਦਮਿਕ ਸੰਸਥਾਨਾਂ ਅਤੇ ਹਸਪਤਾਲਾਂ ਵਿੱਚ ਸਾਂਝਾ ਕੀਤੇ ਗਏ ਹਨ।’

ਐੱਨਸੀਆਈਐੱਸਐੱਮ ਦੇ ਆਯੁਰਵੇਦ ਬੋਰਡ ਦੇ ਪ੍ਰਧਾਨ, ਪ੍ਰੋਫੈਸਰ ਬੀ.ਐੱਸ. ਪ੍ਰਸਾਦ ਨੇ ਕਿਹਾ, ‘ਦੇਸ਼ ਭਰ ਵਿੱਚ ਆਯੁਰਵੇਦ ਕਾਲਜਾਂ ਅਤੇ ਹਸਪਤਾਲਾਂ ਦਾ ਵਿਸ਼ਾਲ ਨੇਟਵਰਕ ਦੇਸ਼ ਦੀ ਸਿਹਤ ਸੇਵਾ ਸਬੰਧੀ ਜ਼ਰੂਰਤਾਂ ਦੇ ਲਿਹਾਜ਼ ਨਾਲ ਇੱਕ ਅਹਿਮ ਸੰਪਤੀ ਹੈ। ਇਹ ਨੈਟਵਰਕ ਨਾ ਕੇਵਲ ਸੰਕਟ ਕਾਲ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਰਿਹਾ ਹੈ, ਬਲਕਿ ਇਸ ਨੇ ਦੇਸ਼ ਵਿੱਚ ਸਿਹਤ ਖੋਜ ਸਬੰਧੀ ਵੀ ਵਿਆਪਕ ਯੋਗਦਾਨ ਦਿੱਤਾ ਹੈ। ‘ਸਮਾਰਟ’ ਪ੍ਰੋਗਰਾਮ ਨਿਸ਼ਚਿਤ ਰੂਪ ਨਾਲ ਅਧਿਆਪਕਾਂ ਨੂੰ ਸਿਹਤ ਖੋਜ ਦੇ ਨਿਰਧਾਰਤ ਖੇਤਰ ਵਿੱਚ ਪ੍ਰੋਜੈਕਟਾਂ ਨੂੰ ਆਪਣੇ ਹੱਥ ਵਿੱਚ ਲੈਣ ਅਤੇ ਇੱਕ ਵੱਡਾ ਡੇਟਾਬੇਸ ਤਿਆਰ ਕਰਨ ਦੇ ਲਈ ਪ੍ਰੇਰਿਤ ਕਰੇਗਾ।” 

*****

ਐੱਸਕੇ



(Release ID: 1888360) Visitor Counter : 137