ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਭਾਰਤ ਦੇ ਰਾਸ਼ਟਰਪਤੀ ਨੇ ਜੀ. ਨਾਰਾਇਣੰਮਾ ਇੰਸਟੀਟਿਊਟ ਆਵ੍ ਟੈਕਨੋਲੋਜੀ ਐਂਡ ਸਾਇੰਸ ਫੌਰ ਵੂਮਨ (ਮਹਿਲਾਵਾਂ ਦੇ ਲਈ) ਅਤੇ ਮਹਿਲਾ ਦਕਸ਼ਤਾ ਸਮਿਤੀ ਕਾਲਜਾਂ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ


ਤਕਨੀਕ ਦੇ ਲਾਭ ਸੁਦੂਰ ਖੇਤਰਾਂ ਅਤੇ ਸਭ ਤੋਂ ਗ਼ਰੀਬ ਲੋਕਾਂ ਤੱਕ ਪਹੁੰਚਣੇ ਚਾਹੀਦੇ ਹਨ, ਇਸ ਦਾ ਸਮਾਜਿਕ ਨਿਆਂ ਦੇ ਇੱਕ ਉਪਕਰਣ ਦੇ ਰੂਪ ਵਿੱਚ ਉਪਯੋਗ ਕੀਤਾ ਜਾਣਾ ਚਾਹੀਦਾ ਹੈ: ਰਾਸ਼ਟਰਪਤੀ ਮੁਰਮੂ

Posted On: 29 DEC 2022 2:38PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਦਸੰਬਰ, 2022) ਨੂੰ ਹੈਦਰਾਬਾਦ ਵਿੱਚ ਜੀ. ਨਾਰਾਇਣੰਮਾ ਇੰਸਟੀਟਿਊਟ ਆਵ੍ ਟੈਕਨੋਲੋਜੀ ਐਂਡ ਸਾਇੰਸ ਫੌਰ ਵੂਮਨ ਦੀਆਂ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਦੇ ਨਾਲ-ਨਾਲ ਬੀਐੱਮ ਮਲਾਨੀ ਨਰਸਿੰਗ ਕਾਲਜ ਅਤੇ ਮਹਿਲਾ ਦਕਸ਼ਤਾ ਸਮਿਤੀ ਦੇ ਸੁਮਨ ਜੂਨੀਅਰ ਕਾਲਜ ਦੇ ਵਿਦਿਆਰਥੀ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਤਕਨੀਕ ਦਾ ਲਾਭ ਸੁਦੂਰ ਖੇਤਰਾਂ ਅਤੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਇਸ ਦਾ ਸਮਾਜਿਕ ਨਿਆਂ ਦੇ ਇੱਕ ਸਾਧਨ ਦੇ ਰੂਪ ਵਿੱਚ ਉਪਯੋਗ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਦੱਸਿਆ ਕਿ ਇੰਜੀਨੀਅਰਿੰਗ ਨੇ ਕੰਪਿਊਟਰ, ਮੈਡੀਕਲ ਉਪਕਰਣ, ਇੰਟਰਨੈੱਟ, ਸਮਾਰਟ ਉਪਕਰਣ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ ਸਹਿਤ ਤਕਨੀਕੀ ਪ੍ਰਗਤੀ ਵਿੱਚ ਆਪਣੀ ਇੱਕ ਬੜੀ ਭੂਮਿਕਾ ਨਿਭਾਈ ਹੈ। ਇੱਕ ਪੇਸ਼ੇ ਦੇ ਰੂਪ ਵਿੱਚ ਇੰਜੀਨੀਅਰਿੰਗ ਦੀ ਭੂਮਿਕਾ ਅੱਜ ਦੇ ਵਿਸ਼ਵ ਵਿੱਚ ਕਾਫੀ ਮਹੱਤਵਪੂਰਨ ਹੋ ਜਾਂਦੀ ਹੈ, ਜਿੱਥੇ ਅਕਲਪਨੀ ਅਤੇ ਅਭੂਤਪੂਰਵ ਸਮੱਸਿਆਵਾਂ ਦੇ ਤੁਰੰਤ ਅਤੇ ਸਥਾਈ ਸਮਾਧਾਨ ਦੀ ਜ਼ਰੂਰਤ ਹੁੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇੰਜੀਨੀਅਰਾਂ ਵਿੱਚ ਵਿਸ਼ਵ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਦੀ ਤਾਕਤ ਹੈ। ਉਹ ਜੋ ਸਮਾਧਾਨ ਖੋਜਦੇ ਹਨ ਅਤੇ ਜੋ ਟੈਕਨੋਲੋਜੀਆਂ ਭਵਿੱਖ ਵਿੱਚ ਬਣਾਉਣਗੇ, ਉਹ ਲੋਕਾਂ ਦੇ ਲਈ ਉਹ ਵਾਤਾਵਰਣ ਅਨੁਕੂਲ ਹੋਣੀ ਚਾਹੀਦੀਆਂ ਹਨ। ਹਾਲ ਹੀ ਵਿੱਚ ਸੀਓਪੀ-27 ਵਿੱਚ ਭਾਰਤ ਨੇ ਇੱਕ ਸ਼ਬਦ ਦਾ ਮੰਤਰ- ਲਾਈਫ (LiFE) , ਜਿਸ ਦਾ ਅਰਥ ਵਾਤਾਵਰਣ ਦੇ ਲਈ ਜੀਵਨ ਸ਼ੈਲੀ ਹੈ, ਵਿੱਚ ਇੱਕ ਸੁਰੱਖਿਅਤ ਗ੍ਰਹਿ ਦੀ ਆਪਣੀ ਸੋਚ ਨੂੰ ਦੁਹਰਾਇਆ ਸੀ। ਅਸੀਂ ਆਪਣੇ ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਅੱਪਗ੍ਰੇਡ ਕਰ ਰਹੇ ਹਾਂ। ਅਸੀਂ ਅਖੁੱਟ ਊਰਜਾ, ਈ-ਮੋਬਿਲਿਟੀ, ਈਥੇਨੋਲ-ਮਿਸ਼ਰਿਤ ਈਂਧਨ ਅਤੇ ਹਰਿਤ ਹਾਈਡ੍ਰੋਜਨ ਵਿੱਚ ਨਵੀਂ ਪਹਿਲ ਕਰ ਰਹੇ ਹਾਂ। ਇਹ ਪਹਿਲਾਂ ਟੈਕਨੋਲੋਜੀਕਲ ਇਨੋਵੇਸ਼ਨਾਂ ਦੇ ਜ਼ਰੀਏ  ਜ਼ਮੀਨੀ ਪੱਧਰ ’ਤੇ ਬੇਹਤਰ ਪਰਿਣਾਮ ਦੇਣਾ ਸ਼ੁਰੂ ਕਰ ਸਕਦੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਵਿਸ਼ਵ ਵਿੱਚ ਤਕਨੀਕ ਦੇ ਸਮਾਜਿਕ, ਆਰਥਿਕ, ਰਾਜਨੀਤਕ, ਵਿੱਦਿਅਕਵਾਤਾਵਰਣ ਅਤੇ ਭੂ-ਰਾਜਨੀਤਕ ਆਯਾਮ ਹਨ।  ਇਹ ਲਗਾਤਾਰ ਵਿਕਸਿਤ ਹੋ ਰਿਹਾ ਹੈ ਅਤੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਆਸ਼ਾ ਵਿਅਕਤ ਕੀਤੀ ਕਿ ਇੰਜੀਨੀਅਰਿੰਗ ਬੜੇ ਪੈਮਾਨੇ ’ਤੇ ਲੋਕਾਂ ਦੇ ਲਾਭ ਦੇ ਲਈ ਅਭਿਨਵ ਤਕਨੀਕਾਂ ਦੇ ਨਾਲ ਸਾਹਮਏ ਆਉਣਗੇ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਵੰਚਿਤ ਤਬਕੇ, ਸੀਨੀਅਰ ਨਾਗਰਿਕਾਂ, ਦਿੱਵਿਯਾਂਗਜਨਾਂ ਅਤੇ ਵਿਸ਼ੇਸ਼ ਸਹਾਇਤਾ ਦੀ ਜ਼ਰੂਰਤ ਵਾਲੇ ਹੋਰ ਲੋਕਾਂ ਦੇ ਲਈ ਇੰਜੀਨੀਅਰਿੰਗ ਸਮਾਧਾਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿੱਚ ਮਹਿਲਾਵਾਂ ਦੇ ਯੋਗਦਾਨ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਕਈ ਪ੍ਰੇਰਕ ਮਹਿਲਾਵਾਂ ਦੀਆਂ ਉਦਹਾਰਣਾਂ ਹਨ, ਜੋ ਬੜੀਆਂ ਕੰਪਨੀਆਂ ਦੀ ਅਗਵਾਈ ਕਰ ਰਹੀਆਂ ਹਨ, ਸਟਾਰਟ-ਅੱਪਸ ਸ਼ੁਰੂ ਕਰ ਚੁਕੀਆਂ ਹਨ ਅਤੇ ਦੂਰਸੰਚਾਰ, ਆਈਟੀ, ਹਵਾਬਾਜ਼ੀ, ਮਸ਼ੀਨ ਡਿਜਾਈਨ, ਨਿਰਮਾਣ ਕਾਰਜ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਹੋਰ ਸਭ ਖੇਤਰਾਂ ਵਿੱਚ ਪ੍ਰਮੁੱਖ ਰੂਪ ਨਾਲ ਆਪਣਾ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਵਿਗਿਆਨ ਦੇ ਵਿਸ਼ਿਆਂ ’ਤੇ ਕੰਮ ਕਰਨ ਦੇ ਲਈ ਹੋਰ ਅਧਿਕ ਮਹਿਲਾਵਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਲਈ ਐੱਸਟੀਈਐੱਮ (STEM) ਯਾਨੀ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਮਹੱਤਵਪੂਰਨ ਹਨ। ਤਕਨੀਕ ਦੀ ਜਾਣਕਾਰਾਂ ਅਤੇ ਇਨੋਵੇਟਰਾਂ ਦੇ ਰੂਪ ਵਿੱਚ ਯੁਵਾ ਮਹਿਲਾਵਾਂ ਨੂੰ ਅੱਗੇ ਵਧਾਉਣਾ, ਦੇਸ਼ ਨੂੰ ਇੱਕ ਮਜ਼ਬੂਤ ਅਰਥਵਿਵਸਥਾ ਵੱਲ ਲੈ ਜਾ ਸਕਦਾ ਹੈ। ਤਕਨੀਕ ਦੇ ਖੇਤਰ ਵਿੱਚ ਮਹਿਲਾਵਾਂ ਅਲੱਗ ਨਜ਼ਰੀਆ ਅਤੇ ਕੌਸ਼ਲ ਲੈ ਕੇ ਆਉਂਦੀਆਂ ਹਨ। ਮਹਿਲਾਵਾਂ ਦੀ ਗਿਆਨ ਸਬੰਧਿਤ ਸਮਰੱਥਾਵਾਂ ਵਿਭਿੰਨ ਪੱਧਰਾਂ ’ਤੇ ਜਾਣਕਾਰੀ ਅਤੇ ਤਕਨੀਕਾਂ ਨੂੰ ਸਮਝਣ ਦੇ ਤਰੀਕੇ ਨੂੰ ਬਦਲ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣਾਚਾਹੀਦਾ ਹੈ ਅਤੇ ਅਪਣੇ ਕਰੀਅਰ ਵਿੱਚ ਅੱਗੇ ਵਧਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਵਿਦਿਆਥਰਣਾਂ ਨੂੰ ਖੁਦ ਮਜ਼ਬੂਤ ਬਣਨ ਅਤੇ ਦੂਸਰਿਆਂ ਨੂੰ ਵੀ ਸਸ਼ਕਤ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਵਲ ਆਪਣੀ ਸਫ਼ਲਤਾ ਅਤੇ ਖੁਸ਼ੀ ਤੋਂ ਸੰਤਸ਼ਟ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਵਿਆਪਕ ਤੌਰ ’ਤੇ ਰਾਸ਼ਟਰ ਅਤੇ ਮਾਨਵਤਾ ਦੇ ਲਈ ਇੱਕ ਡਿਊਟੀ ਹੈ। ਉਨ੍ਹਾਂ ਨੂੰ ਆਪਣੀਆਂ ਪ੍ਰਤਿਭਾ ਅਤੇ ਤਕਨੀਕੀ ਸਮਰੱਥਾਵਾਂ ਦਾ ਉਪਯੋਗ ਵਿਆਪਕ ਕਲਿਆਣ ਦੇ ਲਈ ਕਰਨਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਇੱਕ ਪੇਸ਼ੇਵਰ ਦੇ ਰੂਪ ਵਿੱਚ ਤਕਨੀਕ ਦੀ ਦੁਨੀਆ ਵਿੱਚ ਕਈ ਯੁਵਾ ਮਹਿਲਾਵਾਂ ਦੇ ਲਈ ਅਵਸਰ ਖੋਲ੍ਹਣ ਨੂੰ ਲੈ ਕੇ ਜੀਐੱਨਆਈਟੀਐੱਸ (GNITS) ਦੀ ਪ੍ਰਸ਼ੰਸਾ ਕੀਤੀ। ਇਸ ਦੇ ਇਲਾਵਾ ਉਨ੍ਹਾਂ ਨੇ ਮਹਿਲਾਵਾਂ ਨੂੰ ਵਿਆਪਕ ਸਮਰਥਨ ਪ੍ਰਦਾਨ ਕਰਨ ਦੇ ਲਈ ਮਹਿਲਾ ਦਕਸ਼ਤਾ ਸਮਿਤੀ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਮਿਤੀ ਦੇ ਅਧੀਨ ਕਾਲਜ ਵੰਚਿਤ ਮਹਿਲਾਵਾਂ ਦਾ ਵਿਕਾਸ, ਦੇਖਭਾਲ਼, ਪੋਸ਼ਣ ਅਤੇ ਸ਼ਸਕਤੀਕਰਣ ਕਰਦੇ ਹਨ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ -

 

 

***

ਡੀਐੱਸ/ਏਕੇ



(Release ID: 1887518) Visitor Counter : 116