ਰੱਖਿਆ ਮੰਤਰਾਲਾ
azadi ka amrit mahotsav

ਕੈਬਨਿਟ ਨੇ 1 ਜੁਲਾਈ 2019 ਤੋਂ ਵੰਨ ਰੈਂਕ ਵੰਨ ਪੈਨਸ਼ਨ ਦੇ ਤਹਿਤ ਹਥਿਆਰਬੰਦ ਬਲਾਂ ਦੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਦੀ ਪੈਨਸ਼ਨ ਦੇ ਸੰਸ਼ੋਧਨ ਨੂੰ ਪ੍ਰਵਾਨਗੀ ਦਿੱਤੀ


ਹਥਿਆਰਬੰਦ ਬਲਾਂ ਦੇ 30 ਜੂਨ, 2019 ਤੱਕ ਸੇਵਾਮੁਕਤ ਹੋਏ ਕਰਮਚਾਰੀ ਕਵਰ ਕੀਤੇ ਜਾਣਗੇ; 25.13 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਲਾਭ ਹੋਵੇਗਾ

ਜੁਲਾਈ 2019 ਤੋਂ ਜੂਨ 2022 ਤੱਕ ਦੀ ਅਵਧੀ ਲਈ 23,638 ਕਰੋੜ ਰੁਪਏ ਬਕਾਏ ਵਜੋਂ ਅਦਾ ਕੀਤੇ ਜਾਣਗੇ

31% ਮਹਿੰਗਾਈ ਰਾਹਤ ਦੇ ਹਿਸਾਬ ਨਾਲ ਸੋਧ ਨੂੰ ਲਾਗੂ ਕਰਨ ਲਈ ਅਨੁਮਾਨਿਤ ਅਤਿਰਿਕਤ ਸਲਾਨਾ ਖਰਚੇ ਲਗਭਗ 8,450 ਕਰੋੜ ਰੁਪਏ ਹਨ

ਸੰਸ਼ੋਧਨ ਨੂੰ ਲਾਗੂ ਕਰਨ ਲਈ ਅਨੁਮਾਨਿਤ ਅਤਿਰਿਕਤ ਸਲਾਨਾ ਖਰਚੇ ਦੀ ਗਣਨਾ @31% ਮਹਿੰਗਾਈ ਰਾਹਤ ਦੀ ਦਰ ਨਾਲ ਲਗਭਗ 8,450 ਕਰੋੜ ਰੁਪਏ ਕੀਤੀ ਗਈ ਹੈ

Posted On: 23 DEC 2022 8:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ 1 ਜੁਲਾਈ, 2019 ਤੋਂ ਵੰਨ ਰੈਂਕ ਵੰਨ ਪੈਨਸ਼ਨ (ਓਆਰਓਪੀ) ਦੇ ਤਹਿਤ ਹਥਿਆਰਬੰਦ ਬਲਾਂ ਦੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੁਰਾਣੇ ਪੈਨਸ਼ਨਰਾਂ ਦੀ ਪੈਨਸ਼ਨ ਕੈਲੰਡਰ ਸਾਲ 2018 ਦੇ ਰੱਖਿਆ ਬਲਾਂ ਦੇ ਸੇਵਾਮੁਕਤ ਹੋਣ ਵਾਲਿਆਂ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਪੈਨਸ਼ਨ ਦੀ ਔਸਤ ਦੇ ਅਧਾਰ 'ਤੇ ਉਸੇ ਰੈਂਕ 'ਤੇ ਸੇਵਾ ਦੀ ਉਸੇ ਅਵਧੀ ਦੇ ਨਾਲ ਦੁਬਾਰਾ ਨਿਰਧਾਰਿਤ ਕੀਤੀ ਜਾਵੇਗੀ।

 

ਲਾਭਾਰਥੀ 

 

30 ਜੂਨ, 2019 ਤੱਕ ਸੇਵਾਮੁਕਤ ਹੋਏ ਆਰਮਡ ਫੋਰਸਿਜ਼ ਪਰਸੋਨਲ (1 ਜੁਲਾਈ, 2014 ਤੋਂ ਪ੍ਰੀ-ਮੈਚਿਓਰ ਰਿਟਾਇਰਡ (ਪੀਐੱਮਆਰ) ਨੂੰ ਛੱਡ ਕੇ} ਇਸ ਸੋਧ ਦੇ ਤਹਿਤ ਕਵਰ ਕੀਤੇ ਜਾਣਗੇ। 25.13 ਲੱਖ ਤੋਂ ਵੱਧ (4.52 ਲੱਖ ਤੋਂ ਵੱਧ ਨਵੇਂ ਲਾਭਾਰਥੀਆਂ ਸਮੇਤ) ਹਥਿਆਰਬੰਦ ਬਲਾਂ ਦੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਔਸਤ ਤੋਂ ਵੱਧ ਪੈਨਸ਼ਨਰਾਂ ਲਈ ਪੈਨਸ਼ਨ ਸੁਰੱਖਿਅਤ ਕੀਤੀ ਜਾਵੇਗੀ। ਇਹ ਲਾਭ ਜੰਗੀ ਵਿਧਵਾਵਾਂ ਅਤੇ ਅਪੰਗ (ਦਿੱਵਯਾਂਗ) ਪੈਨਸ਼ਨਰਾਂ ਸਮੇਤ ਪਰਿਵਾਰਕ ਪੈਨਸ਼ਨਰਾਂ ਨੂੰ ਵੀ ਦਿੱਤਾ ਜਾਵੇਗਾ।

 

ਬਕਾਇਆ ਰਕਮ ਦਾ ਭੁਗਤਾਨ ਚਾਰ ਛਿਮਾਹੀ ਕਿਸ਼ਤਾਂ ਵਿੱਚ ਕੀਤਾ ਜਾਵੇਗਾ। ਹਾਲਾਂਕਿ, ਵਿਸ਼ੇਸ਼/ਉਦਾਰਵਾਦੀ ਪਰਿਵਾਰਕ ਪੈਨਸ਼ਨਰਾਂ ਅਤੇ ਬਹਾਦਰੀ ਪੁਰਸਕਾਰ ਜੇਤੂਆਂ ਸਮੇਤ ਸਾਰੇ ਪਰਿਵਾਰਕ ਪੈਨਸ਼ਨਰਾਂ ਨੂੰ ਬਕਾਏ ਇੱਕ ਕਿਸ਼ਤ ਵਿੱਚ ਅਦਾ ਕੀਤੇ ਜਾਣਗੇ। ਹਾਲਾਂਕਿ, ਵਿਸ਼ੇਸ਼/ਉਦਾਰੀਕ੍ਰਿਤ ਪਰਿਵਾਰਕ ਪੈਨਸ਼ਨਰਾਂ ਅਤੇ ਵੀਰਤਾ ਪੁਰਸਕਾਰ ਜੇਤੂਆਂ ਸਮੇਤ ਸਾਰੇ ਪਰਿਵਾਰਕ ਪੈਨਸ਼ਨਰਾਂ ਨੂੰ ਬਕਾਇਆ ਰਕਮ ਦਾ ਭੁਗਤਾਨ ਇੱਕ ਕਿਸ਼ਤ ਵਿੱਚ ਕੀਤਾ ਜਾਏਗਾ।

 

ਖਰਚਾ

 

ਸੰਸ਼ੋਧਨ ਨੂੰ ਲਾਗੂ ਕਰਨ ਲਈ ਅਨੁਮਾਨਿਤ ਸਲਾਨਾ ਖਰਚੇ ਦੀ ਗਣਨਾ @31% ਮਹਿੰਗਾਈ ਰਾਹਤ (ਡੀਆਰ) ਦੀ ਦਰ ਨਾਲ ਲਗਭਗ 8,450 ਕਰੋੜ ਰੁਪਏ ਕੀਤੀ ਗਈ ਹੈ। 1 ਜੁਲਾਈ, 2019 ਤੋਂ 31 ਦਸੰਬਰ, 2021 ਤੱਕ ਦੇ ਬਕਾਏ ਦੀ ਗਣਨਾ 1 ਜੁਲਾਈ, 2019 ਤੋਂ 30 ਜੂਨ, 2021 ਤੱਕ ਦੀ ਅਵਧੀ ਲਈ ਡੀਆਰ @ 17% ਅਤੇ 20 ਜੁਲਾਈ 2019 ਤੋਂ 31 ਦਸੰਬਰ, 2021 ਤੱਕ ਦੀ ਅਵਧੀ ਲਈ @31% ਦੇ ਅਧਾਰ 'ਤੇ 19,316 ਕਰੋੜ ਰੁਪਏ ਤੋਂ ਵੱਧ ਦੇ ਰੂਪ ਵਿੱਚ ਕੀਤੀ ਗਈ ਹੈ। 1 ਜੁਲਾਈ, 2019 ਤੋਂ 30 ਜੂਨ, 2022 ਤੱਕ ਲਾਗੂ ਮਹਿੰਗਾਈ ਰਾਹਤ ਦੇ ਅਨੁਸਾਰ 23,638 ਕਰੋੜ ਰੁਪਏ ਦੀ ਗਣਨਾ ਕੀਤੀ ਗਈ ਹੈ। ਇਹ ਖਰਚਾ ਓਆਰਓਪੀ 'ਤੇ ਚੱਲ ਰਹੇ ਖਰਚ ਤੋਂ ਇਲਾਵਾ ਹੈ।

 

ਓਆਰਓਪੀ ਦੇ ਤਹਿਤ ਸਰਵਿਸ ਪੈਨਸ਼ਨ ਵਿੱਚ 1 ਜੁਲਾਈ 2019 ਤੋਂ ਪ੍ਰਭਾਵੀ ਰੈਂਕ-ਵਾਰ ਵਾਧਾ (ਰੁਪਏ ਵਿੱਚ):

 

ਰੈਂਕ

01.01.2016 ਨੂੰ ਪੈਨਸ਼ਨ

1.07.2019 ਤੋਂ ਸੋਧੀ ਹੋਈ ਪੈਨਸ਼ਨ 

1.07.2021 ਤੋਂ ਸੋਧੀ ਹੋਈ ਪੈਨਸ਼ਨ 

01.07.2019 ਤੋਂ 30.06.2022 ਤੱਕ ਸੰਭਾਵਿਤ ਬਕਾਏ

ਸਿਪਾਹੀ

17,699

19,726

20,394

87,000

ਨਾਇਕ

18,427

21,101

21,930

1,14,000

ਹੌਲਦਾਰ

20,066

21,782

22,294

70,000

ਨਾਇਬ ਸੂਬੇਦਾਰ

24,232

26,800

27,597

1,08,000

ਸੂਬੇਦਾਰ ਮੇਜਰ

33,526

37,600

38,863

1,75,000

ਮੇਜਰ

61,205

68,550

70,827

3,05,000

ਲੈਫਟੀਨੈਂਟ ਕਰਨਲ

84,330

95,400

98,832

4,55,000

ਕਰਨਲ

92,855

1,03,700

1,07,062

4,42,000

ਬ੍ਰਿਗੇਡੀਅਰ

96,555

1,08,800

1,12,596

5,05,000

ਮੇਜਰ ਜਨਰਲ

99,621

1,09,100

1,12,039

3,90,000

ਲੈਫਟੀਨੈਂਟ ਜਨਰਲ

1,01,515

1,12,050

1,15,316

4,32,000



 

ਪਿਛੋਕੜ

 

ਸਰਕਾਰ ਨੇ ਰੱਖਿਆ ਬਲਾਂ/ਪਰਿਵਾਰਕ ਪੈਨਸ਼ਨਰਾਂ ਲਈ ਓਆਰਓਪੀ ਲਾਗੂ ਕਰਨ ਦਾ ਇਤਿਹਾਸਿਕ ਫ਼ੈਸਲਾ ਲਿਆ ਅਤੇ 7 ਨਵੰਬਰ 2015 ਨੂੰ 1 ਜੁਲਾਈ 2014 ਤੋਂ ਪੈਨਸ਼ਨ ਸੋਧ ਲਈ ਨੀਤੀ ਪੱਤਰ ਜਾਰੀ ਕੀਤਾ। ਉਕਤ ਨੀਤੀ ਪੱਤਰ (ਪਾਲਿਸੀ ਲੈਟਰ) ਵਿੱਚ ਕਿਹਾ ਗਿਆ ਸੀ ਕਿ ਭਵਿੱਖ ਵਿੱਚ ਪੈਨਸ਼ਨ ਹਰ 5 ਸਾਲ ਬਾਅਦ ਦੁਬਾਰਾ ਤੈਅ ਕੀਤੀ ਜਾਵੇਗੀ। ਵੰਨ ਰੈਂਕ ਵੰਨ ਪੈਨਸ਼ਨ ਲਾਗੂ ਕਰਨ ਵਿੱਚ ਅੱਠ ਵਰ੍ਹਿਆਂ ਦੌਰਾਨ, ਪ੍ਰਤੀ ਸਾਲ 7,123 ਕਰੋੜ ਰੁਪਏ ਦੀ ਦਰ ਨਾਲ, ਲਗਭਗ 57,000 ਕਰੋੜ ਰੁਪਏ ਖਰਚ ਕੀਤੇ ਗਏ ਹਨ।

 

*****

 

ਏਬੀਬੀ/ਡੀਐੱਸ/ਸੇਵੀ/ਨਿਰਮਿਤ


(Release ID: 1886233) Visitor Counter : 459