ਆਯੂਸ਼

ਦੋ ਹੋਰ ਆਯੁਸ਼ ਸੰਸਥਾਨਾਂ ਨੂੰ ਐੱਨਏਬੀਐੱਚ ਅਤੇ ਐੱਨਏਬੀਐੱਲ ਨੂੰ ਆਧਿਕਾਰਿਕ ਮਾਨਤਾ


ਦੋ ਹੋਰ ਆਯੁਸ਼ ਸੰਸਥਾਨ ਐੱਨਏਬੀਐੱਚ ਅਤੇ ਐੱਨਏਬੀਐੱਲ ਤੋਂ ਅਧਿਕਾਰਿਕ ਮਾਨਤਾ ਪ੍ਰਾਪਤ ਸੰਸਥਾਨਾਂ ਦੇ ਪ੍ਰਤਿਸ਼ਠਿਤ ਸੰਘ ਵਿੱਚ ਸ਼ਾਮਲ

ਕੇਂਦਰੀ ਆਯੁਰਵੇਦ ਅਨੁਸੰਧਾਨ ਸੰਸਥਾਨ, ਨਵੀਂ ਦਿੱਲੀ ਐੱਨਏਬੀਐੱਚ ਦੀ ਆਧਿਕਾਰਿਕ ਮਾਨਤਾ ਪ੍ਰਾਪਤ ਕਰਨ ਵਾਲੇ ਸੀਸੀਆਰਏਐੱਸ ਦੇ ਤਹਿਤ ਪਹਿਲਾ ਸੰਸਥਾਨ

Posted On: 22 DEC 2022 6:53PM by PIB Chandigarh

ਆਯੁਸ਼ ਦੀ ਵਧਦੀ ਆਲਮੀ ਮੰਗ ਵਿੱਚ, ਭਾਰਤੀ ਚਿਕਿਤਸਾ ਪ੍ਰਣਾਲੀ ਦੇ ਖੇਤਰ ਵਿੱਚ ਸੰਸਥਾਨ ਅਤੇ ਹਸਪਤਾਲ ਤੇਜ਼ੀ ਨਾਲ ਚਿਕਿਤਸਾ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦਾ ਆਧੁਨਿਕੀਕਰਣ ਕਰ ਰਹੇ ਹਨ। ਆਯੁਸ਼ ਮੰਤਰਾਲੇ ਦੇ ਕੇਂਦਰੀ ਆਯੁਰਵੇਦ ਵਿਗਿਆਨ ਅਨੁਸੰਧਾਨ ਸੰਸਥਾਨ (ਸੀਏਆਰਆਈ), ਨਵੀਂ ਦਿੱਲੀ ਅਤੇ ਕੇਂਦਰੀ ਆਯੁਰਵੇਦ ਅਨੁਸੰਧਾਨ ਸੰਸਥਾਨ, ਝਾਂਸੀ ਨੂੰ ਕ੍ਰਮਵਾਰ: ਐੱਨਏਬੀਐੱਚ ਅਤੇ ਐੱਨਏਬੀਐੱਲ ਦੀ ਆਧਿਕਾਰਿਕ ਮਾਨਤਾ ਮਿਲ ਗਈ ਹੈ।

ਜ਼ਿਕਰਯੋਗ ਹੈ ਕਿ ਐੱਨਏਬੀਐੱਚ ਭਾਰਤੀ ਗੁਣਵੱਤਾ ਪਰਿਸ਼ਦ ਦਾ ਮੂਲ ਬੋਰਡ ਹੈ, ਜਿਸ ਦੀ ਸਥਾਪਨਾ ਸਿਹਤ ਸੇਵਾ ਸੰਗਠਨਾਂ ਦੇ ਮਾਨਤਾ ਪ੍ਰੋਗਰਾਮਾਂ ਨੂੰ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਚਲਾਉਣ ਦੇ ਲਈ ਕੀਤੀ ਗਈ ਹੈ। ਆਧਿਕਾਰਿਕ ਮਾਨਤਾ ਰਾਸ਼ਟਰੀ/ਅੰਤਰਰਾਸ਼ਟਰੀ ਮਾਨਕਾਂ ਦੇ ਅਧਾਰ ’ਤੇ ਰੋਗੀ ਸੁਰਖਿਆ ਅਤੇ ਸਿਹਤ ਦੇਖਭਾਲ ਦੀ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਦੀ ਹੈ।

ਇਸ ਉਪਲਬਧੀ ’ਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਦੋਹਾਂ ਸੰਸਥਾਨਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਨਿਰੰਤਰ ਪ੍ਰਯਾਸਾਂ ਦੇ ਲਈ ਵਧਾਈ ਦਿੱਤੀ। ਆਯੁਸ਼ ਭਵਨ, ਨਵੀਂ ਦਿੱਲੀ ਵਿੱਚ ਰਸਮੀ ਰੂਪ ਨਾਲ ਆਯੋਜਿਤ ਪ੍ਰੋਗਰਾਮ ਵਿੱਚ ਆਯੁਸ਼ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਪਾਠਕ, ਦੋਹਾਂ ਸੰਸਥਾਨਾਂ ਦੇ ਪ੍ਰਤੀਨਿਧੀ ਉਪਸਥਿਤ ਸਨ।

 https://ci6.googleusercontent.com/proxy/54Tw7Ql8u4mj22H6CzUqDGd-5QgqA2QiLnx6BLTdTUwnO1SDbBnLDhXWWQ4KtYFc1RQZQOfCDTWGO2TwoJwuX5McC-Td5x20l0bQg-FQahcGP_0kV14j8s_mVw=s0-d-e1-ft#https://static.pib.gov.in/WriteReadData/userfiles/image/image0014GE4.jpg

 

ਕੇਂਦਰੀ ਆਯੁਰਵੇਦ ਅਨੁਸੰਧਾਨ ਸੰਸਥਾਨ, ਨਵੀਂ ਦਿੱਲੀ ਦੀ ਸਥਾਪਨਾ ਸਾਲ 1979 ਵਿੱਚ ਆਯੁਸ਼ ਮੰਤਰਾਲੇ ਦੇ ਕੇਂਦਰੀ ਆਯੁਰਵੇਦ ਵਿਗਿਆਨ ਅਨੁਸੰਧਾਨ ਪਰਿਸ਼ਦ (ਸੀਸੀਆਰਏਐੱਸ) ਦੇ ਤਹਿਤ ਕੀਤੀ ਗਈ ਸੀ ਅਤੇ ਇਹ ਆਯੁਰਵੇਦ ਵਿੱਚ ਨੈਦਾਨਿਕ ਅਨੁਸੰਧਾਨ ਦੇ ਲਈ ਸਮਰਪਿਤ ਹੈ ਅਤੇ ਇਹ ਆਮ ਓਪੀਡੀ ਰਾਹੀਂ ਆਯੁਰਵੇਦ ਵਿੱਚ ਵਿਸ਼ੇਸ਼ ਓਪੀਡੀ, ਸੁਰੱਖਿਅਤਮਕ ਹਿਰਦੇ ਰੋਗ ਵਿਗਿਆਨ ਅਤੇ ਜੀਵਨਸ਼ੈਲੀ ਦੀਆਂ ਚੁਣੌਤੀਆਂ, ਕੰਨ ਅਤੇ ਨੱਕ ਦੀ ਓਪੀਡੀ, ਜੈਰੀਐਟ੍ਰਿਕ ਓਪੀਡੀ, ਬਾਲਰੋਗ, ਸੰਧੀਰੋਗ, ਕਿਲਨਿਕਲ ਸਾਈਕੋਲੌਜੀ ਅਤੇ ਮਰਮ ਓਪੀਡੀ ਦੇ ਰੂਪ ਵਿੱਚ ਸਿਹਤ ਦੇਖਭਾਲ ਸੇਵਾਵਾਂ ਦਾ ਵਿਸਤਾਰ ਕਰਦਾ ਹੈ। ਇਸ ਤਰ੍ਹਾਂ ਦੀ ਮਹੱਤਵਪੂਰਨ ਸਿਹਤ ਸੇਵਾ ਦੀ ਪੇਸ਼ਕਸ, ਐੱਨਏਬੀਐੱਚ ਮਾਨਤਾ ਪ੍ਰਾਪਤ ਸੰਸਥਾਨ ਵਿੱਚ ਆਉਣ ਵਾਲੇ ਹਜ਼ਾਰਾਂ ਰੋਗੀਆਂ ਦੇ ਸਿਹਤ ਸਬੰਧੀ ਉਦੇਸ਼ਾਂ ਨੂੰ ਬਦਲ ਦੇਵੇਗੀ।

ਸੀਸੀਆਰਏਐੱਸ-ਸੀਏਆਰਆਈ, ਝਾਂਸੀ (ਉੱਤਰ ਪ੍ਰਦੇਸ਼) ਨੂੰ ਐੱਨਏਬੀਐੱਲ ਦੀ ਮਾਨਤਾ

ਕੇਂਦਰੀ ਆਯੁਰਵੇਦ ਅਨੁਸੰਧਾਨ ਸੰਸਥਾਨ, ਝਾਂਸੀ (ਉੱਤਰ ਪ੍ਰਦੇਸ਼) ਸੀਸੀਆਰਏਐੱਸ, ਆਯੁਸ਼ ਮੰਤਰਾਲੇ ਦੇ ਪ੍ਰਮੁਖ ਸੰਸਥਾਨਾਂ ਵਿੱਚੋਂ ਇੱਕ ਹੈ, ਜਿਸ ਵਿੱਚ ਅਤਿਆਧੁਨਿਕ ਗੁਣਵੱਤਾ ਨਿਯੰਤ੍ਰਣ ਪ੍ਰਯੋਗਸ਼ਾਲਾਵਾਂ (ਰਸਾਇਣ ਵਿਗਿਆਨ, ਸੂਖਮ ਜੀਵ, ਵਿਗਿਆਨ, ਫਾਰਮਾਕੋਗਨੌਸੀ), ਆਯੂਰਵੇਦਿਕ  ਫਾਰਮੇਸੀ, ਸੈਂਟਰਲ, ਹਰਬੇਰਿਅਸ ਅਤੇ ਮਿਊਜ਼ੀਅਮ, ਅਤੇ ਨੈਸ਼ਨਲ ਰਾਅ ਡ੍ਰੱਗਸ ਰਿਪੌਜੀਟਰੀ (ਐੱਨਆਰਡੀਆਰ) ਹਨ।

ਇਨ੍ਹਾਂ ਦੋ ਸੀਸੀਆਰਏਐੱਸ ਸੰਸਥਾਨਾਂ ਦੇ ਇਲਾਵਾ, ਪੰਚਕਰਮ ਦੇ ਲਈ ਰਾਸ਼ਟਰੀ ਆਯੁਰਵੇਦ ਅਨੁਸੰਧਾਨ ਸੰਸਥਾਨ (ਐੱਨਏਆਰਆਈਪੀ), ਚੇਰੂਥੁਰੂਥੀ, ਤ੍ਰਿਸ਼ੂਲ, ਕੇਰਲ ਨੂੰ ਵੀ ਆਪਣੀਆਂ ਨੈਦਾਨਿਕ ਪ੍ਰਯੋਗਸ਼ਾਲਾਵਾਂ ਸੇਵਾਵਾਂ ਦੇ ਲਈ ਐੱਨਏਬੀਐੱਲ ਐੱਮ (ਈਐੱਲ) ਟੀ ਦੀ ਆਧਿਕਾਰਿਕ ਮਾਨਤਾ ਪ੍ਰਾਪਤ ਹੈ। ਐੱਨਏਆਰਆਈਪੀ, ਕੇਰਲ ਕੇਂਦਰੀ ਆਯੁਰਵੇਦਿਕ ਵਿਗਾਨ ਅਨੁਸੰਧਾਨ ਪਰਿਸ਼ਦ, ਆਯੁਸ਼ ਮੰਤਰਾਲੇ ਦੇ ਤਹਿਤ ਪ੍ਰਮੁਖ ਅਨੁਸੰਧਾਨ ਸੰਸਥਾਵਾਂ ਵਿੱਚੋਂ ਇੱਕ ਹੈ।

 

https://ci5.googleusercontent.com/proxy/-04T-YInjK5ZfcCkaaX6LtiwgwkSC2UewRTANb7lC2PpBfKyL2pG5UqieDpdG2xlRD_VQAs0xOEtmZewl_DWavYC2I98mCSDzfozq6CyYZ812Iownu_KB12DTA=s0-d-e1-ft#https://static.pib.gov.in/WriteReadData/userfiles/image/image002YW37.jpg

*****

ਐੱਸਕੇ



(Release ID: 1886077) Visitor Counter : 119


Read this release in: Kannada , English , Urdu , Hindi