ਸਿੱਖਿਆ ਮੰਤਰਾਲਾ
azadi ka amrit mahotsav g20-india-2023

ਸਿੱਖਿਆ ਦੇ ਨੀਂਹ ਪੜਾਅ (ਫਾਉਂਡੇਸ਼ਨ ਸਟੇਜ) ਦੇ ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੀ ਰੂਪ-ਰੇਖਾ ਅਤੇ ਦੇਸ਼ ਭਰ ਵਿੱਚ ‘ਬਾਲਵਾਟਿਕਾ 49 ਕੇਂਦਰੀਯ ਵਿਦਿਯਾਲਯੋਂ’ ਦਾ ਪਾਇਲਟ ਪ੍ਰੋਜੈਕਟ ਲਾਂਚ ਕੀਤਾ

Posted On: 19 DEC 2022 8:21PM by PIB Chandigarh

ਮੁੱਖ ਵਿਸ਼ੇਸ਼ਤਾਵਾਂ:

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਿਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ 20 ਅਕਤੂਬਰ 2022 ਨੂੰ ਸਿੱਖਿਆ ਦੇ ਨੀਂਹ ਪੜਾਅ (ਫਾਉਂਡੇਸ਼ਨ ਸਟੇਜ) ਦੇ ਲਈ ਰਾਸ਼ਟਰੀ ਪਾਠਕ੍ਰਮ ਦੀ ਰੂਪ-ਰੇਖਾ ਅਤੇ ਦੇਸ਼ ਭਰ ਵਿੱਚ ‘ਬਾਲਵਾਟਿਕਾ 49 ਕੇਂਦਰੀਯ ਵਿਦਿਯਾਲਯੋਂ’ ਦਾ ਪਾਇਲਟ ਪ੍ਰੋਜੈਕਟ ਲਾਂਚ ਕੀਤਾ।

ਅਰੰਭਿਕ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਦੇ ਲਈ ਰਾਸ਼ਟਰੀ ਪਾਠਕ੍ਰਮ ਰੂਪ-ਰੇਖਾ (ਐੱਨਸੀਐੱਫਸੀਸੀਏ), ਜਿਸ ਨੂੰ ਨੀਂਹ ਪੜਾਅ (ਫਾਉਂਡੇਸ਼ਨ ਸਟੇਜ) ਵੀ ਕਿਹਾ ਜਾਂਦਾ ਹੈ, ਉੱਥੇ ਚਾਰ ਰਾਸ਼ਟਰੀ ਪਾਠਕ੍ਰਮਾਂ ਰੂਪ-ਰੇਖਾ (ਐੱਨਸੀਐੱਫ) ਵਿੱਚੋਂ ਇੱਕ ਹੈ। ਇਹ ਭਾਰਤ ਵਿੱਚ 3 ਤੋਂ ਲੈ ਕੇ 8 ਸਾਲ ਦੇ ਉਮਰ ਦੇ ਬੱਚਿਆਂ ਦੇ ਲਈ ਪਹਿਲਾ ਏਕੀਕ੍ਰਿਤ ਪਾਠਕ੍ਰਮ ਰੂਪ-ਰੇਖਾ ਹੈ। ਇਹ 5+3+3+4 ‘ਪਾਠਕ੍ਰਮ ਅਤੇ ਸਿੱਖਿਆ ਸ਼ਾਸਤਰੀ' ਸੰਰਚਨਾ ਦਾ ਪ੍ਰਤੱਖ ਪਰਿਣਾਮ ਹੈ, ਜਿਸ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਸਕੂਲੀ ਸਿੱਖਿਆ ਦੇ ਲਈ ਸਿਫਾਰਸ਼ ਕੀਤੀ ਹੈ। ਐੱਨਸੀਐੱਫ ਫਾਰ ਫਾਉਂਡੇਸ਼ਨ ਸਟੇਜ (ਐੱਨਸੀਐੱਫਐੱਫਐੱਸ) ਨੂੰ ਐੱਨਸੀਈਆਰਟੀ ਦੁਆਰਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵਿਭਿੰਨ ਸੰਸਥਾਨਾਂ ਅਤੇ ਸੰਗਠਨਾਂ ਦੇ ਨਾਲ ਇੱਕ ਵਿਆਪਕ ਸਲਾਹ-ਮਸ਼ਵਰਾ ਪ੍ਰਕਿਰਿਆ ਰਾਹੀਂ ਜਮੀਨੀ ਪੱਧਰ ’ਤੇ ਵਿਕਸਿਤ ਕੀਤਾ ਗਿਆ ਹੈ। ਸ਼੍ਰੀ ਧਰਮੇਂਦਰ ਪ੍ਰਧਾਨ ਨੰ 20 ਅਕਤੂਬਰ 2022 ਨੂੰ ਸਿੱਖਿਆ ਦੇ ਨੀਂਹ ਪੜਾਅ (ਫਾਉਂਡੇਸ਼ਨ ਸਟੇਜ) ਦੇ ਲਈ ਰਾਸ਼ਟਰੀ ਪਾਠਕ੍ਰਮ ਦੀ ਰੂਪ-ਰੇਖਾ ਅਤੇ ਦੇਸ਼ ਭਰ ਵਿੱਚ ‘ਬਾਲਵਾਟਿਕਾ 49 ਕੇਂਦਰੀਯ ਵਿਦਿਯਾਲਯੋਂ’ ਦੇ ਪਾਇਲਟ ਪ੍ਰੋਜੈਕਟ ਲਾਂਚ ਕੀਤਾ।

 https://ci4.googleusercontent.com/proxy/1A1oAq8tEWIUsF2DK2X7kB9qTnnvOhGttf2xP5cBSA6S-1xGK4v0c_kRDXz5UMI3Axa_mphV4EXi4pdSo5sl3-KdPBEhUWd3xcCJxvHcDRNAkMCF8WdJDoOu0w=s0-d-e1-ft#https://static.pib.gov.in/WriteReadData/userfiles/image/image001M5T4.jpg

 

• ਬਾਲਵਾਟਿਕਾ ਕਲਾਸਾਂ ਵਿੱਚ ਦਾਖਲਾ, ਦਿਸ਼ਾ-ਨਿਰਦੇਸ਼ਾਂ ਅਤੇ ਕੇਂਦਰੀ ਵਿਦਿਯਾਲਯ ਸੰਗਠਨ ਦੇ ਰਿਜ਼ਰਵੇਸ਼ਨ ਦੇ ਮਾਪਦੰਡਾਂ ਵਿੱਚ ਦਰਸਾਏ ਗਏ ਤਰਜੀਹ ਦੇ ਅਨੁਸਾਰ ਦਿੱਤਾ ਗਿਆ ਹੈ।

  • ਇਨ੍ਹਾਂ ਕਲਾਸਾਂ ਵਿੱਚ ਐੱਨਸੀਈਆਰਟੀ ਦੁਆਰਾ ਤਿਆਰ ਕੀਤੇ ਗਏ ਪਾਠਕ੍ਰਮਾਂ ਅਤੇ ਸੰਸਾਧਨ ਸਮੱਗਰੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ।
  • ਇਨ੍ਹਾਂ ਕਲਾਸਾਂ ਵਿੱਚ ਖੇਡ ਅਧਾਰਿਤ ਗਤੀਵਿਧੀਆਂ ਨੂੰ ਮੁੱਖ ਰੂਪ ਨਾਲ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।

ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ , ਸ਼੍ਰੀਮਤੀ ਅਨੰਪੂਰਨਾ ਦੇਵੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਿਤ ਜਵਾਬ ਵਿੱਚ ਦਿੱਤੀ।

*****

ਐੱਨਬੀ/ਏਕੇ(Release ID: 1885447) Visitor Counter : 71


Read this release in: English , Urdu , Hindi