ਸੈਰ ਸਪਾਟਾ ਮੰਤਰਾਲਾ

ਸਵਦੇਸ਼ ਦਰਸ਼ਨ 2.0 ਦੇ ਤਹਿਤ ਗਯਾ ਅਤੇ ਨਾਲੰਦਾ ਦੇ ਵਿਕਾਸ ਲਈ ਚੋਣ ਕੀਤੀ ਗਈ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 19 DEC 2022 6:55PM by PIB Chandigarh

ਮੁੱਖ ਗੱਲਾਂ

ਮੰਤਰਾਲੇ ਨੇ ਹੁਣ ਆਪਣੀ ਸਵਦੇਸ਼ ਦਰਸ਼ਨ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 (ਐੱਸਡੀ 2.0) ਦੇ ਰੂਪ ਵਿੱਚ ਨਵਾਂ ਸਵਰੂਪ ਦਿੱਤਾ ਹੈ ਜਿਸ ਦਾ ਉਦੇਸ਼ ਸੈਲਾਨੀ ਅਤੇ ਡੈਸਟੀਨੇਸ਼ਨ ਸਥਾਨ ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਈ ਅਤੇ ਜ਼ਿੰਮੇਦਾਰ ਟੂਰਿਜ਼ਮ ਸਥਾਨਾਂ ਨੂੰ ਵਿਕਾਸ ਕਰਨਾ ਹੈ।

ਮੰਤਰਾਲੇ ਦੀ ‘ਪ੍ਰਸਾਦ’ ਯੋਜਨਾ ਦੇ ਤਹਿਤ, ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਪੂਨੌਰਾ ਧਾਮ ਟੂਰਿਜ਼ਮ ਸਥਾਨ ਨੂੰ ਵਿਕਾਸ ਲਈ ਚਿੰਨ੍ਹਿਤ ਕੀਤਾ ਗਿਆ ਹੈ।

ਟੂਰਿਜ਼ਮ ਮੰਤਰਾਲੇ (ਐੱਮਓਟੀ) ਸਵਦੇਸ਼ ਦਰਸ਼ਨ, ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਿਕ ਵਿਰਾਸਤ ਪਰਮੋਸ਼ਨ ਅਭਿਯਾਨ (ਪੀਆਰਏਐੱਸਐੱਚਏਡੀ, ਪ੍ਰਸਾਦ) ਅਤੇ ਕੇਂਦਰੀ ਏਜੰਸੀਆਂ ਨੂੰ ਸਹਾਇਤਾ ਦੇਣ ਦੀ ਆਪਣੀ ਯੋਜਨਾਵਾਂ  ਦੇ ਤਹਿਤ ਦੇਸ਼ ਵਿੱਚ ਟੂਰਿਜ਼ਮ ਬੁਨਿਆਦੀ ਢਾਂਚਾ ਦੇ ਵਿਕਾਸ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ/ਕੇਂਦਰੀ ਏਜੰਸੀਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਯੋਜਨਾਵਾਂ ਦੇ ਤਹਿਤ ਵਿਕਾਸ ਲਈ ਪ੍ਰੋਜੈਕਟਾਂ ਦੀ ਪਹਿਚਾਣ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ/ਕੇਂਦਰੀ ਏਜੰਸੀਆਂ ਦੇ  ਸਲਾਹ-ਮੁਸ਼ਵਰੇ ਨਾਲ ਕੀਤੀ ਜਾਂਦੀ ਹੈ ਅਤੇ ਧਨ ਦੀ ਉਪਲਬਧਤਾ, ਉਪਯੁਕਤ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਪੇਸ਼ਕਾਰੀ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਅਤੇ ਪਹਿਲੇ ਜਾਰੀ ਕੀਤੀ ਗਈ ਧਨਰਾਸ਼ੀ ਦੇ ਉਪਯੋਗ ਆਦਿ  ਨੂੰ ਧਿਆਨ ਵਿੱਚ ਰਖਦੇ ਹੋਏ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਜਾਂਦੀ ਹੈ।

https://ci4.googleusercontent.com/proxy/QUrXropKsvpViEZtl77tnOzOwW0pwNtwbffk5ycaqA1joND6vGVTmAtAckpkkyt8Nx38N4sDPXKiCWiTBvRTH5fAMELxUzbXRn6VXRii71pe2ou9dlh0zSyqQA=s0-d-e1-ft#https://static.pib.gov.in/WriteReadData/userfiles/image/image001OC6X.png

ਮੰਤਰਾਲੇ ਨੇ ਹੁਣ ਆਪਣੀ ਸਵਦੇਸ਼ ਦਰਸ਼ਨ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 (ਐੱਸਡੀ 2.0) ਦੇ ਰੂਪ ਵਿੱਚ ਨਵਾਂ ਸਵਰੂਪ ਦਿੱਤਾ ਹੈ ਜਿਸ ਦਾ ਉਦੇਸ਼ ਸੈਲਾਨੀ ਅਤੇ ਡੈਸਟੀਨੇਸ਼ਨ ਸਥਾਲ ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਈ ਅਤੇ ਜ਼ਿੰਮੇਦਾਰੀ ਟੂਰਿਜ਼ਮ ਸਥਾਨਾਂ ਨੂੰ ਵਿਕਸਿਤ ਕਰਨਾ ਹੈ। ਐੱਸਡੀ 2.0 ਦੇ ਤਹਿਤ ਗਯਾ ਅਤੇ ਨਾਲੰਦਾ ਨੂੰ ਵਿਕਾਸ ਲਈ ਚੁਣਿਆ ਗਿਆ ਹੈ ਜਦਕਿ ਮੰਤਰਾਲੇ ਦੀ ‘ਪ੍ਰਸਾਦ’ ਯੋਜਨਾ ਦੇ ਤਹਿਤ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਵਿੱਚ ਪੁਨੌਰਾ ਧਾਮ ਨੂੰ ਵਿਕਾਸ ਲਈ ਚਿੰਨ੍ਹਿਤ ਕੀਤਾ ਗਿਆ ਹੈ।

ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਇਹ ਜਾਣਕਾਰੀ ਅੱਜ ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।

*******

ਐੱਨਬੀ/ਓਏ



(Release ID: 1885134) Visitor Counter : 114


Read this release in: English , Urdu , Hindi